ਪਾਠ 1 ਵਾਤਾਵਰਨ
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਵਿੱਚ ਦਿਓ।
ਪ੍ਰਸ਼ਨ-1. ਵਾਤਾਵਰਨ ਤੋਂ ਕੀ ਭਾਵ ਹੈ?
ਉੱਤਰ- ਵਾਤਾਵਰਨ ਤੋਂ ਭਾਵ ਸਾਡੇ ਆਲੇ ਦੁਆਲੇ ਤੋਂ ਹੈ। ਇਸ ਵਿੱਚ ਧਰਾਤਲ, ਜਲਵਾਯੂ ਆਦਿ ਤੱਤ ਸ਼ਾਮਿਲ ਹੁੰਦੇ ਹਨ।
ਪ੍ਰਸ਼ਨ-2. ਵਾਤਾਵਰਨ ਦੇ ਮੁੱਖ ਮੰਡਲ ਕਿਹੜੇ ਹਨ?
ਉੱਤਰ- 1. ਵਾਯੂਮੰਡਲ 2. ਥਲ ਮੰਡਲ 3. ਜਲ ਮੰਡਲ 4. ਜੀਵ ਮੰਡਲ
ਪ੍ਰਸ਼ਨ-3. ਮਨੁੱਖ ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ਉੱਤਰ- ਮਨੁੱਖ ਨੇ ਆਪਣੇ ਰਹਿਣ ਲਈ ਜੰਗਲ ਕੱਟ ਕੇ ਸ਼ਹਿਰ ਬਣਾਏ ਹਨ। ਉਸ ਨੇ ਦਰਿਆਵਾਂ ਉੱਤੇ ਬੰਨ੍ਹ ਬਣਾ ਕੇ ਨਹਿਰਾ ਰਾਹੀਂ ਮਾਰੂਥਲਾਂ ਵਿੱਚ ਵੀ ਪਾਣੀ ਪਹੁੰਚਾ ਦਿੱਤਾ ਹੈ। ਉਸ ਨੇ ਵਿਗਿਆਨ ਰਾਹੀਂ ਕੁਦਰਤੀ ਸ਼ਕਤੀਆਂ ਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਹੈ।
ਪ੍ਰਸ਼ਨ- 4. ਧਰਤੀ ਦੀਆਂ ਪਰਤਾਂ ਦੇ ਨਾਂ ਲਿਖੋ।
ਉੱਤਰ- ਸਿਆਲ (SIAL), ਸੀਮਾਂ (SIMA), ਨਾਈਫ (NIFE).
(ਅ) ਖਾਲੀ ਥਾਵਾਂ ਭਰੋ:
- ਵਾਤਾਵਰਨ ਨੂੰ ਚਾਰ ਮੰਡਲਾਂ ਵਿੱਚ ਵੰਡਿਆ ਜਾਂਦਾ ਹੈ।
- ਧਰਤੀ ਦੀ ਸਿਆਲ ਪਰਤ ਉਨ੍ਹਾਂ ਚੱਟਾਨਾਂ ਦੀ ਬਣੀ ਹੈ, ਜਿਸ ਵਿੱਚ ਸਿਲੀਕਾਨ ਅਤੇ ਐਲੂਮੀਨੀਅਮ ਤੱਤ ਵਧੇਰੇ ਹੁੰਦੇ ਹਨ।
- ਧਰਤੀ ਦੀ ਨਾਈਫ ਪਰਤ ਵਿੱਚ ਨਿੱਕਲ ਅਤੇ ਲੋਹਾ ਤੱਤ ਵਧੇਰੇ ਹੁੰਦੇ ਹਨ।
- ਜੀਵ ਮੰਡਲ ਦੇ ਅਨੇਕ ਕਿਸਮ ਦੇ ਜੀਵ ਜੰਤੂਆ ਨੂੰ ਜੀਵ-ਜਗਤ ਆਖਦੇ ਹਨ।
- ਧਰਤੀ ਦੀ ਸਤਾ ਦਾ 71% ਭਾਗ ਪਾਣੀ ਨੇ ਘੇਰਿਆ ਹੋਇਆ ਹੈ।