ਪਾਠ 8 ਜੈਵਿਕ ਖੇਤੀ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਪੁਰਾਣੀ ਕਹਾਵਤ ਅਨੁਸਾਰ ਖੇਤ ਵਿੱਚ ਕਿਹੜੀ ਚੀਜ਼ ਦੀ ਵਰਤੋਂ ਨੂੰ ਨਹੀਂ ਭੁੱਲਣਾ ਚਾਹੀਦਾ ?
ਉੱਤਰ-ਰੂੜੀ।
ਪ੍ਰਸ਼ਨ 2. ਨੈਸ਼ਨਲ ਸੈਂਟਰ ਫ਼ਾਰ ਆਰਗੈਨਿਕ ਫ਼ਾਰਮਿੰਗ ਕਿੱਥੇ ਹੈ ?
ਉੱਤਰ-ਗਾਜ਼ੀਆਬਾਦ।
ਪ੍ਰਸ਼ਨ 3 . ਜੈਵਿਕ ਖੇਤੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ ?
ਉੱਤਰ-ਆਰਗੈਨਿਕ ਫ਼ਾਰਮਿੰਗ।
ਪ੍ਰਸ਼ਨ 4. ਜੈਵਿਕ ਖੇਤੀ ਵਿੱਚ ਫ਼ਸਲ ਦੀ ਰਹਿੰਦ ਖੂਹੰਦ ਨੂੰ ਸਾੜਿਆ ਜਾ ਸਕਦਾ ਹੈ ਜਾਂ ਨਹੀਂ ?
ਉੱਤਰ-ਨਹੀਂ।
ਪ੍ਰਸ਼ਨ 5 . ਜੈਵਿਕ ਖੇਤੀ ਵਿੱਚ ਬੀ. ਟੀ. ਫਸਲਾਂ ਨੂੰ ਲਾਇਆ ਜਾ ਸਕਦਾ ਹੈ ਜਾਂ ਨਹੀਂ ?
ਉੱਤਰ—ਨਹੀਂ।
ਪ੍ਰਸ਼ਨ 6 . ਜੈਵਿਕ ਖੇਤੀ ਵਿੱਚ ਕਿਸ ਤਰ੍ਹਾਂ ਦੀਆਂ ਫ਼ਸਲਾਂ ਨੂੰ ਅੰਤਰ ਫ਼ਸਲਾਂ ਵਜੋਂ ਵਰਤਿਆ ਜਾਂਦਾ ਹੈ ?
ਉੱਤਰ—ਮਲਚਿੰਗ ਜਾਂ ਪਰਾਲੀ ਤਹਿ ਵਿਛਾਉਣਾ
ਪ੍ਰਸ਼ਨ 7. ਕਿਸੇ ਇੱਕ ਜੈਵਿਕ ਉੱਲੀਨਾਸ਼ਕ ਦਾ ਨਾਂ ਦੱਸੋ।
ਉੱਤਰ—ਫ਼ਲੀਦਾਰ ਫ਼ਸਲਾਂ ਨੂੰ
ਪ੍ਰਸ਼ਨ 8 . ਕਿਸੇ ਇੱਕ ਜੈਵਿਕ ਕੀਟਨਾਸ਼ਕ ਦਾ ਨਾਂ ਦੱਸੋ।
ਉੱਤਰ-ਟਰਾਈ ਕੋਗਰਾਮਾ।
ਪ੍ਰਸ਼ਨ 9. ਜੈਵਿਕ ਖੇਤੀ ਬਾਰੇ ਇੰਟਰਨੈੱਟ ਦੀ ਕਿਸ ਸਾਈਟ ਤੋਂ ਜਾਣਕਾਰੀ ਲਈ ਜਾ ਸਕਦੀ ਹੈ।
ਉੱਤਰ— apeda. gov, in ਤੋਂ
ਪ੍ਰਸ਼ਨ 10 . ਭਾਰਤ ਵਲੋਂ ਜੈਵਿਕ ਮਿਆਰ ਕਿਸ ਸਾਲ ਬਣਾਏ ਗਏ ਸਨ ?
ਉੱਤਰ-2004
(ਅ) ਇੱਕ ਦੋ ਵਾਕਾਂ ਪ੍ਰਸ਼ਨ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਕਿਸ ਤਰ੍ਹਾਂ ਦੀਆਂ ਫ਼ਸਲਾਂ ਦੀ ਖੇਤ ਵਿੱਚ ਅਦਲਾ-ਬਦਲੀ ਕਰਨੀ ਚਾਹੀਦੀ ਹੈ ?
ਉੱਤਰ—ਜੈਵਿਕ ਫਸਲਾਂ ਦੇ ਖੇਤ ਵਿਚ ਅਦਲਾ-ਬਦਲੀ ਕਰਨੀ ਜ਼ਰੂਰੀ ਹੁੰਦੀ ਹੈ ?
ਪ੍ਰਸ਼ਨ 2. ਜੈਵਿਕ ਪਦਾਰਥਾਂ ਦੀ ਵਧਦੀ ਮੰਗ ਦੇ ਕੀ ਕਾਰਨ ਹਨ ?
ਉੱਤਰ-ਜੈਵਿਕ ਪਦਾਰਥਾਂ ਦੀ ਵਿਸ਼ਵ ਮੰਡੀ ਵਿੱਚ ਬਹੁਤ ਮੰਗ ਹੋਣ ਕਾਰਨ ਇਸ ਦੀ ਭਾਰੀ ਮੰਗ ਹੈ।
ਪ੍ਰਸ਼ਨ 3 . ਕਿਹੜੇ ਦੇਸ਼ ਜੈਵਿਕ ਪਦਾਰਥਾਂ ਦੀ ਮੁੱਖ ਮੰਡੀ ਹਨ।
ਉੱਤਰ—ਅਮਰੀਕਾ, ਜਪਾਨ ਅਤੇ ਯੂਰਪੀ ਦੇਸ਼ ਜੈਵਿਕ ਪਦਾਰਥ ਦੀ ਮੁੱਖ ਮੰਡੀ ਹਨ।
ਪ੍ਰਸ਼ਨ 4. ਜੈਵਿਕ ਖੇਤੀ ਕਿਸ ਨੂੰ ਕਹਿੰਦੇ ਹਨ ?
ਉੱਤਰ—ਜੈਵਿਕ ਖੇਤੀ (Organic Farming) — ਵਾਤਾਵਰਣ ਦਾ ਕੁਦਰਤੀ ਸੰਤੁਲਨ ਅਤੇ ਕੁਦਰਤੀ ਸੋਮਿਆਂ (ਭੂਮੀ, ਹਵਾ, ਪਾਣੀ) ਨੂੰ ਬਰਕਰਾਰ ਰੱਖਦੇ ਹੋਏ ਬਿਨ੍ਹਾਂ ਕਿਸੇ ਰਸਾਇਣਿਕ ਖਾਦ, ਨਦੀਨਨਾਸ਼ਕ, ਉੱਲੀਨਾਸ਼ਕੱਤੇ ਕੀੜੇਮਾਰ ਰਸਾਇਣ ਵਰਤਿਆਂ ਖੇਤੀ ਉਤਪਾਦਨ ਕਰਨ ਨੂੰ ਜੈਵਿਕ ਖੇਤੀ ਕਿਹਾ ਜਾਂਦਾ ਹੈ।
ਪ੍ਰਸ਼ਨ 5 . ਜੈਵਿਕ ਮਿਆਰ ਕੀ ਹਨ ?
ਉੱਤਰ—ਜੈਵਿਕ ਮਿਆਰ : ਜੈਵਿਕ ਉਤਪਾਦ ਪੈਦਾ ਕਰਨ ਲਈ ਕੁਝ ਘੱਟ-ਘੱਟ ਮਿਆਰ ਤਹਿ ਕੀਤੇ ਗਏ ਹਨ। ਇਹਨਾਂ ਮਿਆਰਾਂ ਦੇ ਅਨੁਸਾਰ ਪੈਦਾ ਕੀਤੇ ਉਤਪਾਦ ਹੀ ਜੈਵਿਕ ਕਹਾਉਣ ਦੇ ਹੱਕਦਾਰ ਹਨ। ਆਪਣੇ ਦੇਸ਼ ਵੱਲੋਂ ਵੀ ਸਾਲ 2004 ਵਿੱਚ ਜੈਵਿਕ ਮਿਆਰ ਤਹਿ ਕੀਤੇ ਗਏ ਹਨ। ਜਿਨ੍ਹਾਂ ਨੂੰ ਦੂਸਰੇ ਦੇਸ਼ਾਂ ਜਿਵੇਂ ਕਿ ਅਮਰੀਕਾ, ਜਪਾਨ ਅਤੇ ਯੂਰਪੀਅਨ ਯੂਨੀਅਨ ਵੱਲੋਂ ਵੀ ਮਾਨਤਾ ਦਿੱਤੀ ਗਈ ਹੈ।
ਪ੍ਰਸ਼ਨ 6 . ਭਾਰਤ ਵਿੱਚ ਜੈਵਿਕ ਖੇਤੀ ਲਈ ਕਿਹੜੇ ਇਲਾਕੇ ਜ਼ਿਆਦਾ ਢੁਕਵੇਂ ਹਨ ?
ਉੱਤਰ—ਭਾਰਤ ਵਿੱਚ ਜੈਵਿਕ ਖੇਤੀ ਲਈ ਸੇਂਜੂ ਕੁਦਰਤੀ ਇਲਾਕੇ ਜ਼ਿਆਦਾ ਢੁਕਵੇਂ ਹਨ।
ਪ੍ਰਸ਼ਨ 7. ਕਿਹੜੇ ਜੈਵਿਕ ਉਤਪਾਦਾਂ ਦੀ ਵਿਸ਼ਮ ਮੰਡੀ ਵਿਚ ਜ਼ਿਆਦਾ ਮੰਗ ਹੈ ?
ਉੱਤਰ—ਚਾਹ, ਬਾਸਮਤੀ, ਚੌਲ, ਮਸਾਲੇ, ਫ਼ਲ, ਸਬਜ਼ੀਆਂ, ਦਾਲਾਂ ਅਤੇ ਕਪਾਹ ਵਰਗੇ ਜੈਵਿਕ ਉਤਪਾਦਾਂ ਦੀ ਵਿਸ਼ਵ ਮੰਡੀ ਵਿਚ ਜ਼ਿਆਦਾ ਮੰਗ ਹੈ।
ਪ੍ਰਸ਼ਨ 8 . ਜੈਵਿਕ ਖਾਧ ਪਦਾਰਥਾਂ ਦੀ ਮੰਗ ਕਿਹੜੇ ਦੇਸ਼ਾਂ ਵਿਚ ਵਧੇਰੇ ਹੈ ?
ਉੱਤਰ—ਜੈਵਿਕ ਖਾਧ ਪਦਾਰਥਾਂ ਦੀ ਮੰਗ ਅਮਰੀਕਾ, ਜਪਾਨ ਅਤੇ ਯੂਰਪੀ ਦੇਸ਼ਾਂ ਵਿਚ ਵਧੇਰੇ ਹੈ।
ਪ੍ਰਸ਼ਨ 9. ਜੈਵਿਕ ਖੇਤੀ ਵਿਚ ਬੀਜ ਵਰਤਣ ਲਈ ਕਿਹੜੇ ਮਿਆਰ ਹਨ ?
ਉੱਤਰ—ਜੈਵਿਕ ਖੇਤੀ ਵਿਚ ਬੀਜ ਵਰਤਣ ਲਈ ਪਿਛਲੀ ਜੈਵਿਕ ਫ਼ਸਲ ਵਿਚੋਂ ਹੋਣਾ ਚਾਹੀਦਾ ਹੈ ਪਰ ਜੇ ਇਹਨਾਂ ਮਿਲੇ ਤਾਂ ਬਿਨਾਂ ਸੋਧਿਆ ਹੋਇਆ ਰਵਾਇਤੀ ਬੀਜ਼ ਸ਼ੁਰੂਆਤ ਵਿੱਚ ਵਰਤਿਆ ਜਾ ਸਕਦਾ ਹੈ।
ਪ੍ਰਸ਼ਨ 10 . ਮੱਕੀ ਵਿੱਚ ਜੈਵਿਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ?
ਉੱਤਰ—ਮੱਕੀ ਦੀ ਫ਼ਸਲ ਦੀਆਂ ਨਦੀਨਾਂ ਵਿੱਚ ਮੱਕੀ ਦੇ ਨਾਲ ਰਵਾਂਹ ਬੀਜ ਕੇ ਅਤੇ ਉਸਨੂੰ 35-40 ਦਿਨਾਂ ਬਾਅਦ ਕੱਟ ਕੇ ਚਾਰੇ ਦੇ ਤੌਰ ਤੇ ਵਰਤਣ ਨਾਲ ਮੱਕੀ ਵਿਚ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਜੈਵਿਕ ਖੇਤੀ ਦੀ ਕਿਉਂ ਲੋੜ ਪੈ ਰਹੀ ਹੈ ?
ਜਾਂ
ਲੋਕਾਂ ਦਾ ਜੈਵਿਕ ਖੇਤੀ ਵਲ ਰੁਝਾਨ ਕਿਉਂ ਵਧਿਆ ਹੈ ?
ਉੱਤਰ—ਸਾਡੀ ਪੁਰਾਣੀ ਕਹਾਵਤਕਣਕ, ‘ਕਮਾਦ ਦੇ ਛੱਲੀਆਂ ਬਾਕੀ ਫ਼ਸਲਾਂ ਕੁੱਲ ਰੂੜ੍ਹੀ ਬਾਂਝ ਨਾ ਹੁੰਦੀਆਂ, ਵੇਖੀਂ ਨਾ ਜਾਵੀਂ ਭੁੱਲ’ ਨੂੰ ਵੀ ਅਸੀਂ ਵਿਸਾਰ ਦਿੱਤਾ। ਨਤੀਜਾ ਇਹ ਹੋਇਆ ਕਿ ਸਾਡਾ ਬੋਲੋੜਾ ਅਤੇ ਬੇ-ਵਕਤਾ ਪਾਇਆ ਯੂਰੀਆ, ਸਿੰਚਾਈ ਅਤੇ ਮੀਂਹ ਦੇ ਪਾਣੀ ਨਾਲ ਘੁਲ ਕੇ ਸਾਡੇ ਜ਼ਮੀਨੀ ਪਾਣੀ ਵਿੱਚ ਜਾਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਫ਼ਸਲਾਂ ਤੇ ਬਿਨਾਂ ਸ਼ਿਫਾਰਿਸ਼ ਲੋੜ ਤੋਂ ਵੱਧ ਮਾਤਰਾ ਅਤੇ ਬੇਵਕਤੇ ਵਰਤੀਆਂ ਖੇਤੀ ਜ਼ਹਿਰਾਂ ਦਾ ਅਸਰ ਸਾਡੇ ਖਾਧ ਪਦਾਰਥਾਂ ਵਿੱਚ ਆਉਣਾ ਸ਼ੁਰੂ ਹੋ ਗਿਆ। ਹਰ ਖਾਣ ਵਾਲੀ ਚੀਜ਼, ਦੁੱਧ, ਚੌਲ, ਕਣਕ, ਚਾਰੇ ਆਦਿ ਵਿੱਚ ਕੋਈ ਨਾ ਕੋਈ ਜ਼ਹਿਰੀਲਾ ਅੰਸ਼ ਮਿਲਣਾ ਸ਼ੁਰੂ ਹੋ ਗਿਆ। ਸਾਡੀ ਆਧੁਨਿਕ ਖੇਤੀ ਦੇ ਵਾਤਾਵਰਣ ਉੱਤੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੂਕਤਾ ਅਤੇ ਲੋਕਾਂ ਦੀ ਖ਼ਰੀਦ ਸ਼ਕਤੀ ਵਧਣ ਕਾਰਨ ਲੋਕਾਂ ਵੱਲੋਂ ਜੈਵਿਕ ਖਾਦ ਪਦਾਰਥਾਂ ਦੀ ਮੰਗ ਉੱਠੀ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਜੈਵਿਕ ਖੇਤੀ ਵੱਲ ਰੁਝਾਨ ਵਧਿਆ ਹੈ।
ਪ੍ਰਸ਼ਨ 2. ਜੈਵਿਕ ਖੇਤੀ ਵਿੱਚ ਖੇਤ ਦੀ ਉਪਜਾਊ ਸ਼ਕਤੀ ਨੂੰ ਕਿਵੇਂ ਬਰਕਰਾਰ ਰੱਖਿਆ ਜਾਂਦਾ ਹੈ ?
ਉੱਤਰ-ਰਸਾਇਣਿਕ ਖਾਦਾਂ ਦੀ ਵਰਤੋਂ ਦੀ ਮਨਾਹੀ ਹੋਣ ਕਰਕੇ ਸਾਨੂੰ ਜ਼ਮੀਨ ਦੀ ਕੁਦਰਤੀ ਉਪਜਾਊ ਸ਼ਕਤੀ ਵਧਾਉਣ ਦੀ ਲੋੜ ਪੈਂਦੀ ਹੈ ਜਿਸ ਲਈ ਫ਼ਲੀਦਾਰ ਫ਼ਸਲਾਂ ਅਧਾਰਤ ਫ਼ਸਲੀ ਚੱਕਰ ਅਪਣਾਏ ਜਾਂਦੇ ਹਨ, ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਵਾਹਿਆ ਜਾਂਦਾ ਹੈ ਜਾਂ ਉਸ ਦੀ ਅਗਲੀਆਂ ਫ਼ਸਲਾਂ ਵਿੱਚ ਮਲਚਿੰਗ ਕਰ ਦਿੱਤੀ ਜਾਂਦੀ ਹੈ ਜਾਂ ਕੰਪੋਸਟ ਬਣਾ ਲਈ ਜਾਂਦੀ ਹੈ। ਜਿੱਥੇ ਹੋ ਸਕੇ ਫ਼ਲੀਦਾਰ ਫ਼ਸਲਾਂ ਨੂੰ ਅੰਤਰ ਫ਼ਸਲਾਂ ਵਜੋਂ ਬੀਜਿਆ ਜਾਂਦਾ ਹੈ ਅਤੇ ਹਰੀ ਖਾਦ ਨੂੰ ਖੇਤ ਵਿੱਚ ਵਾਹਿਆ ਜਾਂਦਾ ਹੈ। ਫ਼ਸਲਾਂ ਦੀ ਖੁਰਾਕੀ ਤੱਤਾਂ ਦੀ ਪੂਰਤੀ ਲਈ ਰੂੜੀ ਦੀ ਖਾਦ, ਗੰਡੋਆ ਖਾਦ, ਕੰਪੋਸਟ, ਜੈਵਿਕ ਖਾਦਾਂ (ਰਾਈਜ਼ੋਬੀਅਮ, ਅਜੋਟੋਬੈਕਟਰ) ਅਤੇ ਨਾ ਖਾਣ ਯੋਗ ਖ਼ਲਾਂ ਜਿਵੇਂ ਕਿ ਅਰਿੰਡ ਦੀ ਖ਼ਲ ਆਦਿ ਨੂੰ ਵਰਤਿਆ ਜਾਂਦਾ ਹੈ।
ਪ੍ਰਸ਼ਨ 3 . ਜੈਵਿਕ ਖੇਤੀ ਵਿੱਚ ਕੀੜਿਆਂ ਅਤੇ ਬੀਮਾਰੀਆਂ ਦਾ ਮੁਕਾਬਲਾ ਕਿਵੇਂ ਕੀਤਾ ਜਾਂਦਾ ਹੈ ?
ਉੱਤਰ—ਜੈਵਿਕ ਖੇਤੀ ਵਿੱਚ ਫਸਲਾਂ ਦੇ ਕੀੜਿਆਂ ਦੀ ਰੋਕਥਾਮ ਲਈ ਸਾਨੂੰ ਕੀੜਿਆਂ ਅਤੇ ਪੰਛੀਆਂ ਦੀ ਮਦਦ ਲੈਣੀ ਪੈਂਦੀ ਹੈ ਅਤੇ ਨਿੰਮ ਦੀਆਂ ਨਮੋਲੀਆਂ ਦੇ ਅਰਕ ਜਾਂ ਜੈਵਿਕ ਕੀਟਨਾਸ਼ਕਾਂ ਜਿਵੇਂ ਬੀ. ਟੀ., ਟਰਾਈਕੋਗਰਾਮਾ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਫ਼ਸਲਾਂ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਜੈਵਿਕ ਉੱਲੀਨਾਸ਼ਕ ਜਿਵੇਂ ਕਿ ਟਰਾਈਕੋਡਰਮਾ ਆਦਿ ਵਰਤੇ ਜਾ ਸਕਦੇ ਹਨ। ਫ਼ਸਲਾਂ ਦੀ ਰਲਵੀਂ ਕਾਸ਼ਤ ਜਿਵੇਂ ਕਣਕ ਅਤੇ ਛੋਲੇ ਵੀ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ ਵਿੱਚ ਸਹਾਈ ਹੁੰਦੀ ਹੈ।
ਪ੍ਰਸ਼ਨ 4. ਜੈਵਿਕ ਤਸਦੀਕੀਕਰਨ ਕੀ ਹੈ ਅਤੇ ਇਹ ਕੌਣ ਕਰਦਾ ਹੈ ?
ਉੱਤਰ—ਜੈਵਿਕ ਤਸਦੀਕੀਕਰਨ (ਸਰਟੀਫ਼ਿਕੇਸ਼ਨ) : ਤਸਦੀਕੀਕਰਨ ਜੈਵਿਕ ਖੇਤੀ ਦੀ ਮੰਗ ਨਹੀਂ ਸਗੋਂ ਇਹ ਜੈਵਿਕ ਖਾਧ ਪਦਾਰਥਾਂ ਦੀ ਮੰਡੀ ਦੀ ਮੰਗ ਹੈ। ਜੋ ਅਸੀਂ ਆਪਣੀ ਘਰੇਲੂ ਵਰਤੋਂ ਲਈ ਜਾਂ ਆਪਣੇ ਜਾਣਕਾਰਾਂ ਨੂੰ ਵੇਚਣ ਲਈ ਜੈਵਿਕ ਉਤਪਾਦ ਪੈਦਾ ਕਰ ਰਹੇ ਹਾਂ ਤਾਂ ਖੇਤੀ ਤਸਦੀਕ ਕਰਵਾਉਣ ਦੀ ਲੋੜ ਨਹੀਂ, ਪਰ ਜੇ ਅਸੀਂ ਲੈਬਲ ਲਗਾ ਕੇ ਮੰਡੀ ਵਿੱਚ ਵੇਚਣਾ ਚਾਹੁੰਦੇ ਹਾਂ ਜਾਂ ਬਾਹਰਲੇ ਦੇਸ਼ਾਂ ਨੂੰ ਭੇਜਣਾ ਚਾਹੁੰਦੇ ਹਾਂ ਤਾਂ ਇਹ ਤਸਦੀਕੀਕਰਨ ਜ਼ਰੂਰੀ ਹੈ। ਇਸ ਵਿੱਚ ਇਹ ਗਾਰੰਟੀ ਦਿੱਤੀ ਜਾਂਦੀ ਹੈ ਕਿ ਜੈਵਿਕ ਉਤਪਾਦ ਨੂੰ ਜੈਵਿਕ ਮਿਆਰਾਂ ਅਨੁਸਾਰ ਹੀ ਪੈਦਾ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਇਸ ਕੰਮ ਲਈ 24 ਏਜੰਸੀਆਂ ਨੂੰ ਮਾਨਤਾ ਦਿੱਤੀ ਗਈ ਹੈ। ਤਸਦੀਕੀਕਰਨ ਲਈ ਕਿਸਾਨ ਨੂੰ ਆਪਣਾ ਫ਼ਾਰਮ ਇਹਨਾਂ ਤਸਦੀਕੀਕਰਨ ਕੰਪਨੀਆਂ ਵਿੱਚੋਂ ਕਿਸੇ ਇੱਕ ਕੋਲ ਰਜਿਸਟਰ ਕਰਵਾਉਣਾ ਪੈਂਦਾ ਹੈ। ਕੰਪਨੀ ਦੇ ਨਿਰੀਖਕ ਕਿਸਾਨ ਦੇ ਫ਼ਾਰਮ ਦਾ ਅਕਸਰ ਨਿਰੀਖਣ ਕਰਦੇ ਰਹਿੰਦੇ ਹਨ ਅਤੇ ਵੇਖਦੇ ਹਨ ਕਿ ਕਿਸਾਨ ਵੱਲੋਂ ਆਪਣੇ ਫ਼ਾਰਮ ਤੇ ਫ਼ਸਲ ਪੈਦਾ ਕਰਨ ਲਈ ਜੈਵਿਕ ਮਿਆਰਾਂ ਦਾ ਪਾਲਣ ਕੀਤਾ ਜਾ ਰਿਹਾ ਹੈ ਜਾਂ ਨਹੀਂ। ਇਸ ਨਿਰੀਖਣ ਤੋਂ ਬਾਅਦ ਹੀ ਪੈਦਾਵਾਰ ਨੂੰ ਜੈਵਿਕ ਕਰਾਰ ਦਿੱਤਾ ਜਾਂਦਾ ਹੈ। ਕੰਪਨੀ ਨਾਲ ਰਜਿਸਟਰ ਹੋਣ ਅਤੇ ਜੈਵਿਕ ਮਿਆਰਾਂ ਦੇ ਦੋ ਸਾਲ ਪਾਲਣ ਕਰਨ ਤੋਂ ਬਾਅਦ ਖੇਤ ਵਿੱਚ ਬੀਜੀ ਫ਼ਸਲ ਦੀ ਪੈਦਾਵਾਰ ਨੂੰ ਜੈਵਿਕ ਕਰਾਰ ਦਿੱਤਾ ਜਾਂਦਾ ਹੈ। ਜੈਵਿਕ ਮਿਆਰਾਂ ਅਤੇ ਤਸਦੀਕੀਕਰਨ ਸੰਬੰਧੀ ਵਧੇਰੇ ਜਾਣਕਾਰੀ ਅਪੀਡਾ (APEDA) ਦੀ ਵੈਬਸਾਈਟ apeda. gov.in ਤੋਂ ਲਈ ਜਾ ਸਕਦੀ ਹੈ।
ਪ੍ਰਸ਼ਨ 5 . ਜੈਵਿਕ ਖੇਤੀ ਦੇ ਕੀ ਲਾਭ ਹਨ ?
ਉੱਤਰ – ਜੈਵਿਕ ਖੇਤੀ ਦੇ ਕੁਝ ਮੁੱਖ ਲਾਭ ਹਨ ਜਿਹੜੇ ਹੇਠ ਲਿਖੇ ਅਨੁਸਾਰ ਹਨ :
1.ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ।
2.ਜੈਵਿਕ ਪੈਦਾਵਾਰ ਦੀ ਵਧੇਰੇ ਕੀਮਤ ਪ੍ਰਾਪਤ ਹੁੰਦੀ ਹੈ।
3.ਖੇਤੀ ਖ਼ਰਚੇ ਘੱਟ ਹੁੰਦੇ ਹਨ।
4.ਟਿਕਾਊ ਖੇਤੀ ਹੁੰਦੀ ਹੈ।
5.ਰੋਜ਼ਗਾਰ ਦੇ ਵਧੇਰੇ ਮੌਕੇ ਮਿਲਦੇ ਹਨ।
6.ਜ਼ਹਿਰੀਲੇ ਅੰਸ਼ ਤੋਂ ਰਹਿਤ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ। 7. ਵਾਤਾਵਰਣ ਪ੍ਰਦੂਸ਼ਣ ਤੋਂ ਬਚਿਆ ਰਹਿੰਦਾ ਹੈ।