PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
8th Punjabi

ਲੇਖ-ਸ਼ਹੀਦ ਭਗਤ ਸਿੰਘ

dkdrmn
273 Views
3 Min Read
Share
3 Min Read
SHARE
Listen to this article

ਸ਼ਹੀਦ ਭਗਤ ਸਿੰਘ

ਜਾਣ-ਪਛਾਣ– ਭਾਰਤ ਦਾ ਇਤਿਹਾਸ ਦੇਸ-ਭਗਤਾਂ ਦੀਆਂ ਕੁਰਬਾਨੀਆਂ ਨਾਲ਼ ਭਰਪੂਰ ਹੈ। ਦੇਸ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਾਉਣ ਲਈ ਦੇਸ-ਭਗਤਾਂ ਨੇ ਲੰਮਾ ਘੋਲ਼ ਕੀਤਾ। ਸ. ਭਗਤ ਸਿੰਘ ਉਹਨਾਂ ਸੂਰਮਿਆਂ ਵਿੱਚੋਂ ਇੱਕ ਸੀ। ਉਹਨਾਂ ਵਰਗੀ ਦ੍ਰਿੜਤਾ, ਬਹਾਦਰੀ, ਨਿਡਰਤਾ, ਉੱਚੀ ਸ਼ਖ਼ਸੀਅਤ, ਦੇਸ ਪਿਆਰ ਅਤੇ ਕੁਰਬਾਨੀ ਦੇ ਜਜ਼ਬੇ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਵਿਰਲੀ ਹੀ ਮਿਲ਼ਦੀ ਹੈ।

ਜਨਮ- ਉਹਨਾਂ ਦਾ ਜਨਮ 1907 ਵਿੱਚ ਸ. ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ, ਪਿੰਡ ਬੰਗਾ (ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ) ਵਿੱਚ ਹੋਇਆ। ਪ੍ਰਸਿੱਧ ਇਨਕਲਾਬੀ ਸ. ਅਜੀਤ ਸਿੰਘ ਉਹਨਾਂ ਦੇ ਚਾਚਾ ਜੀ ਸਨ।

ਸਿੱਖਿਆ ਉਹਨਾਂ ਨੇ ਮੁੱਢਲੀ ਵਿੱਦਿਆ ਖਟਕੜ ਕਲਾਂ ਵਿੱਚ ਰਹਿ ਕੇ ਪ੍ਰਾਪਤ ਕੀਤੀ। ਬਚਪਨ ਵਿੱਚ ਕਰਤਾਰ ਸਿੰਘ ਸਰਾਭਾ ਦੀ ਫਾਂਸੀ ਚੜ੍ਹਨ ਦੀ ਘਟਨਾ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਪ੍ਰਾਇਮਰੀ ਤੋਂ ਬਾਅਦ ਡੀ.ਏ.ਵੀ. ਕਾਲਜ ਲਾਹੌਰ ਤੇ ਬਾਅਦ ਵਿੱਚ ਨੈਸ਼ਨਲ ਕਾਲਜ ਲਾਹੌਰ ਤੋਂ ਉਹਨਾਂ ਸਿੱਖਿਆ ਪ੍ਰਾਪਤ ਕੀਤੀ।

ਨੌਜਵਾਨ ਸਭਾ ਦਾ ਸੰਗਠਨ -1925 ਵਿੱਚ ਭਗਤ ਸਿੰਘ, ਸੁਖਦੇਵ ਸਿੰਘ, ਭਗਵਤੀ ਚਰਨ ਆਦਿ ਨੇ ਨੌਜਵਾਨ ਸਭਾ ਬਣਾਈ ਅਤੇ ਅੰਗਰੇਜ਼ਾਂ ਵਿਰੁੱਧ ਲੜਾਈ ਆਰੰਭ ਕੀਤੀ।

ਜਲ੍ਹਿਆਂ ਵਾਲ਼ੇ ਬਾਗ਼ ਦੀ ਘਟਨਾ ਦਾ ਅਸਰ- ਬਚਪਨ ਵਿੱਚ ਹੀ ਜਲ੍ਹਿਆਂ ਵਾਲ਼ੇ ਬਾਗ਼ ਦੀ ਘਟਨਾ ਨੇ ਉਸ ਦੇ ਮਨ ਵਿੱਚ ਅੰਗਰੇਜ਼ੀ ਰਾਜ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ਜੋ ਉਸ ਦੀ ਉਮਰ ਨਾਲ਼ ਵਧਦੀ ਗਈ।

ਲਾਲਾ ਲਾਜਪਤ ਰਾਏ ਨੂੰ ਮਾਰਨ ਦੀ ਘਟਨਾ – 1928 ਨੂੰ ਸਾਈਮਨ ਕਮਿਸ਼ਨ ਦੇ ਲਾਹੌਰ ਆਉਣ ’ਤੇ ਦੇਸ-ਭਗਤਾਂ ਨੇ ਉਸ ਦੇ ਵਿਰੋਧ ਵਿੱਚ ‘ ਜਲੂਸ ਕੱਢਿਆ। ਇੱਥੇ ਅੰਗਰੇਜ਼ ਅਫਸਰ ਸਾਂਡਰਸ ਵਲੋਂ ਲਾਠੀਚਾਰਜ਼ ਕਾਰਨ ਲਾਲਾ ਜੀ ਦੀ ਮੌਤ ਨੇ ਦੇਸ ਵਿੱਚ ਰੋਹ ਜਗਾ ਦਿੱਤਾ। ਸਾਂਡਰਸ ਨੂੰ ਮਾਰਨਾ ਲਾਲਾ ਜੀ ਮੌਤ ਦਾ ਬਦਲਾ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ ਅਤੇ ਰਾਜਗੁਰੂ ਨੇ ਸਾਂਡਰਸ ਨੂੰ ਗੋਲੀ ਮਾਰ ਕੇ ਲਿਆ।

ਅਸੈਂਬਲੀ ਹਾਲ ਵਿੱਚ ਬੰਬ ਸੁੱਟਣਾ – ਸੁੱਤੀ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਭਗਤ ਸਿੰਘ ਨੇ ਬੀ.ਕੇ. ਦੱਤ ਨਾਲ਼ ਮਿਲ਼ ਕੇ 8 ਅਪ੍ਰੈਲ, 1929 ਨੂੰ ਅਸੈਂਬਲੀ ਹਾਲ ਵਿੱਚ ਦੋ ਬੰਬ ਸੁੱਟੇ। ਲੋਕਾਂ ਵਿੱਚ ਜਾਗ੍ਰਿਤੀ ਲਿਆਉਣ ਲਈ ਉਹਨਾਂ ਨੇ ‘ਇਨਕਲਾਬ ਜ਼ਿੰਦਾਬਾਦ’ ਤੇ ‘ਸਾਮਰਾਜਵਾਦ ਮੁਰਦਾਬਾਦ’ ਦੇ ਨਾਅਰੇ ਲਾ ਕੇ ਗਰਿਫ਼ਤਾਰੀ ਦਿੱਤੀ।

ਫਾਂਸੀ ਦੀ ਸਜ਼ਾ- ਭਗਤ ਸਿੰਘ ਤੇ ਉਸ ਦੇ ਸਾਥੀਆਂ ’ਤੇ ਮੁਕੱਦਮੇ ਚਲਾ ਕੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਸਾਂਡਰਸ ਦੇ ਕਤਲ ਲਈ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਲੋਕਾਂ ਦੇ ਜੋਸ਼ ਨੂੰ ਦੇਖਦਿਆਂ ਸਰਕਾਰ ਨੇ 23 ਮਾਰਚ, 1931 ਈ: ਨੂੰ ਰਾਤ ਵੇਲ਼ੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ। ਤਿੰਨਾਂ ਸ਼ਹੀਦਾਂ ਦੀਆਂ ਲਾਸ਼ਾਂ ਤੇਲ ਪਾ ਕੇ ਸਾੜ ਦਿੱਤੀਆਂ ਤੇ ਅੱਧਸੜੀਆਂ ਲਾਸ਼ਾਂ ਦਰਿਆ ਸਤਲੁਜ ਵਿੱਚ ਰੋੜ੍ਹ ਦਿੱਤੀਆਂ।

ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਪਾਠ 25. ਰੱਬ ਦੀ ਪੌੜੀ (8th Punjabi)

September 29, 2024

8th-punjabi-lesson-5

July 11, 2022

ਪਾਠ 1 ਵਣਜਾਰਾ (ਕਵੀ: ਸੁਰਜੀਤ ਸਿੰਘ) 7th Punjabi lesson 1

December 12, 2023

10th ਕਹਾਣੀ-ਭਾਗ 4. ਬੰਮ ਬਹਾਦਰ (ਕਹਾਣੀਕਾਰ – ਗੁਰਬਖ਼ਸ਼ ਸਿੰਘ)

April 17, 2024
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account