ਪਾਠ 16 ਖੇਤਰੀ ਸੱਭਿਆਚਾਰ ਦਾ ਵਿਕਾਸ
(ੳ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਦਿਓ:
ਪ੍ਰਸ਼ਨ- 1. ਮੱਧਕਾਲੀਨ ਯੁੱਗ (800-1200 ਈ:) ਵਿੱਚ ਉੱਤਰੀ ਭਾਰਤ ਵਿੱਚ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ?
ਉੱਤਰ- ਮੱਧਕਾਲੀਨ ਯੁੱਗ ਵਿੱਚ ਉੱਤਰੀ ਭਾਰਤ ਵਿੱਚ ਗੁਜਰਾਤੀ, ਬੰਗਾਲੀ ਅਤੇ ਮਰਾਠੀ ਆਦਿ ਭਾਸ਼ਾਵਾਂ ਦਾ ਬਹੁਤ ਵਿਕਾਸ ਹੋਇਆ |
ਪ੍ਰਸ਼ਨ- 2. ਦਿੱਲੀ ਸਲਤਨਤ ਕਾਲ ਦੌਰਾਨ ਖੇਤਰੀ ਭਾਸ਼ਾਵਾਂ ਦਾ ਵਿਕਾਸ ਕਿਉਂ ਹੋਇਆ ਸੀ ?
ਉੱਤਰ- ਦਿੱਲੀ ਸਲਤਨਤ ਕਾਲ ਦੌਰਾਨ ਭਗਤੀ ਲਹਿਰ ਦੇ ਸੰਤਾਂ ਨੇ ਲੋਕਾਂ ਨੂੰ ਉਨ੍ਹਾਂ ਦੀਆਂ ਖੇਤਰੀ ਭਾਸ਼ਾਵਾਂ ਵਿੱਚ ਉਪਦੇਸ਼ ਦਿੱਤੇ । ਉਸ ਸਮੇਂ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਦਾ ਸੰਸਕ੍ਰਿਤ ਭਾਸ਼ਾ ਤੋਂ ਭਿੰਨ-ਭਿੰਨ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ।
ਪ੍ਰਸ਼ਨ- 3. ਪੰਜਾਬੀ ਸਾਹਿਤ ਦਾ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ- ਸ਼ੇਖ ਫਰੀਦ ਜੀ ਨੂੰ ।
ਪ੍ਰਸ਼ਨ-4. ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
ਉੱਤਰ- 39 ਵਾਰਾਂ ।
ਪ੍ਰਸ਼ਨ-5. ਪੰਜਾਬੀ ਭਾਸ਼ਾ ਦੇ ਪ੍ਰਸਿੱਧ ਚਾਰ ਕਵੀਆਂ ਦੇ ਨਾਂ ਲਿਖੋ ਜਿੰਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਮਹੱਤਵਪੂਰਨ ਯੋਗਦਾਨ ਦਿੱਤਾ ।
ਉੱਤਰ- ਸ਼ਾਹ ਹੁਸੈਨ, ਬੁੱਲੇ ਸ਼ਾਹ, ਦਮੋਦਰ ਅਤੇ ਵਾਰਿਸ ਸ਼ਾਹ ॥
ਪ੍ਰਸ਼ਨ-6. ਆਦਿ ਗ੍ਰੰਥ ਸਾਹਿਬ ਜੀ ਦਾ ਸੰਖੇਪ ਵਰਨਣ ਕਰੋ ।
ਉੱਤਰ- ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ: ਵਿੱਚ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ । ਇਸ ਗ੍ਰੰਥ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ। ਬਾਅਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਇਸ ਗ੍ਰੰਥ ਵਿੱਚ ਸ਼ਾਮਿਲ ਕੀਤੀ ਗਈ। ਇਸ ਤੋਂ ਇਲਾਵਾ ਇਸ ਵਿੱਚ ਹਿੰਦੂ ਭਗਤਾਂ ਅਤੇ ਮੁਸਲਮਾਨ ਸੰਤਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ।
(ਅ) ਖਾਲੀ ਥਾਂਵਾਂ ਭਰੋ:
1) ਜੈਦੇਵ ਦੁਆਰਾ ਗੀਤ ਗੋਬਿੰਦ ਲਿਖਿਆ ਗਿਆ ਸੀ।
2) ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ 1604 ਈ. ਵਿੱਚ ਆਦਿ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਸੀ।
3) ਚੰਦ ਬਰਦਾਈ ਦੁਆਰਾ ਪ੍ਰਿਥਵੀ ਰਾਜ ਰਾਸੋ ਲਿਖੀ ਗਈ ਸੀ।
4) ਕ੍ਰਿਸ਼ਨ ਰਾਏ ਸੰਸਕ੍ਰਿਤ ਅਤੇ ਹਿੰਦੀ ਭਾਸ਼ਾਵਾਂ ਦਾ ਪ੍ਰਸਿੱਧ ਕਵੀ ਸੀ।
5) ਅਮੀਰ ਖੁਸਰੋ ਇੱਕ ਪ੍ਰਸਿੱਧ/ਮਹਾਨ ਸੰਗੀਤਕਾਰ ਅਤੇ ਕਵੀ ਸੀ।
(ੲ) ਸਹੀ (ü) ਜਾਂ ਗਲਤ (X) ਦਾ ਨਿਸ਼ਾਨ ਲਗਾਓ:
1. ਦਿੱਲੀ ਸਲਤਨਤ ਕਾਲ ਵਿੱਚ ਰਾਮਾਨੁਜ ਅਤੇ ਜੈਦੇਵ ਸੰਸਕ੍ਰਿਤ ਭਾਸ਼ਾ ਦੇ ਪ੍ਰਸਿੱਧ ਲੇਖਕ ਸਨ। (X)
2. ਅਬੁਲ ਫਜ਼ਲ ਨੇ ਆਇਨ-ਏ-ਅਕਬਰੀ ਨਹੀਂ ਲਿਖੀ ਸੀ। (X)
3. ਤਾਨਸੇਨ ਅਕਬਰ ਦੇ ਦਰਬਾਰ ਦਾ ਪ੍ਰਸਿੱਧ ਗਾਇਕ ਸੀ। (ü)
4. ਮੁਹੰਮਦ ਤੁਗਲਕ ਦਾ ਚਿੱਤਰ ਮੱਧਕਾਲੀਨ ਚਿੱਤਰ ਕਲਾ ਦਾ ਇੱਕ ਪ੍ਰਸਿੱਧ ਨਮੂਨਾ ਹੈ। (ü)
5. ਰਾਜਪੂਤ ਕਾਲ ਦੌਰਾਨ ਸੰਗੀਤ ਦਾ ਵਿਕਾਸ ਨਹੀਂ ਹੋਇਆ ਸੀ। (X)