ਪਾਠ-24 ਜਾਗੋ (ਲੇਖਕ-ਕਿਰਪਾਲ ਸਿੰਘ ਕਜ਼ਾਕ)
1. ਦੱਸੋ:
ਪ੍ਰਸ਼ਨ (ੳ) ਬੱਚੇ ਵਿਆਹ ‘ਤੇ ਜਾਣ ਲਈ ਕਿਵੇਂ ਤਿਆਰ ਹੋ ਗਏ?
ਉੱਤਰ : ਜਦੋਂ ਬੱਚਿਆਂ ਨੂੰ ਮੰਮੀ ਨੇ ਦੱਸਿਆ ਕਿ ਵਿਆਹ ‘ਤੇ ਜਾਗੋ ਕੱਢੀ ਜਾਵੇਗੀ ਤਾਂ ਉਹ ਵਿਆਹ ‘ਤੇ ਜਾਣ ਲਈ ਤਿਆਰ ਹੋ ਗਏ।
ਪ੍ਰਸ਼ਨ (ਅ) ਨਾਨਕਾ-ਮੇਲ਼ ਕੀ ਹੁੰਦਾ ਹੈ ਤੇ ਉਸ ਦਾ ਸੁਆਗਤ ਕਿਵੇਂ ਕੀਤਾ ਜਾਂਦਾ ਹੈ ?
ਉੱਤਰ – ਨਾਨਕਾ ਮੇਲ ਵਿਆਂਹਦੜ ਦੀ ਮਾਂ ਦੇ ਮਾਪਿਆਂ ਨਾਲ਼ ਸੰਬੰਧਿਤ ਨਾਨਾ, ਨਾਨੀ, ਮਾਮਾ, ਮਾਮੀ ਤੇ ਹੋਰ ਰਿਸ਼ਤੇਦਾਰਾਂ ਦੇ ਇਕੱਠ ਨੂੰ ਕਿਹਾ ਜਾਂਦਾ ਹੈ। ਨਾਨਕਾ-ਮੇਲ ਦਾ ਸੁਆਗਤ ਵਿਆਹ ਵਾਲੇ ਘਰ ਦੀਆਂ ਔਰਤਾਂ ਦੁਆਰਾ ਗੀਤ ਗਾ ਕੇ ਕੀਤਾ ਜਾਂਦਾ ਹੈ।
ਪ੍ਰਸ਼ਨ (ੲ) ਮਾਈਏਂ ਪਾਉਣ ਦੀ ਰਸਮ ਕੀ ਹੁੰਦੀ ਹੈ?
ਉੱਤਰ : ਵਿਆਂਹਦੜ ਦਾ ਪਿੰਡਾ ਨਿਖਾਰਨ ਲਈ ਹਲਦੀ, ਤੇਲ ਤੇ ਵੇਸਣ ਦੇ ਮਿਸ਼ਰਨ ਦਾ ਵਟਣਾ ਤਿਆਰ ਕਰ ਕੇ ਉਸ ਦੇ ਪਿੰਡੇ ਮਲਣ
ਨੂੰ ਮਾਈਏਂ ਦੀ ਰਸਮ ਕਿਹਾ ਜਾਂਦਾ ਹੈ।
ਪ੍ਰਸ਼ਨ (ਸ) ਜਾਗੋ ਕਿਵੇਂ ਤਿਆਰ ਕਰ ਕੇ ਕੱਢੀ ਜਾਂਦੀ ਹੈ ?
ਉੱਤਰ : ਇਕ ਗਾਗਰ ਵਿੱਚ ਥੋੜ੍ਹਾ ਜਿਹਾ ਪਾਣੀ ਭਰ ਕੇ ਉਸ ਦੇ ਗਲ਼ਮੇ ਉੱਪਰ ਚੁਫ਼ੇਰੇ ਗੁੰਨਿਆ ਹੋਇਆ ਆਟਾ ਲਾ ਕੇ ਉੱਤੇ ਥਾਲ਼ੀ ਟਿਕਾ
ਕੇ ਉਸ ਉੱਪਰ ਦੀਵੇ ਜਗਾ ਕੇ ਟਿਕਾਏ ਜਾਂਦੇ ਹਨ। ਮਾਮੀ ਗਾਗਰ ਨੂੰ ਸਿਰ ਉੱਤੇ ਚੁੱਕਦੀ ਹੈ ਤੇ ਬਾਕੀ ਔਰਤਾਂ ਬੜੇ ਜੋਸ਼ ਨਾਲ਼ ਗਿੱਧਾ ਪਾ
ਕੇ ਨੱਚਣ ਲੱਗ ਪੈਂਦੀਆਂ ਹਨ ਤੇ ਖ਼ਰਮਸਤੀ ਕਰਦੀਆਂ ਹਨ, ਪਰ ਕੋਈ ਬੁਰਾ ਨਹੀਂ ਮਨਾਉਂਦਾ।
ਪ੍ਰਸ਼ਨ (ਕ) ਔਰਤਾਂ ਜਾਗੋ ਦਾ ਪ੍ਰਦਰਸ਼ਨ ਕਿਵੇਂ ਕਰਦੀਆਂ ਹਨ?
ਉੱਤਰ : ਔਰਤਾਂ ਸਿਰ ਉੱਤੇ ਗਾਗਰ ਰੱਖ ਕੇ ਪਿੰਡ ਦੀਆਂ ਹਨੇਰੀਆਂ ਗਲ਼ੀਆਂ ਵਿੱਚੋਂ ਲੰਘਦੀਆਂ ਹਨ ਅਤੇ ਜਿੱਥੇ ਕਿਤੇ ਥਾਂ ਮਿਲ਼ਦੀ ਹੈ, ਉੱਥੇ ਹੀ ਉਹ ਬੜੇ ਜੋਸ਼ ਨਾਲ਼ ਗਿੱਧਾ ਪਾ ਕੇ ਨੱਚਣ ਲੱਗ ਪੈਂਦੀਆਂ ਹਨ। ਪਿੰਡ ਵਿੱਚੋਂ ਲੰਘਦੀਆਂ ਹੋਈਆਂ ਉਹ ਕਿਸੇ ਦੇ ਘਰ ਦਾ ਓਟਾ, ਕਿਸੇ ਦੇ ਕੋਠੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੇ ਕਿਸੇ ਦਾ ਚੁੱਲ੍ਹਾ ਢਾਹ ਦਿੰਦੀਆਂ ਹਨ, ਪਰ ਕੋਈ ਇਤਰਾਜ਼ ਨਹੀਂ ਕਰਦਾ।
ਪ੍ਰਸ਼ਨ (ਖ) ਜਾਗੋ ਕੱਢਣ ਸਮੇਂ ਔਰਤਾਂ ਮਸਤੀ ਕਿਵੇਂ ਕਰਦੀਆਂ ਹਨ?
ਉੱਤਰ : ਜਾਗੋ ਕੱਢਣ ਵਾਲ਼ੀਆਂ ਔਰਤਾਂ ਪਿੰਡ ਦੀਆਂ ਗਲ਼ੀਆਂ ਵਿੱਚੋਂ ਲੰਘਦੀਆਂ ਹੋਈਆਂ ਕਿਸੇ ਦੇ ਘਰ ਦਾ ਓਟਾ, ਕਿਸੇ ਦੇ ਕੋਠੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੇ ਕਿਸੇ ਦਾ ਚੁੱਲ੍ਹਾ ਢਾਹੁਣ ਦੀ ਮਸਤੀ ਕਰਦੀਆਂ ਹਨ।
ਪ੍ਰਸ਼ਨ (ਗ) ਜਾਗੋ ਦੀ ਇਸ ਰਸਮ ਦਾ ਇਹ ਨਾਂ ਕਿਵੇਂ ਪਿਆ?
ਉੱਤਰ : ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੇ ਜਾਂ ਲਾੜੀ ਨੂੰ ਮਹਿੰਦੀ ਲਾਈ ਜਾਂਦੀ ਸੀ ਤੇ ਔਰਤਾਂ ਸਾਰੀ-ਸਾਰੀ ਰਾਤ ਗੀਤ ਗਾਉਂਦੀਆਂ ਰਹਿੰਦੀਆਂ ਸਨ। ਇਹ ਜਾਗਣ ਦੀ ਰਸਮ ਹੀ ਜਾਗੋ ਦੇ ਨਾਂ ਨਾਲ਼ ਪ੍ਰਚਲਿਤ ਹੋਈ।
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :-
ਚਾਈਂ-ਚਾਈਂ (ਚਾਅ ਨਾਲ਼ ਭਰ ਕੇ)- ਬੱਚੇ ਚਾਈਂ-ਚਾਈਂ ਜਾਗੋ ਦੇਖਣ ਗਏ।
ਨਾਨਕਾ-ਮੇਲ਼ (ਨਾਨਕਿਆਂ ਨਾਲ਼ ਸੰਬੰਧਿਤ ਲੋਕ)- ਨਾਨਕਾ-ਮੇਲ਼ ਨੇ ਵਿਆਹ ਵਿੱਚ ਖ਼ੂਬ ਰੌਣਕਾਂ ਲਾਈਆਂ।
ਮੁਖੀਆ (ਮੁਖੀ)- ਪਰਿਵਾਰ ਦੇ ਮੁਖੀਏ ‘ਤੇ ਬਹੁਤ ਜ਼ੁੰਮੇਵਾਰੀ ਹੁੰਦੀ ਹੈ।
ਨੇਪਰੇ ਚਾੜ੍ਹਨਾ (ਸਿਰੇ ਚਾੜ੍ਹਨਾ)- ਮੈਂ ਹਮੇਸ਼ਾਂ ਮਿਲਿਆ ਕੰਮ ਨੇਪਰੇ ਚਾੜ੍ਹ ਕੇ ਹੀ ਸਾਹ ਲੈਂਦਾ ਹਾਂ।
ਪਹਿਲ-ਕਦਮੀ (ਕੰਮ ਕਰਨ ਵਿਚ ਪਹਿਲ ਕਰਨੀ)— ਸਾਨੂੰ ਨੇਕ ਕੰਮ ਕਰਨ ਵਿੱਚ ਹਮੇਸ਼ਾਂ ਪਹਿਲ-ਕਦਮੀ ਕਰਨੀ ਚਾਹੀਦੀ ਹੈ।
ਸੂਚਕ (ਸੂਚਨਾ ਦੇਣ ਵਾਲ਼ਾ)— ਗੱਡੀ ਦੇ ਡਿਪਰ ਗੱਡੀ ਮੁੜਣ ਦੇ ਸੂਚਕ ਦਾ ਕੰਮ ਕਰਦੇ ਹਨ।
ਨਿਹੋਰੇ (ਗਿਲੇ)- ਵਿਆਹ ਮੌਕੇ ਨਾਨਕਿਆਂ-ਦਾਦਕਿਆਂ ਦੇ ਗੀਤ ਇੱਕ-ਦੂਜੇ ਦੇ ਵਿਹਾਰ ਪ੍ਰਤੀ ਨਿਹੋਰਿਆਂ ਨਾਲ਼ ਭਰੇ ਹੁੰਦੇ ਹਨ।
ਦੂਣ-ਸਵਾਇਆ (ਬਹੁਤਾ)- ਸਰਕਾਰਾਂ ਦੇ ਧੱਕੇ ਲੋਕਾਂ ਵਿਚਲੀ ਏਕਤਾ ਨੂੰ ਦੂਣ-ਸਵਾਇਆ ਕਰ ਦਿੰਦੇ ਹਨ।
ਹੇਠ ਲਿਖੇ ਸ਼ਬਦਾਂ ਨਾਲ਼ ਪਿਛੇਤਰ ਜਾਂ ਸ਼ਬਦਾਂਸ਼ ਲਾ ਕੇ ਨਵੇਂ ਸ਼ਬਦ ਬਣਾਓ :
ਨਾਨਕ ਨਾਨਕੇ-ਦਾਦਕੇ/ ਨਾਨਕਿਆਂ
ਪੇਕੇ ਪੇਕੇ-ਸਹੁਰੇ/ ਪੇਕਿਓਂ
ਮਖੌਲ ਹਾਸਾ-ਮਖੋਲ/ ਮਖ਼ੌਲੀਆ
ਦੀਵਾ ਦੀਵਾ-ਬੱਤੀ/ ਦੀਵੇ
ਹਨੇਰੀ ਹਨੇਰੀ-ਮੀਂਹ/ ਹਨੇਰੀਆਂ
ਘਰ ਘਰ-ਬਾਰ/ ਘਰੇਲੂ
ਭਾਵ ਭਾਵਨਾ/ਭਾਵਾਂਸ਼/ਭਾਵਕ
ਭਾਈ ਭਾਈ-ਬੰਦੀ/ ਭਾਈਆਣੀ