ਪਾਠ 4 ਘੜੇ ਦਾ ਪਾਣੀ (ਲੇਖਕ: ਸੁਰਜੀਤ ਸਿੰਘ ਮਰਜਾਰਾ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਘੜੇ ਦੇ ਹੋਰ ਰੂਪ ਕਿਹੜੇ-ਕਿਹੜੇ ਹਨ ?
ਉੱਤਰ : ਚਾਟੀ, ਝੱਕਰਾ, ਝੱਕਰੀ, ਤੌੜੀ ਵੀ ਘੜੇ ਦੇ ਹੀ ਰੂਪ ਹਨ, ਪਰ ਇਹਨਾਂ ਦੀ ਵਰਤੋਂ ਘੜੇ ਨਾਲੋਂ ਵੱਖਰੀ ਹੁੰਦੀ ਹੈ ।
(ਅ) ਘੜੇ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਕੀਤੀ ਜਾਂਦੀ ਹੈ ?
ਉੱਤਰ : ਘੜੇ ਦਾ ਅਸਲੀ ਮੰਤਵ ਤਾਂ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਹੈ । ਘੜੇ ਨੂੰ ਸਾਜ਼ ਵਜੋਂ ਵੀ ਵਰਤਿਆ ਜਾਂਦਾ ਹੈ । ਉਗਲਾਂ ਵਿੱਚ ਛੱਲੇ ਪਾ ਕੇ ਜਦੋਂ ਕੋਈ ਵਜੰਤਰੀ ਘੜਾ ਵਜਾਉਂਦਾ ਹੈ ਤਾਂ ਇਉਂ ਪ੍ਰਤੀਤ ਹੁੰਦਾ ਹੈ, ਕਿ ਜਿਵੇਂ ਘੜਾ ਗੱਲਾਂ ਕਰ ਰਿਹਾ ਹੋਵੇ । ਘਰਾਂ ਵਿੱਚ ਖੁਸ਼ੀ ਦੇ ਸਮਾਗਮਾਂ ਸਮੇਂ ਮੁਟਿਆਰਾਂ ਘੜੇ ਦੇ ਤਾਲ ਤੇ ਗੀਤ ਗਾਉਂਦੀਆਂ ਹਨ ।
(ੲ) ਪੁਰਾਣੇ ਸਮੇਂ ਵਿੱਚ ਪਿਆਸੇ ਰਾਹੀਆਂ ਦੀ ਪਿਆਸ ਬੁਝਾਉਣ ਲਈ ਕੀ ਕੀਤਾ ਜਾਂਦਾ ਸੀ ?
ਉੱਤਰ : ਪੁਰਾਣੇ ਸਮੇਂ ਵਿੱਚ ਰਾਜੇ-ਮਹਾਰਾਜੇ ਤੇ ਪਰਉਪਕਾਰੀ ਲੋਕ ਪਿਆਸੇ ਰਾਹੀਆਂ ਦੀ ਪਿਆਸ ਬੁਝਾਉਣ ਲਈ ਕਿਸੇ ਛਾਂ-ਦਾਰ ਰੁੱਖ ਜਾਂ ਕੋਈ ਕੰਮ-ਸਾਰੂ ਛੱਤ ਹੇਠ ਥਾਂ-ਥਾਂ ਪਿਆਉ ਬਿਠਾਉਂਦੇ ਸਨ।
(ਸ) ਪੁਰਾਣੇ ਸਮਿਆਂ ਵਿੱਚ ਖੂਹਾਂ ਤੋਂ ਪਾਣੀ ਲਿਆਉਣ ਲਈ ਮੁਟਿਆਰਾਂ ਕੀ ਕੁਝ ਕਰਦੀਆਂ ਸਨ ?
ਉੱਤਰ : ਮੁਟਿਆਰਾਂ ਵੱਧ ਤੋਂ ਵੱਧ ਘੜੇ ਸਿਰਾਂ ਤੇ ਪਾਣੀ ਨਾਲ ਭਰ ਕੇ ਚੁੱਕਦੀਆਂ ਸਨ। ਉਹ ਇੱਕ-ਦੂਜੀ ਨਾਲ਼ ਬਿਦ-ਬਿਟ ਕੇ ਮੁਕਾਬਲੇ ਕਰਦਿਆਂ। ਉਹ ਹਿਰਨਾਂ ਦੀਆਂ ਡਾਰਾਂ ਵਾਂਗ ਤੁਰਦੀਆਂ। ਉਹ ਆਮ ਤੌਰ ‘ਤੇ ਦੋ-ਦੋ ਘੜੇ ਸਿਰ ‘ਤੇ ਅਤੇ ਇੱਕ ਘੜਾ ਬੱਚੇ ਨੂੰ ਕੁੱਛੜ ਚੁੱਕਣ ਵਾਂਗ ਢਾਕਾਂ ‘ਤੇ ਰੱਖ, ਅਠਖੇਲੀਆਂ ਕਰਦੀਆਂ ਜਾਂਦੀਆਂ ਸਨ।
(ਹ) ਅਜੋਕੇ ਸਮੇਂ ਵਿੱਚ ਘੜਾ ਕਿੰਨਾ ਕੁ ਮਹੱਤਵਪੂਰਨ ਹੈ ?
ਉੱਤਰ : ਅਜੋਕੇ ਸਮੇਂ ਵਿੱਚ ਘੜੇ ਦੀ ਮਹੱਤਤਾ ਬਹੁਤ ਘਟ ਗਈ ਹੈ। ਘਰਾਂ ਵਿੱਚ ਹੁਣ ਘੜੇ ਦੀ ਥਾਂ ਫ਼ਰਿੱਜ ਨੇ ਲੈ ਲਈ ਹੈ । ਲੋਕ ਫਰਿੱਜ ਦਾ ਪਾਣੀ ਪੀਣਾ ਮਾਣ ਵਾਲੀ ਗੱਲ ਸਮਝਦੇ ਹਨ ।
(ਕ) ਮਨੁੱਖੀ ਸਰੀਰ ਕਿਹੜੇ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਤੇ ਇਹ ਤੱਤ ਘੜੇ ਵਿੱਚ ਕਿਵੇਂ ਸਮਾਏ ਹੋਏ ਹਨ ?
ਉੱਤਰ : ਸਾਡਾ ਸਰੀਰ ਪੰਜ ਤੱਤਾਂ: ਮਿੱਟੀ, ਹਵਾ, ਪਾਣੀ, ਅਗਨੀ ਅਤੇ ਆਕਾਸ਼ ਦਾ ਬਣਿਆ ਹੋਇਆ ਹੈ । ਘੜੇ ਦੇ ਪਾਣੀ ਵਿੱਚ ਇਹ ਸਾਰੇ ਤੱਤ ਸੁਭਾਵਿਕ ਹੀ ਇੱਕ ਮਿੱਕ ਹੋਏ ਮਿਲਦੇ ਹਨ। ਘੜੇ ਦਾ ਤਾਂ ਜਨਮ ਹੀ ਮਿੱਟੀ ਵਿੱਚੋਂ ਹੁੰਦਾ ਹੈ। ਪਾਣੀ ਨਾਲ਼ ਮਿੱਟੀ ਗੁੰਨ੍ਹ ਕੇ, ਖੁੱਲ੍ਹੇ ਆਕਾਸ਼ ਹੇਠ, ਚੱਕ ਉੱਤੇ ਪੌਣ ਦੇ ਮਿੱਠੇ ਹਿਲੋਰਿਆਂ ਨਾਲ਼ ਕਾਰੀਗਰ ਮਿੱਟੀ ਵਿੱਚ ਜਾਨ ਪਾਉਂਦਾ ਹੈ ਅਤੇ ਅਗਨੀ ਘੜੇ ਨੂੰ ਪਕਾਉਂਦੀ ਹੈ।
2. ਪੜੋ, ਸਮਝੋ ਤੇ ਲਿਖੋ :
ਚੰਗਾ ਬੁਰਾ
ਅਸਲੀ ਨਕਲੀ
ਖ਼ੁਸ਼ੀ ਗ਼ਮੀ
ਸਾਫ਼ ਮੈਲਾ, ਗੰਦਾ
ਅੰਮ੍ਰਿਤ ਜ਼ਹਿਰ
ਠੰਢਾ ਗਰਮ
ਮਿੱਠਾ ਕੌੜਾ
ਵਿਆਹੀਆਂ ਕੁਆਰੀਆਂ
ਰਾਤ ਦਿਨ
ਸਵੇਰੇ ਸ਼ਾਮ
ਸਰਦੀ ਗਰਮੀ
3. ਔਖੇ ਸ਼ਬਦਾਂ ਦੇ ਅਰਥ :
ਵਜੰਤਰੀ ਸਾਜ਼ ਵਜਾਉਣ ਵਾਲ਼ਾ
ਅਠਖੇਲੀਆਂ ਮਸਤੀ
ਵਹਿੰਗੀ ਚੀਜ਼ਾਂ ਰੱਖਣ ਲਈ ਤਕੜੀ ਵਰਗੀ ਦੇ ਛਾਬਿਆਂ ਵਾਲ਼ੀ ਚੀਜ਼
ਚਹਿਲ-ਪਹਿਲ ਰੌਣਕ
ਸ਼ਰੀਕ ਭਾਈਵਾਲ, ਸਾਥੀ, ਬਰਾਬਰ ਹੱਕ ਰੱਖਦਾ
ਤੰਦਰੁਸਤ ਅਰੋਗ, ਸਿਹਤਮੰਦ
ਬਹੁੜਦਾ ਪਹੁੰਚਦਾ, ਅੱਪੜਦਾ, ਆਉਂਦਾ
ਮੰਤਵ ਉਦੇਸ਼
ਲੋਪ ਹੋਣਾ ਗੁਆਚ ਜਾਣਾ, ਗੁੰਮ ਹੋ ਜਾਣਾ
ਗੁਣਕਾਰੀ ਲਾਭਦਾਇਕ, ਫ਼ਾਇਦੇਮੰਦ, ਉਪਯੋਗੀ
4. ਵਾਕਾਂ ਵਿਚ ਵਰਤੋ :
ਇਤਰਾਜ਼: – ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ।
ਸਮਾਗਮ: – ਕੱਲ੍ਹ ਸਾਡੇ ਸਕੂਲ ਵਿੱਚ ਇਨਾਮ ਵੰਡ ਸਮਾਗਮ ਹੋਇਆ ।
ਪਰੰਪਰਾ: – ਦਹੇਜ਼ ਪ੍ਰਥਾ ਭਾਰਤ ਦੀ ਬਹੁਤ ਪੁਰਾਣੀ ਪਰੰਪਰਾ ਹੈ
ਪਰਉਪਕਾਰੀ: – ਅਸੀਂ ਆਪਣੇ ਚੰਗੇ ਕੰਮਾਂ ਨਾਲ਼ ਪਰਉਪਕਾਰੀ ਬਣ ਸਕਦੇ ਹਾਂ।
ਅਠਖੇਲੀਆਂ: – ਖੂਹ ਤੋਂ ਪਾਣੀ ਭਰਨ ਸਮੇਂ ਮੁਟਿਆਰਾਂ ਅਠਖੇਲੀਆਂ ਕਰਦੀਆਂ ਹੋਈਆਂ ਜ਼ਿਦ-ਜ਼ਿਦ ਕੇ ਘੜੇ ਚੁੱਕਦੀਆਂ ਸਨ।
ਗਾਇਬ: – ਅੱਜ-ਕੱਲ੍ਹ ਪੁਰਾਣੀਆਂ ਪ੍ਰੰਪਰਾਵਾਂ ਸਮਾਜ ਵਿੱਚੋਂ ਗਾਇਬ ਹੋ ਰਹੀਆਂ ਹਨ।
ਕਾਰੀਗਰ: – ਲੱਕੜ ਦੇ ਕਾਰੀਗਰ ਨੇ ਬਹੁਤ ਸੁੰਦਰ ਦਰਵਾਜ਼ਾ ਤਿਆਰ ਕੀਤਾ ।
ਚਮਤਕਾਰ: – ਵਿਗਿਆਨ ਨੇ ਬਹੁਤ ਸਾਰੀਆਂ ਕਾਢਾਂ ਕੱਢ ਕੇ ਬਹੁਤ ਸਾਰੇ ਚਮਤਕਾਰ ਕੀਤੇ ਹਨ।
ਖ਼ਰੀਦਦਾਰ: – ਅੱਜ ਕੱਲ੍ਹ ਘੜੇ ਦੇ ਖ਼ਰੀਦਦਾਰ ਘੱਟ ਹੀ ਮਿਲਦੇ ਹਨ।