PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
8th Agriculture

ਪਾਠ 5 ਖੁੰਬਾਂ ਦੀ ਕਾਸ਼ਤ (ਜਮਾਤ ਅੱਠਵੀਂ-ਖੇਤੀਬਾੜੀ)

dkdrmn
1.1k Views
15 Min Read
7 1
Share
15 Min Read
SHARE
Listen to this article

ਪਾਠ 5 ਖੁੰਬਾਂ ਦੀ ਕਾਸ਼ਤ

ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਖੁੰਬਾਂ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ।
ਉੱਤਰ-ਢੀਂਗਰੀ ਖੁੰਬ, ਪਰਾਲੀ ਖੁੰਬ।

ਪ੍ਰਸ਼ਨ 2. ਖੁੰਬਾਂ ਕਿਹੜੇ ਰੋਗਾਂ ਨਾਲ ਦੁਖੀ ਲੋਕਾਂ ਲਈ ਲਾਹੇਵੰਦ ਹਨ ?
ਉੱਤਰ—ਸ਼ੂਗਰ ਅਤੇ ਬਲੱਡ ਪਰੈਸ਼ਰ।

ਪ੍ਰਸ਼ਨ 3 . ਸਰਦੀ ਰੁੱਤ ਦੀਆਂ ਖੁੰਬਾਂ ਦੀਆਂ ਸਾਲ ਵਿੱਚ ਕਿੰਨੀਆਂ ਫ਼ਸਲਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ?
ਉੱਤਰ—ਦੋ ਫ਼ਸਲਾਂ

ਪ੍ਰਸ਼ਨ 4. ਖੁੰਬਾਂ ਪਾਲਣ ਲਈ ਬਣਾਈਆਂ ਜਾਣ ਵਾਲੀਆਂ ਖਾਦ ਦੀਆਂ ਢੇਰੀਆਂ ਦੀ ਉੱਚਾਈ ਵੱਧ ਤੋਂ ਵੱਧ ਕਿੰਨੇ ਫੁੱਟ ਰੱਖਣੀ ਚਾਹੀਦੀ ਹੈ ?
ਉੱਤਰ-5 ਫੁੱਟ

ਪ੍ਰਸ਼ਨ 5 . ਤਿਆਰ ਖਾਦ ਨਾਲ ਪੇਟੀਆਂ ਭਰਦੇ ਸਮੇਂ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਵਿੱਚ ਕੀ ਅਨੁਪਾਤ ਹੁੰਦੀ ਹੈ ?
ਉੱਤਰ-4 : 1 ਅਨੁਪਾਤ ਵਿੱਚ।

ਪ੍ਰਸ਼ਨ 6 . ਖੁੰਬਾਂ ਦੀ ਮੱਖੀ ਤੋਂ ਬਚਾਅ ਲਈ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ?
ਉੱਤਰ-ਨਵਾਨ (ਡਾਈਕਲੋਰੋਵੇਸ)।

ਪ੍ਰਸ਼ਨ 7. ਮੱਖੀਆਂ ਤੋਂ ਬਚਾਅ ਲਈ ਦਵਾਈ ਛਿੜਕਣ ਤੋਂ ਕਿੰਨੇ ਘੰਟੇ ਤਕ ਖੁੰਬਾਂ ਨਹੀਂ ਤੋੜਨੀਆਂ ਚਾਹੀਦੀਆਂ ?
ਉੱਤਰ-48 ਘੰਟੇ ਤਕ

ਪ੍ਰਸ਼ਨ 8 . ਖੁੰਬਾਂ ਉਗਾਉਣ ਲਈ ਪ੍ਰਤੀ ਕਿਆਰੀ ਕਿੰਨੇ ਬੀਜ ਦੀ ਲੋੜ ਹੁੰਦੀ ਹੈ ?
ਉੱਤਰ—300 ਗ੍ਰਾਮ।

ਪ੍ਰਸ਼ਨ 9. ਪੰਜਾਬ ਵਿੱਚ ਮੌਜੂਦਾ ਕਿੰਨੀਆਂ ਖੁੰਬਾਂ ਪੈਦਾ ਹੁੰਦੀਆਂ ਹਨ ?
ਉੱਤਰ-45000- 48000 ਟਨ ਖੁੰਬਾਂ

ਪ੍ਰਸ਼ਨ 10, ਖਾਦ ਤਿਆਰ ਕਰਨ ਦੇ ਦੌਰਾਨ ਕਿੰਨੀਆਂ ਪਲਟੀਆਂ ਦਿੱਤੀਆਂ ਜਾਂਦੀਆਂ ਹਨ ?
ਉੱਤਰ-ਸੱਤ ਪਲਟੀਆਂ।
ਪ੍ਰਸ਼ਨ 11 . ਵਧੀਆ ਖਾਦ ਤਿਆਰ ਕਰਨ ਦੀ pH ਕਿੰਨੀ ਹੁੰਦੀ ਹੈ ? ਉੱਤਰ−7.0 ਤੋਂ 8.0 pH.

(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1 . ਖੁੰਬਾਂ ਤੋਂ ਕਿਹੜੇ-ਕਿਹੜੇ ਭੋਜਨ ਤੱਤ ਪ੍ਰਾਪਤ ਹੁੰਦੇ ਹਨ ?
ਉੱਤਰ—ਖੁੰਬਾਂ ਵਿਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਲੋਹਾ, ਪੋਟਾਸ਼, ਖਣਿਜ ਪਦਾਰਥ, ਵਿਟਾਮਿਨ ‘ਸੀ’, ਕਾਰਬੋਹਾਈਡਰੇਟ ਅਤੇ ਚਿਕਨਾਹਟ ਭੋਜਨ ਤੱਤ ਪ੍ਰਾਪਤ ਹੁੰਦੇ ਹਨ।

ਪ੍ਰਸ਼ਨ 2. ਖੁੰਬਾਂ ਪਾਲਣ ਲਈ ਕਿਹੜੀਆਂ ਵਸਤਾਂ ਦੀ ਲੋੜ ਹੁੰਦੀ ਹੈ ?
ਉੱਤਰ—ਤੂੜੀ 300 ਕਿਲੋਗ੍ਰਾਮ, ਕਣਕ ਦਾ ਛਾਣ (ਚੋਕਰ) 15 ਕਿਲੋਗ੍ਰਾਮ, ਕਿਸਾਨ ਖਾਦ 9 ਕਿਲੋਗ੍ਰਾਮ, ਯੂਰੀਆ 3 ਕਿਲੋਗ੍ਰਾਮ, ਸੁਪਫਾਸਫੇਟ 3 ਕਿਲੋਗ੍ਰਾਮ, (ਮਿਊਰੇਟ ਆਫ਼ ਪੋਟਾਸ਼ 3 ਕਿਲੋਗ੍ਰਾਮ, ਜਿਪਸਮ 30 ਕਿਲੋਗ੍ਰਾਮ, ਬੀ.ਐਚ. ਸੀ. 20 ਈ. ਸੀ 60 ਮਿਲੀਲਿਟਰ, ਫੁਰਾਡਾਨ 3 ਜੀ 150 ਗ੍ਰਾਮ ਅਤੇ ਸੀਰਾ 5 ਕਿਲੋਗ੍ਰਾਮ ਖੁੰਬਾਂ ਪਾਲਣ ਲਈ ਲੋੜੀਂਦੀਆਂ ਵਸਤਾਂ ਹਨ।

ਪ੍ਰਸ਼ਨ 3 . ਖੁੰਬਾਂ ਪਾਲਣ ਲਈ ਤਿਆਰ ਖਾਦ ਦੀ ਢੇਰੀ ਨੂੰ ਫਰੋਲਣਾ ਕਿਉਂ ਜ਼ਰੂਰੀ ਹੈ ?
ਉੱਤਰ-ਖੁੰਬਾਂ ਪਾਲਣ ਲਈ ਤਿਆਰ ਖਾਦ ਦੀ ਢੇਰੀ ਨੂੰ ਫਰੋਲਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਢੇਰੀ ਦਾ ਉੱਪਰਲਾ ਹਿੱਸਾ ਥੱਲੇ ਆ ਜਾਂਦਾ ਹੈ ਅਤੇ ਥੱਲੇ ਵਾਲਾ ਹਿੱਸਾ ਉਪਰ ਆ ਜਾਂਦਾ ਹੈ। ਇਸ ਤਰ੍ਹਾਂ ਖਾਦ ਪੂਰੀ ਤਰ੍ਹਾਂ ਮਿਲ ਕੇ ਤਿਆਰ ਹੋ ਜਾਂਦੀ ਹੈ। ਢੇਰੀ ਨੂੰ ਫਰੋਲਣ ਨਾਲ ਕੰਪੋਸਟ ਬਣਾਉਣ ਵਾਲੇ ਜੀਵਾਣੂਆਂ ਨੂੰ ਤਾਜ਼ੀ ਹਵਾ ਮਿਲ ਜਾਂਦੀ ਹੈ ਜਿਸ ਕਾਰਨ ਚੰਗੀ ਖਾਦ ਬਣ ਜਾਂਦੀ ਹੈ।

ਪ੍ਰਸ਼ਨ 4 . ਖੁੰਬਾਂ ਲਈ ਤਿਆਰ ਖਾਦ ਦੀ ਸੋਧ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-ਖੁੰਬਾਂ ਦੇ ਬੀਜ ਬੀਜਣ ਤੋਂ ਪਹਿਲਾਂ ਤਿਆਰ ਕੀਤੀ ਖਾਦ ਵਿੱਚ 20 ਮਿਲੀਗ੍ਰਾਮ ਪ੍ਰਤੀ ਲਿਟਰ ਘੁਲਣਸ਼ੀਲ ਬਾਵਿਸਟਨ 50% ਮਿਲਾਉ। ਇਸ ਲਈ 20 ਗ੍ਰਾਮ ਬਾਵਿਸਟਨ ਦਾ ਧੂੜਾ ਇੱਕ ਕਵਿੰਟਲ ਖਾਦ ਲਈ ਕਾਫ਼ੀ ਹੋਣਾ ਹੈ।

ਪ੍ਰਸ਼ਨ 5 . ਕੇਸਿੰਗ ਕਰਨ ਦਾ ਕੀ ਫ਼ਾਇਦਾ ਹੈ ? ਕੇਸਿੰਗ ਮਿੱਟੀ ਕਿਵੇਂ ਤਿਆਰ ਕੀਤੀ ਜਾਂਦੀ ਹੈ ?
ਉੱਤਰ-ਕੇਸਿੰਗ ਗਲੀ-ਸੜੀ ਤੂੜੀ ਅਤੇ ਰੇਤਲੀ ਮਿੱਟੀ 4 : 1 ਦੇ ਅਨੁਪਾਤ ਵਿਚ ਮਿਲਾਉਣ ਨਾਲ ਜਾਂ 1 :1 ਦੇ ਅਨੁਪਾਤ ਵਿਚ ਚੌਲਾਂ ਦੀ ਸੜੀ ਹੋਈ ਫੱਕ ਅਤੇ ਗੋਬਰ ਦੀ ਸੇਲਰੀ ਦੇ ਮਿਸ਼ਰਣ ਨਾਲ ਬਣਦਾ ਹੈ। ਕੇਸਿੰਗ ਕਰਨ ਨਾਲ ਬੀਜ਼ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ।

ਪ੍ਰਸ਼ਨ 6 . ਪੰਜਾਬ ਵਿਚ ਕਿਹੜੇ-ਕਿਹੜੇ ਖੁੰਬਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ ਤੇ ਉਨ੍ਹਾਂ ਦੇ ਤਕਨੀਕੀ ਨਾਂ ਲਿਖੋ।
ਉੱਤਰ-ਪੰਜਾਬ ਦੇ ਵਾਤਾਵਰਣ ਵਿੱਚ ਖੁੰਬਾਂ ਦੀਆਂ ਪੰਜ ਕਿਸਮਾਂ ਹਨ – ਜਿਵੇਂ ਕਿ ਬਟਨ ਖੁੰਬ (Button mushroom), ਢੀਂਗਰੀ ਖੁੰਬ (Oyster mushroom), ਸ਼ਿਟਾਕੀ(Shiitake), ਪਰਾਲੀ ਖੁੰਬ (Chinese mushroom) ਅਤੇ ਮਿਲਕੀ ਖੁੰਬ (Milky mushroom) ਦੀ ਕਾਸ਼ਤ ਕੀਤੀ ਜਾ ਸਕਦੀ ਹੈ।

ਪ੍ਰਸ਼ਨ 7. ਖ਼ਾਦ ਤਿਆਰ ਕਰਨ ਲਈ ਪਲਟੀਆਂ ਦਾ ਵੇਰਵਾ ਅਤੇ ਕੀ ਕੁੱਝ ਚੀਹੀਦਾ ਹੈ, ਲਿਖੋ ।
ਉੱਤਰ—ਖਾਦ ਤਿਆਰ ਕਰਨ ਲਈ ਇਸ ਦੀਆਂ ਢੇਰੀਆਂ ਨੂੰ ਹੇਠ ਲਿਖੇ ਅਨੁਸਾਰ ਕੁੱਲ ਸੱਤ ਵਾਰ ਫਰੋਲੋ। ਢੇਰੀ ਨੂੰ ਪਹਿਲੀ, ਤੀਜੀ, ਪੰਜਵੀਂ ਅਤੇ ਸੱਤਵੀਂ ਵਾਰ ਫ਼ਰਲੋਦੇ ਸਮੇਂ ਇਸ ਵਿੱਚ ਕ੍ਰਮਵਾਰ ਸ਼ੀਰਾ, ਜਿਪਸਮ, ਫੁਰਾਡਾਨ ਅਤੇ ਗਾਮਾ ਬੀ. ਐੱਚ.ਸੀ. ਮਿਲਾਉ।

ਫਰੋਲਣਾ ਢੇਰ ਲਗਾਉਣ ਤੋਂ ਬਾਅਦ (ਦਿਨ) ਤੱਤ ਮਿਲਾਉਣਾ
ਪਹਿਲੀ ਵਾਰ

ਦੂਜੀ ਵਾਰ

ਤੀਜੀ ਵਾਰ

ਚੌਥੀ ਵਾਰ

ਪੰਜਵੀਂ ਵਾਰ

ਛੇਵੀਂ ਵਾਰ

ਸੱਤਵੀਂ ਵਾਰ

4

8

12

15

18

21

24

ਸ਼ੀਰਾ

———-

ਜਿਪਸਮ

——–

ਫਰਾਡਾਨ

———–

ਗਾਮਾ ਬੀ. ਐੱਚ.ਸੀ

ਪ੍ਰਸ਼ਨ 8. ਕੇਸਿੰਗ ਮਿਸ਼ਰਣ ਨੂੰ ਜਰਮ ਰਹਿਤ ਕਰਨ ਦਾ ਢੰਗ ਲਿਖੋ।
ਉੱਤਰ-ਕੇਸਿੰਗ ਮਿਸ਼ਰਣ ਨੂੰ ਜਰਮ ਰਹਿਤ ਕਰਨਾ : ਰੇਤ ਮਿਲੀ ਗਲੀ-ਸੜੀ ਰੂੜੀ ਦੀ ਖਾਦ ਨੂੰ ਗਿੱਲਾ ਕਰ ਦਿਉ ਅਤੇ ਇਸ ਉੱਤੇ 4-5% ਫਾਰਮਲੀਨ ਛਿੜਕੋ। ਹੁਣ ਪ੍ਰਤੀ ਕੁਇੰਟਲ ਕੇਸਿੰਗ ਮਿੱਟੀ ਦੇ ਹਿਸਾਬ ਨਾਲ ਇਸ ਵਿੱਚ 20 ਗਰਾਮ ਫੁਰਾਡਾਨ ਪਾਉ ਅਤੇ ਫਿਰ ਤਰਪਾਲ ਜਾਂ ਬੋਰੀਆਂ ਨਾਲ ਇਸ ਨੂੰ 48 ਘੰਟੇ ਵਾਸਤੇ ਢੱਕ ਦਿਉ। ਵਰਤਣ ਤੋਂ ਪਹਿਲਾਂ ਇਸ ਨੂੰ ਕੁਝ ਦੇਰ ਲਈ ਫਰੋਲ ਦਿਉ ਤਾਂ ਕਿ ਫਾਰਮਲੀਨ ਚੰਗੀ ਤਰ੍ਹਾਂ ਉੱਡ ਜਾਵੇ।

ਪ੍ਰਸ਼ਨ 9. ਖੁੰਬਾਂ ਦੀ ਕਾਸ਼ਤ ਲਈ ਵਧੀਆ ਖਾਦ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-ਖੁੰਬਾਂ ਦੀ ਕਾਸ਼ਤ ਲਈ ਤਿਆਰ ਹੋ ਚੁੱਕੀ ਖਾਦ ਦੀ ਪਛਾਣ ਉਸਦੇ ਰੰਗ, ਹਵਾੜ ਅਤੇ ਨਮੀਂ ਤੋਂ ਕੀਤੀ ਜਾਂਦੀ ਹੈ। ਤਿਆਰੀ ਉਪਰੰਤ ਇਸਦਾ ਰੰਗ ਕਾਲਾ ਭੂਰਾ ਹੋ ਜਾਂਦਾ ਹੈ, ਅਮੋਨੀਆ ਦੀ ਬੂਅ ਖ਼ਤਮ ਹੋ ਜਾਂਦੀ ਹੈ ਅਤੇ ਇਸ ਵਿੱਚ 65-72% ਨਮੀ ਹੁੰਦੀ ਹੈ।ਇਸ ਖਾਦ ਦਾ ਤੇਜ਼ਾਬੀ ਮਾਦਾ ਪੀ. ਐੱਚ. 7.0 ਤੋਂ 8.0 ਤੱਕ ਹੋਣੀ ਚਾਹੀਦੀ ਹੈ। ਪ੍ਰਸ਼ਨ 10 . ਇੱਕ ਵਰਗ ਮੀਟਰ ਵਿਚੋਂ ਖੁੰਬਾਂ ਦਾ ਕਿੰਨ੍ਹਾ ਝਾੜ ਨਿਕਲ ਆਉਂਦਾ ਹੈ ? ਉੱਤਰ— ਇੱਕ ਵਰਗ ਮੀਟਰ ਰਕਬੇ ਵਿੱਚੋਂ ਇਸ ਢੰਗ ਨਾਲ ਕਾਸ਼ਤ ਕਰਕੇ 8-10 ਕਿਲੋ ਗਰਾਮ ਖੁੰਬਾਂ ਨਿਕਲ ਆਉਂਦੀਆਂ ਹਨ।

(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਖੁੰਬਾਂ ਦਾ ਸਾਡੇ ਭੋਜਨ ਵਿੱਚ ਕੀ ਮਹੱਤਵ ਹੈ ?
ਉੱਤਰ—ਖੁੰਬਾਂ ਵਿੱਚ ਖ਼ੁਰਾਕੀ ਤੱਤ ਜ਼ਿਆਦਾ ਹੋਣ ਕਾਰਨ ਇਹ ਸਰੀਰ ਨੂੰ ਰਿਸ਼ਟਪੁਸ਼ਟ ਰੱਖਣ ਵਿੱਚ ਮੱਦਦ ਕਰਦੀ ਹੈ। ਖੁੰਬਾ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ, ਜਿਹੜੀ ਬਹੁਤ ਅਸਾਨੀ ਨਾਲ ਹਜ਼ਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ, ਫਾਸਫੋਰਸ, ਲੋਹਾ, ਪੋਟਾਸ਼, ਖਣਿਜ ਪਦਾਰਥ ਅਤੇ ਵਿਟਾਮਿਨ ‘ਸੀ’ ਵੀ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਇਹਨਾਂ ਵਿੱਚ ਕਾਰਬੋਹਾਈਡਰੇਟ ਅਤੇ ਚਿਕਨਾਹਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਲਈ ਇਹ ਸ਼ੂਗਰ ਅਤੇ ਬਲੱਡ ਪਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ।

ਪ੍ਰਸ਼ਨ 2. ਸਰਦੀ ਰੁੱਤ ਦੀਆਂ ਖੁੰਬਾਂ ਉਗਾਉਣ ਲਈ ਖਾਦ ਦੀਆਂ ਢੇਰੀਆਂ ਬਣਾਉਣ ਦੀ ਵਿਧੀ ਦੱਸੋ।
ਉੱਤਰ— ਢੇਰੀ ਬਣਾਉਣਾ—ਪਹਿਲਾਂ ਤੂੜੀ ਨੂੰ ਪੱਕੇ ਫਰਸ਼ ਤੇ ਵਿਛਾ ਦਿਉ ਅਤੇ ਇਸ ਉੱਤੇ ਪਾਣੀ ਛਿੜਕ ਦਿਉ। 48 ਘੰਟੇ ਤੱਕ ਇਸ ਤੂੜੀ ਨੂੰ ਖੁੱਲ੍ਹੇ ਢੇਰ ਵਾਂਗ ਪਈ ਰਹਿਣ ਦਿਉ।ਖਾਦਾਂ ਦੇ ਛਾਣ ਨੂੰ ਮਿਲਾ ਕੇ ਥੋੜ੍ਹਾ ਗਿੱਲਾ ਕਰ ਲਵੋ। 24 ਘੰਟੇ ਬਾਅਦ ਗਿੱਲੀ ਤੂੜੀ ਦੇ ਉੱਪਰ ਖਾਦ ਮਿਲਿਆ ਛਾਣ ਖਿਲਾਰ ਦਿਉ। ਫਿਰ ਇਸ ਸਾਰੇ ਮਿਸ਼ਰਣ ਨੂੰ ਇਕੱਠਾ ਕਰਕੇ ਲੱਕੜੀ ਦੇ ਫੱਟਿਆਂ ਦੀ ਮਦਦ ਨਾਲ 5-5 ਫੁੱਟ ਲੰਬਾਈ, ਚੌੜਾਈ ਅਤੇ ਉੱਚਾਈ ਦੀ ਢੇਰੀ ਵਿੱਚ ਇਕੱਠਾ ਕਰੋ। ਖਾਦ ਦੇ ਹਿਸਾਬ ਨਾਲ ਢੇਰੀ ਦੀ ਲੰਬਾਈ ਵਧਾਈ ਜਾ ਸਕਦੀ ਹੈ, ਪਰ ਜਿੱਥੋਂ ਤਕ ਹੋ ਸਕੇ ਇਸ ਦੀ ਚੌੜਾਈ ਅਤੇ ਉੱਚਾਈ ਨੂੰ 5 ਫੁੱਟ ਤੋਂ ਨਾ ਵਧਾਇਆ ਜਾਵੇ।

ਪ੍ਰਸ਼ਨ 3 . ਖੁੰਬਾਂ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ— ਖੰਬਾਂ ਨੂੰ ਕੱਟ ਕੇ ਜਾਂ ਖਿੱਚ ਕੇ ਨਾ ਤੋੜੋ ਪਰ ਟੋਪੀ ਨੂੰ ਉਂਗਲਾਂ ਵਿਚਕਾਰ ਲੈ ਕੇ ਹੌਲੀ ਜਿਹੀ ਮਰੋੜੋ ਅਤੇ ਦਿਨ ਵਿਚ ਇਕ ਵਾਰ ਖੁੱਲਣ ਤੋਂ ਪਹਿਲਾਂ ਜ਼ਰੂਰ ਤੋੜ ਲਵੋ । ਅਜਿਹਾ ਕਰਦੇ ਸਮੇਂ ਛੋਟੀਆਂ-ਛੋਟੀਆਂ ਬਟਨ ਖੁੰਬਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਣਾ ਚਾਹੀਦਾ । ਖੁੰਬਾਂ ਨੂੰ ਤੋੜਨ ਮਗਰੋਂ ਖੁੰਬ ਦੀ ਝੰਡੀ ਦੇ ਮਿੱਟੀ ਵਾਲੇ ਹਿੱਸੇ ਨੂੰ ਕੱਟ ਕੇ ਸਾਫ਼ ਕਰ ਦਿਉ ।
ਇਹਨਾਂ ਤੋੜੀਆਂ ਖੁੰਬਾਂ ਨੂੰ ਬਰੀਕ ਸੁਰਾਖ ਵਾਲੇ ਪਲਾਸਟਿਕ ਦੇ ਲਿਫ਼ਾਫਿਆਂ ਵਿਚ ਪੈਕ ਕਰੋ । ਹਰ ਲਿਫ਼ਾਫੇ ਵਿਚ 250 ਗਰਾਮ ਤਾਜ਼ੀਆਂ ਖੁੰਬਾਂ ਭਰੋ । ਇਹਨਾਂ ਪੈਕ ਖੁੰਬਾਂ ਨੂੰ ਮੰਡੀ ਵਿਚ ਵੇਚਣ ਲਈ ਭੇਜਿਆ ਜਾਂਦਾ ਹੈ । ਖੁੰਬਾਂ ਨੂੰ ਧੁੱਪੇ ਅਤੇ ਛਾਂਵੇਂ ਕੁਦਰਤੀ ਢੰਗ ਨਾਲ ਸੁਕਾ ਕੇ ਗੈਰ ਮੌਸਮੀ ਸਮੇਂ ਵਿਕਰੀ ਲਈ ਸਟੋਰ ਕਰ ਕੇ ਰੱਖ ਲਉ ।

ਪ੍ਰਸ਼ਨ 4. ਖੁੰਬਾਂ ਦਾ ਬੀਜ ਕੀ ਹੁੰਦਾ ਹੈ ਅਤੇ ਬੀਜਾਈ ਪੇਟੀਆ ਵਿੱਚ ਕਿਵੇਂ ਕੀਤੀ ਜਾਂਦੀ ਹੈ ?
ਉੱਤਰ—ਖੁੰਬਾਂ ਦੇ ਬੀਜ਼ ਜਿਸਨੂੰ ਸਪਾਨ ਕਿਹਾ ਜਾਂਦਾ ਹੈ। ਜੋ ਪੰਜਾਬੀ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕਰੋਬਾਇਲੋਜੀ ਵਿਭਾਗ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਪੇਟੀਆਂ ਭਰਨਾ ਅਤੇ ਖੁੰਬਾਂ ਬੀਜਣਾ – ਖਾਦ ਦੀ ਢੇਰੀ ਨੂੰ ਖਿਲਾਰ ਕੇ ਕੁੱਝ ਸਮੇਂ ਲਈ ਠੰਡੀ ਹੋਣ ਦਿਓ । ਖੁੰਬਾਂ ਦੇ ਬੀਜ (ਸਪਾਨ ਨੂੰ ਬੋਤਲਾਂ ਵਿਚੋਂ ਕੱਢੋ ਅਤੇ ਦੋ ਤਹਿਆਂ ਵਿਚ ਖੁੰਬਾਂ ਬੀਜਣ ਵਾਲੇ ਢੰਗ ਦੀ ਵਰਤੋਂ ਕਰਦੇ ਹੋਏ ਖਾਦ ਉੱਤੇ ਬੀਜ ਖਲਾਰ ਕੇ ਪੇਟੀਆਂ ਵਿਚ ਬੀਜ ਦਿਓ । ਫਿਰ ਇਸ ਖਾਦ ਦੀ ਮੋਟੀ ਤਹਿ ਪਾਓ ਅਤੇ ਬੀਜ ਦਾ ਬਾਕੀ ਬਕਾਇਆ ਹਿੱਸਾ ਇਸ ਤੇ ਖਲਾਰ ਕੇ ਖਾਦ ਵਿਚ ਰਲਾ ਦੇਣਾ ਚਾਹੀਦਾ ਹੈ । ਪੇਟੀਆਂ ਉੱਤੇ ਗਿੱਲਾ ਅਖ਼ਬਾਰ ਜਾਂ ਹੋਰ ਕਾਗ਼ਜ਼ ਰੱਖ ਦੇਣਾ ਚਾਹੀਦਾ ਹੈ । 2-3 ਹਫ਼ਤਿਆਂ ਦੇ ਅੰਦਰ ਖੁੰਬਾਂ ਦੇ ਬੀਜ ਤੋਂ ਕਪਾਹ ਦੀਆਂ ਫੁੱਟੀਆਂ ਵਰਗੇ ਸਫ਼ੈਦ ਰੇਸ਼ਿਆਂ ਨਾਲ 80-100% ਪੇਟੀਆਂ ਭਰ ਜਾਂਦੀਆਂ ਹਨ ।

ਪ੍ਰਸ਼ਨ 5. ਬਟਨ ਖੁੰਬ ਦੀ ਕਾਸ਼ਤ ਲਈ ਕਿਹੜੇ-ਕਿਹੜੇ ਪੜਾਅ ਹਨ ਅਤੇ ਉਨ੍ਹਾਂ ਬਾਰੇ ਲਿਖੋ |
ਉੱਤਰ-ਬਟਨ ਖੁੰਬ ਪੰਜਾਬ ਵਿਚ ਸਭ ਤੋਂ ਜ਼ਿਆਦਾ ਉਗਾਈ ਜਾਣ ਵਾਲੀ ਖੁੰਬ ਹੈ। ਸਰਦੀ ਰੁੱਤ ਵਿਚ ਬਟਨ ਖੁੰਬ ਦੀਆਂ ਦੋ ਫ਼ਸਲਾਂ ਸਤਬੰਰ ਤੋਂ ਮਾਰਚ ਤੱਕ ਲਈਆਂ ਜਾ ਸਕਦੀਆਂ ਹਨ। ਬਟਨ ਖੁੰਬ ਦੀ ਕਾਸ਼ਤ ਲਈ ਅਪਣਾਈ ਜਾਣ ਵਾਲੀ ਵਿਧੀ ਹੇਠ ਲਿਖੇ ਅਨੁਸਾਰ
(i) ਖਾਦ ਦੀ ਤਿਆਰੀ ਲਈ ਵਸਤਾਂ ਦੀ ਚੋਣ ਹੇਠ ਲਿਖੀਆਂ ਵਸਤਾਂ ਤੋਂ ਖਾਦ ਤਿਆਰ ਕਰੋ:- ਤੂੜੀ 300 ਕਿਲੋ, ਕਣਕ ਦਾ ਛਾਣ (ਚੋਕਰ) 15 ਕਿਲੋਗਰਾਮ, ਕਿਸਾਨ ਖਾਦ 9 ਕਿਲੋਗਰਾਮ, ਯੂਰੀਆ 3 ਕਿਲੋਗਰਾਮ, ਸੁਪਰਫਾਸਫੇਟ 3 ਕਿਲੋਗਰਾਮ, ਮਿਊਰੇਟ ਆਫ਼ ਪੋਟਾਸ਼ 3 ਕਿਲੋਗਰਾਮ, ਜਿਪਸਮ 30 ਕਿਲੋਗਰਾਮ, ਗਾਮਾ ਬੀ ਐਚ ਸੀ. 20 ਈ 60 ਮਿਲੀਲਿਟਰ, ਫੂਰਾਡਾਨ 3 ਜੀ 150 ਗਰਾਮ, ਸ਼ੀਰਾ 5 ਕਿਲੋਗਰਾਮ।
(ii) ਢੇਰੀ ਬਣਾਉਣਾ — ਪਹਿਲਾਂ ਤੂੜੀ ਨੂੰ ਪੱਕੇ ਫਰਸ਼ ਤੇ ਵਿਛਾ ਦਿਉ ਅਤੇ ਇਸ ਉੱਤੇ ਪਾਣੀ ਛਿੜਕ ਦਿਉ। 48 ਘੰਟੇ ਤੱਕ ਇਸ ਤੂੜੀ ਨੂੰ ਖੁੱਲ੍ਹੇ ਢੇਰ ਵਾਂਗ ਪਈ ਰਹਿਣ ਦਿਉ। ਖਾਂਦਾਂ ਅਤੇ ਕਣਕ ਦਾ ਛਾਣ ਮਿਲਾ ਕੇ ਢੇਰ ਨੂੰ ਥੋੜ੍ਹਾ ਗਿੱਲਾ ਕਰ ਲਵੋ | 24 ਘੰਟੇ ਬਾਅਦ ਗਿੱਲੀ ਤੂੜੀ ਦੇ ਉੱਪਰ ਖਾਦ ਮਿਲਿਆ ਛਾਣ ਖਿਲਾਰ ਦਿਉ। ਫਿਰ ਇਸ ਸਾਰੇ ਮਿਸ਼ਰਣ ਨੂੰ ਇਕੱਠਾ ਕਰਕੇ ਲੱਕੜੀ ਦੇ ਇੱਕ ਸਾਂਚੇ ਵਿੱਚ, ਜਿਸਦੀ ਲੰਬਾਈ 5 ਫੁੱਟ, ਚੌੜਾਈ 5 ਫੁੱਟ ਅਤੇ ਉਂਚਾਈ 5 ਫੁੱਟ ਹੋਨ੍ਹੇ ਉਸ ਵਿੱਚ ਭਰਿਆ ਜਾਂਦਾ ਹੈ। ਫਿਰ ਇਹ ਸਾਂਚੇ ਦੇ ਫੱਟੇ ਹਟਾ ਦਿੱਤੇ ਜਾਂਦੇ ਹਨ ਅਤੇ ਕੰਪੋਸਟ ਦੀ ਢੇਰੀ ਤਿਆਰ ਹੋ ਜਾਂਦੀ ਹੈ।
(iii) ਖਾਦ ਦੀ ਢੇਰੀ ਨੂੰ ਫਰੋਲਣਾ ਅਤੇ ਬੀਜ ਬੀਜਣਾ – ਉਪਰੋਕਤ ਢੇਰੀ ਨੂੰ ਚੰਗੀ ਤਰ੍ਹਾਂ ਫ਼ਰੋਲਣਾ ਜ਼ਰੂਰੀ ਹੈ ਤਾਂ ਕਿ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਅਤੇ ਬਾਹਰ ਵਾਲੀ ਤੂੜੀ ਅੰਦਰ ਚਲੀ ਜਾਵੇ। ਫ਼ਰੋਲਣ ਨਾਲ ਕੰਪੋਸਟ ਬਣਾਉਣ ਵਾਲੇ ਜੀਵਾਣੂਆਂ ਨੂੰ ਤਾਜ਼ੀ ਹਵਾ ਮਿਲ ਜਾਂਦੀ ਹੈ ਜਿਸ ਕਰਕੇ ਅੱਛੀ ਖਾਦ ਬਣਦੀ ਹੈ। ਜੇ ਲੋੜ ਹੋਵੇ ਤਾਂ ਕੁਝ ਪਾਣੀ ਫ਼ਰੋਲਣ ਸਮੇਂ ਛਿੜਕ ਦਿਉ। ਹਰ ਵਾਰ ਫ਼ਰੋਲਣ ਤੋਂ ਬਾਅਦ ਨਵੀਂ ਢੇਰੀ ਬਣਾ ਦਿਉ। ਇਸ ਢੇਰੀ ਨੂੰ ਸੱਤ ਵਾਰ ਫਰੋਲੋ। ਪਹਿਲੀ, ਤੀਜੀ, ਪੰਜਵੀਂ ਅਤੇ ਸੱਤਵੀਂ ਵਾਰ ਫ਼ਰੋਲਣ ਦੌਰਾਨ ਇਸ ਵਿੱਚ ਸ਼ੀਰਾ, ਜਿਪਸਮ, ਫੁਰਾਡਾਨ ਅਤੇ ਗਾਮਾ ਬੀ. ਐਚ. ਸੀ. ਮਿਲਾਉ। ਇਸ ਤਰ੍ਹਾਂ 24 ਦਿਨਾਂ ਪਿਛੇ 300 ਕਿਲੋਗਰਾਮ ਤੂੜੀਆਂ ਪੂਰੀ ਤਰ੍ਹਾਂ ਤਿਆਰ ਕੀਤੀ। ਇਹ ਖਾਦ ਸਵਾ ਵਰਗ ਮੀਟਰ ਅਕਾਰ ਦੀਆਂ 20-25 ਪੇਟੀਆਂ ਲਈ ਕਾਫ਼ੀ ਹੈ। ਹੁਣ ਟਰੇਆਂ ਨੂੰ ਪੇਟੀ ਵਿਚ ਰੱਖ ਦਿਉ। ਇਸ ਤਰ੍ਹਾਂ ਬਾਕੀ ਦੀਆਂ ਟਰੇਆਂ ਵਿਚ ਬੀਜ ਬੀਜੋ ਅਤੇ ਟਰੇਆਂ ਨਾਲ ਪੇਟੀ ਭਰ ਦਿਉ।
(iv) ਪੇਟੀਆਂ ਨੂੰ ਮਿੱਟੀ ਨਾਲ ਢੱਕਣਾ – ਬਾਅਦ ਵਿੱਚ 80-100% ਰੇਸ਼ਿਆਂ ਨਾਲ ਭਰੀ ਟਰੇਅ ਨੂੰ ਕੇਸਿੰਗ ਮਿਸ਼ਰਣ ਨਾਲ ਢੱਕ ਦਿੱਤਾ ਜਾਂਦਾ ਹੈ। ਇਹ ਮਿਸ਼ਰਣ 4 :1 ਦੇ ਅਨੁਪਾਤ ਵਿੱਚ ਖੇਤ ਦੀ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਮਿਲਾਉਣ ਨਾਲ ਜਾਂ 1:1 ਦੇ ਅਨੁਪਾਤ ਵਿੱਚ ਚੌਲਾਂ ਦੀ ਸੜੀ ਹੋਈ ਫੱਕ ਅਤੇ ਗੋਬਰ ਦੀ ਸੱਲਰੀ ਦੇ ਮਿਸ਼ਰਣ ਨਾਲ ਬਣਦਾ ਹੈ। ਢੱਕਣ ਤੋਂ ਪਹਿਲਾਂ ਕੇਸਿੰਗ ਮਿਸ਼ਰਣ ਨੂੰ 4-5% ਫਾਰਮੂਲੀਨ ਦੇ ਘੋਲ ਨਾਲ ਰੋਗ ਰਹਿਤ ਕਰ ਲੈਣਾ ਚਾਹੀਦਾ ਹੈ।
(v) ਟਰੇਆਂ ਨੂੰ ਢੱਕਣ ਦਾ ਤਰੀਕਾ – ਖੁੰਬਾਂ ਦੇ ਬੀਜ ਬੀਜਣ ਤੋਂ 2-3 ਹਫ਼ਤੇ ਬਾਅਦ ਪੇਟੀਆਂ ਤੋਂ ਅਖ਼ਬਾਰਾਂ ਦੇ ਕਾਗ਼ਜ਼ ਲਾਹ ਦਿਉ ਅਤੇ ਬਾਅਦ ਵਿੱਚ ਰੇਸ਼ਿਆਂ ਨਾਲ ਭਰੀ ਖਾਦ ਨੂੰ ਇੱਕ ਤੋਂ ਡੇਢ ਇੰਚ ਮੋਟੀ ਜਰਮ ਰਹਿਤ ਕੀਤੀ ਮਿੱਟੀ ਦੀ ਤਹਿ ਨਾਲ ਢੱਕ ਦਿਉ।ਜੇ ਖੁੰਬ ਘਰ ਵਿੱਚ ਖੁੰਬਾਂ ਨੂੰ ਢੱਕਣ ਵੇਲੇ ਖੁੰਬਾਂ ਦੀਆਂ ਮੱਖੀਆਂ ਹੋਣ ਤਾਂ ਖੁੰਬਾਂ ਨੂੰ ਪ੍ਰਤੀ 100 ਕਿਲੋਗਰਾਮ ਢੱਕਣ ਲਈ ਤਿਆਰ ਜਰਮ ਰਹਿਤ ਮਿੱਟੀ ਵਿੱਚ 15 ਮਿਲੀਲਿਟਰ ਗਾਮਾ ਬੀ 30 ਤਾਕਤ, 3-4 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕੋ।
(vi) ਪੇਟੀਆਂ ਨੂੰ ਤਰਤੀਬ ਦੇਣਾ – ਕਾਸ਼ਤ ਦਾ ਖੇਤਰ ਵਧਾਉਣ ਲਈ ਪੇਟੀਆਂ ਨੂੰ ਇੱਕ ਦੂਜੀ ਦੇ ਉੱਪਰ ਟਿਕਾ ਦਿਉ। ਕਤਾਰਾਂ ਵਿਚਕਾਰ ਫ਼ਾਸਲਾ 2-2 ਫੁੱਟ ਅਤੇ ਪੇਟੀਆਂ ਵਿੱਚ ਉੱਪਰ-ਹੇਠਾਂ ਰੱਖੀਆਂ ਟਰੇਆਂ ਵਿੱਚ ਇੱਕ ਫੁੱਟ ਦਾ ਫ਼ਾਸਲਾ ਹੋਣਾ ਚਾਹੀਦਾ ਹੈ।
(vii) ਖੁੰਬਾਂ ਦਾ ਉੱਗਣਾ ਪੇਟੀਆਂ ਨੂੰ ਮਿੱਟੀ ਨਾਲ ਢੱਕਣ ਤੋਂ 2-3 ਹਫ਼ਤੇ ਬਾਅਦ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ 2-3 ਦਿਨਾਂ ਵਿੱਚ ਤੋੜਨ ਲਈ ਤਿਆਰ ਹੋ ਹੋ ਜਾਂਦੀਆਂ ਹਨ। ਇਸ ਢੰਗ ਨਾਲ ਖੁੰਬਾਂ ਕਾਸ਼ਤ ਕਰਕੇ ਇਕ ਵਰਗ ਮੀਟਰ ਜਾਂ ਵਿੱਚ 812 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਇਕ ਸਰਵੇਖਣ ਮੁਤਾਬਿਕ ਬਟਨ ਖੁੰਬ ਉਗਾਉਣ ਤੇ ਲਗਭਗ 38.44 ਰੁਪਏ ਅਤੇ ਢੀਂਗਰੀ ਖੁੰਬ ਉਪਰ 31.84 ਰੁਪਏ ਇੱਕ ਕਿਲੋ ਖੁੰਬ ਉਗਾਉਣ ਤੇ ਖ਼ਰਚਾ ਹੁੰਦਾ ਹੈ।
(viii) ਖੁੰਬਾਂ ਦੀ ਮੱਖੀ ਤੋਂ ਸੁੱਰਖਿਆ ‘— ਜਦੋਂ ਖੁੰਬਾਂ ਦੀਆਂ ਮੱਖੀਆਂ, ਕਿਆਰੀਆਂ, ਖੁੰਬ ਘਰ ਦੀਆਂ ਬਾਰੀਆਂ ਦੇ ਸ਼ੀਸ਼ੇ, ਕੰਧਾਂ ਜਾ ਛੱਤਾਂ ਉੱਤੇ ਨਜ਼ਰ ਆਉਣ ਤਾਂ 30 ਮਿਲੀਲਿਟਰ ਨੁਵਾਨ (ਡਾਈਕਲੋਰੋਵਸ) 100 ਈ. ਸੀ. (ਡਬਲਿਊ ਪੀ) ਪ੍ਤੀ ਘਣ ਮੀਟਰ ਦੀ ਦਰ ਨਾਲ ਛਿੜਕਣ ਪਿੱਛੋਂ ਦਰਵਾਜ਼ੇ ਤੇ ਬਾਰੀਆਂ 2 ਘੰਟੇ ਲਈ ਬੰਦ ਕਰ ਦਿਉ।ਛਿੜਕਾਅ ਕਦੇਂ ਵੀ ਸਿੱਧਾ ਕਿਆਰੀਆਂ ਤੇ ਨਹੀਂ ਕਰਨਾ ਚਾਹੀਦਾ ਛਿੜਕਾਅ ਤੋਂ ਬਾਅਦ 48 ਘੰਟੇ ਤੱਕ ਖੁੰਬਾਂ ਨਾ ਤੋੜੋ।

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਪਾਠ  11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸਰਬਤ (ਜਮਾਤ ਅੱਠਵੀਂ-ਖੇਤੀਬਾੜੀ)

November 26, 2023

ਪਾਠ 11 ਪੌਦਾ-ਰੋਗ ਨਿਵਾਰਨ ਕਲੀਨਿਕ 10th-Agriculture

December 30, 2023

ਪਾਠ 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ 10th-Agriculture

December 30, 2023

ਪਾਠ 2. ਖੇਤੀ ਲਈ ਮਿੱਟੀ ਅਤੇ ਪਾਣੀ ਪਰਖ (ਜਮਾਤ ਸੱਤਵੀਂ -ਖੇਤੀਬਾੜੀ)

November 26, 2023
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account