ਪਾਠ-9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਗਤੀਆਂ (700- 1200 ਈ:)
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦੇ ਉੱਤਰ ਦਿਓ:
ਪ੍ਰਸ਼ਨ-1. ਚੌਲ ਵੰਸ਼ ਦੇ ਕਿਹੜੇ ਸ਼ਾਸ਼ਕਾਂ ਨੇ ਚੌਲ ਰਾਜ ਨੂੰ ਮੁੜ ਹੋਂਦ ਵਿੱਚ ਲਿਆਂਦਾ ?
ਉੱਤਰ- ਰਾਜਰਾਜਾ ਪਹਿਲਾ ਅਤੇ ਰਾਜਿੰਦਰ ਚੌਲ।
ਪ੍ਰਸ਼ਨ-2. ਰਾਜਰਾਜਾ ਪਹਿਲੇ ਨੇ ਕਿਹੜੇ ਰਾਜਿਆਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕਿਆਂ ਤੇ ਕਬਜਾ ਕੀਤਾ?
ਉੱਤਰ-ਰਾਜਰਾਜਾ ਪਹਿਲੇ ਨੇ ਚੇਰ, ਪਾਂਡਯ ਅਤੇ ਸ੍ਰੀਲੰਕਾ ਦੇ ਰਾਜਿਆਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕਿਆਂ ਤੇ ਕਬਜਾ ਕੀਤਾ।
ਪ੍ਰਸ਼ਨ-3. ਰਾਜਿੰਦਰ ਚੌਲ ਦੀਆਂ ਮਹੱਤਵਪੂਰਨ ਜਿੱਤਾਂ ਬਾਰੇ ਲਿਖੋ ।
ਉੱਤਰ- ਰਾਜਿੰਦਰ ਚੌਲ ਨੇ ਚੇਰ, ਪਾਂਡਯ ਅਤੇ ਸ਼੍ਰੀਲੰਕਾ ਦੇ ਰਾਜਿਆਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕੇ ਆਪਣੇ ਰਾਜ ਵਿੱਚ ਮਿਲਾ ਲਏ ॥
ਪ੍ਰਸ਼ਨ-4. ਚੌਲ ਰਾਜਕਾਲ ਸਮੇਂ ਕਿਹੜੀਆਂ ਭਾਸ਼ਾਂਵਾਂ ਦਾ ਵਿਕਾਸ ਹੋਇਆ ?
ਉੱਤਰ- ਚੋਲ ਰਾਜਕਾਲ ਸਮੇਂ ਸੰਸਕ੍ਰਿਤ, ਤਮਿਲ, ਤੇਲਗੂ, ਅਤੇ ਕੰਨੜ ਭਾਸ਼ਾਵਾਂ ਦਾ ਵਿਕਾਸ ਹੋਇਆ ।
ਪ੍ਰਸ਼ਨ-5. ਚੌਲ ਰਾਜਵੰਸ਼ ਸਮੇਂ ਕਿਹੜਾ ਧਰਮ ਸਭ ਤੋਂ ਪ੍ਰਸਿੱਧ ਸੀ ?
ਉੱਤਰ- ਚੌਲ ਰਾਜਵੰਸ਼ ਸਮੇਂ ਹਿੰਦੂ ਧਰਮ ਸਭ ਤੋਂ ਪ੍ਰਸਿੱਧ ਸੀ । ਬੁੱਧ ਅਤੇ ਜੈਨ ਧਰਮ ਵੀ ਹੋਂਦ ਵਿੱਚ ਸਨ।
(ਅ) ਖਾਲੀ ਥਾਂਵਾਂ ਭਰੋ:
1. ਪੱਲਵ ਸ਼ਾਸਕਾਂ ਨੇ ਕਾਂਚੀ ਨੂੰ ਆਪਣੀ ਰਾਜਧਾਨੀ ਬਣਾਇਆ।
2. ਮਾਰਕੋ ਪੋਲੋ ਨੇ ਪਾਂਡੇਯ ਰਾਜ ਦੀ ਯਾਤਰਾ ਕੀਤੀ।
3. ਰਾਜਿੰਦਰ ਚੌਲ ਨੇ ਗੰਗਈਕੋਡ ਚੋਲਪੁਰਮ ਦੀ ਉਪਾਧੀ ਧਾਰਣ ਕੀਤੀ।
4. ਚੋਲ ਰਾਜਕਾਲ ਸਮੇਂ ਇਸਤਰੀਆਂ ਦਾ ਵੀ ਸਤਿਕਾਰ ਕੀਤਾ ਜਾਂਦਾ ਸੀ।
5. ਨੇਨਿਹਾ ਅਤੇ ਤਿਕਨਾ ਤੇਲਗੂ ਵਿਦਵਾਨਾਂ ਨੇ ਮਹਾਂਭਾਰਤ ਦਾ ਤੇਲਗੂ ਅਨੁਵਾਦ ਕੀਤਾ।
(ੲ) ਜੋੜੇ ਬਣਾਓ
ਉੱਤਰ-
1. ਬਾਸਵ ਲਿੰਗਾਇਤ ਲਹਿਰ
2. ਸ਼ੰਕਰਚਾਰੀਆ ਅਦਵੈਤ ਮਤ
3. ਰਾਮਾਨੁਜ ਭਗਤੀ ਲਹਿਰ
4. ਮਾਧਵ ਭਗਤੀ ਲਹਿਰ
(ਸ) ਹੇਠ ਲਿਖੇ ਵਾਕਾਂ ਤੇ ਸਹੀ /ਗਲਤ ਦਾ ਨਿਸ਼ਾਨ ਲਗਾਓ:
1. ਮਦੁਰਾਇ ਚੋਲ ਸਾਸ਼ਕਾਂ ਦੀ ਰਾਜਧਾਨੀ ਸੀ। (x)
2. ਚੋਲ ਸ਼ਾਸਕਾਂ ਕੋਲ ਸ਼ਕਤਖ਼ਾਲੀ ਥਲ ਸੈਨਾ ਸੀ। (ü)
3. ਮਹਿੰਦਰ ਵਰਮਨ ਨੇ ਗੰਗਈਕੌਡਾ ਚੋਲਾਪੁਰਮ ਨਗਰ ਵਸਾਇਆ ।(x)
4. ਕੰਬਨ ਵਿਦਵਾਨ ਨੇ ਰਮਾਇਣ ਦਾ ਤਾਮਿਲ ਭਾਸ਼ਾ ਵਿੱਚ ਅਨੁਵਾਦ ਕੀਤਾ। (ü)
5. ਚੋਲ ਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। (ü)