ਪਾਠ 18 ਲੋਕਤੰਤਰ ਅਤੇ ਸਮਾਨਤਾ
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿਚ ਲਿਖੋ
ਪ੍ਰਸ਼ਨ 1. ਲੋਕਤੰਤਰ ਸਰਕਾਰ ਤੋਂ ਕੀ ਭਾਵ ਹੈ ?
ਉੱਤਰ- ਲੋਕਤੰਤਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ ਅਰਥਾਤ ਉੱਥੋਂ ਦਾ ਸ਼ਾਸਨ ਲੋਕਾਂ ਦੀ ਇੱਛਾ ਅਨੁਸਾਰ ਚਲਾਇਆ ਜਾਂਦਾ ਹੈ । ਇਬਰਾਹਿਮ ਲਿੰਕਨ ਦੇ ਸ਼ਬਦਾਂ ਵਿਚ, ਲੋਕਤੰਤਰੀ ਸਰਕਾਰ ‘ਲੋਕਾਂ ਦੀ, ‘ਲੋਕਾਂ ਦੁਆਰਾ ਅਤੇ ਲੋਕਾਂ ਲਈ ਹੁੰਦੀ ਹੈ ।
ਪ੍ਰਸ਼ਨ 2. ‘ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ- “ਕਾਨੂੰਨ ਦੇ ਰਾਜ` ਤੋਂ ਭਾਵ ਇਹ ਹੈ ਕਿ ਦੇਸ਼ ਦਾ ਸ਼ਾਸਨ ਨਿਸ਼ਚਿਤ ਕਾਨੂੰਨਾਂ ਜਾਂ ਨਿਯਮਾਂ ਦੇ ਅਨੁਸਾਰ ਚਲਾਇਆ ਜਾਂਦਾ ਹੈ । ਸਰਕਾਰ ਇਨ੍ਹਾਂ ਨਿਯਮਾਂ ਦੀ ਅਣਦੇਖੀ ਨਹੀਂ ਕਰ ਸਕਦੀ । ਉਸਦੀ ਸ਼ਕਤੀ ਦਾ ਸ੍ਰੋਤ ਕਾਨੂੰਨ ਹੁੰਦੇ ਹਨ ।
ਪ੍ਰਸ਼ਨ 3. ਵੋਟ ਦੇ ਅਧਿਕਾਰ ਦਾ ਲੋਕਤੰਤਰ ਵਿਚ ਕੀ ਮਹੱਤਵ ਹੈ ?
ਉੱਤਰ- ਲੋਕਤੰਤਰ ਵਿਚ ਨਾਗਰਿਕ ਆਪਣੇ ਪ੍ਰਤੀਨਿਧ ਚੁਣਦੇ ਹਨ ਜੋ ਸਰਕਾਰ ਚਲਾਉਂਦੇ ਹਨ ਅਤੇ ਕਾਨੂੰਨ ਬਣਾਉਂਦੇ ਹਨ । ਇਨ੍ਹਾਂ ਪ੍ਰਤੀਨਿਧਾਂ ਦੀ ਚੋਣ ਵੋਟ ਜਾਂ ਮਤ ਅਧਿਕਾਰ ਦੁਆਰਾ ਹੀ ਹੁੰਦੀ ਹੈ ।
ਪ੍ਰਸ਼ਨ 4. ਲੋਕਤੰਤਰ ਵਿਚ ਲੋਕਮਤ ਦਾ ਕੀ ਮਹੱਤਵ ਹੈ ?
ਉੱਤਰ- ਲੋਕਮਤ ਤੋਂ ਭਾਵ ਲੋਕਾਂ ਦੀ ਇੱਛਾ ਤੋਂ ਹੈ । ਲੋਕਤੰਤਰ ਵਿਚ ਨੀਤੀਆਂ ਦਾ ਨਿਰਮਾਣ ਲੋਕਮਤ ਦੇ ਆਧਾਰ ‘ਤੇ ਹੀ ਹੁੰਦਾ ਹੈ । ਲੋਕਮਤ ਦੀ ਉਪੇਖਿਆ ਕਰਨ ਵਾਲੀ ਸਰਕਾਰ ਨੂੰ ਅਗਲੀਆਂ ਚੋਣਾਂ ਵਿਚ ਬਦਲ ਦਿੱਤਾ ਜਾਂਦਾ ਹੈ ।
ਪ੍ਰਸ਼ਨ 5. ਕਿਹੜੇ ਦੇਸ਼ ਵਿਚ ਅਜੇ ਵੀ ਸਿੱਧਾ (ਪ੍ਰਤੱਖ ਲੋਕਤੰਤਰ ਹੈ ?
ਉੱਤਰ- ਸਵਿਟਜ਼ਰਲੈਂਡ ਵਿਚ ਅੱਜ ਵੀ ਸਿੱਧਾ ਲੋਕਤੰਤਰ ਹੈ ।
(ਅ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਲਗਭਗ 50-60 ਸਬਦਾਂ ਵਿੱਚ ਦਿਓ।
ਪ੍ਰਸ਼ਨ-1. ਲੋਕਤੰਤਰ ਦੇ ਹੋਂਦ ਵਿੱਚ ਆਉਣ ਬਾਰੇ ਨੋਟ ਲਿਖੋ ।
ਉੱਤਰ- ਲੋਕਤੰਤਰ ਦਾ ਆਰੰਭ ਯੂਨਾਨ ਦੇਸ਼ ਦੇ ਸ਼ਹਿਰ ਏਥਨਜ਼ ਵਿੱਚ ਲਗਭਗ 2500 ਸਾਲ ਪਹਿਲਾਂ ਹੋਇਆ।ਉਥੋਂ ਦੇ ਲੋਕ ਸਾਲ ਵਿੱਚ ਕਈ ਵਾਰ ਇਕੱਠੇ ਹੋ ਕੇ ਸਭਾ ਕਰਦੇ ਸਨ ਅਤੇ ਫੈਂਸਲੇ ਕਰਦੇ ਸਨ ਉਸ ਸਮੇਂ ਸਿੱਧਾ ਲੋਕਤੰਤਰ ਪ੍ਰਚੱਲਿਤ ਸੀ ।
ਪ੍ਰਸ਼ਨ-2. ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਸਥਾਪਿਤ ਹੋਈ ?
ਉੱਤਰ- ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਯੂਨਾਨ ਵਿੱਚ ਸਥਾਪਿਤ ਹੋਈ ।
ਪ੍ਰਸ਼ਨ-3. ਲੋਕਤੰਤਰ ਸਰਕਾਰ ਦੇ ਚਾਰ ਵੱਖ-ਵੱਖ ਰੂਪਾਂ ਦੇ ਨਾਮ ਲਿਖੋ ।
ਉੱਤਰ- 1. ਪ੍ਰਧਾਨਾਤਮਕ ਸਰਕਾਰ- ਇਸ ਸਰਕਾਰ ਵਿੱਚ ਦੇਸ਼ ਦਾ ਰਾਸ਼ਟਰਪਤੀ ਸਿੱਧਾ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਇਸ ਤਰ੍ਹਾਂ ਦੀ ਸਰਕਾਰ ਅਮਰੀਕਾ ਵਿੱਚ ਹੈ ।
2. ਸੰਸਦਾਤਮਕ ਸਰਕਾਰ-ਇਸ ਤਰ੍ਹਾਂ ਦੀ ਸਰਕਾਰ ਵਿੱਚ ਸੰਸਦ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ । ਰਾਜ ਦੀ ਅਸਲੀ ਸ਼ਕਤੀ ਪ੍ਰਧਾਨਮੰਤਰੀ ਕੋਲ ਹੁੰਦੀ ਹੈ। ਭਾਰਤ ਵਿੱਚ ਸੰਸਦੀ ਸਰਕਾਰ ਹੈ ।
3. ਇਕਾਤਮਕ ਸਰਕਾਰ- ਇਸ ਤਰ੍ਹਾਂ ਦੀ ਸਰਕਾਰ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ਪ੍ਰੰਤੂ ਕੇਂਦਰ ਵੱਧ ਸ਼ਕਤੀਸ਼ਾਲੀ ਹੁੰਦਾ ਹੈ ।
4. ਸੰਘਾਤਮਕ ਸਰਕਾਰ- ਸੰਘਾਤਮਕ ਸਰਕਾਰ ਵਿੱਚ ਵੀ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ । ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ । ਭਾਰਤ ਵਿੱਚ ਵੀ ਸੰਘਾਤਮਕ ਸਰਕਾਰ ਹੈ ।
ਪ੍ਰਸ਼ਨ-4. ਲੋਕਤੰਤਰੀ ਸਰਕਾਰ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ ।
ਉੱਤਰ- 1. ਸੂਝਵਾਨ ਨਾਗਰਿਕ– ਲੋਕਤੰਤਰ ਲਈ ਸੂਝਵਾਨ ਅਤੇ ਪੜ੍ਹੇ-ਲਿਖੇ ਨਾਗਰਿਕ ਬਹੁਤ ਜਰੂਰੀ ਹਨ। ਸੂਝਵਾਨ ਨਾਗਰਿਕ ਹੀ 2. ਚੰਗੀ ਸਰਕਾਰ ਦੀ ਚੋਣ ਕਰ ਸਕਦੇ ਹਨ।
3. ਸੂਝਵਾਨ ਅਤੇ ਸਮਝਦਾਰ ਨੇਤਾ– ਸਮਝਦਾਰ ਅਤੇ ਲੋਕ-ਪੱਖੀ ਨੇਤਾ ਹੀ ਲੋਕਤੰਤਰ ਵਿੱਚ ਲੋਕ ਭਲਾਈ ਦੇ ਕੰਮ ਕਰ ਸਕਦੇ ਹਨ ।
4. ਸਮਾਜਿਕ ਅਤੇ ਆਰਥਿਕ ਸਮਾਨਤਾ– ਲੋਕਤੰਤਰ ਵਿੱਚ ਨਾਗਰਿਕਾਂ ਵਿੱਚ ਜਾਤ-ਪਾਤ, ਧਰਮ, ਭਾਸ਼ਾ ਆਦਿ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਂਦਾ, ਸਗੋਂ ਆਰਥਿਕ ਅਤੇ ਸਮਾਜਿਕ ਤੌਰ ਤੇ ਬਰਾਬਰੀ ਹੋਣੀ ਚਾਹੀਂਦੀ ਹੈ ।
ਪ੍ਰਸ਼ਨ-5. ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ- ਲੋਕਤੰਤਰ ਵਿੱਚ ਨਾਗਰਿਕਾਂ ਵਿੱਚ ਜਾਤ-ਪਾਤ, ਧਰਮ ,ਭਾਸ਼ਾ ਆਦਿ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਆਰਥਿਕ ਅਤੇ ਸਮਾਜਿਕ ਤੌਰ ਤੇ ਬਰਾਬਰੀ ਹੋਣੀ ਚਾਹੀਂਦੀ ਹੈ ।
ਪ੍ਰਸ਼ਨ-6. ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹਰਮਨ ਪਿਆਰੀ ਕਿਉਂ ਹੈ ?
ਉੱਤਰ- ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹੇਠ ਲਿਖੇ ਕਾਰਨਾਂ ਕਰਕੇ ਹਰਮਨ ਪਿਆਰੀ ਹੈ :
1. ਸਮਾਨਤਾ– ਲੋਕਤੰਤਰ ਵਿੱਚ ਸਾਰੇ ਨਾਗਰਿਕ ਸਮਾਨ ਹੁੰਦੇ ਹਨ ਅਤੇ ਕਿਸੇ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾਂਦਾ ।
2. ਸੁਤੰਤਰਤਾ– ਲੋਕਾਂ ਨੂੰ ਕੋਈ ਵੀ ਕਿੱਤਾ ਅਪਣਾਉਣ, ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਵੱਸਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੁੰਦੀ ਹੈ ।
3. ਨਾਗਰਿਕਾਂ ਦੀ ਸਰਗਰਮ ਭੂਮਿਕਾ– ਲੋਕਤੰਤਰ ਵਿੱਚ ਨਾਗਰਿਕ ਸਰਗਰਮ ਭੂਮਿਕਾ ਨਿਭਾਉਂਦੇ ਹਨ। ਉਹ ਵੋਟਾਂ ਪਾ ਕੇ ਸਰਕਾਰ ਦੀ ਚੋਣ ਕਰਦੇ ਹਨ ।
(ੲ) ਖਾਲੀ ਥਾਵਾਂ ਭਰੋ:
1. ਭਾਰਤ ਵਿੱਚ ਦੇਸ਼ ਦਾ ਮੁਖੀਆ (ਰਾਸ਼ਟਰਪਤੀ) ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ। ਇਸ ਲਈ ਭਾਰਤ ਇੱਕ ਲੋਕਤੰਤਰੀ ਦੇਸ਼ ਹੈ।
2. ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾ-ਮਾਤਰ ਮੁਖੀ ਰਾਸ਼ਟਰਪਤੀ ਹੈ ਅਤੇ ਰਾਜ ਸਰਕਾਰ ਦਾ ਨਾ-ਮਾਤਰ ਮੁਖੀ ਰਾਜਪਾਲ ਹੁੰਦਾ ਹੈ।
3. ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਏਥਨਜ ਵਿੱਚ ਹੋਇਆ।
4. ਸਟਿਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ।
5. ਲੋਕਤੰਤਰ ਦੇ ਮੁਢਲੇ ਆਦਰ ਸਮਾਨਤਾ ਅਤੇ ਸੁਤੰਤਰਤਾ ਹਨ।
(ਸ) ਹੇਠ ਲਿਖੇ ਵਾਕਾਂ ਸਾਹਮਣੇ ਸਹੀ (ü) ਜਾਂ ਗਲਤ (X) ਦਾ ਨਿਸ਼ਾਨ ਲਗਾਓ :
1. ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। (ü)
2. ਸਟਿਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ। (ü)
3. ਸਾਡੇ ਦੇਸ਼ ਵਿੱਚ ਵੋਟ ਪਾਉਣ ਦਾ ਅਧਿਕਾਰ ਕੁਝ ਬਾਲਗਾਂ ਨੂੰ ਹੀ ਪ੍ਰਾਪਤ ਹੈ। (X)
4. ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ।(ü)
5. ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਫਰਾਂਸ ਦੇਸ਼ ਵਿੱਚ ਹੋਈ ਸੀ। (X)
(ਹ) ਬਹੁ-ਵਿਕਲਪੀ ਪ੍ਰਸ਼ਨ-ਉੱਤਰ
1. ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ – ਇਹ ਕਿਸ ਦੇ ਕਥਨ ਹਨ।
(1) ਇਬਰਾਹਿਮ ਲਿੰਕਨ (ü)
(2) ਲਾਸਕੀ
(3) ਡੇਵਿਡ ਈਸਟਨ
2. ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ?
(1) ਤਾਨਾਸ਼ਾਹੀ ਸਰਕਾਰ
(2) ਲੋਕਤੰਤਰੀ ਸਰਕਾਰ (ü)
(3) ਸੈਨਿਕ ਸ਼ਾਸਨ
4. ਸੰਸਦੀ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਹਨ?
(1) ਚਾਰ
(2) ਪੰਜ
(3) ਦੋ (ü)