ਪਾਠ 10 ਦਿੱਲੀ ਸਲਤਨਤ
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦੇ ਉੱਤਰ ਦਿਓ:
ਪ੍ਰਸ਼ਨ- 1.ਦਿੱਲੀ ਸਲਤਨਤ ਦੇ ਇਤਿਹਾਸ ਦਾ ਨਿਰਮਾਣ ਕਰਨ ਲਈ ਇਤਿਹਾਸਕ ਇਮਾਰਤਾਂ ਨੇ ਕੀ ਯੋਗਦਾਨ ਪਾਇਆ ?
ਉੱਤਰ- ਦਿੱਲੀ ਦੀਆਂ ਇਤਿਹਾਸਕ ਇਮਾਰਤਾਂ ਜਿਵੇਂ ਅਲਾਹੀ ਦਰਵਾਜ਼ਾ, ਹਉਜ਼ ਖਾਸ, ਲੋਧੀ ਗੁਬੰਦ ਆਦਿ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਦੀਆਂ ਕਲਾਤਮਕ ਰੁਚੀਆਂ ਦੀ ਜਾਣਕਾਰੀ ਮਿਲਦੀ ਹੈ।
ਪ੍ਰਸ਼ਨ 2. ਬਲਬਨ ਨੇ ਸਲਤਨਤ ਦਾ ਸੰਠਨ ਕਿਵੇਂ ਕੀਤਾ?
ਉੱਤਰ- ਬਲਬਨ 1266 ਈ: ਵਿੱਚ ਦਿੱਲੀ ਦਾ ਸੁਲਤਾਨ ਬਣਿਆ। ਉਸ ਨੇ ਲੁਟੇਰਿਆਂ ਤੇ ਕਾਬੂ ਪਾਇਆ। ਉਸਨੇ ਬੰਗਾਲ ਵਿੱਚ ਤੁਗਰਿਲ ਖਾਂ ਦੇ ਵਿਦਰੋਹ ਨੂੰ ਕੁਚਲ ਦਿੱਤਾ। ਉਸ ਨੇ ਸੈਨਾ ਦਾ ਪੁਨਰਗਠਨ ਕੀਤਾ। ਬਲਬਨ ਨੇ ਮੰਗੋਲਾਂ ਵਿਰੁੱਧ ਸਖਤ ਨੀਤੀ ਅਪਣਾਈ ਜਿਸਨੂੰ “ਲਹੂ ਅਤੇ ਲੋਹੇ ਦੀ ਨੀਤੀ ਕਿਹਾ ਜਾਂਦਾ ਹੈ।
ਪ੍ਰਸ਼ਨ- 3. ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਕਿਉਂ ਬਦਲੀ ਸੀ?
ਉੱਤਰ-1. ਰਾਜ ਦੀ ਮੰਗੋਲਾਂ ਦੇ ਹਮਲੇ ਤੋਂ ਰੱਖਿਆ ਕਰਨ ਲਈ।
2. ਸਾਮਰਾਜ ਦੇ ਸਾਸ਼ਨ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਉਣ ਲਈ ।
ਪ੍ਰਸ਼ਨ- 4. ਮੁਹੰਮਦ ਬਿਨ ਤੁਗਲਕ ਦੀਆਂ ਯੋਜਨਾਵਾਂ ਦੇ ਕੀ ਸਿੱਟੇ ਨਿੱਕਲੇ?
ਉੱਤਰ- ਉਸ ਦੀ ਦਿੱਲੀ ਤੋਂ ਦੇਵਗਿਰੀ ਰਾਜਧਾਨੀ ਬਦਲਣ ਦੀ ਯੋਜਨਾ ਅਸਫਲ ਹੋ ਗਈ। ਲੰਬੀ ਯਾਤਰਾ ਕਰਕੇ ਅਨੇਕਾ ਲੋਕ ਰਾਹ ਵਿੱਚ ਹੀ ਮਰ ਗਏ।ਉਸਨੇ ਸੋਨੇ ਚਾਂਦੀ ਦੀ ਥਾਂ ਤੇ ਕਾਂਸੇ ਦੇ ਸਿੱਕੇ ਚਲਾਏ। ਲੋਕਾਂ ਨੇ ਨਕਲੀ ਸਿੱਕੇ ਬਣਾ ਲਏ। ਇਸ ਨਾਲ ਸ਼ਾਹੀ ਖਜਾਨੇ ਨੂੰ ਬਹੁਤ ਨੁਕਸਾਨ ਹੋਇਆ।
(ਅ) ਖਾਲੀ ਥਾਵਾਂ ਭਰੋ:-
1. ਕੁਤਬਉੱਦੀਨ ਐਬਕ ਦਾਸ ਵੰਸ਼ ਦਾ ਸੰਸਥਾਪਕ ਸੀ।
2. ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ।
3. ਇਲਤੁਤਮਿਸ਼ 1211 ਈ. ਵਿੱਚ ਸ਼ਾਸਕ ਬਣਿਆ।
4. ਇਲਤੁਤਮਿਸ਼ ਨੇ ਰਜ਼ੀਆ ਸੁਲਤਾਨਾ ਨੂੰ ਆਪਣਾ ਉਤਰਾਧਿਕਾਰੀ ਚੁਣਿਆ।
5. ਮਲਿਕ ਕਾਵੂਰ ਅਲਾਉੱਦੀਨ ਖਿਲਜੀ ਦਾ ਸੈਨਾਪਤੀ ਸੀ।
6. ਮੁਹੰਮਦ-ਬਿਨ-ਤੁਗਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਬਦਲਣ ਦਾ ਫੈਸਲਾ ਕੀਤਾ।
7. ਤੈਮੂਰ ਨੇ ਤੁਗਲਕ ਵੰਸ਼ ਦੇ ਸ਼ਾਸਕਾਂ ਦੇ ਰਾਜਕਾਲ ਸਮੇਂ ਭਾਰਤ ਤੇ ਹਮਲਾ ਕੀਤਾ।
(ੲ) ਸਹੀ (ü) ਜਾਂ ਗਲਤ (X) ਦਾ ਨਿਸ਼ਾਨ ਲਗਾਓ:
1. ਇਲਤੁਤਮਿਸ਼ ਕੁਤਬਉੱਦੀਨ ਦਾ ਦਾਸ ਸੀ। (ü)
2. ਬਲਬਨ ਦਾਸ ਵੰਸ਼ ਦਾ ਸੰਸਥਾਪਕ ਸੀ। (X)
3. ਅਲਾਉਦੀਨ ਖਿਲਜੀ ਨੇ ਬਾਜ਼ਾਰ ਕੰਟਰੋਲ ਨੀਤੀ ਸ਼ੁਰੂ ਕੀਤੀ। (ü)
4. ਲੋਧੀਆਂ ਨੂੰ ਸੱਯਦਾਂ ਨੇ ਹਰਾਇਆ ਸੀ। (X)
5. ਸਿਕੰਦਰ ਲੋਧੀ ਅਤੇ ਬਾਬਰ ਵਿਚਕਾਰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਟਾਕਰਾ ਹੋਇਆ ਸੀ। (X)