ਅਧਿਆਇ-3 ਰੇਸ਼ਿਆਂ ਤੋਂ ਕੱਪੜਿਆਂ ਤੱਕ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਉੱਨ ਭੇਡ, ਬੱਕਰੀ ਅਤੇ ਯਾਕ ਦੇ ਵਾਲਾਂ ਤੋਂ ਪ੍ਰਾਪਤ ਹੁੰਦੀ ਹੈ।
(ii) ਸਰੀਰ ਉੱਤੇ ਲੰਬੇ ਵਾਲ ਜਾਨਵਰਾਂ ਨੂੰ ਸਰਦੀ ਤੋਂ ਸੁਰੱਖਿਅਤ ਕਰਦੇ ਹਨ।
(iii) ਪਸ਼ੂਆਂ ਦੀ ਚਮੜੀ ਤੋਂ ਉੱਨ ਕੱਟਣ ਨੂੰ ਸ਼ੀਅਰਿੰਗ ਕਹਿੰਦੇ ਹਨ।
(iv) ਰੇਸ਼ਮ ਦੇ ਕੀੜੇ ਪਾਲਣ ਨੂੰ ਸੈਰੀਕਲਚਰ ਕਿਹਾ ਜਾਂਦਾ ਹੈ।
(v) ਉਬਾਲੇ ਹੋਏ ਕੋਕੂਨਾਂ ਤੋਂ ਤੰਦਾਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਰੀਲਿੰਗ ਕਿਹਾ ਜਾਂਦਾ ਹੈ।
ਪ੍ਰਸ਼ਨ 2- ਮਿਲਾਨ ਕਰੋ
ਕਾਲਮ ‘ੳ’ ਕਾਲਮ ‘ਅ’
(i) ਸਕੋਰਿੰਗ (ਹ) ਕੱਟੇ ਗਏ ਉਂਨ ਨੂੰ ਧੋਣਾ
(ii) ਸੈਰੀ ਕਲਚਰ (ਸ) ਰੇਸ਼ਮ ਦੇ ਕੀੜੇ ਦੀ ਪਰਵਰਿਸ਼
(iii) ਪ੍ਰੋਟੀਨ (ੲ) ਰੇਸ਼ਮ ਦਾ ਰੇਸ਼ਾ ਇਸ ਤੋਂ ਬਣਿਆ
(iv) ਸ਼ਹਿਤੂਤ ਦੇ ਪੱਤੇ (ੳ) ਰੇਸ਼ਮ ਦੇ ਕੀੜੇ ਦੀ ਖੁਰਾਕ
(v) ਲੋਹੀ (ਅ) ਪੰਜਾਬ ਅਤੇ ਹਰਿਆਣਾ ‘ਚ ਪਾਈਆਂ ਜਾਣ ਵਾਲੀਆਂ ਭੇਡਾਂ
ਪ੍ਰਸ਼ਨ 3- ਠੀਕ ਉੱਤਰ ਚੁਣੋ
(i) ਫਾਈਬਰ, ਜੋ ਕਿ ਜਾਨਵਰ ਦੁਆਰਾ ਨਹੀਂ ਪੈਦਾ ਕੀਤਾ ਗਿਆ ਹੈ
(ੳ) ਅੰਗੋਰਾ ਉੱਨ
(ਅ) ਉੱਨ
(ੲ) ਜੂਟ (ü)
(ਸ) ਰੇਸ਼ਮ
(ii) ਉੱਨ ਆਮ ਤੌਰ ‘ਤੇ ਪ੍ਰਾਪਤ ਕੀਤੀ ਜਾਂਦੀ ਹੈ
(ੳ) ਭੇਡ
(ਅ) ਬੱਕਰੀ
(ੲ) ਯੱਕ
(ਸ) ਸਾਰੇ (ü)
(iii) ਕੱਟੇ ਗਏ ਵਾਲਾਂ ਨੂੰ ਧੋਣਾ
(ੳ) ਸਕੋਰਿੰਗ (ü )
(ਅ) ਸੋਰਟਿੰਗ
(ੲ) ਸ਼ੀਅਰਿੰਗ
(ਸ) ਡਾਇੰਗ
(iv) ਉੱਨ ਰਸਾਇਣਿਕ ਤੌਰ ਹੈ
(ੳ) ਚਰਬੀ
(ਅ) ਪ੍ਰੋਟੀਨ ( ü)
(ੲ) ਕਾਰਬੋਹਾਈਡ੍ਰੇਟਸ
(ਸ) ਇਹਨਾਂ ਚੋਂ ਕੋਈ ਨਹੀਂ
(v) ਜਾਨਵਰ ਇਹ ਉੱਨ ਪੈਦਾ ਨਹੀਂ ਕਰਦੇ
(ੳ) ਅਲਪਾਕਾ
(ਅ) ਬੁਲੀ ਕੁੱਤਾ (ü)
(ੲ) ਉਠ
(ਸ) ਬੱਕਰੀ
ਪ੍ਰਸ਼ਨ 4- ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੱਸੋ।
(i) ਹਵਾ ਤਾਪ ਦੀ ਬੁਰੀ ਚਾਲਕ ਹੈ ਅਤੇ ਲੰਬੇ ਵਾਲਾਂ ਵਿੱਚ ਫਸੀ ਹਵਾ ਸਰੀਰ ਦੀ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ। (ਠੀਕ)
(ii) ਤਿੱਬਤ ਅਤੇ ਲੱਦਾਖ ਵਿੱਚ ਉੱਨ ਯਾਂਕ ਤੋਂ ਪ੍ਰਾਪਤ ਕੀਤੀ ਜਾਂਦੀ ਹੈ। (ਠੀਕ)
(iii) ਰੇਸ਼ਮ ਦੇ ਕੀੜੇ ਪਾਲਣ ਨੂੰ ਐਪੀਕਲਚਰ ਕਹਿੰਦੇ ਹਨ।
(iv) ਕੈਟਰਪਿਲਰ ਦੇ ਸਰੀਰ ਦੇ ਦੁਆਲ਼ੇ ਖੋਲ ਨੂੰ ਕੋਕੂਨ ਕਿਹਾ ਜਾਂਦਾ ਹੈ। (ਠੀਕ)
(v)ਟੱਸਰ ਰੇਸ਼ਮ ਅਤੇ ਮੂਗਾ ਰੇਸ਼ਮ ਗੈਰ-ਮਲਬੇਰੀ ਰੁੱਖਾਂ ਦੇ ਪੱਤੇ ਖਾਣ ਵਾਲੇ ਰੇਸ਼ਮ ਦੇ ਕੀੜਿਆਂ ਦੁਆਰਾ ਤਿਆਰ ਕੀਤੇ ਜਾਂਦੇ ਹਨ (ਠੀਕ)
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਪੌਦਿਆਂ ਅਤੇ ਰੁੱਖਾਂ ਤੋਂ ਪ੍ਰਾਪਤ ਕਿਸੇ ਦੋ ਰੇਸ਼ਿਆਂ ਦੇ ਨਾਮ ਲਿਖੋ।
ਉੱਤਰ- ਪੌਦਿਆਂ ਤੋਂ ਪ੍ਰਾਪਤ ਰੇਸ਼ੇ– ਸੂਤ (ਰੂੰ) ਅਤੇ ਪਟਸਨ (ਜੂਟ)।
ਜੰਤੂਆਂ ਤੋਂ ਪ੍ਰਾਪਤ ਰੇਸ਼ੇ– ਉੱਨ ਅਤੇ ਰੇਸ਼ਮ।
(ii) ਸੈਰੀਕਲਚਰ ਕੀ ਹੈ?
ਉੱਤਰ- ਰੇਸ਼ਮ ਦੇ ਕੀੜੇ ਨੂੰ ਪਾਲਣ ਨੂੰ ਸੈਰੀਕਲਚਰ ਕਹਿੰਦੇ ਹਨ।
(iii) ਉੱਨ ਪੈਦਾ ਕਰਨ ਵਾਲੇ ਆਮ ਜਾਨਵਰਾਂ ਦੇ ਨਾਮ ਦੱਸੋ।
ਉੱਤਰ- ਭੇਡ, ਅੰਗੋਰਾ ਬੱਕਰੀ, ਯੱਕ ਅਤੇ ਊਠ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਅੰਗੋਰਾ ਅਤੇ ਕਸ਼ਮੀਰੀ ਉੱਨ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ- ਅੰਗੋਰਾ ਉਂਨ ਪਹਾੜੀ ਸਥਾਨਾਂ ਜਿਵੇਂ ਜੰਮੂ-ਕਸ਼ਮੀਰ ਵਿੱਚ ਪਾਈ ਜਾਣ ਵਾਲੀ ਅੰਗੋਰਾ ਬੱਕਰੀ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਕਸ਼ਮੀਰੀ ਉੱਨ ਜੰਮੂ-ਕਸ਼ਮੀਰ ਵਿੱਚ ਪਾਈ ਜਾਣ ਵਾਲੀ ਕਸ਼ਮੀਰੀ ਬੱਕਰੀ ਤੋਂ ਪ੍ਰਾਪਤ ਕੀਤੀ ਜਾਂਦੀ ਹੈ।ਕਸ਼ਮੀਰੀ ਉੱਨ ਤੋਂ ਪਸ਼ਮੀਨਾ ਸ਼ਾਲ ਬਣਦੇ ਹਨ।
(ii) ਉਹਨਾਂ ਰਾਜਾਂ ਦੇ ਨਾਮ ਲਿਖੋ ਜਿੱਥੇ ਅੱਗੇ ਦਿੱਤੀਆਂ ਭੇਡਾਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ- ਲੋਹੀ, ਬਖਰਵਾਲ, ਨਾਲੀ, ਮਾਰਵਾੜੀ।
ਉੱਤਰ- ਲੋਹੀ – ਰਾਜਸਥਾਨ ਪੰਜਾਬ
ਬਖਰਵਾਲ – ਜੰਮੂ ਅਤੇ ਕਸ਼ਮੀਰ।
ਨਾਲੀ – ਰਾਜਸਥਾਨ, ਹਰਿਆਣਾ, ਪੰਜਾਬ।
ਮਾਰਵਾੜੀ – ਗੁਜਰਾਤ।
(iii) ਰੇਸ਼ੇ ਤੋਂ ਉੱਨ ਬਣਨ ਦੀ ਸਾਰੀ ਪ੍ਰਕਿਰਿਆ ਦਾ ਪੜਾਅ ਲਿਖੋ।
ਉੱਤਰ- ਰੇਸ਼ਿਆਂ ਤੋਂ ਉਂਨ ਬਣਨ ਦੀ ਪ੍ਰਕਿਰਿਆ ਵਿੱਚ ਹੇਠ ਲਿਖੇ ਪੜਾਅ ਹੁੰਦੇ ਹਨ
(1) ਸ਼ੀਅਰਿੰਗ (ਕਟਾਈ) (Shearing), (2) ਸਕੋਰਿੰਗ (Scouring), (3) ਸੌਰਟਿੰਗ (Sorting),
(4) ਕੌਂਬਿੰਗ (Combing), (5) ਡਾਇੰਗ (ਰੰਗਾਈ) (Dyeing), (6) ਸਪਿਨਿੰਗ (ਬੁਣਾਈ) (Spinning)
(iv) ਕੁੱਝ ਕੁ ਜਾਨਵਰਾਂ ਦੇ ਸੰਘਣੀ ਜੱਤ ਕਿਉਂ ਹੁੰਦੀ ਹੈ?
ਉੱਤਰ- ਜਾਨਵਰਾਂ ਦੇ ਸੰਘਣੇ ਵਾਲਾਂ (ਸੱਤ) ਵਿੱਚ ਹਵਾ ਫਸੀ ਹੁੰਦੀ ਹੈ। ਹਵਾ ਤਾਪ ਦੀ ਰੋਧਕ ਹੋਣ ਕਾਰਨ ਜਾਨਵਰਾਂ ਦੇ ਸਰੀਰ ਦੀ ਗਰਮੀ ਨੂੰ ਬਾਹਰ ਜਾਣ ਤੋਂ ਰੋਕਦੀ ਹੈ। ਇਸ ਤਰ੍ਹਾਂ ਸੰਘਣੀ ਜੱਤ ਵਾਲੇ ਜਾਨਵਰਾਂ ਦੇ ਸਰੀਰ ਵੱਧ ਠੰਡ ਵਿੱਚ ਵੀ ਗਰਮ ਰਹਿੰਦੇ ਹਨ।
(v) ਰੇਸ਼ਮ ਦਾ ਕੀੜਾ ਕਿਵੇਂ ਪਾਲਿਆ ਜਾਂਦਾ ਹੈ?
ਉੱਤਰ- ਮਾਦਾ ਰੇਸ਼ਮ ਦੇ ਕੀੜੇ ਦੇ ਅੰਡੇ ਕੱਪੜੇ ਜਾਂ ਕਾਗਜ਼ ਦੀਆਂ ਪੱਟੀਆਂ ‘ਤੇ ਭੰਡਾਰ ਕੀਤੇ ਜਾਂਦੇ ਹਨ ਅਤੇ ਕਿਸਾਨਾਂ ਨੂੰ ਵੇਚ ਦਿੱਤੇ ਜਾਂਦੇ ਹਨ।ਕਿਸਾਨ ਇਹਨਾਂ ਨੂੰ ਉੱਚਿਤ ਸਥਿਤੀਆਂ, ਤਾਪਮਾਨ ਅਤੇ ਨਮੀ ‘ਤੇ ਰੱਖਦੇ ਹਨ।ਸ਼ਹਿਤੂਤ ਰੁੱਖ ਦੇ ਪੱਤਿਆਂ ਦੀ ਤਾਜ਼ੀ ਫਸਲ ਆਉਣ ‘ਤੇ ਅੰਡਿਆਂ ਨੂੰ ਉੱਚਿਤ ਤਾਪਮਾਨ ‘ਤੇ ਗਰਮ ਕਰਕੇ ਲਾਰਵਾ ਕੱਡਿਆ ਜਾਂਦਾ ਹੈ।ਲਾਰਵਾ ਬਾਂਸ ਦੀਆਂ ਟਰੇਆਂ ਵਿੱਚ ਸ਼ਹਿਤੂਤ ਦੇ ਪੱਤੇ ਖਾਣ ਲਈ ਰੱਖ ਦਿੱਤਾ ਜਾਂਦਾ ਹੈ। ਲਾਰਵਾ, ਕੈਟਰਪਿਲਰ ਵਿੱਚ ਬਦਲਦਾ ਹੈ ਅਤੇ ਫਿਰ ਪਿਊਪਾ ਵਿੱਚ, ਪਿਊਪਾ ਕੋਕੂਨ ਦੇ ਰੂਪ ਵਿੱਚ ਰੇਸ਼ਮ ਦੇ ਰੇਸ਼ੇ ਬੁਣਦਾ ਹੈ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਕੋਕੂਨ ਤੋਂ ਰੇਸ਼ਮ ਬਣਨ ਪ੍ਰਕਿਰਿਆ ਵਿੱਚ ਸ਼ਾਮਿਲ ਸਾਰੇ ਕਦਮਾਂ ਦਾ ਵਰਣਨ ਕਰੋ।
ਉੱਤਰ- (1) ਉਬਾਲਣਾ (Boiling)- ਕੋਕੂਨ ਨੂੰ ਗਰਮ ਪਾਣੀ ਉਬਾਲਿਆ ਜਾਂਦਾ ਹੈ ਤਾਂ ਕਿ ਲਾਰਵਾ ਮਰ ਜਾਵੇ ਅਤੇ ਰੇਸ਼ਮ ਗੂੰਦ ਨਰਮ ਹੋ ਜਾਵੇ।
(2) ਰੀਲਿੰਗ (Reeling)— ਕੋਕੂਨ ਤੋਂ ਧਾਗੇ ਕੱਢਣ ਦੀ ਪ੍ਰਕਿਰਿਆ ਨੂੰ ਰੇਸ਼ਮ ਦੀ ਰਲਿੰਗ ਕਹਿੰਦੇ ਹਨ। ਇਹ ਵਿਸ਼ੇਸ਼ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ।
(3) ਥਰੋਇੰਗ (Throwing)- ਇਸ ਪ੍ਰਕਿਰਿਆ ਵਿੱਚ ਰੇਸ਼ਮ ਦੇ ਧਾਗਿਆਂ ਨੂੰ ਮਜ਼ਬੂਤੀ ਦੇਣ ਲਈ ਕੱਤਿਆ ਜਾਂਦਾ ਹੈ।
(4) ਰੰਗਾਈ (Dyeing)- ਅੰਤ ਵਿੱਚ ਰੇਸ਼ਮ ਨੂੰ ਲੋੜੀਂਦੇ ਰੰਗਾਂ ਨਾਲ ਰੰਗ ਦਿੱਤਾ ਜਾਂਦਾ ਹੈ।
(ii) ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ ਦਾ ਇੱਕ ਲੇਬਲ ਕੀਤਾ ਚਿੱਤਰ ਬਣਾਓ ਅਤੇ ਵਰਣਨ ਕਰੋ।
ਉੱਤਰ- (1) ਮਾਦਾ ਰੇਸ਼ਮ ਦਾ ਕੀੜਾ ਸ਼ਹਿਤੂਤ ਦੇ ਪੱਤਿਆਂ ਤੇ ਅੰਡੇ ਦਿੰਦਾ ਹੈ।
(2) ਅੰਡਿਆਂ ਤੋਂ ਲਾਰਵਾ ਪੈਦਾ ਹੁੰਦਾ ਹੈ, ਜੋ ਦੋ ਹਫਤਿਆਂ ਵਿੱਚ ਕੀੜੇ ਵਰਗੀ ਸ਼ਕਲ ਲੈ ਲੈਂਦਾ ਹੈ ਜਿਸ ਨੂੰ ਕੈਟਰਪਿਲਰ ਜਾਂ ਰੇਸ਼ਮ ਦਾ ਕੀੜਾ ਕਹਿੰਦੇ ਹਨ।ਇਹ ਪੱਤੇ ਖਾ-ਖਾ ਕੇ ਵਧਦਾ ਜਾਂਦਾ ਹੈ ਅਤੇ ਪਿਊਪਾ ਵਿੱਚ ਬਦਲ ਜਾਂਦਾ ਹੈ।
(3) ਪਿਊਪਾ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਪ੍ਰੋਟੀਨ ਬਣਿਆ ਰੇਸ਼ਾ ਛੱਡਦਾ ਹੋਇਆ ਮੂੰਹ ਨੂੰ 8 ਦੇ ਆਕਾਰ ਵਿੱਚ ਘੁੰਮਾਉਂਦਾ ਹੈ। ਇਸ ਤਰ੍ਹਾਂ ਕੀੜੇ ਦੇ ਦੁਆਲੇ ਰੇਸ਼ਮ ਦੇ ਰੇਸ਼ਿਆਂ ਨਾਲ ਬਣਿਆ ਕੋਕੂਨ ਬਣ ਜਾਂਦਾ ਹੈ।