ਪਾਠ-1 ਜੈ ਭਾਰਤ ਮਾਤਾ (ਲੇਖਕ-ਸ਼ਿਵ ਕੁਮਾਰ ਬਟਾਲਵੀ)
1. ਪ੍ਰਸ਼ਨ ਉੱਤਰ
ਪ੍ਰਸ਼ਨ (ੳ) ਇਸ ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ?
ਉੱਤਰ : ਇਸ ਕਵਿਤਾ ਵਿੱਚ ਰਾਜਾ ਪੋਰਸ, ਸ਼ਿਵਾ ਜੀ, ਰਾਣਾ ਪ੍ਰਤਾਪ, ਰਾਣੀ ਝਾਂਸੀ, ਜ਼ਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦ, ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰ, ਗਦਰੀ ਬਾਬੇ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ ਤੇ ਲਾਲਾ ਲਾਜਪਤ ਰਾਏ ਆਦਿ ਦੇਸ ਭਗਤਾਂ ਦਾ ਜ਼ਿਕਰ ਆਇਆ ਹੈ।
ਪ੍ਰਸ਼ਨ (ਅ) ਇਸ ਕਵਿਤਾ ਵਿੱਚ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਥਾਂਵਾਂ ਦਾ ਵਰਣਨ ਹੈ?
ਉੱਤਰ : ਇਸ ਕਵਿਤਾ ਵਿੱਚ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਥਾਵਾਂ ਜ਼ਲ੍ਹਿਆਂ ਵਾਲਾ ਬਾਗ, ਹਲਦੀ ਘਾਟੀ, ਝਾਂਸੀ ਆਦਿ ਦਾ ਵਰਣਨ ਹੈ।
2. ਹੇਠਾਂ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ:
ਲਹੂਆਂ ਦੇ ਸੰਗ ਲਿਖੀ ਗਈ ਹੈ,
ਅਣਖ ਤੇਰੀ ਦੀ ਲੰਮੀ ਗਾਥਾ।
ਉੱਤਰ :ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਭਾਰਤ ਮਾਤਾ ਦੀ ਅਣਖ ਅਤੇ ਅਜ਼ਾਦੀ ਦੀ ਰਾਖੀ ਖ਼ਾਤਰ ਅਨੇਕਾ ਦੇਸ ਭਗਤਾਂ ਵਲੋਂ ਦਿੱਤੀਆਂ ਕੁਰਬਾਨੀਆਂ ਦੀ ਕਹਾਣੀ ਬਹੁਤ ਲੰਮੀ ਹੈ।
ਫਾਂਸੀ ਦੇ ਫੱਟਿਆਂ ‘ਤੇ ਬੈਠੀ,
ਤਵਾਰੀਖ਼ ਪਈ ਆਖੇ,
ਜੈ ਭਾਰਤ, ਜੈ ਭਾਰਤ ਮਾਤਾ।
ਉੱਤਰ: ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਦੇਸ਼ ਦੀ ਅਜ਼ਾਦੀ ਦੀ ਰਾਖੀ ਖ਼ਾਤਰ ਅਨੇਕਾਂ ਸੂਰਮੇ ਫਾਂਸੀ ਉੱਤੇ ਚੜ੍ਹ ਗਏ। ਉਨ੍ਹਾਂ ਦੀਆਂ ਸ਼ਹੀਦੀਆਂ ਬਾਰੇ ਇਤਿਹਾਸ ਵੀ ਗਵਾਹੀ ਭਰਦਾ ਹੋਇਆ ਆਖ ਰਿਹਾ ਹੈ ਜੈ ਭਾਰਤ, ਭਾਰਤ ਮਾਤਾ ਦੀ ਜੈ-ਜੈਕਾਰ ਹੋਵੇ।
3. ਔਖੇ ਸ਼ਬਦਾਂ ਦੇ ਅਰਥ:
ਸੰਗ : ਨਾਲ
ਗਾਥਾ : ਕਥਾ, ਕਹਾਣੀ
ਚੰਡੀ : ਦੁਰਗਾ ਦੇਵੀ, ਤਲਵਾਰ
ਛਾਬਾ : ਤੱਕੜੀ ਦਾ ਇੱਕ ਪਲੜਾ, ਡੂੰਘੀ ਟੋਕਰੀ
ਸਾਕਾ : ਇਤਿਹਾਸ ਵਿੱਚ ਵਾਪਰੀ ਅਹਿਮ ਘਟਨਾ
ਤਵਾਰੀਖ਼ : ਇਤਿਹਾਸ, ਬੀਤੇ ਸਮੇਂ ਦੀ ਵਾਰਤਾ
ਅਣਖ : ਸ੍ਵੈਮਾਣ, ਗ਼ੈਰਤ
ਖੰਡਰ : ਡਿੱਗੀ-ਢੱਠੀ ਇਮਾਰਤ, ਖੋਲੇ
ਅਮਰ : ਜੋ ਮਰੇ ਨਾ, ਸਦੀਵੀ, ਚਿਰੰਜੀਵ