ਪਾਠ 21 ਜਨਤਕ ਸੰਚਾਰ ਅਤੇ ਲੋਕਤੰਤਰ
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 1-15 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ-1. ਜਨਤਕ ਸੰਚਾਰ ਦੇ ਬਿਜਲਈ ਸਾਧਨਾਂ ਦੇ ਨਾਂ ਲਿਖੋ ।
ਉੱਤਰ- ਟੈਲੀਵਿਜ਼ਨ, ਕੰਪਿਊਟਰ ਅਤੇ ਰੇਡੀਓ ।
ਪ੍ਰਸ਼ਨ-2. ਸੂਚਨਾ/ਜਾਣਕਾਰੀ ਪ੍ਰਾਪਤ ਕਰਨ ਸੰਬੰਧੀ ਅਧਿਕਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ- ਸੂਚਨਾ ਦੇ ਅਧਿਕਾਰ ਰਾਹੀਂ ਸਾਨੂੰ ਕੋਈ ਵੀ ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ ਹੈ। ਇਸ ਅਧਿਕਾਰ ਦੀ ਵਰਤੋ ਕਰਕੇ ਅਸੀਂ ਸਰਕਾਰੀ ਅਧਿਕਾਰੀਆਂ ਪਾਸੋਂ ਕੋਈ ਵੀ ਸੂਚਨਾ ਪ੍ਰਾਪਤ ਕਰ ਸਕਦੇ ਹਾਂ ।
ਪ੍ਰਸ਼ਨ-3. ਵਿਗਿਆਪਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ- ਆਪਣੀ ਤਿਆਰ ਕੀਤੀ ਵਸਤੂ ਦੀ ਮਸ਼ਹੂਰੀ ਲਈ ਪ੍ਰਚਾਰ ਕਰਨਾ ਵਿਗਿਆਪਨ ਅਖਵਾਉਂਦਾ ਹੈ । ਵਿਗਿਆਪਨ ਰਾਹੀਂ ਉਤਪਾਦਕ (ਵਸਤੂ ਤਿਆਰ ਕਰਤਾ) ਲੋਕਾਂ ਦਾ ਧਿਆਨ ਆਪਣੀ ਵਸਤੂ ਵੱਲ ਖਿੱਚਣਾ ਚਾਹੁੰਦਾ ਹੈ ।
ਪ੍ਰਸ਼ਨ-4. ਵਿਗਿਆਪਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ- ਵਿਗਿਆਪਨ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ
1. ਵਪਾਰਕ ਵਿਗਿਆਪਨ, 2. ਸਮਾਜਿਕ ਵਿਗਿਆਪਨ ।
ਵਪਾਰਕ ਵਿਗਿਆਪਨ ਕਿਸੇ ਵਸਤੂ ਦੀ ਵਿਕਰੀ ਵਧਾਉਣ ਲਈ ਹੁੰਦੇ ਹਨ ਅਤੇ ਸਮਾਜਿਕ ਵਿਗਿਆਪਨ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੇ ਹਨ।
ਪ੍ਰਸ਼ਨ-5. ਵਿਗਿਆਪਨ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ- 1. ਕਿਸੇ ਵਸਤੂ ਦੇ ਬਾਰੇ ਵਿੱਚ ਜਾਣਕਾਰੀ ਦੇਣਾ ।
2. ਇਹ ਜਾਣਕਾਰੀ ਦੇਣਾ ਕਿ ਵਸਤੂ ਨੂੰ ਕਿੱਥੋਂ ਖਰੀਦਣਾ ਹੈ ਅਤੇ ਕਿਵੇਂ ਵਰਤੋ ਵਿੱਚ ਲਿਆਉਣਾ ਹੈ।
3. ਲੋਕਾਂ ਨੂੰ ਉਤਪਾਦ (ਵਸਤੂ) ਖਰੀਦਣ ਲਈ ਪ੍ਰੇਰਿਤ ਕਰਨਾ ।
ਪ੍ਰਸ਼ਨ-6. ਸਮਾਜਿਕ ਵਿਗਿਆਪਨ ਤੋਂ ਕੀ ਭਾਵ ਹੈ ?
ਉੱਤਰ- ਸਮਾਜ ਕਲਿਆਣ ਨਾਲ ਸੰਬੰਧਿਤ ਵਿਗਿਆਪਨ ਸਮਾਜਿਕ ਵਿਗਿਆਪਨ ਹੁੰਦੇ ਹਨ । ਇਹ ਵਿਗਿਆਪਨ ਸਾਨੂੰ ਵੱਖ-ਵੱਖ ਬਿਮਾਰੀਆਂ, ਕੁਦਰਤੀ ਆਫਤਾਂ ਅਤੇ ਸਮਾਜਿਕ ਬੁਰਾਈਆ ਸੁਚੇਤ ਕਰਦੇ ਹਨ ਇਹ ਵਿਗਿਆਪਨ ਰਾਸ਼ਟਰੀ ਏਕਤਾ ਵਧਾਉਂਦੇ ਹਨ ।
(ਅ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ-1. ਵਪਾਰਕ ਵਿਗਿਆਪਨ ਵਿੱਚ ਕੀ ਕੁਝ ਹੁੰਦਾ ਹੈ ?
ਉੱਤਰ-ਵਪਾਰ ਨਾਲ ਸੰਬੰਧਿਤ ਵਿਗਿਆਪਨਾਂ ਨੂੰ ਵਪਾਰਕ ਵਿਗਿਆਪਨ ਕਿਹਾ ਜਾਂਦਾ ਹੈ। ਵਸਤੂਆਂ ਦਾ ਨਿਰਮਾਣ ਕਰਨ ਵਾਲੇ ਉਤਪਾਦਕ) ਨੂੰ ਖਰੀਦਦਾਰਾਂ ਦੀ ਜਰੂਰਤ ਹੁੰਦੀ ਹੈ। ਇਸ ਲਈ ਉਹ ਵਿਗਿਆਪਨ ਰਾਹੀਂ ਵਸਤੂਆਂ ਦੇ ਬਾਰੇ ਵਿੱਚ ਖਪਤਕਾਰਾਂ (ਵਸਤੂਆਂ ਦੀ ਵਰਤੋਂ ਕਰਨ ਵਾਲੇ ) ਨੂੰ ਵਿਗਿਆਪਨ ਰਾਹੀਂ ਦੱਸਦਾ ਹੈ। ਇਹਨਾਂ ਵਸਤੂਆਂ ਵਿੱਚ ਮੁੱਖ ਤੌਰ ਤੇ ਖਾਣ ਵਾਲੀਆਂ ਚੀਜਾਂ, ਰਾਸ਼ਨ-ਪਾਣੀ, ਕੱਪੜੇ, ਬਿਜਲਈ ਚੀਜਾਂ ਜਿਵੇਂ ਟੀ.ਵੀ., ਫਰਿੱਜ ਆਦਿ ਸ਼ਾਮਿਲ ਹੁੰਦੇ ਹਨ।
ਪ੍ਰਸ਼ਨ-2. ਵਿਗਿਆਪਨ ਕਰਤਾ ਆਪਣੀਆਂ ਚੀਜਾਂ ਪ੍ਰਤੀ ਲੋਕਾਂ ਦਾ ਵਤੀਰਾ ਬਦਲਣ ਲਈ ਕਿਹੜੇਕਿਹੜੇ ਢੰਗ ਅਪਣਾਉਂਦੇ ਹਨ ?
ਉੱਤਰ- ਵਿਗਿਆਪਨ ਕਰਤਾ ਹੇਠ ਲਿਖੇ ਢੰਗਾਂ ਰਾਹੀਂ ਵਿਗਿਆਪਨ ਕਰਦੇ ਹਨ :
1. ਗਲੀਆਂ ਵਿੱਚ ਫੇਰੀ ਲਗਾ ਕੇ ।
2. ਅਖਬਾਰਾਂ, ਮੈਗਜ਼ੀਨ ਆਦਿ ਵਿੱਚ ਇਸ਼ਤਿਹਾਰ ਦੇ ਕੇ ।
3. ਟੈਲੀਵਿਜ਼ਨ, ਇੰਟਰਨੈੱਟ ਤੇ ਵਿਗਿਆਪਨ ਦੇ ਕੇ।
ਪ੍ਰਸ਼ਨ-3. ਸਰਵਜਨਕ ਸੇਵਾਵਾਂ ਨਾਲ ਸੰਬੰਧਿਤ ਵਿਗਿਆਪਨਾਂ ਦੇ ਨਾਂ ਲਿਖੋ ।
ਉੱਤਰ-1. ਪੋਲੀਓ ਦਾ ਖਾਤਮਾਂ, 2. ਰਾਸ਼ਟਰੀ ਏਕਤਾ, 3. ਕੁਦਰਤੀ ਆਫਤਾਂ, 6. ਸੜਕ ਸੁਰੱਖਿਆ, 4. ਵੱਖ-ਵੱਖ ਬਿਮਾਰੀਆ ਤੋਂ ਬਚਾਉ, 5. ਖੂਨ-ਦਾਨ
ਪ੍ਰਸ਼ਨ-4. ਵਿਗਿਆਪਨ ਸੰਬੰਧੀ ਅਧਿਨਿਯਮਾਂ ਦੀ ਜਰੂਰਤ ਕਿਉਂ ਹੈ ?
ਉੱਤਰ- ਵਿਗਿਆਪਨ ਦੀ ਵਰਤੋ ਚੰਗੇ ਅਤੇ ਬੁਰੇ ਦੋਹਾਂ ਢੰਗਾਂ ਨਾਲ ਕੀਤੀ ਜਾ ਸਕਦੀ ਹੈ । ਵਿਗਿਆਪਨ ਦਾ ਸਮਾਜ ਤੇ ਡੂੰਘਾ ਪ੍ਰਭਾਵ ਪੈਂਦਾ ਹੈ । ਇਸ ਲਈ ਵਿਗਿਆਪਨਾਂ ਦੀ ਗਲਤ ਵਰਤੋਂ ਨੂੰ ਰੋਕਣ ਲਈ ਨਿਯਮ ਜਰੂਰੀ ਹਨ । ਉਦਾਹਰਨ ਵਜੋਂ ਅਮਰੀਕਾ ਵਿੱਚ ਤੰਬਾਕੂ ਦੇ ਵਿਗਿਆਪਨਾਂ ਤੇ ਰੋਕ ਹੈ। ਇਸ ਲਈ ਵਿਗਿਆਪਨ ਸੰਬੰਧੀ ਨਿਯਮ ਜਰੂਰੀ ਹਨ ਤਾਂ ਜੋ ਬੁਰੀਆ ਚੀਜਾਂ ਤੋਂ ਬਚਿਆ ਜਾ ਸਕੇ ।
ਪ੍ਰਸ਼ਨ-5. ਉਨ੍ਹਾਂ ਨੈਤਿਕ ਨਿਯਮਾਂ ਦਾ ਵੇਰਵਾ ਦਿਓ,ਜਿੰਨ੍ਹਾਂ ਨੂੰ ਮੀਡੀਏ ਦੁਆਰਾ ਅਪਣਾਉਣਾ ਜਰੂਰੀ ਹੈ।
ਉੱਤਰ- 1. ਲੋਕਾਂ ਤੱਕ ਸਹੀ ਤੇ ਸੱਚੀ ਗੱਲ ਪਹੁੰਚਾਉਣਾ ।
2. ਲੋਕ ਭਲਾਈ ਲਈ ਕੰਮ ਕਰਨਾ।
3. ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ।
4. ਸਮਾਜਿਕ ਜਿੰਮੇਂਵਾਰੀ ਨੂੰ ਸਹੀ ਢੰਗ ਨਾਲ ਨਿਭਾਉਣਾ ।
(ੲ) ਖਾਲੀ ਥਾਵਾਂ ਭਰੋ:
1) ਜਨਤਕ ਸੰਚਾਰ ਆਧੁਨਿਕ ਪ੍ਰਣਾਲੀ ਦੇ ਨੁਕਸ ਦੱਸਣ ਲਈ ਇੱਕ ਸ਼ਕਤੀਸ਼ਾਲੀ ਅਤੇ ਸਿੱਧਾ ਸਾਧਨ ਹੈ।
2) ਜਨਤਕ ਸੰਚਾਰ ਦੀ ਮੁੱਖ ਭੂਮਿਕਾ ਸਹੀ ਸੂਚਨਾ ਪ੍ਰਦਾਨ ਕਰਨਾ ਹੈ।
3) ਸਦਾਚਾਰ ਤੋਂ ਭਾਵ ਹੈ ਕਿ ਆਪਣੀਆਂ ਜਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨਿਭਾਉਣਾ।
4) ਵਿਗਿਆਪਨ ਆਪਣੇ ਉਦੇਸ਼ ਦੇ ਆਧਾਰ ਤੇ ਵੱਖਰੇ-ਵੱਖਰੇ ਹਨ।
5) ਕਿਸੇ ਵਸਤੂ ਦੀ ਵਿਕਰੀ ਜਾਂ ਮੰਗ ਨੂੰ ਵਧਾਉਣਾ ਵਿਗਿਆਪਨ ਦਾ ਮੁੱਖ ਉਦੇਸ਼ ਹੈ।
6) ਉਮੀਦਵਾਰਾਂ ਅਤੇ ਰਾਜਨੀਤਿਕ ਦਲਾਂ ਦੇ ਹੱਕ ਵਿੱਚ ਰਾਜਨੀਤਿਕ ਵਿਗਿਆਪਨ ਹੁੰਦਾ ਹੈ।
(ਸ) ਬਹੁਵਿਕਲਪੀ ਪ੍ਰਸ਼ਨ-ਉੱਤਰ:
1. ਜਨਤਕ ਸੰਚਾਰ ਦੇ ਬਿਜਲਈ ਸਾਧਨ ਦਾ ਨਾਂ ਲਿਖੋ
1) ਅਖਬਾਰ
2) ਮੈਗਜ਼ੀਨ
3) ਟੈਲੀਵਿਜ਼ਨ (ü)
2. ਵਿਗਿਆਪਨ ਦੀਆਂ ਮੁੱਖ ਕਿਸਮਾਂ ਕਿੰਨੀਆਂ ਹਨ?
1) ਦੋ (ü)
2) ਚਾਰ
3) ਛੇ
3. ਕਿਸ ਦੇਸ਼ ਵਿੱਚ ਪ੍ਰੈੱਸ ਜਾਂ ਛਪਾਈ ਦੇ ਸਾਧਨਾਂ ਨੂੰ ਲੋਕਤੰਤਰ ਦਾ ਚਾਨਣ-ਮੁਨਾਰਾ ਕਿਹਾ ਜਾਂਦਾ ਹੈ?
1) ਅਫ਼ਗਾਨਿਸਤਾਨ
2) ਭਾਰਤ (ü)
3) ਚੀਨ
(ਹ) ਸਹੀ (ü) ਜਾਂ ਗਲਤ (X) ਦਾ ਨਿਸ਼ਾਨ ਲਗਾਓ:
1. ਲੋਕਾਂ ਦੇ ਸਮੂਹ ਨੂੰ ਵੱਖ-ਵੱਖ ਢੰਗ ਨਾਲ ਸੰਪਰਕ ਕਰਨ ਨੂੰ ਜਨਤਕ ਸੰਚਾਰ ਕਿਹਾ ਜਾਂਦਾ ਹੈ। (ü)
2. ਪ੍ਰੈਸ ਲੋਕਤੰਤਰ ਦਾ ਚਾਨਣ ਮੁਨਾਰਾ ਹੈ। (ü)
3. ਵਿਗਿਆਪਨ ਦੀਆਂ ਮੁੱਖ ਕਿਸਮਾਂ- ਵਪਾਰਕ ਅਤੇ ਸਮਾਜਿਕ ਵਿਗਿਆਪਨ ਹਨ। (ü)