ਅਧਿਆਇ-4 ਤਾਪ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਕਿਸੇ ਵਸਤੂ ਦੀ ਗਰਮੀ ਦਾ ਦਰਜਾ ਉਸਦੇ ਤਾਪਮਾਨ ਦੁਆਰਾ ਮਾਪਿਆ ਜਾਂਦਾ ਹੈ।
(ii) ਬਿਨ੍ਹਾਂ ਕਿਸੇ ਮਾਧਿਅਮ ਤੋਂ ਹੋਣ ਵਾਲਾ ਤਾਪ ਸੰਚਾਰ ਦਾ ਢੰਗ ਵਿਕਿਰਣ ਕਹਾਉਂਦਾ ਹੈ।
(iii) ਹਵਾ ਤਾਪ ਦੀ ਰੋਧਕ ਹੈ।
(iv) ਮਨੁੱਖੀ ਸਰੀਰ ਦਾ ਆਮ ਤਾਪਮਾਨ 37 °C ਹੈ।
ਪ੍ਰਸ਼ਨ 2- ਹੇਠ ਲਿਖਿਆਂ ਵਿੱਚ ਠੀਕ ਜਾਂ ਗਲਤ ਦੱਸੋ।
(i) ਧਾਤਾਂ ਤਾਪ ਦੀਆਂ ਕੁਚਾਲਕ ਹੁੰਦੀਆਂ ਹਨ। (ਗਲਤ)
(ii) ਜਲ ਸਮੀਰ ਚਾਲਣ ਕਾਰਨ ਬਣਦੀ ਹੈ।(ਗਲਤ)
(iii) ਸਾਨੂੰ ਸੂਰਜ ਤੋਂ ਤਾਪ ਵਿਕਿਰਣ ਰਾਹੀਂ ਮਿਲਦਾ ਹੈ।(ਠੀਕ)
(iv) ਉੱਨ ਤਾਪ ਦੀ ਵਧੀਆ ਚਾਲਕ ਹੈ।(ਗਲਤ)
(v) ਕਲੀਨੀਕਲ ਥਰਮਾਮੀਟਰ ਦੀ ਰੇਂਜ 35°C ਤੋਂ 42°C ਹੈ।(ਠੀਕ)
ਪ੍ਰਸ਼ਨ 3- ਢੁਕਵੇਂ/ਉਚਿਤ ਵਿਕਲਪਾਂ ਦਾ ਮਿਲਾਨ ਕਰੋ:-
ਕਾਲਮ (ੳ) ਕਾਲਮ (ਅ)
(i) ਥਲ ਸਮੀਰ ਵੱਗਦੀ ਹੈ (ਅ) ਰਾਤ ਨੂੰ
(ii) ਜਲ ਸਮੀਰ ਵੱਗਦੀ ਹੈ (ੲ) ਦਿਨ ਵੇਲੇ
(iii) ਹਲਕੇ ਰੰਗਾਂ ਦੇ ਕੱਪੜੇ (ਸ) ਗਰਮੀਆਂ ਵਿੱਚ
(iv) ਗੂੜ੍ਹੇ ਰੰਗਾਂ ਦੇ ਕੱਪੜੇ (ੳ) ਸਰਦੀਆਂ ਵਿੱਚ
ਪ੍ਰਸ਼ਨ 4- ਠੀਕ ਉੱਤਰ ਚੁਣੋ।
(i) ਮਨੁੱਖੀ ਸਰੀਰ ਦਾ ਔਸਤ ਤਾਪਮਾਨ
(ੳ) 100°C
(ਅ) 0°C
(ੲ) 37°C (ü)
(ਸ) 98°C
(ii) ਤਾਪ ਦਾ ਕੁਚਾਲਕ
(ੳ) ਐਲੂਮੀਨੀਅਮ
(ਅ) ਲੋਹਾ
(ੲ) ਤਾਂਬਾ
(ਸ) ਲੱਕੜ (ü)
(iii) 30°C ਤਾਪਮਾਨ ਵਾਲੇ ਪਾਣੀ ਦੀ ਇੱਕ ਲੀਟਰ ਮਾਤਰਾ 50°C ਤਾਪਮਾਨ ਵਾਲੇ ਪਾਣੀ ਦੀ ਇੱਕ ਲੀਟਰ ਮਾਤਰਾ ਵਿੱਚ ਮਿਲਾ ਦਿੱਤੀ ਗਈ ਹੈ। ਦੋਵਾਂ ਨੂੰ ਮਿਲਾ ਕੇ ਹੁਣ ਪਾਣੀ ਦਾ ਤਾਪਮਾਨ ਕਿੰਨਾ ਹੋਵੇਗਾ-
(ੳ) 80°C
(ਅ) 50°C ਤੋਂ ਵੱਧ ਪਰ 80°C ਤੋਂ ਘੱਟ
(ੲ) 20°C
(ਸ) 30°C ਅਤੇ 50°C ਦੇ ਵਿੱਚ (ü)
(iv) ਲੱਕੜ ਦੇ ਇੱਕ ਚਮਚੇ ਨੂੰ ਆਈਸਕਰੀਮ ਦੇ ਪਿਆਲੇ ਵਿੱਚ ਡੁਬੋਇਆ ਗਿਆ ਹੈ। ਇਸ ਦਾ ਦੂਜਾ ਸਿਰਾ-
(ੳ) ਚਾਲਨ ਕਿਰਿਆ ਕਰਕੇ ਠੰਡਾ ਹੋ ਜਾਵੇਗਾ।
(ਅ) ਸੰਵਹਿਣ ਕਿਰਿਆ ਕਰਕੇ ਠੰਡਾ ਹੋ ਜਾਵੇਗਾ।
(ੲ) ਵਿਕਿਰਣ ਕਿਰਿਆ ਕਰਕੇ ਠੰਡਾ ਹੋ ਜਾਵੇਗਾ।
(ਸ) ਇਹ ਠੰਡਾ ਨਹੀਂ ਹੋਵੇਗਾ। (ü)
(v) ਥਲ ਸਮੀਰ ਵਗਦੀ ਹੈ-
(ੳ) ਠੰਡੀ ਹਵਾ ਧਰਤੀ ਤੋਂ ਸਮੁੰਦਰ ਵੱਲ (ü)
(ਅ) ਠੰਡੀ ਹਵਾ ਸਮੁੰਦਰ ਤੋਂ ਧਰਤੀ ਵੱਲ
(ੲ) ਗਰਮ ਹਵਾ ਧਰਤੀ ਤੋਂ ਸਮੁੰਦਰ ਵੱਲ
(ਸ) ਗਰਮ ਹਵਾ ਸਮੁੰਦਰ ਤੋਂ ਧਰਤੀ ਵੱਲ
ਪ੍ਰਸ਼ਨ 5- ਹੇਠ ਲਿਖਿਆਂ ਦੇ ਸੰਖੇਪ ਵਿੱਚ ਉੱਤਰ ਦਿਓ
(i) ਉਸ ਸਥਿਤੀ ਦਾ ਬਿਆਨ ਕਰੋ ਜਿਸ ਰਾਹੀਂ ਤਾਪ ਦੇ ਸੰਚਾਰ ਬਾਰੇ ਪਤਾ ਲਗਦਾ ਹੈ।
ਉੱਤਰ- ਤਾਪ ਦਾ ਸੰਚਾਰ ਹਮੇਸ਼ਾ ਗਰਮ ਵਸਤੂ ਤੋਂ ਘੱਟ ਗਰਮ ਜਾਂ ਠੰਡੀ ਵਸਤੂ ਵੱਲ ਹੁੰਦਾ ਹੈ।
(ii) ਡਾਕਟਰੀ ਥਰਮਾਮੀਟਰ ਕੀ ਹੈ? ਇਸਦੀ ਰੇਂਜ ਲਿਖੋ?
ਉੱਤਰ- ਉਹ ਥਰਮਾਮੀਟਰ ਜਿਸ ਨਾਲ ਡਾਕਟਰ ਸਾਡੇ ਸਰੀਰ ਦਾ ਤਾਪਮਾਨ ਮਾਪਦਾ ਹੈ, ਉਸ ਨੂੰ ਡਾਕਟਰੀ ਥਰਮਾਮੀਟਰ ਕਹਿੰਦੇ ਹਨ। ਇਸਦੀ ਰੇਂਜ 35°C ਤੋਂ 42°C ਹੁੰਦੀ ਹੈ।
(iii) ਡਾਕਟਰੀ ਥਰਮਾਮੀਟਰ ਵਿੱਚ ਗੰਢ ਦਾ ਕੀ ਕੰਮ ਹੈ।
ਉੱਤਰ- ਡਾਕਟਰੀ ਥਰਮਾਮੀਟਰ ਵਿੱਚ ਇੱਕ ਗੰਢ (kink) ਹੁੰਦੀ ਹੈ ਜੋ ਥਰਮਾਮੀਟਰ ਨੂੰ ਮੂੰਹ ਵਿੱਚੋਂ ਕੱਢਣ ਤੋਂ ਬਾਅਦ ਵੀ ਪਾਰੇ ਦੇ ਲੈਵਲ ਨੂੰ ਥੱਲੇ ਨਹੀਂ ਡਿੱਗਣ ਦਿੰਦੀ।
(iv) ਚਾਲਕ ਅਤੇ ਰੋਧਕ ਕੀ ਹੁੰਦੇ ਹਨ?
ਉੱਤਰ- ਚਾਲਕ- ਉਹ ਵਸਤੂਆਂ ਜੋ ਤਾਪ ਦਾ ਵਧੀਆ ਸੰਚਾਰ ਕਰਦੀਆਂ ਹਨ, ਚਾਲਕ ਕਹਾਉਂਦੀਆਂ ਹਨ। ਜਿਵੇਂ- ਲੋਹਾ, ਤਾਂਬਾ ਆਦਿ। ਰੋਧਕ- ਉਹ ਵਸਤੂਆਂ ਜੋ ਤਾਪ ਨੂੰ ਆਪਣੇ ਵਿੱਚੋਂ ਅਸਾਨੀ ਨਾਲ ਨਹੀਂ ਲੰਘਣ ਦਿੰਦੀਆਂ, ਰੋਧਕ ਕਹਾਉਂਦੀਆਂ ਹਨ। ਜਿਵੇਂਲੱਕੜ, ਰਬੜ ਆਦਿ।
(v) ਲੈਬ ਥਰਮਾਮੀਟਰ ਕੀ ਹੁੰਦਾ ਹੈ? ਇਸਦੀ ਰੇਂਜ ਲਿਖੋ।
ਉੱਤਰ- ਉਹ ਥਰਮਾਮੀਟਰ ਜਿਸ ਨਾਲ ਮਨੁੱਖ ਜਾਂ ਜਿਉਂਦੀਆਂ ਵਸਤੂਆਂ ਤੋਂ ਇਲਾਵਾ ਹੋਰ ਵਸਤੂਆਂ ਦਾ ਤਾਪਮਾਨ ਮਾਪਿਆ ਜਾਂਦਾ ਹੈ, ਉਸ ਨੂੰ ਲੈਬ ਥਰਮਾਮੀਟਰ ਕਹਿੰਦੇ ਹਨ। ਇਸਦੀ ਰੇਂਜ -10°C ਤੋਂ 110°C ਹੁੰਦੀ ਹੈ।
(vi) ਅਸੀਂ ਸਰਦੀਆਂ ਵਿੱਚ ਗੂੜ੍ਹੇ ਅਤੇ ਗਰਮੀਆਂ ਵਿੱਚ ਹਲਕੇ ਰੰਗ ਦੇ ਕੱਪੜੇ ਕਿਉਂ ਪਹਿਨਦੇ ਹਾਂ?
ਉੱਤਰ- ਗੂੜ੍ਹੇ ਰੰਗਾਂ ਦੇ ਕੱਪੜੇ ਤਾਪ ਨੂੰ ਹਲਕੇ ਰੰਗਾਂ ਦੇ ਮੁਕਾਬਲੇ ਵੱਧ ਸੋਖਦੇ ਹਨ, ਇਸ ਲਈ ਅਸੀਂ ਸਰਦੀਆਂ ਵਿੱਚ ਗੂੜ੍ਹੇ ਅਤੇ ਗਰਮੀਆਂ ਵਿੱਚ ਹਲਕੇ ਰੰਗ ਦੇ ਕੱਪੜੇ ਪਹਿਨਦੇ ਹਾਂ।
(vii) ਅਸੀਂ ਸਰਦੀਆਂ ਵਿੱਚ ਉੱਨ ਦੇ ਕੱਪੜੇ ਕਿਉਂ ਪਹਿਨਦੇ ਹਾਂ?
ਉੱਤਰ- ਉੱਨ ਵਿੱਚ ਹਵਾ ਫਸੀ ਹੁੰਦੀ ਹੈ। ਹਵਾ ਤਾਪ ਦੀ ਰੋਧਕ ਹੋਣ ਕਾਰਨ ਸਾਡੇ ਸਰੀਰ ਦੀ ਗਰਮੀ ਨੂੰ ਬਾਹਰ ਜਾਣ ਤੋਂ ਰੋਕਦੀ ਹੈ ਅਤੇ ਸਾਨੂੰ ਸਰਦੀਆਂ ਵਿੱਚ ਨਿੱਘ ਪ੍ਰਦਾਨ ਕਰਦੀ ਹੈ। ਇਸ ਲਈ ਅਸੀਂ ਸਰਦੀਆਂ ਵਿੱਚ ਉੱਨ ਦੇ ਕੱਪੜੇ ਪਹਿਨਦੇ ਹਾਂ।
ਪ੍ਰਸ਼ਨ 6- ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 40-50 ਸ਼ਬਦਾਂ ਵਿੱਚ ਦਿਉ।
(i) ਤਾਪ ਸੰਚਾਰ ਦੇ ਵੱਖ-ਵੱਖ ਢੰਗ ਕਿਹੜੇ ਹਨ?
ਉੱਤਰ- (1) ਚਾਲਣ- ਠੋਸਾਂ ਵਿੱਚ ਤਾਪ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਬਿਨ੍ਹਾਂ ਕਣਾਂ ਦੀ ਗਤੀ ਤੋਂ ਸੰਚਾਰ ਕਰਦਾ ਹੈ, ਇਸ ਵਿਧੀ ਨੂੰ ਚਾਲਣ ਵਿਧੀ ਕਹਿੰਦੇ ਹਨ।
(2) ਸੰਵਿਹਣ- ਤਰਲ ਜਾਂ ਗੈਸ ਦਾ ਗਰਮ ਹੋਇਆ ਭਾਗ ਗਤੀ ਕਰਕੇ ਠੰਡੇ ਭਾਗ ਤੱਕ ਤਾਪ ਦਾ ਸੰਚਾਰ ਕਰਦਾ ਹੈ, ਇਸ ਵਿਧੀ ਨੂੰ ਸੰਵਿਹਣ ਕਹਿੰਦੇ ਹਨ।
(3) ਵਿਕਿਰਣ- ਬਿਨ੍ਹਾਂ ਕਿਸੇ ਮਾਧਿਅਮ ਤੋਂ ਤਾਪ ਦੇ ਸੰਚਾਰ ਦੀ ਵਿਧੀ ਨੂੰ ਵਿਕਿਰਣ ਕਹਿੰਦੇ ਹਨ।
(ii) ਤੱਟਵਰਤੀ ਖੇਤਰਾਂ ਵਿੱਚ ਜਲ ਸਮੀਰ ਅਤੇ ਥਲ ਸਮੀਰ ਕਿਵੇਂ ਬਣਦੀ ਹੈ?
ਉੱਤਰ- ਤੱਟਵਰਤੀ ਖੇਤਰਾਂ ਵਿੱਚ ਦਿਨ ਵੇਲੇ ਸੂਰਜ ਦੀ ਗਰਮੀ ਨਾਲ ਥਲ ਦਾ ਤਾਪਮਾਨ ਜਲ ਨਾਲੋਂ ਵੱਧ ਹੁੰਦਾ ਹੈ। ਜਿਸ ਕਰਕੇ ਥਲ ਦੀ ਹਵਾ ਗਰਮ ਹੋ ਕੇ ਉੱਪਰ ਉਠਦੀ ਹੈ ਅਤੇ ਉਸ ਦੀ ਜਗ੍ਹਾ ਲੈਣ ਲਈ ਸਮੁੰਦਰ ਵੱਲੋਂ ਹਵਾ ਚੱਲਣੀ ਸ਼ੁਰੂ ਹੋ ਜਾਂਦੀ ਹੈ। ਇਸ ਵਗਦੀ ਹਵਾ ਨੂੰ ਜਲ ਸਮੀਰ ਕਹਿੰਦੇ ਹਨ।
ਇਸੇ ਤਰ੍ਹਾਂ ਰਾਤ ਵੇਲੇ ਸਮੁੰਦਰ ਦਾ ਪਾਣੀ ਥਲ ਨਾਲੋਂ ਹੌਲੀ ਠੰਡਾ ਹੁੰਦਾ ਹੈ, ਜਿਸ ਕਰਕੇ ਸਮੁੰਦਰ ਦਾ ਤਾਪਮਾਨ ਥਲ ਨਾਲੋਂ ਵੱਧ ਹੁੰਦਾ ਹੈ।ਜਿਸ ਕਰਕੇ ਸਮੁੰਦਰ ਦੀ ਹਵਾ ਗਰਮ ਹੋ ਕੇ ਉੱਪਰ ਉਠਦੀ ਹੈ ਅਤੇ ਉਸ ਦੀ ਜਗ੍ਹਾ ਲੈਣ ਲਈ ਥਲ ਵੱਲੋਂ ਹਵਾ ਚੱਲਣੀ ਸ਼ੁਰੂ ਹੋ ਜਾਂਦੀ ਹੈ। ਇਸ ਵਗਦੀ ਹਵਾ ਨੂੰ ਥਲ ਸਮੀਰ ਕਹਿੰਦੇ ਹਨ।