ਪਾਠ-23 ਮਿਲਖੀ ਦਾ ਵਿਆਹ (ਲੇਖਕ-ਰਜਿੰਦਰ ਕੌਰ)
1.ਦੱਸੋ:-
ਪ੍ਰਸ਼ਨ (ੳ) ਬਾਂਦਰ ਦੇ ਮਨ ਵਿੱਚ ਕਿਹੜਾ ਫੁਰਨਾ ਫੁਰਿਆ?
ਉੱਤਰ : ਬਾਂਦਰ ਦੇ ਮਨ ਵਿੱਚ ਵਿਆਹ ਕਰਾਉਣ ਦਾ ਫੁਰਨਾ ਫੁਰਿਆ।
ਪ੍ਰਸ਼ਨ (ਅ) ਬਾਂਦਰ ਨੇ ਫੁਰਨੇ ਬਾਰੇ ਪਹਿਲਾਂ ਕਿਹੜਾ ਕੰਮ ਕੀਤਾ?
ਉੱਤਰ : ਬਾਂਦਰ ਨੇ ਅਖ਼ਬਾਰ ਵਿੱਚ ਇਸ ਬਾਰੇ ਇਸ਼ਤਿਹਾਰ ਦਿੱਤਾ।
ਪ੍ਰਸ਼ਨ (ੲ) ਨੱਥੋ ਕਿਹੋ-ਜਿਹੇ ਕੱਪੜੇ ਪਾ ਕੇ ਆਈ?
ਉੱਤਰ : ਨੱਥੋ ਲਾਲ ਕੱਪੜੇ ਪਾ ਕੇ ਆਈ। ਉਸ ਦੇ ਤੇੜ ਲਾਲ ਘੱਗਰਾ ਸੀ ਤੇ ਵਾਲਾਂ ਵਿੱਚ ਲਾਲ ਪਰਾਂਦੀ ਸੀ।
ਪ੍ਰਸ਼ਨ (ਸ) ਮਿਲਖੀ ਦੀਆਂ ਆਦਤਾਂ ਕਿਹੋ-ਜਿਹੀਆਂ ਸਨ?
ਉੱਤਰ : ਮਿਲਖੀ ਨੂੰ ਗੰਦਾ ਰਹਿਣ ਦੀ ਆਦਤ ਸੀ। ਉਹ ਨਾ ਮੂੰਹ ਧੋਂਦਾ ਸੀ ਤੇ ਨਾ ਦਾਤਣ ਕਰਦਾ ਸੀ। ਉਹ ਦਾਰੂ ਵੀ ਪੀਂਦਾ ਸੀ ਤੇ
ਤੰਬਾਕੂ ਖਾਂਦਾ ਸੀ ।
ਪ੍ਰਸ਼ਨ (ਹ) ਮਿਲਖੀ ਦੀਆਂ ਆਦਤਾਂ ਤੋਂ ਤੰਗ ਆ ਕੇ ਨੱਥੋ ਨੇ ਕੀ ਕੀਤਾ?
ਉੱਤਰ : ਮਿਲਖੀ ਦੀਆਂ ਆਦਤਾਂ ਤੋਂ ਤੰਗ ਆ ਕੇ ਨੱਥੋ ਪੇਕੇ ਤੁਰ ਗਈ।
ਪ੍ਰਸ਼ਨ (ਕ) ਮਿਲਖੀ ਨੇ ਨੱਥੋ ਨੂੰ ਕਿਵੇਂ ਮਨਾਇਆ?
ਉੱਤਰ : ਮਿਲਖੀ ਨੇ ਸਾਫ਼-ਸੁਥਰਾ ਬਣ ਕੇ ਨੱਥੋ ਕੋਲ਼ ਗਿਆ ਤੇ ਕਿਹਾ ਕਿ ਹੁਣ ਉਸ ਦੀ ਅਕਲ ਟਿਕਾਣੇ ਆ ਗਈ ਹੈ। ਉਹ ਅੱਗੇ ਤੋਂ ਸਫ਼ਾਈ ਰੱਖੇਗਾ ਅਤੇ ਨਸ਼ਾ ਨਹੀਂ ਕਰੇਗਾ।
ਪ੍ਰਸ਼ਨ (ਖ) ਨੱਥੇ ਦੂਜੀ ਵਾਰੀ ਕਿਵੇਂ ਆਈ?
ਉੱਤਰ : ਨੱਥੋ ਦੂਜੀ ਵਾਰੀ ਮਿਲਖੀ ਦੁਆਰਾ ਆਪਣੀਆਂ ਆਦਤਾਂ ਸੁਧਾਰਨ ਦਾ ਵਾਧਾ ਕਰ ਕੇ ਟਮ-ਟਮ ਵਿੱਚ ਚੜ੍ਹ ਕੇ ਬੜੇ ਚਾਅ ਨਾਲ਼ ਆਈ।
ਹੇਠ ਲਿਖੀਆਂ ਕਾਵਿ-ਤੁਕਾਂ ਪੂਰੀਆਂ ਕਰੋ :-
ੳ. ਮਨ ਵਿੱਚ ਕਰ ਕੇ ਸੋਚ-ਵਿਚਾਰ,
ਨਾਂ ਕਢਾਇਆ ਵਿੱਚ ਅਖ਼ਬਾਰ
ਅ. ਨ੍ਹਾਤਾ-ਧੋਤਾ, ਸੁਰਮਾ ਪਾਇਆ,
ਨੱਥੋ ਅੱਗੇ ਜਾ ਮਟਕਾਇਆ।
ਹੇਠ ਲਿਖੀਆਂ ਤੁਕਾਂ ਦੇ ਭਾਵ-ਅਰਥ ਦੱਸੋ :-
ਇੱਕ ਸਿਆਣੀ ਨੱਥ ਲੱਭੇ,
ਅੱਗੇ-ਪਿੱਛੇ, ਸੱਜੇ-ਖੱਬੇ।
ਜਾਤ-ਪਾਤ ਤੋਂ ਕਰਾਂ ਗੁਜ਼
ਨਾ ਪੈਸਾ ਨਾ ਦਾਜ-ਦਹੇਜ,
ਭਾਵ-ਅਰਥ : ਮਿਲਖੀ ਨੇ ਅਖ਼ਬਾਰ ਵਿੱਚ ਕਢਾਇਆ ਕਿ ਉਸਨੂੰ ਸਿਰਫ਼ ਸਿਆਣੀ ਪਤਨੀ ਚਾਹੀਦੀ ਹੈ, ਭਾਵੇਂ ਉਹ ਕਿਤੋਂ ਦੀ ਵੀ ਹੋਵੇ। ਉਸਨੂੰ ਦਾਜ-ਦਹੇਜ ਦਾ ਕੋਈ ਲਾਲਚ ਨਹੀਂ ਤੇ ਨਾ ਹੀ ਜਾਤ-ਪਾਤ ਦੀ ਵਿਚਾਰ ਹੈ।