ਅਧਿਆਇ-1 ਪੌਦਿਆਂ ਵਿੱਚ ਪੋਸ਼ਣ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ ਪੋਸ਼ਣ ਕਹਿੰਦੇ ਹਨ।
(ii) ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਲਈ ਪੱਤਿਆਂ ਦੀ ਸਤ੍ਹਾ ‘ਤੇ ਮੌਜੂਦ ਸੂਖ਼ਮ ਛੇਕਾਂ ਰਾਹੀਂ ਹਵਾ ਤੋਂ ਕਾਰਬਨ ਡਾਈਆਕਸਾਈਡ ਲਈ ਜਾਂਦੀ ਹੈ।
(iii) ਪ੍ਰਕਾਸ਼ ਸੰਸ਼ਲੇਸ਼ਣ ਦਾ ਪਹਿਲਾ ਉਤਪਾਦ ਗੁਲੂਕੋਜ਼ ਹੈ।
(iv) ਜਿਹੜੇ ਜੀਵ, ਦੂਸਰੇ ਪੌਦਿਆਂ ਦੁਆਰਾ ਤਿਆਰ ਕੀਤੇ ਭੋਜਨ ਉੱਪਰ ਨਿਰਭਰ ਕਰਦੇ ਹਨ, ਉਹਨਾਂ ਨੂੰ ਪਰਪੋਸ਼ੀ ਕਹਿੰਦੇ ਹਨ।
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।
(i) ਕਾਰਬੋਹਾਈਡੇਟਸ ਭੋਜਨ ਦਾ ਜਰੂਰੀ ਅੰਗ ਨਹੀਂ ਹੈ। (ਗਲਤ)
(ii) ਸਾਰੇ ਹਰੇ ਪੌਦੇ ਸਵੈਪੋਸ਼ੀ ਹੁੰਦੇ ਹਨ। (ਸਹੀ)
(iii) ਯੂਗਲੀਨਾ ਇੱਕ ਅਜਿਹਾ ਜੀਵ ਹੈ ਜਿਸ ਵਿੱਚ ਪੌਦਿਆਂ ਉਤੇ ਜੰਤੂਆਂ ਦੋਵਾਂ ਦੇ ਗੁਣ ਹੁੰਦੇ ਹਨ। (ਸਹੀ)
(iv) ਪ੍ਰਕਾਸ਼ ਸੰਸ਼ਲੇਸ਼ਣ ਲਈ ਸੂਰਜੀ ਰੌਸ਼ਨੀ ਜਰੂਰੀ ਨਹੀਂ। (ਗਲਤ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ
ਕਾਲਮ ‘ੳ’ ਕਾਲਮ ‘ਅ
(i) ਖੁੰਭ (ੲ) ਮ੍ਰਿਤਜੀਵੀ
(ii) ਰਾਈਜ਼ੋਬੀਅਮ (ਸ) ਫ਼ਲੀਦਾਰ ਪੌਦੇ
(iii) ਕਲੋਰੋਫਿਲ (ੳ) ਪੱਤੇ
(iv) ਅਮਰਵੇਲ (ਅ) ਪਰਜੀਵੀ
ਪ੍ਰਸ਼ਨ 4- ਸਹੀ ਉੱਤਰ ਚੁਣੋ
(i) ਅਜਿਹਾ ਸੂਖਮਜੀਵ ਜੋ ਹਵਾ ਵਿਚਲੀ ਨਾਈਟਰੋਜਨ ਨੂੰ ਮਿੱਟੀ ਵਿੱਚ ਸਥਿਰ ਕਰਦਾ ਹੈ–
(ੳ) ਅਮਰਵੇਲ
(ਅ) ਖੁੰਭ
(ੲ) ਰਾਈਜ਼ੋਬੀਅਮ ( ü )
(ਸ) ਕਲੋਰੋਫਿਲ
(ii) ਜਿਹੜੇ ਜੀਵ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਅਤੇ ਆਪਣੇ ਭੋਜਨ ਲਈ ਦੂਜਿਆਂ ‘ਤੇ ਨਿਰਭਰ ਕਰਦੇ ਹਨ–
(ੳ) ਸਵੈਪੋਸ਼ੀ
(ਅ) ਪਰਪੋਸ਼ੀ ( ü )
(ੲ) ਪੋਸ਼ਕ ਤੱਤ
(ਸ) ਖਣਿਜ਼
(iii) ਪੌਦਿਆਂ ਦਾ ਭੋਜਨ ਦਾ ਕਾਰਖਾਨਾ–
(ੳ) ਪੱਤਾ (ü)
(ਅ) ਤਣਾ
(ੲ) ਜੜ੍ਹ
(ਸ) ਫੁੱਲ
(iv) ਇਹਨਾਂ ਵਿੱਚੋਂ ਮ੍ਰਿਤਜੀਵੀ ਹੈ–
(ੳ) ਰਾਈਜ਼ੋਬੀਅਮ
(ਅ) ਖੁੰਭ ( ü )
(ੲ) ਅਮਰਵੇਲ
(ਸ) ਪ੍ਰੋਟੀਨ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਪੋਸ਼ਣ ਦੀ ਪਰਿਭਾਸ਼ਾ ਲਿਖੋ।
ਉੱਤਰ- ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ ਪੋਸ਼ਣ ਕਹਿੰਦੇ ਹਨ।
(ii) ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕੀ ਹੁੰਦੀ ਹੈ?
ਉੱਤਰ- ਹਰੇ ਪੌਦੇ ਸੂਰਜ ਦੀ ਰੌਸਨੀ ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਗੈਸ ਅਤੇ ਪਾਣੀ ਤੋਂ ਆਪਣਾ ਭੋਜਨ (ਗੁਲੂਕੋਜ) ਤਿਆਰ ਕਰਦੇ ਹਨ। ਇਸ ਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ।
(iii) ਪ੍ਰਕਾਸ਼ ਸੰਸ਼ਲੇਸ਼ਣ ਲਈ ਲੋੜੀਂਦੀ ਸਮੱਗਰੀ ਦੇ ਨਾਂ ਲਿਖੋ।
ਉੱਤਰ- ਕਾਰਬਨ ਡਾਈਆਕਸਾਈਡ ਅਤੇ ਪਾਣੀ।
(iv) ਕੀਟ ਆਹਾਰੀ ਪੌਦੇ ਕਿਹੜੇ ਹੁੰਦੇ ਹਨ?
ਉੱਤਰ- ਉਹ ਪੌਦੇ ਜਿਨ੍ਹਾਂ ਵਿੱਚ ਕੀਟਾਂ ਨੂੰ ਪਕੜਨ ਅਤੇ ਹਜ਼ਮ ਕਰਨ ਦੀ ਪ੍ਰਣਾਲੀ ਮੌਜੂਦ ਹੁੰਦੀ ਹੈ, ਉਹਨਾਂ ਨੂੰ ਕੀਟ ਆਹਾਰੀ ਪੌਦੇ ਕਹਿੰਦੇ ਹਨ। ਉਦਾਹਰਨ ਵਜੋਂ ਘੜਾ-ਬੂਟੀ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਪਰਜੀਵੀ ਪੋਸ਼ਣ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ- ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਦੂਜੇ ਸਜੀਵਾਂ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ, ਨੂੰ ਪਰਜੀਵੀ ਪੋਸ਼ਣ ਕਹਿੰਦੇ ਹਨ। ਉਦਾਹਰਨ ਵਜੋਂ ਅਮਰਵੇਲ।
(ii) ਸਹਿਜੀਵੀ ਸੰਬੰਧ ਦਾ ਵਰਣਨ ਕਰੋ।
ਉੱਤਰ- ਸਹਿਜੀਵੀ ਸੰਬੰਧ ਵਿੱਚ ਦੋ ਤਰ੍ਹਾਂ ਦੇ ਜੀਵ ਆਪਣੇ ਆਸਰੇ ਅਤੇ ਪੋਸ਼ਣ ਲਈ ਇੱਕ ਦੂਜੇ ‘ਤੇ ਨਿਰਭਰ ਰਹਿੰਦੇ ਹਨ ਅਤੇ ਅਜਿਹਾ ਸੰਬੰਧ ਸਥਾਪਿਤ ਕਰਦੇ ਜਿਸ ਵਿੱਚ ਦੋਵਾਂ ਨੂੰ ਲਾਭ ਹੁੰਦਾ ਹੈ।ਜਿਵੇਂ- ਉੱਲੀ ਅਤੇ ਕਾਈ ਵਿੱਚ ਸਹਿਜੀਵਨ ਹੁੰਦਾ ਹੈ।
(iii) ਘੜਾ-ਬੂਟੀ ਪੌਦਾ ਕੀਟਾਂ ਨੂੰ ਕਿਵੇਂ ਫੜਦਾ ਹੈ?
ਉੱਤਰ- ਕੀਟਾਂ ਨੂੰ ਪਕੜਨ ਲਈ ਘੜਾ-ਬੂਟੀ ਦੇ ਪੱਤੇ ਘੜੇ ਵਰਗੀਆਂ ਰਚਨਾਵਾਂ ਵਿੱਚ ਬਦਲ ਜਾਂਦੇ ਹਨ। ਇਸ ਘੜੇ ਵਰਗੀ ਰਚਨਾ ਦੇ ਮੂੰਹ ਤੇ ਹੇਠਾਂ ਵੱਲ ਮੁੜੇ ਹੋਏ ਵਾਲ ਹੁੰਦੇ ਹਨ। ਜਦੋਂ ਕੀਟ ਇਸ ਉੱਤੇ ਬੈਠਦਾ ਹੈ ਤਾਂ ਉਹ ਹੇਠਾਂ ਵੱਲ ਤਿਲਕ ਜਾਂਦਾ ਹੈ ਅਤੇ ਮੁੜ ਉੱਪਰ ਨਹੀਂ ਚੜ੍ਹ ਸਕਦਾ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਮਿੱਟੀ ਵਿੱਚ ਪੋਸ਼ਕਾਂ ਦੀ ਪੂਰਤੀ ਕਿਵੇਂ ਹੁੰਦੀ ਹੈ?
ਉੱਤਰ-(1) ਮਿੱਟੀ ਵਿੱਚ ਰੂੜੀ ਖਾਦ ਅਤੇ ਰਸਾਇਣਿਕ ਖਾਦ ਮਿਲਾ ਕੇ।
(2) ਨਿਖੇੜਕਾਂ ਦੁਆਰਾ ਪੌਦਿਆਂ ਅਤੇ ਜੰਤੂਆਂ ਦੀ ਰਹਿੰਦ-ਖੂੰਹਦ ਨੂੰ ਨਿਖੇੜ ਕੇ।
(3) ਰਾਈਜ਼ੋਬੀਅਮ ਵਰਗੇ ਜੀਵਾਣੂਆਂ ਦੁਆਰਾ ਸਥਿਰੀਕਰਨ ਕਰਕੇ।
(ii) ਪੋਸ਼ਕਾਂ ਤੋਂ ਕੀ ਭਾਵ ਹੈ? ਪੌਦਿਆਂ ਵਿੱਚ ਪੋਸ਼ਣ ਦੇ ਵੱਖ-ਵੱਖ ਢੰਗਾਂ ਦਾ ਵਰਣਨ ਕਰੋ।
ਉੱਤਰ- ਪੋਸ਼ਕ- ਸਾਡੇ ਭੋਜਨ ਦੇ ਅੰਸ਼ ਜੋ ਸਾਡੇ ਸਰੀਰ ਲਈ ਜਰੂਰੀ ਹਨ, ਨੂੰ ਪੋਸ਼ਕ ਕਹਿੰਦੇ ਹਨ।ਜਿਵੇਂ- ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਆਦਿ।
ਪੌਦਿਆਂ ਵਿੱਚ ਪੋਸ਼ਣ ਦੇ ਵੱਖ-ਵੱਖ ਢੰਗ
(1) ਸਵੈਪੋਸ਼ੀ ਪੋਸ਼ਣ– ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਨੂੰ ਸਵੈਪੋਸ਼ੀ ਪੋਸ਼ਣ ਕਹਿੰਦੇ ਹਨ। ਜਿਵੇਂ- ਹਰੇ ਪੌਦਿਆਂ ਵਿੱਚ ਪੋਸ਼ਣ।
(2) ਪਰਪੋਸ਼ੀ ਪੋਸ਼ਣ– ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਭੋਜਨ ਲਈ ਪੌਦੇ ਜਾਂ ਹੋਰ ਜੀਵਾਂ ‘ਤੇ ਨਿਰਭਰ ਕਰਦੇ ਹਨ, ਨੂੰ ਪਰਪੋਸ਼ੀ ਪੋਸ਼ਣ ਕਹਿੰਦੇ ਹਨ।ਪਰਪੋਸ਼ੀਆਂ ਪੌਦਿਆਂ ਨੂੰ ਮੁੱਖ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:
(ੳ) ਮ੍ਰਿਤ ਆਹਾਰੀ ਪੌਦੇ– ਜਿਹੜੇ ਪੌਦੇ ਪੋਸ਼ਣ ਲਈ ਮ੍ਰਿਤ ਜੀਵਾਂ ਅਤੇ ਗਲੇ-ਸੜੇ ਪਦਾਰਥਾਂ ‘ਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਮ੍ਰਿਤ ਆਹਾਰੀ ਕਹਿੰਦੇ ਹਨ। ਜਿਵੇਂ- ਉੱਲੀ।
(ਅ) ਪਰਜੀਵੀ ਪੌਦੇ– ਜਿਹੜੇ ਪੌਦੇ ਦੂਜੇ ਸਜੀਵਾਂ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਪਰਜੀਵੀ ਕਹਿੰਦੇ ਹਨ। ਉਦਾਹਰਨ ਵਜੋਂ ਅਮਰਵੇਲ।
(ੲ) ਕੀਟ ਆਹਾਰੀ ਪੌਦੇ– ਉਹ ਪੌਦੇ ਜਿਨ੍ਹਾਂ ਵਿੱਚ ਕੀਟਾਂ ਨੂੰ ਪਕੜਨ ਅਤੇ ਹਜ਼ਮ ਕਰਨ ਦੀ ਪ੍ਰਣਾਲੀ ਮੌਜੂਦ ਹੁੰਦੀ ਹੈ, ਉਹਨਾਂ ਨੂੰ ਕੀਟ ਆਹਾਰੀ ਪੌਦੇ ਕਹਿੰਦੇ ਹਨ। ਜਿਵੇਂ- ਘੜਾ-ਬੂਟੀ।
(ਸ) ਸਹਿਜੀਵੀ ਪੌਦੇ- ਸਹਿਜੀਵੀ ਸੰਬੰਧ ਵਿੱਚ ਦੋ ਤਰ੍ਹਾਂ ਦੇ ਜੀਵ ਆਪਣੇ ਆਸਰੇ ਅਤੇ ਪੋਸ਼ਣ ਲਈ ਇੱਕ ਦੂਜੇ ‘ਤੇ ਨਿਰਭਰ ਰਹਿੰਦੇ ਹਨ ਅਤੇ ਅਜਿਹਾ ਸੰਬੰਧ ਸਥਾਪਿਤ ਕਰਦੇ ਜਿਸ ਵਿੱਚ ਦੋਵਾਂ ਨੂੰ ਲਾਭ ਹੁੰਦਾ ਹੈ।ਜਿਵੇਂ- ਉੱਲੀ ਅਤੇ ਕਾਈ ਵਿੱਚ ਸਹਿਜੀਵਨ।