ਅਧਿਆਇ-5 ਤੇਜ਼ਾਬ, ਖਾਰ ਅਤੇ ਲੂਣ
ਪ੍ਰਸ਼ਨ 1- ਖਾਲੀ ਸਥਾਨ ਭਰੋ।
(i) ਤੇਜ਼ਾਬ ਸੁਆਦ ਵਿੱਚ ਖੱਟੇ ਹੁੰਦੇ ਹਨ।
(ii) ਲਿਟਮਸ ਅਤੇ ਹਲਦੀ ਕੁਦਰਤੀ ਸੂਚਕ ਹਨ।
(iii) ਫੀਨੌਲਫਥੈਲੀਨ ਤੇਜ਼ਾਬੀ ਘੋਲ਼ ਵਿੱਚ ਰੰਗਹੀਣ ਹੈ।
(iv) ਇੱਕ ਐਸਿਡ ਅਤੇ ਇੱਕ ਖਾਰ ਦੇ ਵਿੱਚ ਪ੍ਰਤੀਕਿਰਿਆ ਨੂੰ ਉਦਾਸੀਨੀਕਰਨ ਦੀ ਪ੍ਰਤੀਕਿਰਿਆ ਕਿਹਾ ਜਾਂਦਾ ਹੈ।
(v) ਕੀੜੀ ਦੇ ਡੰਗ ਵਿੱਚ ਫਾਰਮਿਕ ਐਸਿਡ ਹੁੰਦਾ ਹੈ।
(vi) ਪੇਟ ਵਿੱਚ ਹਾਈਡ੍ਰੋਕਲੋਰਿਕ ਐਸਿਡ ਦੀ ਵਧੇਰੇ ਉੱਤਪਤੀ ਨੂੰ ਐਸਿਡਿਟੀ ਕਹਿੰਦੇ ਹਨ।
(vii) ਮਿਲਕ ਆਫ਼ ਮੈਗਨੀਸ਼ੀਆ ਐਸਿਡਿਟੀ ਦੀ ਸਥਿਤੀ ਵਿੱਚ ਵਰਤਿਆ ਜਾਂਦਾ ਹੈ।
ਪ੍ਰਸ਼ਨ 2- ਮਿਲਾਨ ਕਰੋ
ਕਾਲਮ ‘ੳ’ ਕਾਲਮ ‘ਬੀ’
(i) ਲਾਲ ਲਿਟਮਸ ਨੂੰ ਨੀਲੇ ਵਿੱਚ ਬਦਲ ਦਿੰਦਾ ਹੈ। (ੲ) ਖਾਰੀ ਘੋਲ਼
(ii) ਨੀਲੇ ਲਿਟਮਸ ਨੂੰ ਲਾਲ ਵਿੱਚ ਬਦਲ ਦਿੰਦਾ ਹੈ (ਹ) ਤੇਜ਼ਾਬੀ ਘੋਲ਼
(iii) ਇੱਕ ਤੇਜ਼ਾਬ ਅਤੇ ਇੱਕ ਖਾਰ ਵਿਚਕਾਰ ਪ੍ਰਤੀਕਿਰਿਆ (ੳ) ਉਦਾਸੀਨੀਕਰਨ
(iv) ਫਾਰਮਿਕ ਐਸਿਡ ਹੁੰਦਾ ਹੈ (ਸ) ਕੀੜੀ ਦਾ ਡੰਗ
(v) ਕੈਲਾਮਾਈਨ (ਅ) ਜ਼ਿੰਕ ਕਾਰਬੋਨੇਟ
ਪ੍ਰਸ਼ਨ 3- ਸਹੀ ਜਵਾਬ ਚੁਣੋ
(i) ਸਿਰਕੇ ਵਿੱਚ ਹੁੰਦਾ ਹੈ:-
(ੳ) ਐਸੀਟਿਕ ਐਸਿਡ (ü)
(ਅ) ਲੈਕਟਿਕ ਐਸਿਡ
(ੲ) ਸਿਟਰਿਕ ਐਸਿਡ
(ਸ) ਟਾਰਟੈਰਿਕ ਐਸਿਡ
(ii) ਇਮਲੀ ਵਿੱਚ ਹੁੰਦਾ ਹੈ:
(ੳ) ਐਸੀਟਿਕ ਐਸਿਡ
(ਅ) ਲੈਕਟਿਕ ਐਸਿਡ
(ੲ) ਸਿਟਰਿਕ ਐਸਿਡ
(ਸ) ਟਾਰਟੈਰਿਕ ਐਸਿਡ (ü)
(iii) ਕੁਦਰਤੀ ਸੂਚਕ ਦੀ ਉਦਾਹਰਨ ਹੈ:
(ੳ) ਲਿਟਮਸ
(ਅ) ਹਲਦੀ (ü)
(ੲ) ਚਾਈਨਾ ਰੋਜ਼ ਦੀਆਂ ਪੰਖੜੀਆਂ
(ਸ) ਉਪਰੋਕਤ ਸਾਰੇ
(iv) ਤੇਜ਼ਾਬੀ ਘੋਲ਼ ਵਿੱਚ ਲਿਟਮਸ ਦਾ ਰੰਗ:
(ੳ) ਜਾਮਣੀ
(ਅ) ਨੀਲਾ
(ੲ) ਲਾਲ (ü)
(ਸ) ਗੁਲਾਬੀ
(v) ਔਲ੍ਹੇ ਵਿੱਚ ਹੁੰਦਾ ਹੈ:
(ੳ) ਐਸਕੌਰਬਿਕ ਐਸਿਡ (ü)
(ਅ) ਐਸਟਿਕ ਐਸਿਡ
(ੲ) ਲੈਕਟਿਕ ਐਸਿਡ
(ਸ) ਉਪਰੋਕਤ ਸਾਰੇ
ਪ੍ਰਸ਼ਨ 4- ਸਹੀ ਜਾਂ ਗਲਤ
(i) ਇਮਲੀ ਵਿੱਚ ਸਿਟਰਿਕ ਐਸਿਡ ਮਿਲਦਾ ਹੈ। (ਗਲਤ)
(ii) ਕੀੜੀ ਦੇ ਡੰਗ ਵਿੱਚ ਔਗਜ਼ੈਲਿਕ ਐਸਿਡ ਹੁੰਦਾ ਹੈ। (ਗਲਤ)
(iii) ਹਲਦੀ ਦਾ ਸਤ ਖਾਰੀ ਘੋਲ਼ ਵਿੱਚ ਭੂਰਾ ਲਾਲ ਰੰਗ ਦਿੰਦਾ ਹੈ। (ਸਹੀ)
(iv) ਸੋਡੀਅਮ ਹਾਈਡ੍ਰੋਆਕਸਾਈਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ। (ਗਲਤ)
(v) ਤੇਜ਼ਾਬੀ ਮਿੱਟੀ ਦੇ ਉਪਚਾਰ ਲਈ ਜੈਵ ਪਦਾਰਥ ਵਰਤਿਆ ਜਾਂਦਾ ਹੈ। (ਸਹੀ)
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਸਾਡੇ ਮਿਹਦੇ ਵਿੱਚ ਕਿਹੜਾ ਤੇਜ਼ਾਬ ਨਿਕਲਦਾ ਹੈ?
ਉੱਤਰ- ਹਾਈਡ੍ਰੋਕਲੋਰਿਕ ਐਸਿਡ।
(ii) ਕੋਈ ਦੋ ਐਂਟਾਸਿਡਸ ਦੇ ਨਾਂ ਲਿਖੋ।
ਉੱਤਰ- ਫਾਰਮਿਕ ਐਸਿਡ।
(iv) ਕੋਈ ਦੋ ਸਿਟਰਿਕ ਫਲਾਂ ਦੇ ਨਾਂ ਦੱਸੋ।
ਉੱਤਰ- ਸੰਤਰਾ ਅਤੇ ਨਿੰਬੂ
(v) ਤੇਜ਼ਾਬੀ ਉਤਪਾਦਾਂ ਦੇ ਉਪਚਾਰ ਦੀ ਕੀ ਲੋੜ ਹੈ?
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਉੱਤਰ- ਬੇਕਿੰਗ ਸੋਡਾ ਅਤੇ ਮਿਲਕ ਆਫ ਮੈਗਨੀਸ਼ੀਆ।
(iii) ਕੀੜੀ ਡੰਗ ਦੇ ਤੌਰ ‘ਤੇ ਕਿੰਨ੍ਹਾ ਪਦਾਰਥਾਂ ਦੀ ਵਰਤੋਂ ਕਰਦੀ ਹੈ?
ਉੱਤਰ- ਕਿਉਂਕਿ ਤੇਜ਼ਾਬੀ ਉਤਪਾਦ ਮਿੱਟੀ ਅਤੇ ਪਾਣੀ ਵਿੱਚ ਮਿਲ ਕੇ ਪ੍ਰਦੂਸ਼ਣ ਫੈਲਾਉਂਦੇ ਹਨ।
(i) ਲਿਟਮਸ ਦਾ ਘੋਲ਼ ਕਿਹੜੇ ਸ੍ਰੋਤ ਤੋ ਪ੍ਰਾਪਤ ਕੀਤਾ ਜਾਂਦਾ ਹੈ? ਇਸ ਘੋਲ਼ ਦੀ ਕੀ ਵਰਤੋਂ ਹੁੰਦੀ ਹੈ?
ਉੱਤਰ- ਲਿਟਮਸ ਘੋਲ਼ ਲਾਈਕੇਨ ਨਾਮ ਦੇ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਘੋਲ਼ ਨਾਲ ਕਿਸੇ ਘੋਲ ਤੇ ਤੇਜ਼ਾਬੀ ਜਾਂ ਖਾਰੀ ਹੋਣ ਬਾਰੇ ਪਤਾ ਲਗਾਇਆ ਜਾਂਦਾ ਹੈ।
(ii) ਕੀ ਕਸ਼ੀਦਤ ਪਾਣੀ ਤੇਜ਼ਾਬੀ/ਖਾਰੀ/ਉਦਾਸੀਨ ਹੁੰਦਾ ਹੈ? ਤੁਸੀਂ ਇਸ ਦੀ ਕਿਵੇਂ ਪੁਸ਼ਟੀ ਕਰੋਗੇ?
ਉੱਤਰ- ਕਸ਼ੀਦਤ ਪਾਣੀ ਉਦਾਸੀਨ ਹੁੰਦਾ ਹੈ। ਇਸ ਦੀ ਪੁਸ਼ਟੀ ਲਿਟਮਸ ਪੇਪਰ ਨਾਲ ਕੀਤੀ ਜਾ ਸਕਦੀ ਹੈ। ਕਸ਼ੀਦਤ ਪਾਣੀ ਲਾਲ ਅਤੇ ਨੀਲੇ ਦੋਵਾਂ ਲਿਟਮਸ ਪੇਪਰਾਂ ਦਾ ਰੰਗ ਨਹੀਂ ਬਦਲਦਾ।
(iii) ਉਦਾਸੀਨੀਕਰਨ ਪ੍ਰਕਿਰਿਆ ਨੂੰ ਉਦਾਹਰਨ ਸਹਿਤ ਸਮਝਾਓ।
ਉੱਤਰ- ਜਦੋਂ ਇੱਕ ਤੇਜ਼ਾਬ ਅਤੇ ਖਾਰੀ ਘੋਲ਼ ਆਪਸ ਵਿੱਚ ਕਿਰਿਆ ਕਰਦੇ ਹਨ ਤਾਂ ਪਾਣੀ, ਲੂਣ ਅਤੇ ਊਰਜਾ ਪੈਦਾ ਕਰਦੇ ਹਨ ਅਤੇ ਇੱਕ ਦੂਜੇ ਦੇ ਪ੍ਰਭਾਵ ਨੂੰ ਖਤਮ ਕਰਦੇ ਹਨ। ਇਸ ਕਿਰਿਆ ਨੂੰ ਉਦਾਸੀਨੀਕਰਣ ਕਿਰਿਆ ਕਹਿੰਦੇ ਹਨ।
ਤੇਜ਼ਾਬ + ਖਾਰ → ਲੂਣ + ਪਾਣੀ + ਤਾਪ
Hcl + NaOH → NaCI + H₂O + Heat
(iv) ਕਿਸੇ ਦੋ ਆਮ ਤੇਜ਼ਾਬਾਂ ਅਤੇ ਦੋ ਆਮ ਖਾਰਾਂ ਦਾ ਨਾਂ ਦੱਸੋ।
ਉੱਤਰ- ਤੇਜ਼ਾਬ- ਹਾਈਡ੍ਰੋਕਲੋਰਿਕ ਐਸਿਡ, ਸਲਫਿਊਰਿਕ ਐਸਿਡ, ਸਿਟਰਿਕ ਐਸਿਡ।
ਖਾਰ– ਸੋਡੀਅਮ ਹਾਈਡ੍ਰੋਕਸਾਈਡ, ਮੈਗਨੀਸ਼ੀਅਮ ਹਾਈਡ੍ਰੋਕਸਾਈਡ, ਕੈਲਸ਼ੀਅਮ ਹਾਈਡ੍ਰੋਕਸਾਈਡ।
(v) ਸੂਚਕ ਕਿਸ ਨੂੰ ਕਹਿੰਦੇ ਹਨ? ਇਸ ਦੀਆਂ ਕਿਸਮਾਂ ਦੇ ਨਾਂ ਦੱਸੋ ਅਤੇ ਹਰ ਇੱਕ ਦੀਆਂ ਦੋ ਉਦਾਹਰਨਾਂ ਦਿਉ।
ਉੱਤਰ- ਸੂਚਕ ਅਜਿਹਾ ਪਦਾਰਥ ਹੈ ਜੋ ਤੇਜ਼ਾਬੀ ਅਤੇ ਖਾਰੀ ਘੋਲ਼ਾਂ ਵਿੱਚ ਵੱਖੋ-ਵੱਖਰਾ ਰੰਗ ਦਿੰਦੇ ਹਨ। ਸੂਚਕ ਦੋ ਕਿਸਮਾਂ ਦੇ ਹੁੰਦੇ ਹਨ(1) ਕੁਦਰਤੀ ਸੂਚਕ- ਹਲਦੀ, ਲਿਟਮਸ, ਚਾਇਨਾ ਰੋਜ਼ ਆਦਿ।
(2) ਸੰਸ਼ਲਿਸਟ ਸੂਚਕ- ਫੀਨੌਲਫਥੈਲੀਨ, ਮਿਥਾਈਲ ਔਰੇਂਜ ਆਦਿ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਤੇਜ਼ਾਬਾਂ ਅਤੇ ਖਾਰਾਂ ਵਿੱਚ ਅੰਤਰ ਲਿਖੋ।
ਉੱਤਰ:- ਤੇਜ਼ਾਬ
- ਤੇਜ਼ਾਬਾਂ ਦਾ ਸਵਾਦ ਖੱਟਾ ਹੁੰਦਾ ਹੈ।
- ਤੇਜ਼ਾਬ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ।
- ਤੇਜ਼ਾਬ ਚਾਈਨਾ ਰੋਜ਼ ਸੂਚਕ ਦੇ ਘੋਲ ਦਾ ਰੰਗ ਗੂੜਾ ਗੁਲਾਬੀ ਕਰ ਦਿੰਦੇ ਹਨ।
- ਤੇਜ਼ਾਬ ਫੀਨੌਲਫਥੈਲੀਨ ਨਾਲ ਕੋਈ ਰੰਗ ਨਹੀਂ ਦਿੰਦੇ।
- ਉਦਾਹਰਣ ਵਜੋਂ- ਨਿੰਬੂ, ਸੰਤਰੇ ਵਿੱਚ ਤੇਜ਼ਾਬ ਹੁੰਦਾ ਹੈ।
ਖਾਰ
- ਖਾਰਾਂ ਦਾ ਸਵਾਦ ਕੌੜਾ, ਸਾਬਣ ਵਰਗਾ ਹੁੰਦਾ ਹੈ।
- ਖਾਰ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਹਨ।
- ਖਾਰ ਚਾਈਨਾ ਰੋਜ਼ ਸੂਚਕ ਦੇ ਘੋਲ ਦਾ ਰੰਗ ਗੂੜਾ ਹਰਾ ਕਰ ਦਿੰਦੇ ਹਨ।
- ਖਾਰ ਫੀਨੌਲਫਥੈਲੀਨ ਨਾਲ ਗੁਲਾਬੀ ਰੰਗ ਦਿੰਦੇ ਹਨ।
- ਉਦਾਹਰਣ ਵਜੋਂ- ਮਿੱਠਾ ਸੋਡਾ, ਸਾਬਣ ਖਾਰੀ ਹਨ।
(ii) ਸਿਰਕਾ, ਇਮਲੀ, ਸਿਟਰਿਕ ਫਲਾਂ ਅਤੇ ਦਹੀਂ ਵਿੱਚ ਮਿਲਦੇ ਤੇਜ਼ਾਬ ਦਾ ਨਾਂ ਲਿਖੋ।
ਉੱਤਰ- ਸਿਰਕਾ – ਐਸਟਿਕ ਐਸਿਡ,
ਇਮਲੀ – ਟਾਰਟੈਰਿਕ ਐਸਿਡ, ਸਿਟਰਿਕ ਫਲ – ਸਿਟਰਿਕ ਐਸਿਡ,
ਦਹੀਂ – ਲੈਕਟਿਕ ਐਸਿਡ।
(iii) ਤੁਹਾਨੂੰ ਤਿੰਨ ਵੱਖ-ਵੱਖ ਬੋਤਲਾਂ ਵਿੱਚ ਹਾਈਡ੍ਰੋਕਲੋਰਿਕ ਐਸਿਡ, ਸੋਡੀਅਮ ਹਾਈਡ੍ਰੋਕਸਾਈਡ ਅਤੇ ਪਾਣੀ ਦਿੱਤਾ ਗਿਆ ਹੈ। ਤੁਸੀਂ ਕਿਵੇਂ ਪਰਖ ਕਰੋਗੇ ਕਿ ਕਿਹੜੀ ਬੋਤਲ ਵਿੱਚ ਕਿਹੜਾ ਮਿਸ਼ਰਣ ਹੈ?
ਉੱਤਰ- ਜਦੋਂ ਅਸੀਂ ਹਲਦੀ ਦੇ ਸੂਚਕ ਉੱਤੇ ਖਾਰ (ਸੋਡੀਅਮ ਹਾਈਡ੍ਰੋਕਸਾਈਡ) ਦੀਆਂ ਬੂੰਦਾਂ ਪਾਵਾਂਗੇ ਤਾਂ ਇਸ ਦਾ ਰੰਗ ਪੀਲੇ ਤੋਂ ਲਾਲ ਹੋ ਜਾਂਦਾ ਹੈ, ਹੁਣ ਇਸ ਲਾਲ ਰੰਗ ਦੇ ਸੂਚਕ ਤੇ ਤੇਜ਼ਾਬ (ਹਾਈਡ੍ਰੋਕਲੋਰਿਕ ਐਸਿਡ) ਦੀਆਂ ਬੂੰਦਾਂ ਪਾਉਣ ਤੇ ਰੰਗ ਵਾਪਿਸ ਪੀਲਾ ਹੋ ਜਾਂਦਾ ਹੈ। ਖੰਡ ਦਾ ਘੋਲ਼ ਉਦਾਸੀਨ ਹੋਣ ਕਰਕੇ ਇਹ ਪੀਲੇ ਅਤੇ ਲਾਲ ਹਲਦੀ ਦੇ ਸੂਚਕ ਦਾ ਰੰਗ ਨਹੀਂ ਬਦਲਦਾ।