ਪਾਠ 8 ਬਚਿੱਤਰ ਸਿੰਘ ਦੀ ਬਹਾਦਰੀ (ਲੇਖਕ-ਡਾ. ਜਗੀਰ ਸਿੰਘ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਦਸਮ-ਪਿਤਾ ਦੇ ਦੁਆਲ਼ੇ ਬੈਠੀ ਸੰਗਤ ਕਿਵੇਂ ਲੱਗ ਰਹੀ ਸੀ?
ਉੱਤਰ : ਦਸਮ-ਪਿਤਾ ਦੇ ਦੁਆਲ਼ੇ ਬੈਠੀ ਸੰਗਤ ਇਉਂ ਲੱਗ ਰਹੀ ਸੀ ਜਿਵੇਂ ਰਾਤ ਨੂੰ ਚੰਨ ਦੇ ਦੁਆਲ਼ੇ ਤਾਰੇ ਜੁੜੇ ਸੋਹਣੇ ਲੱਗਦੇ ਹਨ।
(ਅ) ਸੂਹੀਏ ਨੇ ਪਹਾੜੀ ਰਾਜਿਆਂ ਦੇ ਪਕਾਏ ਅਤੇ ਬਾਰੇ ਆ ਕੇ ਕੀ ਦੱਸਿਆ?
ਉੱਤਰ : ਸੂਹੀਏ ਨੇ ਦੱਸਿਆ ਕਿ ਪਹਾੜੀ ਰਾਜੇ ਲੋਹਗੜ੍ਹ ਦਾ ਕਿਲ੍ਹਾ ਢਾਹੁਣ ਲਈ ਇੱਕ ਹਾਥੀ ਲਿਆਏ ਹਨ। ਜਿਸ ਨੂੰ ਸ਼ਰਾਬ ਪਿਆ ਕੇ ਮਸਤ ਕੀਤਾ ਗਿਆ ਹੈ। ਹਾਥੀ ਦੇ ਸਿਰ ’ਤੇ ਲੋਹੇ ਦੇ ਤਵੇ ਅਤੇ ਸੁੰਢ ਵਿੱਚ ਦੋ ਧਾਰੀ ਤਲਵਾਰ ਬੰਨ੍ਹੀ ਹੈ।
(ੲ) ਸੂਹੀਏ ਦੀ ਵਾਰਤਾ ਸੁਣ ਕੇ ਗੁਰੂ ਜੀ ਨੇ ਕੀ ਕਿਹਾ?
ਉੱਤਰ : ਸੂਹੀਏ ਦੀ ਵਾਰਤਾ ਸੁਣ ਕੇ ਗੁਰੂ ਜੀ ਨੇ ਦੁਨੀ ਚੰਦ ਵੱਲ ਵੇਖ ਕੇ ਹੱਸ ਕੇ ਕਿਹਾ ਕਿ ਜੇ ਮਸਤਿਆ ਹਾਥੀ ਆਉਂਦਾ ਹੈ ਤਾਂ ਜੀਅ ਸਦਕੇ ਆਵੇ।
(ਸ) ਦੁਨੀ ਚੰਦ ਬਾਰੇ ਸਿੱਖ ਨੇ ਗੁਰੂ ਜੀ ਨੂੰ ਕੀ ਦੱਸਿਆ?
ਉੱਤਰ : ਸਿੱਖ ਨੇ ਗੁਰੂ ਜੀ ਨੂੰ ਦੱਸਿਆ ਕਿ ਦੁਨੀ ਚੰਦ ਦੀ ਉਸ ਸਮੇਂ ਲੱਤ ਟੁੱਟ ਗਈ ਤੇ ਸੱਪ ਲੜ੍ਹ ਕੇ ਮਰ ਗਿਆ ਜਦੋਂ ਉਹ ਕੰਧ ਉੱਤੇ ਚੜ੍ਹ ਕੇ ਭੱਜਣ ਦੀ ਕੋਸ਼ਸ਼ ਕਰ ਰਿਹਾ ਸੀ।
(ਹ) ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਕੀ ਕਿਹਾ?
ਉੱਤਰ : ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਕਿਹਾ ਕਿ ਸਿੰਘਾ ਹਾਥੀ ਤੇਰਾ ਮੁਕਾਬਲਾ ਨਹੀਂ ਕਰ ਸਕਦਾ, ਤੂੰ ਦਸਾਂ ਹਾਥੀਆਂ ਲਈ ਵੀ ਇਕੱਲਾ ਹੀ ਕਾਫ਼ੀ ਹੈਂ।
(ਕ) ਬਚਿੱਤਰ ਸਿੰਘ ਨੇ ਰਾਜਾ ਕੇਸਰੀ ਅਤੇ ਉਸ ਦੇ ਲਸ਼ਕਰ ਨੂੰ ਰਣ ਵਿੱਚੋਂ ਕਿਵੇਂ ਭਜਾਇਆ?
ਉੱਤਰ : ਘੋੜੇ ‘ਤੇ ਸਵਾਰ ਬਚਿੱਤਰ ਸਿੰਘ ਜਿਉਂ ਹੀ ਹਾਥੀ ਦੇ ਨੇੜੇ ਪਹੁੰਚਿਆ ਉਸ ਨੇ ਬਰਛਾ ਉਸ ਦੇ ਮੱਥੇ ਵਿੱਚ ਮਾਰਿਆ ਜੋ ਕਿ ਤਵੇ ਨੂੰ ਵਿੰਨ੍ਹਦਾ ਹੋਇਆ ਉਸ ਦੇ ਮੱਥੇ ਵਿੱਚ ਜਾ ਖੁੱਭਾ। ਜ਼ਖ਼ਮ ਖਾ ਕੇ ਹਾਥੀ ਪਿੱਛੇ ਨੂੰ ਭੱਜਦਿਆਂ ਆਪਣੀ ਸੈਨਾ ਨੂੰ ਰੋਂਦਣ ਲੱਗਾ। ਇਸ ਤਰ੍ਹਾਂ ਰਾਜਾ ਕੇਸਰ ਆਪਣੇ ਲਸ਼ਕਰ ਸਮੇਤ ਮੈਦਾਨ ’ਚੋਂ ਭੱਜ ਗਿਆ।
2. ਔਖੇ ਸ਼ਬਦਾਂ ਦੇ ਅਰਥ ਦੱਸੋ:
ਸੋਭਦੇ ਸੋਹਣੇ ਲੱਗਦੇ, ਜਚਦੇ
ਫ਼ਰਮਾਇਆ ਹੁਕਮ ਦਿੱਤਾ, ਆਖਿਆ
ਲੋਹ-ਤਵੇ ਲੋਹੇ ਦੇ ਬਣੇ ਭਾਰੀ ਤਵੇ
ਸੁਰਾ ਸ਼ਰਾਬ
ਧਾਈ ਚੜ੍ਹਾਈ
ਵਾਰਤਾ ਕਹਾਣੀ
ਮੁਸਕਾਏ ਮੁਸਕਰਾਏ, ਹੱਸੇ
ਜੇਰਾ ਹਿੰਮਤ, ਹੌਸਲਾ, ਧੀਰਜ
ਸ਼ਿਸ਼ਕੇਰੀ ਹੱਲਾਸ਼ੇਰੀ ਦੇ ਕੇ ਮਗਰ ਪਾਉਣਾ, ਮੂੰਹ ਦੀ ਅਵਾਜ਼ ਨਾਲ਼ ਡਰਾਉਣਾ
ਬਲਕਾਰੀ ਤਾਕਤਵਰ
ਫੱਟ ਜ਼ਖ਼ਮ
ਲਸ਼ਕਰ ਫ਼ੌਜ
ਰਣ ਮੈਦਾਨ
3. ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋਂ:
ਮਤਾ ਪਕਾਉਣਾ (ਏਕਾ ਕਰਨਾ) ਪਹਾੜੀ ਰਾਜਿਆਂ ਨੇ ਲੋਹਗੜ੍ਹ ਦਾ ਕਿਲ੍ਹਾ ਢਾਹੁਣ ਦਾ ਮਤਾ ਪਕਾਇਆ।
ਹਰਨ ਹੋਣਾ (ਭੱਜ ਜਾਣਾ) ਮਸਤ ਹਾਥੀ ਦੇ ਡਰੋਂ ਦੁਨੀ ਚੰਦ ਹਰਨ ਹੋ ਗਿਆ।
ਚੜ੍ਹਾਈ ਕਰਨਾ (ਕੂਚ ਕਰਨਾ) ਬਚਿੱਤਰ ਸਿੰਘ ਨੇ ਹਾਥੀ ਨੂੰ ਮਾਰਨ ਲਈ ਲੋਹਗੜ੍ਹ ਵੱਲ ਚੜ੍ਹਾਈ ਕਰ ਦਿੱਤੀ।
ਨਿਤਾਰਾ ਕਰਨਾ (ਫ਼ਰਕ ਕਰਨਾ) ਸਮਾਂ ਸੱਚ ਝੂਠ ਦਾ ਨਿਤਾਰਾ ਕਰ ਹੀ ਦਿੰਦਾ ਹੈ।
ਰੱਖ ਵਿਖਾਉਣਾ (ਸ਼ੋਭਾ ਵਾਲ਼ਾ ਕੰਮ ਕਰਨਾ) ਬਚਿੱਤਰ ਸਿੰਘ ਨੇ ਹਾਥੀ ਨੂ ਹਰਾ ਕੇ ਰੱਖ ਵਿਖਾਈ।
ਪਿੱਠ ਵਿਖਾਉਣਾ (ਸਾਥ ਛੱਡਣਾ) ਦੁਨੀ ਚੰਦ ਪਿੱਠ ਵਿਖਾ ਕੇ ਭੱਜ ਗਿਆ।