ਅਧਿਆਇ-6 ਭੌਤਿਕ ਅਤੇ ਰਸਾਇਣਿਕ ਪਰਿਵਰਤਨ
ਪ੍ਰਸ਼ਨ 1- ਖਾਲੀ ਸਥਾਨ ਭਰੋ।
(i) ਉਹ ਪਰਿਵਰਤਨ ਜਿਸ ਵਿੱਚ ਕੇਵਲ ਭੌਤਿਕ ਗੁਣ ਬਦਲਦੇ ਹਨ। ਉਨ੍ਹਾਂ ਨੂੰ ਭੌਤਿਕ ਪਰਿਵਰਤਨ ਆਖਦੇ ਹਨ।
(ii) ਪਰਿਵਰਤਨ ਜਿਨ੍ਹਾਂ ਨਾਲ ਨਵਾਂ ਪਦਾਰਥ ਬਣਦਾ ਹੈ, ਨੂੰ ਰਸਾਇਣਿਕ ਪਰਿਵਰਤਨ ਕਿਹਾ ਜਾਂਦਾ ਹੈ।
(iii) ਕਾਰਬਨ ਅਤੇ ਕਾਰਬਨ ਬਾਲਣ, ਜਲਣ ਉਪਰੰਤ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦੇ ਹਨ।
(iv) ਜਦੋਂ CO2 ਗੈਸ ਨੂੰ ਚੂਨੇ ਦੇ ਪਾਣੀ ਵਿੱਚ ਗੁਜਾਰਿਆ ਜਾਂਦਾ ਹੈ ਤਾਂ ਘੋਲ਼ ਦਾ ਰੰਗ ਦੁਧੀਆ ਹੋ ਜਾਂਦਾ ਹੈ।
(v) ਮੁਲੰਮਾਕਰਨ ਤਰੀਕੇ ਨਾਲ ਲੋਹੇ ਦੀਆਂ ਵਸਤੂਆਂ ਨੂੰ ਜੰਗ ਲੱਗਣ ਤੋਂ ਰੋਕਿਆ ਜਾ ਸਕਦਾ ਹੈ।
ਪ੍ਰਸ਼ਨ 2- ਮਿਲਾਨ ਕਰੋ
ਕਾਲਮ ‘ੳ’ ਕਾਲਮ ‘ਅ’
(i) ਭੋਤਿਕ ਪਰਿਵਰਤਨ (ਅ) ਪਰਤਵਾਂ ਪਰਿਵਰਤਨ
(ii) ਰਸਾਇਣਿਕ ਪਰਿਵਰਤਨ (ਸ) ਇੱਕ ਨਵੇਂ ਪਦਾਰਥ ਦਾ ਬਣਨਾ।
(iii) ਜੰਗ ਲੱਗਣ ਤੋਂ ਬਚਾਓ (ੳ) ਮੁਲੰਮਾਕਰਨ
(iv) CO2 ਦਾ ਨਿਕਲਣਾ (ੲ) ਸਿਰਕੇ ਅਤੇ ਮਿੱਠੇ ਸੋਡੇ ਨੂੰ ਮਿਲਾਉਣਾ
ਪ੍ਰਸ਼ਨ 3- ਸਹੀ ਜਵਾਬ ਚੁਣੋ
(i) ਰਸਾਇਣਿਕ ਪਰਿਵਰਤਨ ਦੀ ਉਦਾਹਰਨ ਹੈ
(ੳ) ਜਵਾਲਾਮੁਖੀ ਦਾ ਫਟਣਾ
(ਅ) ਮੋਮਬੱਤੀ ਦਾ ਜਲਣਾ
(ੲ) ਭੋਜਨ ਦਾ ਪੱਕਣਾ
(ਸ) ਉਪਰੋਕਤ ਸਾਰੇ ( ü)
(ii) ਸਿਰਕੇ ਅਤੇ ਮਿੱਠੇ ਸੋਡੇ ਨੂੰ ਮਿਲਾਉਣ ਤੇ ਕਿਹੜੀ ਗੈਸ ਪੈਦਾ ਹੁੰਦੀ ਹੈ?
(ੳ) ਹਾਈਡਰੋਜਨ
(ਅ) ਆਕਸੀਜਨ
(ੲ) ਕਾਰਬਨ ਡਾਈਆਕਸਾਈਡ ( ü)
(ਸ) ਕਾਰਬਨ ਮੋਨੋਆਕਸਾਈਡ
(iii) ਲੋਹੇ ਦੀਆਂ ਬਣੀਆਂ ਚੀਜ਼ਾਂ ਨੂੰ ਜੰਗਾਲ ਲੱਗਣ ਲਈ ਜ਼ਰੂਰੀ ਜ਼ਰੂਰਤ ਕੀ ਹੈ?
(ੳ) ਹਵਾ (ਆਕਸੀਜਨ)
(ਅ) ਨਮੀ (ਪਾਣੀ)
(ੲ) ਲੋਹੇ ਦੀ ਵਸਤੂ ਦੀ ਖੁੱਲ੍ਹੀ ਸਤ੍ਹਾ
(ਸ) ਉਪਰੋਕਤ ਸਾਰੇ ( ü)
(iv) ਜੰਗ ਦੀ ਰੋਕਥਾਮ ਲਈ, ਅਸੀਂ ਵਰਤੋਂ ਕਰਦੇ ਹਾਂ-
(ੳ) ਤੇਲ ਜਾਂ ਗਰੀਸ ਲਗਾ ਕੇ
(ਅ) ਪੇਂਟ ਕਰਕੇ
(ੲ) ਮੁਲੰਮਾਕਰਨ
(ਸ) ਉਪਰੋਕਤ ਸਾਰੇ ( ü)
(v) ਜੰਗ ਦਾ ਰਸਾਇਣਿਕ ਫਾਰਮੂਲਾ …………………………….. ਹੈ।
(ੳ) Fe2O3
(ਅ) FeCO3
(ੲ) Fe202 xH2O ( ü)
(ਸ) FeCO3 x H2O
ਪ੍ਰਸ਼ਨ 4- ਸਹੀ/ਗਲਤ ਲਿਖੋ।
(i) ਲੱਕੜ ਦੇ ਟੁਕੜੇ ਨੂੰ ਭਾਗਾਂ ਵਿੱਚ ਵੰਡਣਾ ਇੱਕ ਰਸਾਇਣਿਕ ਪਰਿਵਰਤਨ ਹੈ।(ਗਲਤ)
(ii) ਪੱਤਿਆਂ ਤੋਂ ਖਾਦ ਦਾ ਬਣਨਾ ਇੱਕ ਭੌਤਿਕ ਪਰਿਵਰਤਨ ਹੈ। (ਗਲਤ)
(iii) ਲੋਹੇ ਦੇ ਪਾਈਪਾਂ ਉੱਪਰ ਜਿਸਤ ਦੀ ਪਰਤ ਚੜ੍ਹਾਉਣ ਨਾਲ, ਇਸਨੂੰ ਆਸਾਨੀ ਨਾਲ ਜੰਗ ਨਹੀਂ ਲੱਗਦਾ।(ਸਹੀ)
(iv) ਲੋਹਾ ਅਤੇ ਜੰਗਾਲ ਇੱਕੋ ਤਰ੍ਹਾਂ ਦੇ ਪਦਾਰਥ ਹਨ।(ਗਲਤ)
(v) ਭਾਫ਼ ਦਾ ਸੰਘਣਨ ਇੱਕ ਰਸਾਇਣਿਕ ਪਰਿਵਰਤਨ ਨਹੀਂ ਹੈ।(ਸਹੀ)
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਜੰਗ ਲੱਗਣਾ ਕੀ ਹੈ? ਇਸ ਦਾ ਰਸਾਇਣਿਕ ਸੂਤਰ ਲਿਖੋ।
ਉੱਤਰ- ਹਵਾ ਵਿਚਲੀ ਆਕਸੀਜਨ ਅਤੇ ਨਮੀ ਨਾਲ ਕਿਰਿਆ ਕਰਕੇ ਲੋਹੇ ਦੀ ਸਤ੍ਹਾ ਤੇ ਲਾਲ-ਭੂਰੀ ਪਰਤ ਬਣ ਜਾਂਦੀ ਹੈ, ਇਸ ਨੂੰ ਜੰਗ ਲੱਗਣਾ ਕਹਿੰਦੇ ਹਨ। ਜੰਗਾਲ ਦਾ ਰਸਾਇਣਿਕ ਸੂਤਰ Fe202 xH2O ਹੈ।
(ii) ਲੋਹੇ ਨੂੰ ਜੰਗ ਲੱਗਣ ਲਈ ਜਰੂਰੀ ਸ਼ਰਤਾਂ ਲਿਖੋ।
ਉੱਤਰ- (1) ਲੋਹੇ ਦੀ ਵਸਤੂ ਦੀ ਖੁੱਲ੍ਹੀ ਸਤਹਿ, (2) ਹਵਾ (ਆਕਸੀਜਨ) ਦੀ ਮੌਜੂਦਗੀ, (3) ਨਮੀ (ਪਾਣੀ) ਦੀ ਮੌਜੂਦਗੀ।
(iii) ਲੋਹੇ ਦੀਆਂ ਵਸਤੂਆਂ ਨੂੰ ਅਕਸਰ ਕਿਉਂ ਪੇਂਟ ਕੀਤਾ ਜਾਂਦਾ ਹੈ?
ਉੱਤਰ- ਲੋਹੇ ਨੂੰ ਜੰਗ ਲੱਗਣ ਲਈ ਹਵਾ ਅਤੇ ਪਾਣੀ ਦਾ ਸੰਪਰਕ ਜਰੂਰੀ ਹੈ। ਪੇਂਟ ਕਰਨ ਤੇ ਲੋਹੇ ਦਾ ਸੰਪਰਕ ਹਵਾ ਅਤੇ ਪਾਣੀ ਨਾਲੋਂ ਟੁੱਟ ਜਾਂਦਾ ਹੈ ਅਤੇ ਜੰਗ ਲੱਗਣ ਤੋਂ ਬਚਾਅ ਜਾਂਦਾ ਹੈ।
(iv) ਮੁਲੰਮਾਕਰਨ ਕੀ ਹੈ?
ਉੱਤਰ- ਕਿਸੇ ਇੱਕ ਧਾਤ ਉੱਪਰ ਕਿਸੇ ਹੋਰ ਲੋੜੀਂਦੀ ਧਾਤ ਦੀ ਪਰਤ ਚੜਾਉਣ ਨੂੰ ਮੁਲੰਮਾਕਰਨ ਕਹਿੰਦੇ ਹਨ। ਅਜਿਹਾ ਜੰਗਾਲ ਰੋਕਣ ਲਈ ਵੀ ਕੀਤਾ ਜਾਂਦਾ ਹੈ।
(v) ਦੋ ਧਾਤਾਂ ਦਾ ਨਾਮ ਦੱਸੋ ਜੋ ਮੁਲੰਮਾਕਰਨ ਦੀ ਪ੍ਰਕਿਰਿਆ ਦੇ ਦੌਰਾਨ ਲੋਹੇ ਦੀਆਂ ਵਸਤੂਆਂ ਦੀ ਸਤ੍ਹਾ ‘ਤੇ ਜਮ੍ਹਾਂ ਹੁੰਦੀ ਹੈ?
ਉੱਤਰ- ਐਲੂਮੀਨੀਅਮ ਅਤੇ ਜ਼ਿੰਕ।
(vi) ਮੋਮਬੱਤੀ ਜਲਾਉਣਾ ਕਿਸ ਕਿਸਮ ਦੀ ਉਦਾਹਰਨ ਹੈ, ਭੌਤਿਕ ਪਰਿਵਰਤਨ ਜਾਂ ਰਸਾਇਣਿਕ ਪਰਿਵਰਤਨ? ਕਾਰਨ ਦੱਸੋ। ਉੱਤਰ- ਮੋਮਬੱਤੀ ਜਲਾਉਣਾ ਇੱਕ ਰਸਾਇਣਿਕ ਪਰਿਵਰਤਨ, ਕਿਉਂਕਿ ਇਸ ਵਿੱਚ ਮੋਮ ਜਲ ਕੇ ਧੂੰਆਂ (ਗੈਸਾਂ) ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਮੋਮ ਦਾ ਪਿਘਲਣਾ ਭੌਤਿਕ ਪਰਿਵਰਤਨ ਹੈ।
(vii) ਆਤਿਸ਼ਬਾਜੀ ਦਾ ਅਨੰਦ ਲੈਣਾ ਨੁਕਸਾਨਦੇਹ ਕਿਵੇਂ ਹੈ?
ਉੱਤਰ- ਕਿਉਂਕਿ ਆਤਿਸ਼ਬਾਜੀ ਚੱਲਣ ‘ਤੇ ਵਿਸਫੋਟ ਹੋ ਸਕਦਾ ਹੈ। ਇਸ ਦੌਰਾਨ ਉੱਚੀ ਆਵਾਜ਼ ਅਤੇ ਹਾਨੀਕਾਰਕ ਗੈਸਾਂ ਵੀ ਪੈਦਾ ਹੁੰਦੀਆਂ ਹਨ।
(viii) ਕ੍ਰਿਸਟਲੀਕਰਨ ਕੀ ਹੈ?
ਉੱਤਰ- ਕਿਸੇ ਠੋਸ ਦੇ ਨਮੂਨੇ ਵਿੱਚੋਂ ਸ਼ੁੱਧ ਠੋਸ ਪ੍ਰਾਪਤ ਕਰਨ ਲਈ ਰਵੇ ਤਿਆਰ ਕਰਨ ਦੀ ਵਿਧੀ ਨੂੰ ਕ੍ਰਿਸਟਲੀਕਰਨ ਕਹਿੰਦੇ ਹਨ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਸਿਰਕੇ ਅਤੇ ਮਿੱਠੇ ਸੋਡੇ ਦਾ ਮਿਲਾਉਣਾ ਇੱਕ ਰਸਾਇਣਿਕ ਪਰਿਵਰਤਨ ਹੈ ਜਾਂ ਭੌਤਿਕ ਪਰਿਵਰਤਨ? ਚਰਚਾ ਕਰੋ।
ਉੱਤਰ- ਸਿਰਕੇ ਅਤੇ ਮਿੱਠੇ ਸੋਡੇ ਦਾ ਮਿਲਾਉਣਾ ਇੱਕ ਰਸਾਇਣਿਕ ਪਰਿਵਰਤਨ ਹੈ, ਕਿਉਂਕਿ ਇਸ ਕਿਰਿਆ ਵਿੱਚ ਨਵੇਂ ਪਦਾਰਥ ਵਜੋਂ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ।
(ii) ਵਿਆਖਿਆ ਕਰੋ ਕੀ ਲੱਕੜ ਦਾ ਕੱਟਣਾ ਅਤੇ ਜਲਣਾ ਅਲੱਗ – ਅਲੱਗ ਪ੍ਰਕਾਰ ਦੇ ਪਰਿਵਰਤਨ ਹਨ।
ਉੱਤਰ- ਲੱਕੜ ਨੂੰ ਕੱਟਣਾ ਇੱਕ ਭੌਤਿਕ ਪਰਿਵਰਤਨ ਹੈ, ਕਿਉਂਕਿ ਇਸ ਵਿੱਚ ਲੱਕੜ ਦਾ ਸਿਰਫ ਆਕਾਰ ਬਦਲਦਾ ਹੈ। ਲੱਕੜ ਦਾ ਜਲਣਾ ਇੱਕ ਰਸਾਇਣਿਕ ਪਰਿਵਰਤਨ ਹੈ, ਕਿਉਂਕਿ ਇਸ ਵਿੱਚ ਨਵੇਂ ਪਦਾਰਥ ਵਜੋਂ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਹਨ।
(iii) ਚੂਨੇ ਦੇ ਪਾਣੀ ਵਿੱਚੋਂ ਕਾਰਬਨ ਡਾਈਆਕਸਾਈਡ ਲੰਘਾਉਣ ਤੇ ਕੀ ਵਾਪਰਦਾ ਹੈ?
ਉੱਤਰ- ਚੂਨੇ ਦੇ ਪਾਣੀ ਵਿੱਚੋਂ ਕਾਰਬਨ ਡਾਈਆਕਸਾਈਡ ਲੰਘਾਉਣ ਤੇ ਕੈਲਸ਼ੀਅਮ ਕਾਰਬੋਨੇਟ ਬਣਨ ਕਾਰਨ ਚੂਨੇ ਦੇ ਪਾਣੀ ਦੁਧੀਆ ਹੋ ਜਾਂਦਾ ਹੈ।
(iv) ਲੋਹੇ ਦੀਆਂ ਮੇਖਾਂ ਪਾਉਣ ਤੇ ਕਾਪਰ ਸਲਫੇਟ (CuSO4) ਦੇ ਘੋਲ਼ ਦਾ ਰੰਗ ਕਿਉਂ ਬਦਲ ਜਾਂਦਾ ਹੈ? ਰਸਾਇਣਿਕ ਪ੍ਰਤੀਕਿਰਿਆ ਵੀ ਲਿਖੋ।
ਉੱਤਰ- ਲੋਹਾ, ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੋਣ ਕਰਕੇ ਕਾਪਰ ਸਲਫੇਟ ਦੇ ਨੀਲੇ ਘੋਲ਼ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰਕੇ ਹਲਕੇ ਹਰੇ ਰੰਗ ਦਾ ਘੋਲ਼ ਆਇਰਨ ਸਲਫੇਟ ਬਣਾਉਂਦਾ ਹੈ।
Fe (s) + CuSO4 (aq) FeSO4 (aq) + Cu(s)
ਆਇਰਨ ਕਾਪਰ ਸਲਫੇਟ (ਨੀਲਾ) ਆਇਰਨ ਸਲਫੇਟ (ਹਰਾ) ਕਾਪਰ
(v) ਪ੍ਰਸਥਿਤੀ ਅਨੁਸਾਰ ਉੱਤਰ ਦਿਓ:
ਮੈਗਨੀਸ਼ੀਅਮ ਰਿੱਬਨ ਦੇ ਜਲਣ ਤੇ ਪੈਦਾ ਹੋਈ ਸਵਾਹ ਨੂੰ ਪਾਣੀ ਵਿੱਚ ਘੋਲਿਆ ਜਾਂਦਾ ਹੈ:
1. ਮੈਗਨੀਸ਼ੀਅਮ ਦੇ ਜਲਣ ਦੀ ਰਸਾਇਣਿਕ ਪ੍ਰਤੀਕਿਰਿਆ ਲਿਖੋ।
ਉੱਤਰ- ਮੈਗਨੀਸ਼ੀਅਮ + ਆਕਸੀਜਨ ਮੈਗਨੀਸ਼ੀਅਮ ਆਕਸਾਈਡ
2Mg + O2 2MgO
2. ਕੀ ਹੁੰਦਾ ਹੈ ਜਦੋਂ ਸਵਾਹ ਅਤੇ ਪਾਣੀ ਦੇ ਘੋਲ਼ ਨੂੰ ਹੇਠ ਲਿਖਿਆਂ ਵਿੱਚ ਪਾਇਆ ਜਾਂਦਾ ਹੈ?
(a) ਨੀਲਾ ਲਿਟਮਸ (b) ਲਾਲ ਲਿਟਮਸ
ਉੱਤਰ- (a) ਘੋਲ਼ ਨੂੰ ਨੀਲੇ ਲਿਟਮਸ ਤੇ ਪਾਉਣ ਤੇ ਰੰਗ ਨੀਲਾ ਹੀ ਰਹਿੰਦਾ ਹੈ।
(b) ਘੋਲ਼ ਨੂੰ ਲਾਲ ਲਿਟਮਸ ਤੇ ਪਾਉਣ ਤੇ ਰੰਗ ਨੀਲਾ ਹੋ ਜਾਂਦਾ ਹੈ।
3. ਸਵਾਹ ਅਤੇ ਪਾਣੀ ਦਾ ਘੋਲ਼ ਤੇਜ਼ਾਬੀ ਹੁੰਦਾ ਹੈ ਜਾਂ ਖਾਰਾ?
ਉੱਤਰ- ਖਾਰਾ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਰਸਾਇਣਿਕ ਅਤੇ ਭੌਤਿਕ ਪਰਿਵਰਤਨ ਕੀ ਹੁੰਦੇ ਹਨ? ਰਸਾਇਣਿਕ ਅਤੇ ਭੌਤਿਕ ਪਰਿਵਰਤਨਾਂ ਵਿੱਚ ਅੰਤਰ ਲਿਖੋ।
ਉੱਤਰ- ਭੌਤਿਕ ਪਰਿਵਰਤਨ
- ਉਹ ਪਰਿਵਰਤਨ ਜਿਸ ਵਿੱਚ ਕੇਵਲ ਭੌਤਿਕ ਗੁਣ ਬਦਲਦੇ ਹਨ। ਉਨ੍ਹਾਂ ਨੂੰ ਭੌਤਿਕ ਪਰਿਵਰਤਨ ਆਖਦੇ ਹਨ।
- ਭੌਤਿਕ ਪਰਿਵਰਤਨ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ।
- ਉਦਾਹਰਨ ਵਜੋਂ ਪਾਣੀ ਤੋਂ ਬਰਫ਼ ਦਾ ਬਣਨਾ ।
ਰਸਾਇਣਿਕ ਪਰਿਵਰਤਨ
- ਉਹ ਪਰਿਵਰਤਨ ਜਿਸ ਵਿੱਚ ਰਸਾਇਣਿਕ ਗੁਣ ਬਦਲਦੇ ਹਨ। ਉਨ੍ਹਾਂ ਨੂੰ ਰਸਾਇਣਿਕ ਪਰਿਵਰਤਨ ਆਖਦੇ ਹਨ।
- ਰਸਾਇਣਿਕ ਪਰਿਵਰਤਨ ਵਿੱਚ ਕੋਈ ਨਵਾਂ ਪਦਾਰਥ ਬਣਦਾ ਹੈ।
- ਉਦਾਹਰਨ ਵਜੋਂ ਲੱਕੜ ਦਾ ਜਲਣਾ।
(ii) ਲੋਹੇ ਨੂੰ ਜੰਗ ਲੱਗਣ ਤੋਂ ਤੁਸੀਂ ਕੀ ਭਾਵ ਲੈਂਦੇ ਹੋ? ਲੋਹੇ ਦੀਆਂ ਚੀਜ਼ਾਂ ਨੂੰ ਜੰਗ ਲੱਗਣ ਲਈ ਕਿਹੜੀਆਂ ਜ਼ਰੂਰੀ ਹਾਲਤਾਂ ਦੀ ਜ਼ਰੂਰਤ ਹੁੰਦੀ ਹੈ? ਲੋਹੇ ਦੀਆਂ ਚੀਜ਼ਾਂ ਨੂੰ ਜੰਗ ਲੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?
ਉੱਤਰ- ਜੰਗ ਲੱਗਣਾ- ਹਵਾ ਵਿਚਲੀ ਆਕਸੀਜਨ ਅਤੇ ਨਮੀ ਨਾਲ ਕਿਰਿਆ ਕਰਕੇ ਲੋਹੇ ਦੀ ਸਤ੍ਹਾ ਤੇ ਲਾਲ, ਭੂਰੀ ਪਰਤ ਬਣ ਜਾਂਦੀ ਹੈ। ਇਸ ਨੂੰ ਜੰਗ ਲੱਗਣਾ ਕਹਿੰਦੇ ਹਨ। ਜੰਗਾਲ ਦਾ ਰਸਾਇਣਿਕ ਸੂਤਰ Fe202 xH2O ਹੈ।
ਲੋਹੇ ਨੂੰ ਜੰਗ ਲੱਗਣ ਲਈ ਜਰੂਰੀ ਹਾਲਤਾਂ
(1) ਲੋਹੇ ਦੀ ਵਸਤੂ ਦੀ ਖੁੱਲ੍ਹੀ ਸਤਹਿ,
(2) ਹਵਾ (ਆਕਸੀਜਨ) ਦੀ ਮੌਜੂਦਗੀ,
(3) ਨਮੀ (ਪਾਣੀ) ਦੀ ਮੌਜੂਦਗੀ।
ਲੋਹੇ ਨੂੰ ਜੰਗ ਲੱਗਣ ਤੋਂ ਹੇਠ ਲਿਖੇ ਤਰੀਕਿਆ ਨਾਲ ਬਚਾਇਆ ਜਾ ਸਕਦਾ ਹੈ :
(1) ਪੇਂਟ ਕਰਕੇ,
(2) ਗਰੀਸ ਕਰਕੇ,
(3) ਮੁਲੰਮਾਕਰਨ (ਜ਼ਿੰਕ ਆਦਿ ਦੀ ਪਰਤ ਚੜ੍ਹਾਉਣਾ) ।
(iii) ਕਾਪਰ ਸਲਫੇਟ (CuSO4) ਦੇ ਕ੍ਰਿਸਟਲੀਕਰਨ (ਰਵੇ ਬਣਾਉਣਾ) ਦੀ ਪ੍ਰਕਿਰਿਆ ਦਾ ਵਰਣਨ ਕਰੋ।
ਉੱਤਰ- ਕਿਸੇ ਬੀਕਰ ਵਿੱਚ ਇੱਕ ਕੱਪ ਪਾਣੀ ਅਤੇ ਕੁੱਝ ਬੂੰਦਾਂ ਸਲਫਿਊਰਿਕ ਤੇਜ਼ਾਬ ਦੀਆਂ ਪਾ ਕੇ ਗਰਮ ਕਰੋ। ਪਾਣੀ ਉਬਲਣ ਇਸ ਵਿੱਚ ਕਾਪਰ ਸਲਫੇਟ ਦਾ ਪਾਊਡਰ ਪਾਓ ਤਾਂ ਕਿ ਸੰਤ੍ਰਿਪਤ ਘੋਲ਼ ਬਣ ਜਾਵੇ। ਘੋਲ਼ ਨੂੰ ਫਿਲਟਰ ਪੇਪਰ ਦੀ ਸਹਾਇਤਾ ਨਾਲ ਫਿਲਟਰ ਕਰ ਲਓ। ਇਸ ਨੂੰ ਬਿਨ੍ਹਾ ਹਿਲਾਏ ਠੰਡਾ ਹੋਣ ਦਿਓ। ਕਾਫ਼ੀ ਸਮੇਂ ਬਾਅਦ ਬੀਕਰ ਦੇ ਤਲ ਤੇ ਕਾਪਰ ਸਲਫੇਟ ਦੇ ਕ੍ਰਿਸਟਲ (ਰਵੇ) ਬਣ ਜਾਣਗੇ।