PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
8th Agriculture

ਪਾਠ 4 ਸੂਰਜੀ ਊਰਜਾ (ਜਮਾਤ ਅੱਠਵੀਂ-ਖੇਤੀਬਾੜੀ)

dkdrmn
1.1k Views
13 Min Read
8
Share
13 Min Read
SHARE
Listen to this article

ਪਾਠ 4 ਸੂਰਜੀ ਊਰਜਾ

ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਸੋਲਰ ਵਾਟਰ ਹੀਟਰ ਦਾ ਮੁੱਖ ਲਾਭ ਕੀ ਹੈ ?
ਉੱਤਰ—ਇਹ ਸੂਰਜ ਦੀ ਤਪਸ਼ ਨਾਲ ਪਾਣੀ ਗਰਮ ਕਰਦਾ ਹੈ।

ਪ੍ਰਸ਼ਨ 2. ਰਵਾਇਤੀ ਊਰਜਾ ਦੇ ਸੋਮਿਆਂ ਦੀਆਂ ਦੋ ਉਦਾਹਰਣਾਂ ਦਿਉ।
ਉੱਤਰ—ਬਿਜਲੀ ਤੇ ਕੋਲਾ

ਪ੍ਰਸ਼ਨ 3 . ਗੈਰਰਵਾਇਤੀ ਊਰਜਾ ਦੇ ਸੋਮਿਆਂ ਦੀਆਂ ਦੋ ਉਦਾਹਰਣਾਂ ਦਿਉ।
ਉੱਤਰ—ਸੂਰਜੀ ਊਰਜਾ ਤੇ ਬਾਇਉ ਗੈਸ।

ਪ੍ਰਸ਼ਨ 4. ਸੋਲਰ ਡਰਾਇਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ—ਦੋ ਪ੍ਰਕਾਰ ਦੇ

ਪ੍ਰਸ਼ਨ 5 . ਸੋਲਰ ਡਰਾਇਰ ਵਿੱਚ ਸੁਕਾਈਆਂ ਜਾਣ ਵਾਲੀਆਂ ਦੋ ਸਬਜ਼ੀਆਂ ਦੇ ਨਾਂ ਦੱਸੋ।
ਉੱਤਰ—ਮੇਥੀ ਤੇ ਪਾਲਕ।

ਪ੍ਰਸ਼ਨ 6 . ਵਪਾਰਿਕ ਪੱਧਰ ਤੇ ਸੋਲਰ ਡਰਾਇ ਵਿੱਚ ਖੇਤੀਬਾੜੀ ਪਦਾਰਥਾਂ ਦੀ ਕਿੰਨੀ ਮਾਤਰਾ ਇੱਕ ਵਾਰ ਵਿੱਚ ਸੁਕਾਈ ਜਾ ਸਕਦੀ ਹੈ ?
ਉੱਤਰ-20 ਤੋਂ 30 ਕਿਲੋ

ਪ੍ਰਸ਼ਨ 7 . ਸੋਲਰ ਕੁੱਕਰ ਦਾ ਮੁੱਖ ਕੀ ਲਾਭ ਹੈ ?
ਉੱਤਰ—(1) ਭੋਜਨ ਪਕਾਉਂਦਾ ਹੈ। (2) ਸਬਜ਼ੀਆਂ ਬਣਾਉਂਦਾ ਹੈ।

ਪ੍ਰਸ਼ਨ 8. ਸੋਲਰ ਕੁੱਕਰ ਦੀ ਵਰਤੋਂ ਤੋਂ ਕਿੰਨੇ ਪ੍ਰਤੀਸ਼ਤ ਰਵਾਇਤੀ ਬਾਲਣ ਬਚ ਸਕਦਾ ਹੈ ?
ਉੱਤਰ-20% ਤੋਂ 50%

ਪ੍ਰਸ਼ਨ 9. ਸੋਲਰ ਲਾਲਟੈਨ ਦੀ ਵਰਤੋਂ ਕਿੰਨੇ ਘੰਟੇ ਤੱਕ ਕੀਤੀ ਜਾ ਸਕਦੀ ਹੈ ?
ਉੱਤਰ-3-4 ਘੰਟੇ ਤੱਕ

ਪ੍ਰਸ਼ਨ 10 . ਸੋਲਰ ਵਾਟਰ ਹੀਟਰ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ— ਦੋ ਪ੍ਰਕਾਰ ਦੇ — (i) ਥਰਮੋਸਾਈਫੀਨ (ii) ਸਟੋਰੇਜ-ਕਮ-ਕੁਲੈਕਟਰ।

(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਕੁਦਰਤੀ ਊਰਜਾ ਸੋਮੇ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ? ਉਦਾਹਰਣ ਸਹਿਤ ਸਪਸਟ ਕਰੋ।
ਉੱਤਰ-ਕੁਦਰਤੀ ਊਰਜਾ ਦੇ ਸੋਮਿਆਂ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿਚ ਵੰਡਿਆ ਗਿਆ ਹੈ—
1. ਰਵਾਇਤੀ ਊਰਜਾ ਦੇ ਸੋਮੇ-ਕੇਲਾ, ਬਿਜਲੀ, ਪਣ-ਬਿਜਲੀ ਅਤੇ ਕੋਲੇ ਤੋਂ ਪੈਦਾ ਹੋਣ ਵਾਲੀ ਬਿਜਲੀ
2. ਸ਼ੈਰ-ਰਵਾਇਤੀ ਊਰਜਾ ਦੇ ਸੋਮੇ—ਬਾਇਓ ਗੈਸ, ਸੂਰਜੀ ਊਰਜਾ, ਰਸਾਇਣ ਊਰਜਾ ਆਦਿ।

ਪ੍ਰਸ਼ਨ 2. ਸੋਲਰ ਡਰਾਇਰ ਨਾਲ ਲੁਕਾਈਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦੱਸੋ।
ਉੱਤਰ—ਸੋਲਰ ਡਰਾਇਰ ਨਾਲ ਸੁਕਾਈਆਂ ਜਾਣ ਵਾਲੀਆਂ ਸਬਜ਼ੀਆਂ ਵਿੱਚ ਪਾਲਕ, ਮੇਥੀ, ਸਰ੍ਹੋਂ ਦਾ ਸਾਗ, ਟਮਾਟਰ, ਆਲੂ, ਹਲਦੀ ਅਤੇ ਮਿਰਚਾਂ ਨੂੰ ਸੁਕਾਇਆ ਜਾਂਦਾ ਹੈ। ਫ਼ਲਾਂ ਵਿੱਚ ਆੜੂ, ਅਲੂਚੇ ਅਤੇ ਅੰਗੂਰਾਂ ਨੂੰ ਸੁਕਾਉਣ ਲਈ ਸੂਰਜ ਦੀਆਂ ਕਿਰਨਾਂ ਨਾਲ ਚੱਲਣ ਵਾਲੇ ਅਜਿਹੇ ਯੰਤਰ ਵਰਤੋਂ ਵਿੱਚ ਆਉਂਦੇ ਹਨ।

ਪ੍ਰਸ਼ਨ 3 . ਸੋਲਰ ਕੁੱਕਰ ਤੋਂ ਕੀ ਭਾਵ ਹੈ ?
ਉੱਤਰ—ਸੋਲਰ ਕੁੱਕਰ—ਸੋਲਰ ਕੁੱਕਰ ਸੂਰਜੀ ਊਰਜਾ ਦਾ ਇੱਕ ਅਜਿਹਾ ਯੰਤਰ ਹੈ, ਜਿਸ ਨਾਲ 20% ਤੋਂ 50% ਤੱਕ ਰਵਾਇਤੀ ਬਾਲਣ ਬਚ ਸਕਦਾ ਹੈ, ਜਿਹੜਾ ਭੋਜਨ ਪਕਾਉਣ ਲਈ ਵਰਤਿਆ ਜਾਂਦਾ ਹੈ।  ਦੋਹਰੇ ਸ਼ੀਸ਼ੇ ਵਾਲੇ ਸੋਲਰ ਕੁੱਕਰ ਬਕਸੇ ਵਾਲੇ ਕੁੱਕਰਾਂ ਵਿੱਚ ਅਸਿੱਧੇ ਤੌਰ ਤੇ ਸੂਰਜੀ ਕਿਰਨਾਂ ਦਾਖ਼ਲ ਹੁੰਦੀਆਂ ਹਨ ਅਤੇ ਬਕਸੇ ਵਿੱਚ ਹੌਲੀ-ਹੌਲੀ ਸੂਰਜੀ ਊਰਜਾ ਇਕੱਠੀ ਹੁੰਦੀ ਰਹਿੰਦੀ ਹੈ। ਅਜਿਹੇ ਕੁੱਕਰ ਨੂੰ ਹਮੇਸ਼ਾ ਸੂਰਜ ਵੱਲ ਨੂੰ ਮੂੰਹ ਕਰਕੇ ਰੱਖਿਆ ਜਾਂਦਾ ਹੈ। ਅਜਿਹੇ ਹੀਟਰ ਰੋਟੀ ਪਕਾਉਣ ਲਈ ਨਹੀਂ ਵਰਤੇ ਜਾ ਸਕਦੇ।

ਪ੍ਰਸ਼ਨ 4. ਸੋਲਰ ਸਟਰੀਟ ਲਾਈਟ ਬਾਰੇ ਸੰਖੇਪ ਵਿਚ ਜਾਣਕਾਰੀ ਦਿਉ।
ਉੱਤਰ—ਸੋਲਰ ਸਟਰੀਟ ਲਾਈਟ ਨੂੰ ਸੂਰਜੀ ਊਰਜਾ ਰਾਹੀਂ ਬੈਟਰੀ ਨਾਲ ਚਾਰਜ ਕਰਕੇ ਸੂਰਜ ਛਿਪਣ ਤੋਂ ਬਾਅਦ ਰੋਸ਼ਨੀ ਵਾਸਤੇ ਵਰਤ ਸਕਦੇ ਹਾਂ। ਇਹ ਲਾਈਟ ਅਸੀਂ ਗਲੀਆਂ ਅਤੇ ਸੜਕਾਂ ਤੇ ਲਗਾ ਸਕਦੇ ਹਾਂ ਜੋ ਕਿ ਹਨੇਰਾ ਹੋਣ ਤੇ ਆਪਣੇ-ਆਪ ਜਗ ਜਾਂਦੀ ਹੈ।

ਪ੍ਰਸ਼ਨ 5 . ਸੋਲਰ ਕੁੱਕਰ ਨਾਲ ਭੋਜਨ ਪਕਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ?
ਉੱਤਰ— ਸੋਲਰ ਕੁੱਕਰ ਨਾਲ ਭੋਜਨ ਪਕਾਉਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ—
1 . ਸੋਲਰ ਕੁੱਕਰ ਨੂੰ ਪਹਿਲਾਂ ਸੂਰਜ ਦੀ ਧੁੱਪ ਵਿਚ ਰੱਖ ਕੇ ਗਰਮ ਕਰੋ।
2. ਪਕਾਉਣ ਵਾਲੇ ਭੋਜਨ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਕੁੱਕਰ ਵਿੱਚ ਰੱਖੋ।
3. ਸਬਜ਼ੀਆਂ, ਅੰਡੇ ਆਦਿ ਵਿੱਚ ਪਾਣੀ ਨਾ ਪਾਉ, ਸਗੋਂ ਸਬਜ਼ੀਆਂ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਪਕਾਉਣ ਲਈ ਸੋਲਰ ਕੁੱਕਰ ਵਿੱਚ ਰੱਖੋ।
4.ਭੋਜਨ ਪਕਾਉਣ ਵਾਲੇ ਬਰਤਨ ਵਿੱਚ ਭੋਜਨ ਅਤੇ ਪਾਣੀ ਨਾਲ ਬਰਤਨ ਅੱਧ ਤੋਂ ਜ਼ਿਆਦਾ ਨਾ ਭਰਿਆ ਹੋਵੇ।
5 . ਕੁੱਕਰ ਨੂੰ ਉਪਰੋਂ ਸੂਰਜ ਵੱਲ ਨੂੰ ਕਰਕੇ ਰੱਖੋ।
6.ਵਾਰ-ਵਾਰ ਕੁੱਕਰ ਖੋਲ੍ਹਣ ਤੋਂ ਗੁਰੇਜ਼ ਕਰੋ। ਅਜਿਹਾ ਕਰਨ ਨਾਲ ਭੋਜਨ ਪਕਾਉਣ ਵਿੱਚ ਦੇਰੀ ਹੋ ਜਾਂਦੀ ਹੈ।
7.ਭੋਜਨ ਪਕਾਉਣ ਤੇ ਬਰਤਨ ਦਾ ਢੱਕਣ ਅਰਾਮ ਨਾਲ ਖੋਲ੍ਹੋ ਤਾਂ ਕਿ ਭਾਫ਼ ਤੁਹਾਡੇ ਸਰੀਰ ਨੂੰ ਨਾ ਲੱਗ ਜਾਵੇ।

ਪ੍ਰਸ਼ਨ 6. ਸੋਲਰ ਹੋਮ ਲਾਈਟਿੰਗ ਸਿਸਟਮ ਬਾਰੇ ਜਾਣਕਾਰੀ ਦਿਉ।
ਉੱਤਰ—ਸੋਲਰ ਹੋਮ ਲਾਈਟਿੰਗ ਸਿਸਟਮ—ਇਸ ਸਿਸਟਮ ਵਿੱਚ ਸੂਰਜ ਦੀ ਰੋਸ਼ਨੀ ਨਾਲ ਇਨਵਰਟਰ ਨੂੰ ਚਾਰਜ ਕਰਕੇ ਅਸੀਂ ਘਰ ਵਿੱਚ ਬਿਜਲੀ ਦੀ ਗ਼ੈਰ ਮੌਜੂਦਗੀ ਵਿੱਚ 2 ਟਿਊਬਾਂ ਅਤੇ 2 ਪੱਖੇ 5 ਤੋਂ 6 ਘੰਟੇ ਤੱਕ ਚਲਾ ਸਕਦੇ ਹਾਂ।

ਪ੍ਰਸ਼ਨ 7. ਸੋਲਰ ਵਾਟਰ ਪੰਪ ਕੀ ਹੁੰਦਾ ਹੈ ?
ਉੱਤਰ—ਸੋਲਰ ਵਾਟਰ ਪੰਪ – ਸੂਰਜ ਦੀ ਊਰਜਾ ਨਾਲ ਟਿਊਬਵੈੱਲ, ਜਿਨ੍ਹਾਂ ਵਿੱਚ ਪਾਣੀ ਦਾ ਪੱਧਰ 35-40 ਫੁੱਟ ਹੋਵੇਂ ਦਿਨ ਦੇ ਸਮੇਂ ਚਲਾਏ ਜਾ ਸਕਦੇ ਹਨ।

ਪ੍ਰਸ਼ਨ 8. ਸੋਲਰ ਲਾਲਟੈਨ ਦੀ ਕਾਰਜ ਪ੍ਰਣਾਲੀ ਬਾਰੇ ਲਿਖੋ।
ਉੱਤਰ— ਸੋਲਰ ਲਾਲਟੈਨ —ਇਹ ਇੱਕ ਐਮਰਜੈਂਸੀ ਲਾਈਟ ਹੁੰਦੀ ਹੈ ਜੋ ਕਿ ਸੂਰਜ ਦੀ – ਰੋਸ਼ਨੀ ਨਾਲ ਚਾਰਜ ਕੀਤੀ ਜਾਂਦੀ ਹੈ ਅਤੇ ਇਸ ਦੀ 3-4 ਘੰਟੇ ਤੱਕ ਵਰਤੋਂ ਕੀਤੀ ਸਕਦੀ ਹੈ।

ਪ੍ਰਸ਼ਨ 9. ਪਰਿਵਾਰਿਕ ਪੱਧਰ ਦੇ ਸੋਲਰ ਡਰਾਇਰ ਕਿਸ ਤਰ੍ਹਾਂ ਕੰਮ ਕਰਦੇ ਹਨ ?
ਉੱਤਰ—ਪਰਿਵਾਰਿਕ ਪੱਧਰ ਦੇ ਸੋਲਰ ਡਰਾਇਰ ਇਹ ਡਰਾਇਰ ਛੋਟੇ ਆਕਾਰ ਦੇ ਹੁੰਦੇ ਹਨ। ਇਨ੍ਹਾਂ ਡਰਾਇਰਾਂ ਵਿੱਚ ਉਹ ਪਦਾਰਥ ਸੁਕਾਏ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਖਾਣਾ ਤਿਆਰ ਕਰਨ ਵਾਸਤੇ ਪਾਊਡਰ ਦੇ ਰੂਪ ਵਿੱਚ ਵਰਤਦੇ ਹਾਂ, ਜਿਵੇਂ ਕਿ ਲਾਲ ਮਿਰਚ, ਲਸਣ, ਪਿਆਜ਼, ਅੰਬ ਦਾ ਚੂਰਨ, ਅਦਰਕ, ਪਾਲਕ ਦੇ ਪੱਤੇ ਆਦਿ। ਇਸ ਡਰਾਇਰ ਵਿਚੋਂ ਦੋ ਤੋਂ ਤਿੰਨ ਕਿਲੋ ਤਾਜ਼ੇ ਪਦਾਰਥ ਨੂੰ 2 ਤੋਂ 3 ਦਿਨਾਂ ਵਿੱਚ ਸੁਕਾਇਆ ਜਾ ਸਕਦਾ ਹੈ।

ਪ੍ਰਸ਼ਨ 10 . ਵਪਾਰਿਕ ਪੱਧਰ ਦੇ ਸੋਲਰ ਡਰਾਇਰ ਬਾਰੇ ਸੰਖੇਪ ਜਾਣਕਾਰੀ ਦਿਉ।
ਉੱਤਰ—ਵਪਾਰਿਕ ਪੱਧਰ ਦੇ ਸੋਲਰ ਡਰਾਇਰ : ਖੇਤੀਬਾੜੀ ਦੇ ਪਦਾਰਥਾਂ ਨੂੰ ਹਵਾ ਦੇ ਘੱਟ ਤਾਪਮਾਨ ਵਿਚ ਸੁਕਾਇਆ ਜਾਂਦਾ ਹੈ ਤਾਂ ਜੋ ਸੁਕਾਏ ਗਏ ਪਦਾਰਥ ਦੇ ਗੁਣ ਖ਼ਰਾਬ ਨਾ ਹੋਣ। ਇਸ ਡਰਾਇਰ ਵਿੱਚ ਹਵਾ ਦਾ ਤਾਪਮਾਨ, ਜੋ ਕਿ ਕਿਸੇ ਪਦਾਰਥ ਨੂੰ ਸੁੱਕਣ ਲਈ ਲੋੜੀਂਦਾ ਹੈ, ਵੱਧ ਤੋਂ ਵੱਧ ਲੋੜੀਂਦੇ ਤਾਪਮਾਨ ਤੋਂ ਘੱਟ ਰੱਖਿਆ ਜਾਂਦਾ ਹੈ। ਇਸ ਸੋਲਰ ਡਰਾਇਰ ਵਿੱਚ 20 ਤੋਂ 30 ਕਿਲੋ ਖੇਤੀਬਾੜੀ ਦੇ ਪਦਾਰਥ ਇੱਕ ਵਾਰ ਵਿੱਚ ਸੁਕਾਏ ਜਾ ਸਕਦੇ ਹਨ।

(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਭੋਜਨ ਪਕਾਉਣ ਲਈ ਸੋਲਰ ਕੁੱਕਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-ਭੋਜਨ ਪਕਾਉਣ ਸਮੇਂ ਕੁੱਕਰ ਨੂੰ ਸੈਟ ਕਰਕੇ ਰੱਖਣ ਲਈ ਹੇਠ ਲਿਖੀ ਵਿਧੀ ਅਪਣਾਈ ਜਾਂਦੀ ਹੈ:
1.ਸੋਲਰ ਕੁੱਕਰ ਨੂੰ ਪਹਿਲਾਂ ਸੂਰਜ ਦੀ ਧੁੱਪ ਵਿੱਚ ਰੱਖ ਕੇ ਗਰਮ ਕਰਨਾ ਚਾਹੀਦਾ ਹੈ!
2.ਪਕਾਉਣ ਵਾਲੇ ਭੋਜਨ ਥੋੜ੍ਹਾ ਜਿਹਾ ਪਾਣੀ ਪਾ ਕੇ ਕੁੱਕਰ ਵਿੱਚ ਰੱਖਣਾ ਚਾਹੀਦਾ ਹੈ।
3.ਸਬਜ਼ੀਆਂ, ਅੰਡੇ ਆਦਿ ਵਿੱਚ ਪਾਣੀ ਨਾ ਪਾਉ, ਸਗੋਂ ਸਬਜ਼ੀਆਂ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਪਕਾਉਣ ਵਾਸਤੇ ਸੋਲਰ ਕੁੱਕਰ ਵਿੱਚ ਰੱਖਣਾ ਚਾਹੀਦਾ ਹੈ।
4.ਭੋਜਨ ਪਕਾਉਣ ਵਾਲੇ ਬਰਤਨ ਵਿੱਚ ਭੋਜਨ ਅਤੇ ਪਾਣੀ ਨਾਲ ਬਰਤਨ ਅੱਧ ਤੋਂ ਜ਼ਿਆਦਾ ਨਹੀਂ ਭਰਿਆ ਹੋਣਾ ਚਾਹੀਦਾ ਹੈ।
5.ਕੁੱਕਰ ਨੂੰ ਉਪਰੋਂ ਸੂਰਜ ਵੱਲ ਨੂੰ ਕਰਕੇ ਰੱਖਣਾ ਚਾਹੀਦਾ ਹੈ।
6.ਵਾਰ-ਵਾਰ ਕੁੱਕਰ ਖੋਲ੍ਹਣ ਤੋਂ ਗੁਰੇਜ਼ ਕਰੋ। ਅਜਿਹਾ ਕਰਨ ਨਾਲ ਭੋਜਨ ਪਕਾਉਣ ਵਿੱਚ ਦੇਰੀ ਹੋ ਜਾਂਦੀ ਹੈ।
7.ਭੋਜਨ ਪਕਾਉਣ ਤੇ ਬਰਤਨ ਦਾ ਢੱਕਣ ਅਰਾਮ ਨਾਲ ਖੋਲ੍ਹੋ ਤਾਂ ਕਿ ਸਟੀਮ ਜਾਂ ਭਾਫ਼ ਤੁਹਾਡੇ ਸਰੀਰ ਨੂੰ ਲੱਗ ਜਾਵੇ।

ਪ੍ਰਸ਼ਨ 2. ਸਟੋਰੇਜ-ਕਮ-ਕੁਲੈਕਟਰ ਸੋਲਰ ਵਾਟਰ ਹੀਟਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-ਸਟੋਰੇਜ-ਕਮ-ਕੁਲੈਕਟਰ ਸੋਲਰ ਹੀਟਰ ਵਿੱਚ ਸੂਰਜੀ ਊਰਜਾ ਜਜ਼ਬ ਕਰਨ ਵਾਲੇ ਅਤੇ ਪਾਣੀ ਗਰਮ ਕਰਨ ਵਾਲੇ ਦੋਵੇਂ ਤਰ੍ਹਾਂ ਦੇ ਯੂਨਿਟ ਹੁੰਦੇ ਹਨ। ਇਹਨਾਂ ਵਾਸਤੇ ਪਾਣੀ ਸਟੋਰ ਕਰਨ ਲਈ ਕੋਈ ਵੱਖਰਾ ਟੈਂਕ ਜਾਂ ਪਾਈਪਾਂ ਨਹੀਂ ਹੁੰਦੀਆਂ। ਇਸ ਕਰਕੇ ਅਜਿਹੇ ਵਾਟਰ ਹੀਟਰ ਨੂੰ ਥਰਮੋਸਾਈਫੀਨ ਸੋਲਰ ਵਾਟਰ ਹੀਟਰ ਨਾਲੋਂ ਵਧੀਆ ਮੰਨਿਆ ਗਿਆ ਹੈ। ਸੂਰਜੀ ਊਰਜਾ ਨਾਲ ਪਾਣੀ ਗਰਮ ਕਰਨ ਵਾਲੇ ਹੀਟਰਾਂ ਨੂੰ ਪੱਕੀ ਤਰ੍ਹਾਂ ਇੱਕ ਥਾਂ ਤੇ ਹੀ ਰੱਖਿਆ ਜਾਂਦਾ ਹੈ ਤੇ ਇਸ ਨੂੰ ਸੂਰਜ ਦੀ ਧੁੱਪ ਲਗਾਉਣ ਲਈ ਹਿਲਾਇਆ ਜੁਲਾਇਆ ਨਹੀਂ ਜਾਂਦਾ। ਇਸ ਕਰਕੇ ਜ਼ਿਆਦਾਤਰ ਹੀਟਰ ਦਾ ਮੂੰਹ ਦੱਖਣ ਵੱਲ ਨੂੰ ਰੱਖਿਆ ਜਾਂਦਾ ਹੈ। ਇਹਨਾਂ ਨੂੰ ਜ਼ਮੀਨ ਤੇ ਵੀ ਲਗਾਇਆ ਜਾ ਸਕਦਾ ਹੈ ਅਤੇ ਖਿੜਕੀ ਦੇ ਨਾਲ ਵੀ ਰੱਖਿਆ ਜਾ ਸਕਦਾ ਹੈ। ਅਜਿਹੇ ਹੀਟਰ ਮਕਾਨ ਦੀ ਛੱਤ ਉੱਪਰ ਪੱਕੇ ਵੀ ਲਗਾਏ ਜਾ ਸਕਦੇ ਹਨ ਜੇਕਰ ਮਕਾਨ ਦੀ ਛੱਤ ਉੱਪਰ ਅਜਿਹੇ ਹੀਟਰ ਲਗਾਉਣੇ ਹੋਣ ਤਾਂ ਪਾਣੀ ਸਟੋਰ ਕਰਨ ਵਾਲੇ ਡਰੰਮ ਨੂੰ ਛੱਤ ਉੱਪਰ ਰੱਖਣ ਲਈ ਪਹਿਲਾਂ ਹੀ ਪ੍ਰਬੰਧ ਕਰਨਾ ਪੈਂਦਾ ਹੈ। ਠੰਡਾ ਪਾਣੀ ਹੀਟਰ ਵਿੱਚ ਪਾਉਣ ਲਈ ਪਾਈਪ ਲਗਾਉਣੀ ਪੈਂਦੀ ਹੈ।
ਗਰਮ ਪਾਣੀ ਵਾਲੇ ਹੀਟਰ ਜਲਦੀ ਖ਼ਰਾਬ ਨਹੀਂ ਹੁੰਦੇ ਪ੍ਰੰਤੂ ਫਿਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਉੱਪਰ ਲੱਗੇ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਰੱਖਿਆ ਜਾਵੇ, ਕਿਉਂਕਿ ਸ਼ੀਸ਼ੇ ਉੱਪਰ ਧੂੜ ਕੇ ਕਣ ਆਦਿ ਜੰਮ ਜਾਂਦੇ ਹਨ। ਇਸ ਨਾਲ ਸੂਰਜੀ ਕਿਰਨਾਂ ਸ਼ੀਸ਼ੇ ਤੱਕ ਨਹੀਂ ਪਹੁੰਚਦੀਆਂ ਤੇ ਪਾਣੀ ਗਰਮ ਨਹੀਂ ਹੁੰਦਾ। ਇਸ ਹੀਟਰ ਲਈ ਪਾਣੀ ਦੀ ਸਪਲਾਈ ਨਿਰੰਤਰ ਬਣਾਈ ਰੱਖਣਾ ਜ਼ਰੂਰੀ ਹੈ।

ਪ੍ਰਸ਼ਨ 3 . ਸੋਲਰ ਡਰਾਇਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਉ।
ਉੱਤਰ—ਸੋਲਰ ਡਰਾਇਰ (Solar Dryer) : ਇਹਨਾਂ ਨਾਲ ਫ਼ਲਾਂ ਅਤੇ ਸਬਜ਼ੀਆਂ ਸੁਕਾਇਆ ਜਾਂਦਾ ਹੈ। ਸੂਰਜ ਦੀ ਸਿੱਧੀ ਧੁੱਪ ਵਿੱਚ ਸੁਕਾਉਣ ਸਮੇਂ ਫ਼ਲ ਅਤੇ ਸਬਜ਼ੀਆਂ ਕੀੜੇ, ਪੰਛੀ ਅਤੇ ਧੂੜ ਆਦਿ ਨੁਕਸਾਨ ਕਰ ਸਕਦੇ ਹਨ। ਧੁੱਪ ਵਿੱਚ ਸੁਕਾਏ ਫ਼ਲ ਤੇ ਸਬਜ਼ੀਆਂ ਦਾ ਰੰਗ ਵੀ ਬਦਲ ਜਾਂਦਾ ਹੈ ਤੇ ਇਹਨਾਂ ਵਿਚ ਖੁਰਾਕੀ ਤੱਤ ਵੀ ਨਸ਼ਟ ਹੋ ਜਾਂਦੇ ਹਨ। ਇਸ ਕਰਕੇ ਸੂਰਜੀ ਡਰਾਇਰ ਦੀ ਵਰਤੋਂ ਜ਼ਰੂਰੀ ਹੋ ਜਾਂਦੀ ਹੈ। ਮਾਰਕਿਟ ਵਿੱਚ ਦੋ ਤਰ੍ਹਾਂ ਦੇ ਸੂਰਜੀ ਡਰਾਇਰ ਮਿਲਦੇ ਹਨ— ਕੈਬਨਿਟ ਡਰਾਇਰ ਅਤੇ ਤਹਿਦਾਰ ਡਰਾਇਰ। ਇਹ ਯੰਤਰ ਲੱਕੜ ਦਾ ਬਕਸਾ ਹੁੰਦਾ ਹੈ। ਇਸ ਦੇ ਉੱਪਰਲੇ ਹਿੱਸੇ ਉੱਪਰ ਸ਼ੀਸ਼ਾ ਲੱਗਾ ਹੁੰਦਾ ਹੈ। ਬਕਸਾ ਅੰਦਰਲੇ ਪਾਸਿਉਂ ਕਾਲਾ ਹੁੰਦਾ ਹੈ। ਸੁਕਾਉਣ ਵਾਲੀ ਚੀਜ਼ ਨੂੰ ਮੋਰੀਆਂ ਵਾਲੀ ਟਰਾਲੀ ਉੱਪਰ ਇੱਕ ਪੱਧਰ ਤੇ ਰੱਖਿਆ ਜਾਂਦਾ ਹੈ।ਮੋਰੀਆਂ ਵਿਚੋਂ ਹਵਾ ਆਉਂਦੀ ਰਹਿੰਦੀ ਹੈ। ਇਸ ਯੰਤਰ ਵਿੱਚ ਦੋ ਤਰ੍ਹਾਂ ਦੀਆਂ ਮੋਰੀਆਂ ਹੁੰਦੀਆਂ ਹਨ। ਉਪਰਲੀ ਸਤ੍ਹਾ ਵਿਚਲੀਆਂ ਮੋਰੀਆਂ ਵਿੱਚੋਂ ਹਵਾ ਨਿਕਲਦੀ ਰਹਿੰਦੀ ਹੈ ਤੇ ਥੱਲੇ ਵਾਲੀ ਤਹਿ ਵਿਚਲੀਆਂ ਮੋਰੀਆਂ ਵਿਚੋਂ ਤਾਜ਼ੀ ਹਵਾ ਅੰਦਰ ਆਉਂਦੀ ਰਹਿੰਦੀ ਹੈ। ਇਹਨਾਂ ਵਿੱਚ ਕੱਟੀਆਂ ਸਬਜ਼ੀਆਂ ਤੇ ਫ਼ਲ ਆਸਾਨੀ ਨਾਲ ਸੁਕਾਉਣ ਵਾਸਤੇ ਰੱਖ ਜਾਂਦੇ ਹਨ। ਸੁੱਕ ਰਹੀਆਂ ਵਸਤਾਂ ਨੂੰ ਛਾਂ ਕਰਨ ਵਾਸਤੇ ਕਾਲੀਆਂ ਚਮਕਦੀਆਂ ਪਲੇਟਾਂ ਦਾ ਪ੍ਰਬੰਧ ਵੀ ਕੀਤਾ ਹੁੰਦਾ ਹੈ। ਸੂਰਜੀ ਕਿਰਨਾਂ ਤੇ  ਕੰਮ ਕਰਨ ਵਾਲੇ ਅਜਿਹੇ ਯੰਤਰ ਨੂੰ ਦਿਨ ਵੇਲੇ ਧੁੱਪ ਵਿੱਚ ਰੱਖਿਆ ਜਾਂਦਾ ਹੈ। ਇਹਨਾਂ ਯੰਤਰਾਂ ਦਾ ਸ਼ੀਸ਼ਾ ਹਮੇਸ਼ਾ ਦੱਖਣੀ ਦਿਸ਼ਾ ਵੱਲ ਨੂੰ ਹੋਣਾ ਚਾਹੀਦਾ ਹੈ। ਅਜਿਹੇ ਯੰਤਰ ਸਬਜ਼ੀਆਂ ਅਤੇ ਫ਼ਲਾਂ ਨੂੰ ਸਕਾਉਣ ਵਾਸਤੇ ਵਰਤੇ ਜਾਂਦੇ ਹਨ।

ਪ੍ਰਸ਼ਨ 4. ਸੋਲਰ ਵਾਟਰ ਹੀਟਰ ਤੋਂ ਪਾਣੀ ਦੀ ਨਿਰੰਤਰ ਸਪਲਾਈ ਲਈ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ—ਭਾਵੇਂ ਗਰਮ ਪਾਣੀ ਵਾਲੇ ਹੀਟਰ ਛੇਤੀ ਖਰਾਬ ਨਹੀਂ ਹੁੰਦੇ ਪਰ ਸੋਲਰ ਵਾਟਰ ਹੀਟਰ ਤੋਂ ਪਾਣੀ ਦੀ ਨਿਰੰਤਰ ਸਪਲਾਈ ਬਣਾਈ ਰੱਖਣ ਲਈ ਇਹ ਲਾਜ਼ਮੀ ਹੈ ਕਿ ਇਸ  ਉੱਪਰ ਲਗੇ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ੀਸ਼ੇ ਉੱਤੇ ਧੂੜ-ਕਣ ਆਦਿ ਜੰਮ ਜਾਂਦੇ ਹਨ। ਇਸ ਕਾਰਨ ਸੂਰਜੀ ਕਿਰਨਾਂ ਸ਼ੀਸ਼ੇ ਤਕ ਨਹੀਂ ਪਹੁੰਚ ਸਕਦੀਆਂ। ਇਸ ਲਈ ਪਾਣੀ ਗਰਮ ਨਹੀਂ ਹੁੰਦਾ।

ਪ੍ਰਸ਼ਨ 5 . ਸੂਰਜੀ ਊਰਜਾ ਤੋਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਕਿਵੇਂ ਫ਼ਾਇਦਾ ਲੈ ਸਕਦੇ ਹਾਂ ?
ਉੱਤਰ-ਸੂਰਜੀ ਊਰਜਾ ਦੀ ਮਹੱਤਤਾ—ਸੂਰਜ ਤੋਂ ਧਰਤੀ ਤੇ ਪਹੁੰਚਣ ਵਾਲੀਆਂ ਕਿਰਨਾਂ ਸਾਨੂੰ ਬਹੁਤ ਹੀ ਵੱਡੀ ਮਾਤਰਾ ਵਿੱਚ ਊਰਜਾ ਪ੍ਰਦਾਨ ਕਰਦੀਆਂ ਹਨ। ਇਸ ਊਰਜਾ ਤੋਂ ਅਸੀਂ ਦੋ ਤਰੀਕਿਆਂ ਨਾਲ ਫ਼ਾਇਦਾ ਲੈ ਸਕਦੇ ਹਾਂ :
1. ਸੂਰਜ ਦੀ ਤਪਸ਼ ਦੀ ਵਰਤੋਂ ਨਾਲ ਪਾਣੀ ਗਰਮ ਕਰਕੇ, ਖਾਣਾ ਤਿਆਰ ਕਰਨਾ, ਸਬਜ਼ੀਆਂ ਜਾਂ ਫ਼ਸਲਾਂ ਦੇ ਬੀਜਾਂ ਨੂੰ ਸੁਕਾਉਣਾ ਆਦਿ
2. ਸੂਰਜ ਦੀਆਂ ਕਿਰਨਾਂ ਤੋਂ ਸਲੋਰ ਸੈੱਲ ਦੀ ਵਰਤੋਂ ਨਾਲ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਪਾਠ 3 ਜ਼ਮੀਨ ਦੇ ਦਸਤਾਵੇਜ਼ ਅਤੇ ਪੈਮਾਇਸ (ਜਮਾਤ ਅੱਠਵੀਂ-ਖੇਤੀਬਾੜੀ)

November 26, 2023

ਪਾਠ 8 ਮੁਰਗੀ ਪਾਲਣ 9th-Agriculture 8

December 6, 2023

ਪਾਠ 8 ਖੇਤੀ ਅਧਾਰਿਤ ਉਦਯੋਗਿਕ ਧੰਦੇ 10th-Agriculture

December 30, 2023

7th Agriculture lesson 10

December 9, 2023
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account