ਅਧਿਆਇ-2 ਜੰਤੂਆਂ ਵਿੱਚ ਪੋਸ਼ਣ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਜਿਹੜੇ ਜੀਵ ਪੌਦਿਆਂ ਅਤੇ ਜੰਤੂਆਂ ਦੋਵਾਂ ਨੂੰ ਖਾ ਲੈਂਦੇ ਹਨ ਉਨ੍ਹਾਂ ਨੂੰ ਸਰਬ-ਆਹਾਰੀ ਕਹਿੰਦੇ ਹਨ।
(ii) ਮਨੁੱਖ ਵਿੱਚ ਭੋਜਨ ਦਾ ਪਾਚਨ ਮੂੰਹ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਛੋਟੀ ਆਂਦਰ ਵਿੱਚ ਪੂਰਨ ਹੁੰਦਾ ਹੈ।
(iii) ਜਿਗਰ ਮਨੁੱਖ ਦੀ ਸਭ ਤੋਂ ਵੱਡੀ ਗ੍ਰੰਥੀ ਹੈ।
(iv) ਵੱਡੀ ਆਂਦਰ ਵਿੱਚ ਅਣਪਚੇ ਭੋਜਨ ਵਿੱਚੋਂ ਪਾਣੀ ਅਤੇ ਲੂਣ ਸੋਖੇ ਜਾਂਦੇ ਹਨ।
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।
(i) ਜੀਭ ਭੋਜਨ ਨੂੰ ਲਾਰ ਨਾਲ ਮਿਲਾਉਣ ਵਿੱਚ ਮਦਦ ਕਰਦੀ ਹੈ। (ਸਹੀ)
(ii) ਮਨੁੱਖ ਵਿੱਚ ਪਾਚਨ ਕਿਰਿਆ ਮਿਹਦੇ ਵਿੱਚ ਪੂਰੀ ਹੋ ਜਾਂਦੀ ਹੈ।(ਗਲਤ)
(iii) ਜੁਗਾਲੀ ਕਰਨ ਵਾਲੇ ਜੰਤੂਆਂ ਨੂੰ ਰੂਮੀਨੈਂਟ ਕਹਿੰਦੇ ਹਨ।(ਸਹੀ)
(iv) ਅਮੀਬਾ ਝੂਠੇ ਪੈਰਾਂ (ਸੂਡੋਪੋਡੀਆ) ਨਾਲ ਭੋਜਨ ਦੇ ਕਣ ਫੜਦਾ ਹੈ। (ਸਹੀ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ
ਕਾਲਮ ‘ਉ ਕਾਲਮ ‘ਅ’
(i) ਜੁਗਾਲੀ ਕਰਨ ਵਾਲਾ (ਰੂਮੀਨੈਂਟ) (ਸ) ਗਊ
(ii) ਕਾਰਬੋਹਾਈਡਰੇਟਸ (ੲ) ਗੁਲੂਕੋਜ਼
(iii) ਪਿੱਤਾ (ੳ) ਪਿੱਤ ਰਸ
(iv) ਛੋਟੀ ਆਂਦਰ (ਹ) ਭੋਜਨ ਦਾ ਪਾਚਨ ਪੂਰਨ ਹੁੰਦਾ ਹੈ
(v) ਮਲ ਨਲੀ (ਅ) ਅਣਪਚਿਆ ਭੋਜਨ ਜਮ੍ਹਾਂ ਹੁੰਦਾ ਹੈ
ਪ੍ਰਸ਼ਨ 4- ਸਹੀ ਉੱਤਰ ਚੁਣੋ
(i) ਜਿਹੜੇ ਜੰਤੂ ਕੇਵਲ ਪੌਦੇ ਖਾਂਦੇ ਹਨ: –
(ੳ) ਮਾਸਾਹਾਰੀ
(ਅ) ਸ਼ਾਕਾਹਾਰੀ ( ü )
(ੲ) ਸਰਬ-ਆਹਾਰੀ
(ਸ) ਮ੍ਰਿਤਜੀਵੀ
(ii) ਸੈੱਲਾਂ ਤੋਂ ਬਾਹਰ ਪਾਚਨ ਹੁੰਦਾ ਹੈ
(ੳ) ਪਰਜੀਵੀ
(ਅ) ਮਾਸਾਹਾਰੀ
(ੲ) ਮ੍ਰਿਤਜੀਵੀ( ü )
(ਸ) ਸ਼ਾਕਾਹਾਰੀ
(iii) ਜੰਤੂ ਦੁਆਰਾ ਸਰੀਰ ਅੰਦਰ ਭੋਜਨ ਲੈ ਜਾਣ ਦੀ ਕਿਰਿਆ
(ੳ) ਭੋਜਨ ਗ੍ਰਹਿਣ ( ü )
(ਅ) ਪਾਚਨ
(ੲ) ਸੋਖਣ
(ਸ) ਮਲ ਤਿਆਗ
(iv) ਜਿਗਰ ਦਾ ਰਿਸਾਵ:-
(ੳ) ਪ੍ਰੋਟੀਨ
(ਅ) ਪਿੱਤ ਰਸ ( ü )
(ੲ) ਕਾਰਬੋਹਾਈਡਰੇਟਸ
(ਸ) ਲਾਰ
(v) ਅਮੀਬਾ ਵਿੱਚ ਪੋਸ਼ਣ ਦੀ ਕਿਸਮ:-
(ੳ) ਪਰਜੀਵੀ
(ਅ) ਪ੍ਰਾਣੀਵਤ ( ü )
(ੲ) ਮ੍ਰਿਤਜੀਵੀ
(ਸ) ਸੰਸਲੇਸ਼ਣ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ–
ਪ੍ਰਸ਼ਨ (i) ਪ੍ਰਾਣੀਵਤ ਪੋਸ਼ਣ ਕੀ ਹੈ?
ਉੱਤਰ- ਪ੍ਰਾਣੀਵਤ ਪੋਸ਼ਣ ਦੌਰਾਨ ਗੁੰਝਲਦਾਰ ਭੋਜਨ ਸਰੀਰ ਅੰਦਰ ਲਿਜਾ ਕੇ, ਐਨਜਾਈਮਾਂ ਦੀ ਸਹਾਇਤਾ ਨਾਲ ਸਰਲ ਯੋਗਿਕਾਂ ਵਿੱਚ ਤੋੜ ਕੇ ਸੋਖ ਲਿਆ ਜਾਂਦਾ ਹੈ। ਜਿਵੇਂ- ਅਮੀਬਾ ਅਤੇ ਮਨੁੱਖ ਵਿੱਚ ਪੋਸ਼ਣ।
(ii) ਸੋਖਣ ਤੋਂ ਕੀ ਭਾਵ ਹੈ?
ਉੱਤਰ- ਪਚੇ ਹੋਏ ਭੋਜਨ ਵਿੱਚੋਂ ਜਰੂਰੀ ਪੋਸ਼ਕ ਤੱਤਾਂ ਨੂੰ ਸਰੀਰ ਦੁਆਰਾ ਜਜ਼ਬ ਕਰਨ ਨੂੰ ਸੋਖਣ ਕਹਿੰਦੇ ਹਨ।
(iii) ਸਵੈ ਅੰਗੀਕਰਨ ਦੀ ਪਰਿਭਾਸ਼ਾ ਲਿਖੋ।
ਉੱਤਰ- ਸੋਖੇ ਹੋਏ ਭੋਜਨ ਦੀ ਵਰਤੋਂ ਸਰੀਰ ਦੇ ਵੱਖ-ਵੱਖ ਭਾਗਾਂ ਵੱਲੋਂ ਵਾਧੇ ਅਤੇ ਰੱਖ-ਰਖਾਵ ਲਈ ਕਰਨ ਨੂੰ ਸਵੈ ਅੰਗੀਕਰਨ ਕਹਿੰਦੇ ਹਨ।
(iv) ਪਾਚਨ ਨਲੀ ਦੇ ਵੱਖ-ਵੱਖ ਭਾਗਾਂ ਦੇ ਨਾਂ ਲਿਖੋ।
ਉੱਤਰ- ਮੂੰਹ, ਭੋਜਨ ਨਲੀ, ਮਿਹਦਾ, ਛੋਟੀ ਆਂਦਰ, ਵੱਡੀ ਆਂਦਰ, ਰੈਕਟਮ ਅਤੇ ਮਲ ਦੁਆਰ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਦੁੱਧ ਦੇ ਦੰਦਾਂ ਅਤੇ ਸਥਾਈ ਦੰਦਾਂ ਤੋਂ ਕੀ ਭਾਵ ਹੈ?
ਉੱਤਰ- ਦੁੱਧ ਦੇ ਦੰਦ– ਬਾਲ ਅਵਸਥਾ ਦੌਰਾਨ ਉੱਗੇ 20 ਦੰਦਾਂ ਨੂੰ ਦੁੱਧ ਦੇ ਦੰਦ ਕਹਿੰਦੇ ਹਨ।ਇਹ 6 ਤੋਂ 8 ਸਾਲ ਦੀ ਉਮਰ ਵਿੱਚ ਨਿਕਲ ਜਾਂਦੇ ਹਨ।
ਸਥਾਈ ਦੰਦ– ਦੁੱਧ ਦੇ ਦੰਦ ਨਿਕਲਨ ਤੋਂ ਬਾਅਦ ਉੱਗੇ 32 ਦੰਦਾਂ ਦੇ ਸੈੱਟ ਨੂੰ ਸਥਾਈ ਦੰਦ ਕਹਿੰਦੇ ਹਨ।
(ii) ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮਾਂ ਦੇ ਦੰਦ ਅਤੇ ਉਨ੍ਹਾਂ ਦੇ ਕਾਰਜ ਲਿਖੋ।
ਉੱਤਰ- (ੳ) ਤਿੱਖੇ ਦੰਦ (4) – ਇਹ ਭੋਜਨ ਕੱਟਣ ਲਈ ਵਰਤੇ ਜਾਂਦੇ ਹਨ।
(ਅ) ਸੂਏ (8) – ਇਹ ਭੋਜਨ ਫਾੜਨ ਲਈ ਵਰਤੇ ਜਾਂਦੇ ਹਨ।
(ੲ) ਪ੍ਰੀ ਮੋਲਰ ਦਾੜਾਂ (8) – ਇਹ ਭੋਜਨ ਚਬਾਉਣ ਅਤੇ ਪੀਸਣ ਲਈ ਵਰਤੇ ਜਾਂਦੇ ਹਨ।
(ਸ) ਮੋਲਰ ਦਾੜਾਂ (12) – ਇਹ ਵੀ ਭੋਜਨ ਨੂੰ ਪੀਸਣ ਲਈ ਵਰਤੇ ਜਾਂਦੇ ਹਨ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਅੰਕਿਤ ਚਿੱਤਰ ਦੀ ਸਹਾਇਤਾ ਨਾਲ ਅਮੀਬਾ ਵਿੱਚ ਪੋਸ਼ਣ ਦਾ ਵਰਣਨ ਕਰੋ।
ਉੱਤਰ- ਅਮੀਬਾ ਇੱਕ ਸੈੱਲੀ ਸਖ਼ਮਜੀਵ ਹੈ । ਇਸ ਦੇ ਬਾਹਰ ਸੈੱਲ ਝਿੱਲੀ ਹੁੰਦੀ ਹੈ । ਇਹ ਆਭਾਸੀ ਪੈਰਾਂ (ਸੁਡੋਪੋਡੀਆ) ਨਾਲ ਚਲਦਾ ਹੈ । ਇਹ ਉੱਗਲਾਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜੋ ਗਤੀ ਕਰਨ ਵਿੱਚ ਅਤੇ ਅਮੀਬੇ ਦੇ ਸੰਪਰਕ ਵਿੱਚ ਆਏ ਭੋਜਨ ਨੂੰ ਫੜਨ ਵਿੱਚ ਸਹਾਇਤਾ ਕਰਦੀਆਂ ਹਨ। ਭੋਜਨ ਪ੍ਰਾਪਤੀ ਦੌਰਾਨ ਭੋਜਨ ਦੇ ਦੁਆਲੇ ਦੋਵਾਂ ਆਭਾਸੀ ਪੈਰਾਂ ਵਿਚਕਾਰਲੀ ਝਿੱਲੀ ਦ੍ਰਵਿਤ ਹੋ ਜਾਂਦੀ ਹੈ ਅਤੇ ਭੋਜਨ ਦਾ ਕਣ, ਭੋਜਨ ਵੈਕਯੂਲ ਵਿੱਚ ਬਦਲ ਜਾਂਦਾ ਹੈ ਅਤੇ ਇਸ ਦੇ ਅੰਦਰ ਪਾਚਕ ਰਸਾਂ ਦਾ ਰਿਸਾਵ ਹੁੰਦਾ ਹੈ ਜਿਸ ਵਿੱਚ ਪੋਸ਼ਕ ਸ਼ੋਖ ਲਏ ਜਾਂਦੇ ਹਨ । ਅਣਪਚੇ ਭੋਜਨ ਕਣ ਅਮੀਬਾ ਦੇ ਸਰੀਰ ਵਿੱਚੋਂ ਅਜਿਹੀ ਹੀ ਪ੍ਰਕਿਰਿਆ ਦੁਆਰਾ ਤਿਆਗ ਦਿੱਤੇ ਜਾਂਦੇ ਹਨ ।