ਪਾਠ 17 – 18 ਵੀਂ ਸਦੀ ਵਿੱਚ ਭਾਰਤ
(ੳ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਦਿਓ:
ਪ੍ਰਸ਼ਨ-1. 18 ਵੀਂ ਸਦੀ ਵਿੱਚ ਸਥਾਪਿਤ ਹੋਈਆਂ ਕਿਸੇ ਚਾਰ ਖੇਤਰੀ ਤਾਕਤਾਂ ਦੇ ਨਾਂ ਲਿਖੋ ।
ਉੱਤਰ- 1. ਮਰਾਠੇ 2.ਹੈਦਰਾਬਾਦ ਦੇ ਨਿਜ਼ਾਮ 3. ਮੈਸੂਰ ਵਿੱਚ ਹੈਦਰ ਅਲੀ ਅਤੇ ਟੀਪੂ ਸੁਲਤਾਨ 4. ਬੰਗਾਲ ਦਾ ਰਾਜ ।
ਪ੍ਰਸ਼ਨ-2. 18 ਵੀਂ ਸਦੀ ਵਿੱਚ ਅਵਧ ਦੇ ਉੱਥਾਨ ਦਾ ਸੰਖੇਪ ਵਰਨਣ ਕਰੋ ।
ਉੱਤਰ- ਸ਼ੁਆਦਤ ਖਾਂ ਨੇ ਅਵਧ ਦਾ ਸੁਤੰਤਰ ਰਾਜ ਸਥਾਪਿਤ ਕੀਤਾ ।ਉਸਨੇ ਖੇਤੀਬਾੜੀ ਦਾ ਬਹੁਤ ਵਿਕਾਸ ਕੀਤਾ । ਉਸਦੀ ਮੌਤ ਤੋਂ ਬਾਅਦ ਸਫਦਰ ਜੰਗ, ਸ਼ੁਜਾਉਦੌਲਾ ਅਤੇ ਆਸਫਉਦੌਲਾ ਨੇ ਅਵਧ ਵਿੱਚ ਰਾਜ ਕੀਤਾ। ਅੰਗਰੇਜ਼ਾਂ ਨੇ ਆਸਫਉਦੌਲਾ ਨਾਲ ਸੰਧੀ ਕਰਕੇ ਅੰਗਰੇਜੀ ਸੈਨਾ ਨੂੰ ਅਵਧ ਵਿੱਚ ਸਥਾਪਿਤ ਕਰ ਦਿੱਤਾ। 2
ਪ੍ਰਸ਼ਨ-3. 18 ਵੀਂ ਸਦੀ ਵਿੱਚ ਸਿੱਖ ਕਿਸ ਤਰ੍ਹਾਂ ਸ਼ਕਤੀਸ਼ਾਲੀ ਬਣੇ ?
ਉੱਤਰ- ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ । ਸਿੱਖਾਂ ਅਤੇ ਮੁਗਲਾਂ ਵਿਚਕਾਰ ਕਈ ਲੜਾਈਆਂ ਹੋਈਆਂ । ਗੁਰੂ ਗੋਬਿੰਦ ਸਿੰਘ ਜੀ ਦੇ 1708 ਵਿੱਚ ਜੋਤੀ-ਜੋਤ ਸਮਾਉਣ ਤੋਂ ਬਾਅਦ ਬੰਦਾ ਬਹਾਦਰ ਨੇ ਸਿੱਖਾਂ ਦੀ ਅਗਵਾਈ ਕੀਤੀ। ਉਸ ਨੇ ਕਰਨਾਲ, ਪਾਨੀਪਤ, ਅੰਮ੍ਰਿਤਸਰ,ਗੁਰਦਾਸਪੁਰ ਆਦਿ ਸਥਾਨਾਂ ਦੀ ਜਿੱਤ ਪ੍ਰਾਪਤ ਕੀਤੀ । 1716 ਵਿੱਚ ਬੰਦਾ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ । ਇਸ ਤੋਂ ਬਾਅਦ ਮਹਾਂਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ ਪੰਜਾਬ ਵਿੱਚ ਸੁਤੰਤਰ ਰਾਜ ਦੀ ਸਥਾਪਨਾ ਕੀਤੀ ।
ਪ੍ਰਸ਼ਨ-4. ਹੈਦਰ ਅਲੀ ਅਤੇ ਟੀਪੂ ਸੁਲਤਾਨ ਨੇ ਮੈਸੂਰ ਨੂੰ ਕਿਵੇਂ ਇੱਕ ਤਾਕਤਵਰ ਰਾਜ ਬਣਾਇਆ ? ਨੇ
ਉੱਤਰ- ਹੈਦਰ ਅਲੀ ਅਤੇ ਟੀਪੂ ਸੁਲਤਾਨ ਨੇ ਅੰਗਰੇਜ਼ਾਂ ਨਾਲ ਜਬਰਦਸਤ ਟੱਕਰ ਲਈ । ਹੈਦਰ ਅਲੀ ਨੇ ਬਹੁਤ ਸਾਰੇ ਖੇਤਰਾਂ ਨੂੰ ਜਿੱਤ ਕੇ ਮੈਸੂਰ ਨੂੰ ਇੱਕ ਸ਼ਕਤੀਸ਼ਾਲੀ ਰਾਜ ਬਣਾਇਆ। ਉਸ ਨੇ ਅੰਗਰੇਜਾਂ ਨੂੰ ਪਹਿਲੇ ਯੁੱਧ ਵਿੱਚ ਬੁਰੀ ਤਰਾਂ ਹਰਾਇਆ। ਦੂਸਰੇ ਯੁੱਧ ਵਿੱਚ ਉਸਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸ਼ਾਸ਼ਕ ਬਣਿਆ। ਉਸ ਨੂੰ ‘ਮੈਸੂਰ ਦਾ ਟਾਈਗਰ” ਕਿਹਾ ਜਾਂਦਾ ਸੀ। ਉਹ ਇੱਕ ਮਹਾਨ ਦੇਸ਼ ਭਗਤ ਸੀ। ਉਸਨੇ ਰਾਜ ਵਿੱਚ ਉਦਯੋਗ ਅਤੇ ਵਪਾਰ ਨੂੰ ਉੱਨਤ ਕੀਤਾ । ਉਹ ਅੰਗਰੇਜ਼ਾਂ ਨਾਲ ਮੈਸੂਰ ਦੇ ਚੌਥੇ ਯੁੱਧ ਵਿੱਚ ਲੜਦੇ ਹੋਏ ਮਾਰਿਆ ਗਿਆ ।
ਪ੍ਰਸ਼ਨ-5. ਸ਼ਿਵਾਜੀ ਨੇ ਮਰਾਠਾ ਸਾਮਰਾਜ ਦੀ ਸਥਾਪਨਾ ਕਰਨ ਵਿੱਚ ਕੀ ਰੋਲ ਅਦਾ ਕੀਤਾ ?
ਉੱਤਰ- ਸ਼ਿਵਾਜੀ ਇੱਕ ਮਹਾਨ ਦੇਸ਼ ਭਗਤ ਸਨ। ਉਹ ਭਾਰਤ ਵਿੱਚ ਮੁਗਲਾਂ ਦੇ ਅੱਤਿਆਚਾਰੀ ਸ਼ਾਸਨ ਨੂੰ ਖਤਮ ਕਰਕੇ ਸੁਤੰਤਰ ਹਿੰਦੂ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ।ਉਨ੍ਹਾਂ ਨੇ ਮੁਗਲਾਂ ਨਾਲ ਲੜਾਈਆਂ ਲੜ ਕੇ ਸੁਤੰਤਰ ਮਰਾਠਾ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਛੱਤਰਪਤੀ ਦੀ ਉਪਾਧੀ ਧਾਰਨ ਕੀਤੀ । ਸ਼ਿਵਾਜੀ ਨੇ ਸਿੰਘਗੜ੍ਹ, ਪੁਰੰਧਰ, ਕੋਂਕਣ ਆਦਿ ਕਿਲਿਆਂ ਤੇ ਅਧਿਕਾਰ ਜਮਾਂ ਲਿਆ। 1680 ਈ: ਵਿੱਚ ਉਨ੍ਹਾਂ ਦੀ ਮੌਤ ਹੋ ਗਈ ।
(ਅ) ਖਾਲੀ ਥਾਂਵਾਂ ਭਰੋ:
1) ਮੁਹੰਮਦ ਸ਼ਾਹ ਨੇ 1719 ਤੋਂ 1748 ਈ: ਤੱਕ ਰਾਜ ਕੀਤਾ।
2) ਮੁਰਸ਼ਦ ਅਲੀ ਬੰਗਾਲ ਅਤੇ ਉੜੀਸਾ ਦਾ ਸ਼ਾਸਕ ਸੀ।
3) ਹੈਦਰ ਅਲੀ ਮੈਸੂਰ ਦਾ ਸ਼ਾਸਕ ਸੀ।
4) ਸੁਆਦਤ ਖਾਨ 1722 ਈ. ਵਿੱਚ ਅਵਧ ਦਾ ਸੂਬੇਦਾਰ ਬਣਿਆ।
5) ਸ਼ਿਵਾਜੀ ਮਰਾਠਾ ਸਾਮਰਾਜ ਦੇ ਸੰਸਥਾਪਕ ਸਨ।
6) ਗੋਕਲ ਜਾਟਾਂ ਦਾ ਨੇਤਾ ਸੀ।
7) ਬੰਦਾ ਸਿੰਘ ਬਹਾਦਰ ਦਾ ਮੁਢਲਾ ਨਾਮ ਮਾਧੋ ਦਾਸ ਸੀ।
(ੲ) ਸਹੀ (ü) ਜਾਂ ਗਲਤ (X) ਦਾ ਨਿਸ਼ਾਨ ਲਗਾਓ:
1. ਫਰੁੱਖਸ਼ੀਅਰ ਦਿੱਲੀ ਦਾ ਸ਼ਾਸਕ ਬਣਿਆ। (ü)
2. ਮੁਰਸ਼ਦ ਕੁਲੀ ਖਾਨ ਅਵਧ ਦਾ ਸੂਬੇਦਾਰ ਸੀ।(X)
3. ਨਿਜ਼ਾਮ ਉਲ-ਮੁਲਕ ਹੈਦਰਾਬਾਦ ਰਿਆਸਤ ਦਾ ਸੰਸਥਾਪਕ ਸੀ।(ü)
4. ਰਾਜਾ ਰਾਮ ਸ਼ਿਵਾਜੀ ਦਾ ਉਤਰਾਧਿਕਾਰੀ ਬਣਿਆ।(X)
5. 1740 ਈ. ਵਿੱਚ ਬਾਲਾਜੀ ਰਾਓ ਤੀਜਾ ਪੇਸ਼ਵਾ ਬਣਿਆ। (ü)
6. ਬਦਨ ਸਿੰਘ ਗੋਕਲ ਦਾ ਉਤਰਾਧਿਕਾਰੀ ਸੀ। (ü)
7. ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ। (ü)
(ਹ) ਹੇਠ ਲਿਖਿਆਂ ਦੇ ਸਹੀ ਜੋੜੇ ਬਣਾਓ :
ਉੱਤਰ- 1) ਬਹਾਦਰ ਸ਼ਾਹ ਦੀ ੲ) 1712 ਈ: ਵਿੱਚ ਮੌਤ ਹੋ ਗਈ ।
2) ਸ਼ੁਜਾਉਦੀਨ ਦੀ ੳ) 1739 ਈ: ਵਿੱਚ ਮੌਤ ਹੋ ਗਈ ।
3) ਹੈਦਰ ਅਲੀ ਦੀ ਹ) 1782 ਈ: ਵਿੱਚ ਮੌਤ ਹੋ ਗਈ ।
4) ਟੀਪੂ ਸੁਲਤਾਨ ਨੂੰ ਸ) ਮੈਸੂਰ ਦਾ ਟਾਈਗਰ ਕਿਹਾ ਜਾਂਦਾ ਸੀ ।
5) ਸ਼ਿਵਾਜੀ ਦਾ ਜਨਮ ਅ) 20 ਅਪ੍ਰੈਲ 1627 ਈ: ਵਿੱਚ ਹੋਇਆ ।
7) ਬੰਦਾ ਸਿੰਘ ਬਹਾਦਰ ਦਾ ਜਨਮ ਕ) 27 ਅਕਤੂਬਰ 1670 ਈ: ਵਿੱਚ ਹੋਇਆ ।
6) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ) 1699 ਈ: ਵਿੱਚ ਖਾਲਸਾ ਪੰਥ ਦੀ ਸਿਰਜਨਾ ਕੀਤੀ