ਅਧਿਆਇ-13 ਗਤੀ ਅਤੇ ਸਮਾਂ
ਅਭਿਆਸ
ਪ੍ਰਸ਼ਨ 1. ਖਾਲੀ ਸਥਾਨ ਭਰੋ।
(i) ਕਿਸੇ ਵਸਤੂ ਦੀ ਸਿੱਧੀ ਰੇਖਾ ਵਿੱਚ ਗਤੀ ਨੂੰ ਸਰਲ-ਰੇਖੀ ਗਤੀ ਆਖਦੇ ਹਨ।
(ii) ਇੱਕ ਘੜੀ ਦੀ ਵਰਤੋਂ ਸਮਾਂ ਮਾਪਣ ਲਈ ਕੀਤੀ ਜਾਂਦੀ ਹੈ।
(iii) ਇੱਕ ਸਮਾਨ ਗਤੀ ਲਈ ਤੈਅ ਕੀਤੀ ਦੂਰੀ ਅਤੇ ਲੱਗੇ ਸਮੇਂ ਵਿੱਚ ਬਣਾਇਆ ਗ੍ਰਾਫ਼ ਇੱਕ ਸਿੱਧੀ ਰੇਖਾ ਹੈ।
(iv) ਇੱਕ ਸਧਾਰਨ ਪੈਂਡੂਲਮ ਦੀ ਗਤੀ ਨੂੰ ਡੋਲਨ ਗਤੀ ਆਖਦੇ ਹਨ।
ਪ੍ਰਸ਼ਨ 2- ਹੇਠ ਲਿਖਿਆਂ ਲਈ ਠੀਕ ਜਾਂ ਗਲਤ ਲਿਖੋ
(i) ਪ੍ਰਤੀ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਚਾਲ ਆਖਦੇ ਹਨ। (ਠੀਕ)
(ii) ਚਾਲ ਦੀ SI ਇਕਾਈ Km/s ਹੈ। (ਗਲਤ)
(iii) ਪੈਂਡੂਲਮ ਦੁਆਰਾ ਇੱਕ ਡੋਲਨ ਲਈ ਲਗਾਏ ਗਏ ਸਮੇਂ ਨੂੰ ਇਸਦਾ ਆਵਰਤ ਕਾਲ ਆਖਦੇ ਹਨ। (ਠੀਕ)
(iv) ਚੱਲਦੇ ਹੋਏ ਵਾਹਨਾਂ ਦੀ ਗਤੀ ਮਾਪਣ ਲਈ ਵਰਤੇ ਜਾਂਦੇ ਯੰਤਰ ਨੂੰ ਸਪੀਡੋਮੀਟਰ ਆਖਦੇ ਹਨ।(ਠੀਕ)
ਪ੍ਰਸ਼ਨ 3- ਕਾਲਮ ਮਿਲਾਨ ਕਰੋ
ਪ੍ਰਸ਼ਨ 4- ਬਹੁ ਵਿਕਲਪੀ ਪ੍ਰਸ਼ਨ
(i) ਹੇਠ ਦਿੱਤੇ ਵਿੱਚੋਂ ਕਿਹੜਾ ਦੂਰੀ-ਸਮਾਂ ਗ੍ਰਾਫ਼ ਵਸਤੂ ਦੀ ਵਿਰਾਮ ਅਵਸਥਾ ਨੂੰ ਦਰਸਾਉਂਦਾ ਹੈ?
(ii) ਹੇਠ ਦਿੱਤੇ ਵਿੱਚੋਂ ਕਿਹੜੀ ਸਮੀਕਰਨ ਗਤੀ ਪਤਾ ਕਰਨ ਲਈ ਠੀਕ ਸੰਬੰਧ ਦਰਸਾਉਂਦੀ ਹੈ?
(ੳ) ਚਾਲ = ਦੂਰੀ X ਸਮਾਂ (ਅ) ਚਾਲ = ਦੂਰੀ / ਸਮਾਂ (ੲ) ਚਾਲ = ਸਮਾਂ/ਦੂਰੀ (ਸ) ਚਾਲ = ਦੂਰੀ/ਸਮਾਂ ( ü)
(iii) ਸਧਾਰਨ ਪੈਂਡੂਲਮ ……………………………….. ਗਤੀ ਦੀ ਉਦਾਹਰਨ ਹੈ?
(ੳ) ਸਰਲ ਰੇਖੀ ਗਤੀ (ਅ) ਡੋਲਨ ਗਤੀ ( ü) (ੲ) ਆਵਰਤੀ ਗਤੀ (ਸ) ਚੱਕਰਾਕਾਰ ਗਤੀ
(iv) ਇੱਕ ਕਾਰ 40km/h ਦੀ ਚਾਲ ਨਾਲ 15 ਮਿੰਟ ਚਲਦੀ ਹੈ ਅਤੇ ਅਗਲੇ 15 ਮਿੰਟ ਲਈ ਉਸਦੀ ਚਾਲ 60 km/h ਹੋ ਜਾਂਦੀ ਹੈ। ਕਾਰ ਦੁਆਰਾ ਤੈਅ ਕੀਤੀ ਕੁੱਲ ਦੂਰੀ ਪਤਾ ਕਰੋ।
(ੳ) 100 km (ਅ) 25 km ( ü) (ੲ) 15 km (ਸ) 10 km
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਚਾਲ ਦੀ ਪਰਿਭਾਸ਼ਾ ਲਿਖੋ। ਇਸਦੀ SI ਇਕਾਈ ਕੀ ਹੈ?
ਉੱਤਰ- ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਚਾਲ ਆਖਦੇ ਹਨ।ਚਾਲ ਦੀ SI ਇਕਾਈ ਮੀਟਰ ਪ੍ਰਤੀ ਸੈਕਿੰਡ (m/s) ਹੈ।
(ii) ਪੁਰਾਣੇ ਸਮੇਂ ਵਿੱਚ ਲੋਕ ਸਮਾਂ ਮਾਪਣ ਲਈ ਕਿਹੜੇ ਉਪਕਰਣਾਂ ਦੀ ਵਰਤੋਂ ਕਰਦੇ ਸਨ?
ਉੱਤਰ- ਸੂਰਜੀ ਘੜੀ, ਰੇਤ ਘੜੀ ਅਤੇ ਪਾਣੀ ਘੜੀ ਆਦਿ।
(iii) ਇਹਨਾਂ ਦਾ ਮਾਪ ਪਤਾ ਕਰਨ ਲਈ ਵਰਤੇ ਜਾਂਦੇ ਉਪਕਰਣਾਂ ਦੇ ਨਾਂ ਲਿਖੋ।
(ੳ) ਚੱਲਦੇ ਵਾਹਨ ਦੀ ਚਾਲ, (ਅ) ਵਾਹਨਾਂ ਦੁਆਰਾ ਤੈਅ ਕੀਤੀ ਦੂਰੀ
ਉੱਤਰ- (ੳ) ਚੱਲਦੇ ਵਾਹਨ ਦੀ ਚਾਲ- ਸਪੀਡੋਮੀਟਰ, (ਅ) ਵਾਹਨਾਂ ਦੁਆਰਾ ਤੈਅ ਕੀਤੀ ਦੂਰੀ- ਓਡੋਮੀਟਰ।
(iv) ਗ੍ਰਾਫ਼ ਕੀ ਹੁੰਦਾ ਹੈ? ਇਸ ਦੀਆਂ ਕਿਸਮਾਂ ਦੇ ਨਾਂ ਲਿਖੋ।
ਉੱਤਰ- ਗ੍ਰਾਫ਼ ਇੱਕ ਮਾਤਰਾ (ਭੌਤਿਕ ਰਾਸ਼ੀ) ਦੀ ਦੂਜੀ ਮਾਤਰਾ ਨਾਲ ਤੁਲਨਾ ਨੂੰ ਚਿੱਤਰ ਦੇ ਰੂਪ ਵਿੱਚ ਦਰਸਾਉਂਦਾ ਹੈ।ਗਰਾਫ਼ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ (1) ਰੇਖੀ ਗ੍ਰਾਫ਼, (2) ਛੜ ਗ੍ਰਾਫ਼, (3) ਚੱਕਰ ਗ੍ਰਾਫ਼ (ਪਾਈ ਚਾਰਟ) ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਮੰਦ ਅਤੇ ਤੇਜ਼ ਗਤੀ ਵਿੱਚ ਅੰਤਰ ਦੱਸੋ। ਇਹਨਾਂ ਦੀਆਂ ਉਦਾਹਰਨਾਂ ਦਿਉ।
ਉੱਤਰ- ਮੰਦ ਗਤੀ- ਜੇ ਕੋਈ ਵਸਤੂ ਨਿਸ਼ਚਿਤ ਦੂਰੀ ਤੈਅ ਕਰਨ ਲਈ ਬਹੁਤ ਲੰਬਾ ਸਮਾਂ ਲਗਾਉਂਦੀ ਹੈ ਤਾਂ ਉਸਦੀ ਗਤੀ ਨੂੰ ਮੰਦ ਗਤੀ ਆਖਦੇ ਹਨ। ਉਦਾਹਰਨ ਵਜੋਂ ਕੱਛੂ ਅਤੇ ਘੋਗੇ ਦੀ ਗਤੀ।
ਤੇਜ਼ ਗਤੀ- ਜੇ ਕੋਈ ਵਸਤੂ ਨਿਸ਼ਚਿਤ ਦੂਰੀ ਤੈਅ ਕਰਨ ਲਈ ਬਹੁਤ ਘੱਟ ਸਮਾਂ ਲਗਾਉਂਦੀ ਹੈ ਤਾਂ ਉਸਦੀ ਗਤੀ ਨੂੰ ਤੇਜ਼ ਗਤੀ ਆਖਦੇ ਹਨ। ਉਦਾਹਰਨ ਵਜੋਂ ਰੇਸਿੰਗ ਕਾਰ ਅਤੇ ਚੀਤੇ ਦੀ ਗਤੀ।
(ii) ਇੱਕ ਸਮਾਨ ਅਤੇ ਅਸਮਾਨ ਗਤੀਆਂ ਵਿੱਚ ਅੰਤਰ ਦੱਸੋ। ਇਹਨਾਂ ਦੀਆਂ ਉਦਾਹਰਨਾਂ ਦਿਉ।
ਉੱਤਰ- ਇੱਕ ਸਮਾਨ ਗਤੀ- ਜਦੋਂ ਕੋਈ ਵਸਤੂ ਬਰਾਬਰ ਸਮਾਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਕਰੇ ਤਾਂ ਉਸਦੀ ਗਤੀ ਨੂੰ ਇੱਕ ਸਮਾਨ ਗਤੀ ਕਹਿੰਦੇ ਹਨ। ਉਦਾਹਰਨ ਵਜੋਂ ਸਿੱਧੇ ਟਰੈਕ ‘ਤੇ ਇੱਕੋ ਚਾਲ ਨਾਲ ਚੱਲਦੀ ਰੇਲ ਗੱਡੀ।
ਅਸਮਾਨ ਗਤੀ- ਜਦੋਂ ਕੋਈ ਵਸਤੂ ਬਰਾਬਰ ਸਮਾਂ ਅੰਤਰਾਲਾਂ ਵਿੱਚ ਅਸਮਾਨ ਦੂਰੀ ਤੈਅ ਕਰੇ ਤਾਂ ਉਸਦੀ ਗਤੀ ਨੂੰ ਅਸਮਾਨ ਗਤੀ ਕਹਿੰਦੇ ਹਨ। ਉਦਾਹਰਨ ਵਜੋਂ ਘਰ ਤੋਂ ਸਕੂਲ ਆਉਣ ਸਮੇਂ ਸਾਈਕਲ ਦੀ ਗਤੀ (ਕਦੇ ਚਾਲ ਵਧਦੀ ਹੈ ਅਤੇ ਕਦੇ ਘੱਟਦੀ ਹੈ)।
(iii) ਅਜੈ ਆਪਣੇ ਘਰ ਤੋਂ 600 ਮੀਟਰ ਦੂਰ ਆਪਣੇ ਸਕੂਲ ਚਲਾ ਜਾਂਦਾ ਹੈ। ਜੇ ਉਸਨੂੰ ਆਪਣੇ ਘਰ ਤੋਂ ਪੈਦਲ ਸਕੂਲ ਤੱਕ ਜਾਣ ਵਿੱਚ 5 ਮਿੰਟ ਲੱਗਦੇ ਹੋਣ, ਤਾਂ ਉਸਦੀ ਚਾਲ ਮੀ./ਸੈ. ਵਿੱਚ ਪਤਾ ਕਰੋ।
ਉੱਤਰ- ਦੂਰੀ = 600 ਮੀਟਰ,
ਸਮਾਂ = 5 ਮਿੰਟ = 5 X 60 ਸੈਕਿੰਡ = 300 ਸੈਕਿੰਡ
ਚਾਲ = ਦੂਰੀ /ਸਮਾਂ = 600/300 = 2 ਮੀ./ਸੈ.
(iv) ਦੋ ਸਟੇਸ਼ਨਾਂ ਵਿਚਕਾਰ 216 ਕਿਲੋਮੀਟਰ ਦੀ ਦੂਰੀ ਹੈ। 20 ਮੀ./ਸੈ. ਦੀ ਚਾਲ ਨਾਲ ਚੱਲ ਰਹੀ ਇੱਕ ਰੇਲਗੱਡੀ ਕਿੰਨੇ ਘੰਟੇ ਵਿੱਚ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਪਹੁੰਚੇਗੀ?
ਉੱਤਰ- ਦੂਰੀ = 216 ਕਿਲੋਮੀਟਰ = 216 X 1000 ਮੀਟਰ = 216000 ਮੀਟਰ
ਚਾਲ = 20 ਮੀ./ਸੈ.
ਸਮਾਂ = ?
ਅਸੀਂ ਜਾਣਦੇ ਹਾਂ ਕਿ, ਚਾਲ = ਦੂਰੀ/ ਸਮਾਂ
ਇਸ ਲਈ, ਸਮਾਂ = ਦੂਰੀ / ਚਾਲ
ਸਮਾਂ= 216000/20 = 10800 ਸੈਕਿੰਡ = 10800/3600=3 ਘੰਟੇ
(v) ਇੱਕ ਸਧਾਰਨ ਪੈਂਡੂਲਮ 20 ਸੈਕਿੰਡ ਵਿੱਚ 50 ਡੋਲਨਾਂ ਪੂਰੀਆਂ ਕਰਦਾ ਹੈ। ਇਸ ਦਾ ਆਵਰਤ ਕਾਲ ਪਤਾ ਕਰੋ।
ਉੱਤਰ- 50 ਡੋਲਨ ਪੂਰੇ ਕਰਨ ਵਿੱਚ ਲੱਗਾ ਸਮਾਂ = 20 ਸੈਕਿੰਡ
1 ਡੋਲਨ ਪੂਰਾ ਕਰਨ ਵਿੱਚ ਲੱਗਾ ਸਮਾਂ =20/50 =0.4 ਸੈਕਿੰਡ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਇੱਕ ਸਧਾਰਨ ਪੈਂਡੂਲਮ ਦਾ ਆਵਰਤ ਕਾਲ ਪਤਾ ਕਰਨ ਦੀ ਵਿਧੀ ਲਿਖੋ।
ਉੱਤਰ- ਲਗਭਗ 1 ਮੀਟਰ ਲੰਬੇ ਧਾਗੇ ਵਾਲਾ ਇੱਕ ਸਧਾਰਨ ਪੈਂਡੂਲਮ ਕਿਸੇ ਮੇਜ਼ ਨਾਲ ਮੇਖ ਆਦਿ ਨਾਲ ਲਟਕਾਓ। ਕੁੱਝ ਸਮਾਂ ਵਿਰਾਮ ਅਵਸਥਾ ਵਿੱਚ ਰੱਖਣ ਤੋਂ ਬਾਅਦ ਫਰਸ਼ ਉੱਪਰ ਮੱਧ ਸਥਿਤੀ ਨੂੰ ਅੰਕਿਤ ਕਰੋ।ਪੈਂਡੂਲਮ ਨੂੰ ਇੱਕ ਪਾਸੇ ਲਿਜਾ ਕੇ ਹੌਲੀ ਜਿਹੀ ਛੱਡੋ। ਜਦੋਂ ਗੋਲਾ ਅੰਤਿਮ ਸਥਿਤੀ ਤੇ ਹੋਵੇ ਤਾਂ ਵਿਰਾਮ ਘੜੀ ਸ਼ੁਰੂ ਕਰੋ ਅਤੇ 20 ਡੋਲਨਾਂ ਲਈ ਲੱਗਿਆ ਸਮਾਂ ਨੋਟ ਕਰੋ। ਇਸ ਸਮੇਂ ਨੂੰ 20 ਨਾਲ ਭਾਗ ਕਰਨ ‘ਤੇ ਅਸੀਂ ਸਧਾਰਨ ਪੈਂਡੂਲਮ ਦਾ ਆਵਰਤ ਕਾਲ ਪਤਾ ਕਰ ਸਕਦੇ ਹਾਂ।
(ii) ਇੱਕ ਕਾਰ ਪਹਿਲੇ ਘੰਟੇ ਵਿੱਚ 60 ਕਿ.ਮੀ., ਦੂਜੇ ਘੰਟੇ ਵਿੱਚ 75 ਕਿ.ਮੀ., ਤੀਜੇ ਘੰਟੇ ਵਿੱਚ 55 ਕਿ.ਮੀ. ਅਤੇ ਚੌਥੇ ਘੰਟੇ ਵਿੱਚ 50 ਕਿ.ਮੀ. ਦੂਰੀ ਤੈਅ ਕਰਦੀ ਹੈ। ਕਾਰ ਦੀ ਗਤੀ ਲਈ ਦੂਰੀ-ਸਮਾਂ ਗ੍ਰਾਫ਼ ਬਣਾਓ।
(ੳ) ਪੂਰੇ ਸਫ਼ਰ ਲਈ ਕਾਰ ਦੀ ਚਾਲ ਪਤਾ ਕਰੋ।
(ਅ) ਪਹਿਲੇ ਘੰਟੇ ਤੋਂ ਤੀਜੇ ਘੰਟੇ ਵਿਚਕਾਰ ਕਾਰ ਦੀ ਚਾਲ ਪਤਾ ਕਰੋ।
ਉੱਤਰ
(ੳ) – ਪੂਰੇ ਸਫ਼ਰ ਲਈ, ਕੁੱਲ ਦੂਰੀ = 240 ਕਿ.ਮੀ.
ਕੁੱਲ ਸਮਾਂ = 4 ਘੰਟੇ
ਚਾਲ = ਦੂਰੀ /ਸਮਾਂ = 240/4 = 60 ਕਿ.ਮੀ/ਘੰਟਾ
(ਅ) — ਪਹਿਲੇ ਘੰਟੇ ਤੋਂ ਤੀਜੇ ਘੰਟੇ ਤੱਕ ਦੇ ਸਫ਼ਰ ਲਈ, ਦੂਰੀ = 190 ਕਿ.ਮੀ.
ਸਮਾਂ = 3 ਘੰਟੇ
ਚਾਲ = ਦੂਰੀ /ਸਮਾਂ = 190/3 = 63.33 ਕਿ.ਮੀ/ਘੰਟਾ
(iii) ਚਿੱਤਰ ਵਿੱਚ ਦੋ ਵਾਹਨਾਂ, A ਅਤੇ B ਦੀ ਗਤੀ ਲਈ ਦੂਰੀ-ਸਮਾਂ ਗ੍ਰਾਫ਼ ਦਿੱਤਾ ਗਿਆ ਹੈ।ਦੋਹਾਂ ਵਿੱਚੋਂ ਕਿਸ ਦੀ ਚਾਲ ਜ਼ਿਆਦਾ ਹੈ?
ਉੱਤਰ- ਵਾਹਨ ਦੀ ਚਾਲ ਵੱਧ ਹੈ, ਕਿਉਂਕਿ ਇਸ ਦਾ ਸਲੋਪ (ਢਲਾਣ) B ਤੋਂ ਵੱਧ ਹੈ।