Lesson – 5 (Poem- 2) Don’t Quit (ਨਾ ਛੱਡੋ)
My Vocabulary
- Motivation – ਪ੍ਰੇਰਣਾ
- Doubts – ਸ਼ੰਕੇ
- Uphill – ਚੜ੍ਹਾਈ/ ਔਖਾ ਰਸਤਾ
4.Twits and turns – ਉਤਾਰ ਚੜ੍ਹਾਅ/ ਮੋੜ
- Sudden – ਅਚਾਨਕ
- Beneficial – ਲਾਹੇਵੰਦ
- Sigh ਸਾਹ / ਸਬਰ
- Expect – (ਐਕਸਪੈਕਟ)- ਆਸ ਕਰਨੀ/ ਉਮੀਦ ਰੱਖਣੀ
Q-1 What is the poem about?
(ਕਵਿਤਾ ਕਿਸ ਬਾਰੇ ਹੈ?)
Ans. The poem is about the motivation not to quit in between, due to failures and doubts.
(ਕਵਿਤਾ ਇਸ ਪ੍ਰੇਰਣਾ ਬਾਰੇ ਹੈ ਕਿ ਅਸਫਲਤਾਵਾਂ ਅਤੇ ਸੰਕਿਆਂ ਕਾਰਨ ਕਿਸੇ ਕੰਮ ਨੂੰ ਵਿਚਕਾਰ ਨਾ ਛੱਡੋ।)
Q-2. What is hard about going uphill?
(ਚੜ੍ਹਾਈ ਤੇ ਜਾਣ ਸਮੇਂ ਕੀ ਔਖ ਹੁੰਦੀ ਹੈ?)
Ans-. It takes more energy and time while going uphill.
( ਚੜਾਈ / ਔਖੇ ਰਸਤੇ ਤੇ ਜਾਣ ਸਮੇਂ ਜ਼ਿਆਦਾ ਊਰਜਾ ਅਤੇ ਸਮਾਂ ਲੱਗਦਾ ਹੈ।)
Q-3. What is meant by ‘funds are low’?
( ਫੰਡ ਘੱਟ ਹੋਣ ਦਾ ਕੀ ਭਾਵ ਹੈ?)
Ans-. It means that Money is less.
(ਇਸਦਾ ਭਾਵ ਹੈ ਕਿ ਪੈਸਿਆਂ ਦੀ ਘਾਟ ਹੋਣੀ ।
Q-4. What does the poet mean by ‘twists and turns’?
(ਉਤਾਰ-ਚੜਾਵਾਂ ਤੋਂ ਕਵੀ ਦਾ ਕੀ ਭਾਵ ਹੈ?)
Ans-. It means the sudden changes in life.
(ਇਸਦਾ ਅਰਥ ਹੈ ਜ਼ਿੰਦਗੀ ਵਿੱਚ ਅਚਾਨਕ ਤਬਦੀਲੀਆਂ ।)
Q-5. Do you think sudden ‘twists and turns’ in life can be beneficial to us?
(ਕੀ ਉਸੀਂ ਸੋਚਦੇ ਹੋਂ ਕਿ ਜ਼ਿੰਦਗੀ ਵਿੱਚ ਉਤਾਰ- ਚੜਾਅ ਸਾਡੇ ਲਈ ਲਾਹੇਵੰਦ ਹੁੰਦੇ ਹਨ।?)
Ans-. Yes, twists and turns enrich our life with new experiences.
(ਹਾਂ, ਉਤਾਰ-ਚੜਾਅ ਸਾਡੀ ਜ਼ਿੰਦਗੀ ਨੂੰ ਤਜ਼ੁਰਬੇ ਨਾਲ ਅਮੀਰ ਬਣਾ ਦਿੰਦੇ ਹਨ ।
Q-6. Why does the poet say ‘you have to sigh’?
(ਕਵੀਂ ਕਿਉਂ ਕਹਿੰਦਾ ਹੈ ਕਿ ‘ਤੁਹਾਨੂੰ ਸਬਰ ਕਰਨਾ ਪੈਂਦਾ ਹੈ’?)
Ans-. Because things always don’t go the way we except in life.
(ਕਿਉਂਕਿ ਜ਼ਿੰਦਗੀ ਵਿੱਚ ਚੀਜਾਂ ਹਮੇਸ਼ਾ ਉਸ ਤਰ੍ਹਾਂ ਨਹੀਂ ਹੁੰਦੀਆ ਜਿਵੇਂ ਅਸੀਂ ਆਸ ਕਰਦੇ ਹਾਂ।)
Q-7. What does ‘another blow’ mean?
(‘ਇੱਕ ਹੋਰ ਝਟਕੇ’ ਤੋਂ ਕੀ ਭਾਵ ਹੈ?)
Ans-. Here, it means ‘another attempt’.
(ਇੱਥੇ ਇਸਦਾ ਭਾਵ ਹੈ ‘ ਇੱਕ ਹੋਰ ਕੋਸ਼ਿਸ਼’।)
Q-8. How long do you try to do something before you turn to do something else?
(ਕੁਝ ਹੋਰ ਕਰਨ ਲਈ ਮੁੜ ਜਾਣ ਤੋਂ ਪਹਿਲਾਂ ਤੁਸੀਂ ਇੱਕ ਕੰਮ ਕਰਨ ਲਈ ਕਿਸ ਹੱਦ ਤੱਕ ਕੋਸ਼ਿਸ਼ ਕਰਦੇ ਹੋਂ?)
Ans-. I try my best to complete one thing before I turn to do something else.
(ਮੈਂ ਕੁਝ ਹੋਰ ਕਰਨ ਲਈ ਮੁੜ ਜਾਣ ਤੋਂ ਪਹਿਲਾਂ ਇੱਕ ਕੰਮ ਨੂੰ ਮੁਕੰਮਲ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ।)