ਪਾਠ 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸਰਬਤ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਭਾਰਤ ਵਿੱਚ ਫ਼ਲਾਂ ਤੇ ਸਬਜ਼ੀਆਂ ਦੀ ਕੁੱਲ ਪੈਦਾਵਾਰ ਕਿੰਨੀ ਹੈ ?
ਉੱਤਰ—ਫਲਾਂ ਦੀ ਕੁਲ ਪੈਦਾਵਾਰ 45996 ਮੀਟਰਕ ਟਨ ਤੇ ਸਬਜ਼ੀਆਂ ਦੀ 908.30 ਮੀਟਰਕ ਟਨ ਕੁਇੰਟਲ।
ਪ੍ਰਸ਼ਨ 2 . ਪੰਜਾਬ ਵਿੱਚ ਸਬਜ਼ੀਆਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ਅਤੇ ਇਸ ਹੇਠ ਕਿੰਨਾ ਰਕਬਾ ਹੈ ?
ਉੱਤਰ-36 ਲੱਖ ਟਨ ਸਲਾਨਾ ਪੈਦਾਵਾਰ ਤੇ 109 ਹਜ਼ਾਰ ਹੈਕਟੇਅਰ ਰਕਬਾ
ਪ੍ਰਸ਼ਨ 3 . ਪੰਜਾਬ ਵਿੱਚ ਫ਼ਲਾਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ਅਤੇ ਇਸ ਹੇਠ ਕਿੰਨਾਂ ਰਕਬਾ ਹੈ ?
ਉੱਤਰ—14 ਲੱਖ ਟਨ ਪੈਦਾਵਾਰ, 78 ਹਜ਼ਾਰ ਹੈਕਟੇਅਰ ਰਕਬਾ
ਪ੍ਰਸ਼ਨ 4. ਨਿੰਬੂ ਦੇ ਅਚਾਰ ਵਿੱਚ ਕਿੰਨੇ ਪ੍ਰਤੀਸ਼ਤ ਲੂਣ ਪਾਇਆ ਜਾਂਦਾ ਹੈ ?
ਉੱਤਰ—20 ਫੀਸਦੀ ਹਿੱਸਾ। 5
ਪ੍ਰਸ਼ਨ 5 . ਟਮਾਟਰਾਂ ਦੀ ਚਟਨੀ ਵਿੱਚ ਕਿਹੜਾ ਪਰੈਜ਼ਰਵੇਟਿਵ ਕਿੰਨੀ ਮਾਤਰਾ ਵਿੱਚ ਪੈਂਦਾ ਹੈ ?
ਉੱਤਰ-ਸੋਡੀਅਮ ਬੈਨਜੋਏਟ 700 ਮਿ ਕਿਲੋ।
ਪ੍ਰਸ਼ਨ 6 . ਅੰਬ ਦੇ ਸ਼ਰਬਤ ਵਿੱਚ ਕਿਹੜਾ ਪਰੈਜ਼ਰਵੇਟਿਵ ਕਿੰਨੀ ਮਾਤਰਾ ਵਿੱਚ ਪਾਇਆ ਜਾਂਦਾ ਹੈ ?
ਉੱਤਰ-ਪੋਟਾਸ਼ੀਅਮ ਮੈਟਾ ਬਾਈਸਲਫਾਈਟ 2.8 ਗ੍ਰਾਮ
ਪ੍ਰਸ਼ਨ 7. ਪੰਜਾਬ ਦੇ ਮੁੱਖ ਫ਼ਲਾਂ ਦਾ ਨਾਂ ਲਿਖੋ।
ਉੱਤਰ-ਕਿਨੂੰ।
ਪ੍ਰਸ਼ਨ 8. ਔਲੇ ਦਾ ਮੁਰੱਬਾ ਬਣਾਉਣ ਲਈ ਔਲਿਆਂ ਨੂੰ ਕਿੰਨੇ ਪ੍ਰਤੀਸ਼ਤ ਨਮਕ ਦੇ ਘੋਲ ਵਿੱਚ ਰੱਖਿਆ ਜਾਂਦਾ ਹੈ ?
ਉੱਤਰ-2 ਪ੍ਰਤੀਸ਼ਤ।
ਪ੍ਰਸ਼ਨ 9. ਭਾਰਤ ਵਿੱਚ ਫ਼ਲਾਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ?
ਉੱਤਰ-45496 ਮੀਟਰਿਕ ਟਨ
ਪ੍ਰਸ਼ਨ 10 . ਭਾਰਤ ਵਿੱਚ ਸਬਜ਼ੀਆਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ?
ਉੱਤਰ-968.30 ਮੀਟਰਿਕ ਟਨ
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਸਬਜ਼ੀਆਂ ਅਤੇ ਫ਼ਲਾਂ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ?
ਉੱਤਰ-ਸਬਜ਼ੀਆਂ ਅਤੇ ਫ਼ਲਾਂ ਤੋਂ ਰਸ, ਅਚਾਰ, ਮੁਰੱਬੇ, ਜੈਮ ਅਤੇ ਸ਼ਰਬਤ ਬਣਾਏ ਜਾਂਦੇ ਹਨ ।
ਪ੍ਰਸ਼ਨ 2. ਫ਼ਲਾ ਅਤੇ ਸਬਜ਼ੀਆਂ ਦੀ ਪ੍ਰੋਸੇਸਿੰਗ ਦੇ ਕਿਸਾਨਾਂ ਨੂੰ ਕੀ ਲਾਭ ਹਨ ?
ਉੱਤਰ—ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੇਸੰਗ ਕਿਸਾਨਾਂ ਲਈ ਉਹਨਾਂ ਦੀ ਫ਼ਸਲ ਦੇ ਮੁੱਲ ਨੂੰ ਵਧਾਉਣ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸ ਨਾਲ ਪੇਂਡੂ ਆਰਥਿਕ ਸਥਿਤੀ ਅਤੇ ਰੁਜ਼ਗਾਰ ਨੂੰ ਵਧਾਉਣ ਦਾ ਵੀ ਮੌਕਾ ਮਿਲੇਗਾ।
ਪ੍ਰਸ਼ਨ 3. ਟਮਾਟਰਾਂ ਦੇ ਰਸ ਅਤੇ ਚਟਨੀ ਵਿਚ ਕੀ ਫ਼ਰਕ ਹੈ ?
ਉੱਤਰ-ਟਮਾਟਰ ਨੂੰ ਉਬਾਲ ਕੇ ਰਸ ਕੱਢਿਆ ਜਾਂਦਾ ਹੈ ਪਰ ਪੱਕੇ ਟਮਾਟਰਾਂ ਨੂੰ ਧੋ ਕੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਅੱਗ ਤੇ ਗਰਮ ਕਰਕੇ ਪੁਣ ਕੇ ਜੂਸ ਕਢ ਕੇ ਇਸ ਵਿਚ ਸਿਰਕਾ, ਖੰਡ ਤੇ ਲੂਣ ਤੋਂ ਬਿਨਾਂ ਬਾਕੀ ਸਭ ਸਮੱਗਰੀ ਨੂੰ ਇਕ ਮਲਮਲ ਦੀ ਪੋਟਲੀ ਵਿਚ ਬੰਨ੍ਹ ਕੇ ਰਸ ਵਿੱਚ ਅੱਧੀ ਖੰਡ ਪਾ ਕੇ ਇਸ ਨੂੰ ਮੱਠੀ ਅੱਗ ਤੇ ਪਕਾਉਣ ਨਾਲ ਚਟਨੀ ਬਣ ਜਾਂਦੀ ਹੈ।
ਪ੍ਰਸ਼ਨ 4. ਪੋਟਾਸ਼ੀਅਮ ਮੈਟਾਬਾਈਸਲਫਾਈਟ ਕਈ ਪਦਾਰਥ ਬਣਾਉਣ ਵਿੱਚ ਪਾਇਆ ਜਾਂਦਾ ਹੈ, ਇਸ ਦੀ ਮਹੱਤਤਾ ਦੱਸੋ।
ਉੱਤਰ-ਖਾਧ ਪਦਾਰਥਾਂ ਨੂੰ ਲੰਬੇ ਸਮੇਂ ਤਕ ਖਰਾਬ ਹੋਣ ਤੋਂ ਬਚਾਉਣ ਲਈ ਪੋਟਾਸ਼ੀਅਮ ਮੈਟਾਬਾਈਸਲਫਾਈਟ ਪਾਇਆ ਜਾਂਦਾ ਹੈ।
ਪ੍ਰਸ਼ਨ 5 . ਸਬਜ਼ੀਆਂ ਅਤੇ ਫ਼ਲਾਂ ਨੂੰ ਕਿਸ ਤਾਪਮਾਨ ਤੇ ਸੁਕਾਇਆ ਜਾਂਦਾ ਹੈ ਅਤੇ ਕਿਉਂ ?
ਉੱਤਰ-ਸਬਜ਼ੀਆਂ ਅਤੇ ਫ਼ਲਾਂ ਨੂੰ ਆਮਤੌਰ ਤੇ 50° ਤੋਂ 70° ਸੈਂਟੀਗਰੇਡ ਤਾਪਮਾਨ ਤੇ ਹੀ ਸੁਕਾਇਆ ਜਾਂਦਾ ਹੈ। ਖਾਧ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਲਈ ਸੁਕਾਇਆ ਜਾਂਦਾ ਹੈ।
ਪ੍ਰਸ਼ਨ 6 . ਔਲੇ ਦੇ ਮੁਰੱਬੇ ਵਿਚ ਕਿੰਨੀ ਖੰਡ ਪਾਈ ਜਾਂਦੀ ਹੈ ਅਤੇ ਕਿਉਂ ?
ਉੱਤਰ—ਇਕ ਕਿਲੋ ਔਲਿਆਂ ਲਈ ਡੇਢ ਕਿਲੋ ਖੰਡ ਲੈ ਕੇ ਇਸ ਵਿਚੋਂ 700 ਗ੍ਰਾਮ ਖੰਡ ਅੱਧੇ ਲਿਟਰ ਪਾਣੀ ਵਿੱਚ ਪਾ ਕੇ ਘੋਲੋ, ਉਸ ਨੂੰ ਉਬਾਲੋ ਅਤੇ ਘੋਲ ਵਿੱਚ ਉਬਲੇ ਹੋਏ ਔਲੇ ਪਾਉ ਅਤੇ ਰਾਤ ਭਰ ਪਏ ਰਹਿਣ ਦੇਵੋ। ਫਿਰ ਅਗਲੇ ਦਿਨ ਖੰਡ ਕੇ ਘੋਲ ਵਿੱਚ 250 ਗਰਾਮ ਖੰਡ ਪਾ ਕੇ ਉਬਾਲੋ ਅਤੇ ਠੰਡਾ ਹੋਣ ਤੇ ਔਲਿਆਂ ਨੂੰ ਉਨ੍ਹਾਂ ਵਿੱਚ ਪਾ ਦੇਵੋ। ਉਸ ਤੋਂ ਅਗਲੇ ਦਿਨ ਬਾਕੀ ਬਚੀ ਹੋਈ ਖੰਡ (200) ਗਰਾਮ) ਹੋਰ ਪਾ ਦਿਉ ਅਤੇ ਇਸ ਨੂੰ ਚੰਗੀ ਤਰ੍ਹਾਂ ਗਾੜ੍ਹਾ ਕਰੋ। ਫਿਰ ਇਸ ਵਿੱਚ ਔਲੇ ਪਾ ਦਿਉ ਅਤੇ ਇੱਕ ਵਾਰ ਉਬਾਲੋ। ਅਗਲੇ ਦਿਨ ਫਿਰ ਉਬਾਲੋ। ਇਸ ਤਰ੍ਹਾਂ ਘੋਲ ਸੰਘਣਾ ਹੋ ਜਾਵੇਗਾ।
ਪ੍ਰਸ਼ਨ 7. ਟਮਾਟਰ ਦਾ ਜੂਸ ਬਣਾਉਣ ਦੀ ਵਿਧੀ ਲਿਖੋ।
ਉੱਤਰ—ਉਬਾਲੇ ਹੋਏ ਟਮਾਟਰਾਂ ਦਾ ਰਸ ਕੱਢ ਲਉ। ਰਸ ਵਿੱਚ 4 ਫੀਸਦੀ ਖੰਡ, 0 ਫੀਸਦੀ ਨਮਕ, 0 ਫੀਸਦੀ ਸਿਟਰਿਕ ਐਸਿਡ ਅਤੇ 02 ਫੀਸਦੀ ਸੋਡੀਅਮ ਬੈਨਜ਼ੋਏਟ ਪਾ ਕੇ ਉਬਾਲੋ ਅਤੇ ਸਾਫ਼ ਬੋਤਲਾਂ ਵਿੱਚ ਭਰ ਲਉ। ਬੋਤਲਾਂ ਉਪਰ ਹਵਾ ਬੰਦ ਢੰਕਣ ਲਗਾ ਦਿਉ ਗਰਮ ਬੰਦ ਬੋਤਲਾਂ ਨੂੰ ਪਹਿਲਾਂ ਉਬਲਦੇ ਪਾਣੀ ਵਿੱਚ 20 ਮਿੰਟਾ ਲਈ ਉਬਾਲੋ। ਫਿਰ ਚੱਲਦੇ ਪਾਣੀ ਨਾਲ ਹੌਲੀ-ਹੌਲੀ ਠੰਡਾ ਕਰੋ।
ਪ੍ਰਸ਼ਨ 8. ਨਿੰਬੂ, ਅੰਬ ਅਤੇ ਜੌਂ-ਨਿੰਬੂ ਸ਼ਰਬਤ ਵਿੱਚ ਕਿੰਨੀ ਕਿੰਨੀ ਮਾਤਰਾ ਵਿਚ ਕਿਹੜਾ ਪਰੈਸਰਵੇਟਿਵ ਪਾਇਆ ਜਾਂਦਾ ਹੈ ?
ਉੱਤਰ—ਨਿੰਬੂ, ਅੰਬ ਅਤੇ ਜੌਂ-ਨਿੰਬੂ ਦੇ ਸ਼ਰਬਤ ਵਿਚ ਕ੍ਰਮਵਾਰ 3.5 ਗ੍ਰਾਮ, 2.8 ਗ੍ਰਾਮ ਅਤੇ 3 ਗ੍ਰਾਮ ਪਰੈਸਰਵੇਟਿਵ ਪਾਇਆ ਜਾਂਦਾ ਹੈ।
ਪ੍ਰਸ਼ਨ 9 . ਭਾਰਤ ਦੀ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿਚ ਸੱਭ ਤੋਂ ਵੱਖਰੀ ਵਿਸ਼ੇਸ਼ਤਾ ਕੀ ਹੈ ?
ਉੱਤਰ—ਭਾਰਤ ਦੀ ਫਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿਚ ਸਭ ਤੋਂ ਵੱਖਰੀ ਵਿਸ਼ੇਸ਼ਤਾ ਇਹ ਹੈ ਕਿ ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਮੌਸਮੀ ਹਾਲਾਤ ਹੋਣ ਕਰਕੇ ਅਨੇਕਾਂ ਤਰ੍ਹਾਂ ਦੇ ਫ਼ਲ ਅਤੇ ਸਬਜ਼ੀਆਂ ਪੈਦਾ ਕੀਤੇ ਜਾ ਸਕਦੇ ਹਨ।
ਪ੍ਰਸ਼ਨ 10. ਫ਼ਲਾਂ ਅਤੇ ਸਬਜ਼ੀਆਂ ਦੀ ਪੈਕਿੰਗ ਦੇ ਕੀ ਤਰੀਕੇ ਹਨ ?
ਉੱਤਰ—ਫ਼ਲਾਂ ਅਤੇ ਸਬਜ਼ੀਆਂ ਦੀ ਪੈਕਿੰਗ ਲਈ ਗੱਤੇ ਦੇ ਡੱਬੇ, ਟੋਕਰੀਆਂ, ਪੇਟੀਆਂ ਅਤੇ ਬੋਰੀਆਂ ਆਦਿ ਰਾਹੀਂ ਕੀਤੀ ਜਾਂਦੀ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਪੰਜਾਬ ਵਿਚ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਉੱਤੇ ਨੋਟ ਲਿਖੋ।
ਉੱਤਰ-ਪੰਜਾਬ ਵਿੱਚ ਫ਼ਲਾਂ ਦੀ ਪੈਦਾਵਾਰ 78 ਹਜ਼ਾਰ ਹੈਕਟੇਅਰ ਖੇਤਰ ਤੋਂ 14 ਲੱਖ ਟਨ ਹੈ ਅਤੇ ਸਬਜ਼ੀਆਂ ਦੀ ਪੈਦਾਵਾਰ 109 ਹਜ਼ਾਰ ਹੈਕਟੇਅਰ ਖੇਤਰ ਤੋਂ 36 ਲੱਖ ਟਨ ਹੈ। ਪੰਜਾਬ ਦਾ ਸਭ ਤੋਂ ਵੱਧ ਪੈਦਾਵਾਰ ਵਾਲਾ ਫ਼ਲ ਕਿਨੂੰ ਹੈ ਜਦ ਕਿ ਸਬਜ਼ੀਆਂ ਵਿੱਚ ਆਲੂ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਹੈ।
ਪ੍ਰਸ਼ਨ 2. ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੀ ਕੀ ਮਹੱਤਤਾ ਹੈ ?
ਉੱਤਰ—ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵਿੱਚ ਵਧ ਰਹੀ ਵੰਨਸੁਵੰਨਤਾ ਦੇ ਕਾਰਨ ਪ੍ਰੋਸੈਸਿੰਗ ਅਤੇ ਵੈਲਿਊ ਐਡਿਡ ਪ੍ਰੋਡਕਟ ਸਮੇਂ ਦੀ ਲੋੜ ਬਣ ਗਏ ਹਨ। ਫੂਡ ਪ੍ਰੋਸੈਸਿੰਗ ਕਟਾਈ ਤੋਂ ਬਾਅਦ ਫ਼ਲਾਂ ਅਤੇ ਸਬਜ਼ੀਆਂ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿੱਚ ਕਾਫ਼ੀ ਸਹਾਇਕ ਸਿੱਧ ਹੋਵੇਗਾ। ਪ੍ਰੋਸੈਸਿੰਗ ਕਿਸਾਨਾਂ ਲਈ ਉਹਨਾਂ ਦੀ ਫ਼ਸਲ ਦੇ ਮੁੱਲ ਨੂੰ ਵਧਾਉਣ ਵਿੱਚ ਵੀ ਮਦਦਗਾਰ ਸਾਬਿਤ ਹੋਵੇਗੀ। ਇਸ ਨਾਲ ਪੇਂਡੂ ਆਰਥਿਕ ਸਥਿਤੀ ਅਤੇ ਰੁਜ਼ਗਾਰ ਨੂੰ ਵਧਾਉਣ ਦਾ ਵੀ ਮੌਕਾ ਮਿਲੇਗਾ।
ਪ੍ਰਸ਼ਨ 3 . ਭਾਰਤ ਵਿਚ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਉੱਤੇ ਨੋਟ ਲਿਖੋ
ਉੱਤਰ—ਭਾਰਤ ਫ਼ਲ ਅਤੇ ਸਬਜ਼ੀਆਂ ਦੀ ਪੈਦਾਵਾਰ ਲਈ ਦੁਨੀਆ ਵਿੱਚ ਦੂਸਰੇ ਨੰਬਰ ਤੇ ਹੈ। ਭਾਰਤ ਵਿਚ ਫ਼ਲਾਂ ਦੀ ਸਾਲਾਨਾ ਪੈਦਾਵਾਰ (1999-2000 ਅਨੁਸਾਰ) 45946 ਮੀਟਰਿਕ ਟਨ ਹੈ ਜਦਕਿ ਸਬਜ਼ੀਆਂ ਦਾ ਸਾਲਾਨਾ ਪੈਦਾਵਾਰ (1999-2000 ਅਨੁਸਾਰ) 908.30 ਮੀਟਰਿਕ ਹੈ।
ਪ੍ਰਸ਼ਨ 4. ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਿਸ ਪੱਧਰ ਤੇ ਕੀਤੀ ਜਾਂਦੀ ਹੈ ?
ਉੱਤਰ-ਬੇਮੌਸਮੀ ਪ੍ਰਾਪਤੀ ਅਤੇ ਭੰਡਾਰੀਕਰਨ ਲਈ ਫ਼ਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੀ ਬਹੁਤ ਲੋੜ ਹੈ ਤਾਂ ਜੋ ਇਸ ਕਿੱਤੇ ਨੂੰ ਛੋਟੇ ਅਤੇ ਵੱਡੇ ਪੱਧਰ ਤੇ ਅਪਣਾ ਕੇ ਆਰਥਿਕ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਫ਼ਲਾਂ ਅਤੇ ਸਬਜ਼ੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਪਦਾਰਥ ਬਣਾਉਣ ਦੇ ਲਈ ਪ੍ਰੋਸੈੱਸ ਕੀਤਾ ਜਾਂਦਾ ਹੈ।
ਪ੍ਰਸ਼ਨ 5. ਫ਼ਲਾਂ ਅਤੇ ਸਬਜ਼ੀਆਂ ਦੀ ਖਰਾਬੀ ਦੇ ਕੀ-ਕੀ ਕਾਰਨ ਹਨ ?
ਉੱਤਰ-ਲਗਭਗ 30-35% ਫ਼ਲ ਅਤੇ ਸਬਜ਼ੀਆਂ ਕਟਾਈ, ਸਟੋਰ ਕਰਨ ਵੇਲੇ, ਦਰਜਾਬੰਦੀ (grading), ਸਮੇਂ, ਪੈਕਜਿੰਗ (packaging) ਅਤੇ ਢੋਆ ਢੁਆਈ ਵੇਲੇ ਖਰਾਬ ਹੋ ਜਾਂਦੀਆਂ ਹਨ। ਸਿਰਫ 2% ਹੀ ਪਦਾਰਥ ਬਣਾਉਣ ਵਿੱਚ ਪ੍ਰੈੱਸ ਕੀਤਾ ਜਾਂਦਾ ਹੈ।