ਪਾਠ : 20 ਸੱਤ ਡਾਕਟਰ (ਲੇਖਕ : ਗੁਰਬਚਨ ਸਿੰਘ ਭੁੱਲਰ)
1.ਦੱਸੋ:
ਪ੍ਰਸ਼ਨ (ੳ) ਸੁਖਜੋਤ ਨੇ ਜਦੋਂ ਟੈਲੀਵੀਜ਼ਨ ਲਾਇਆ, ਤਾਂ ਕਿਹੜਾ ਪ੍ਰੋਗਰਾਮ ਆ ਰਿਹਾ ਸੀ ਤੇ ਉਸ ਵਿੱਚ ਕੀ ਦੱਸਿਆ ਜਾ ਰਿਹਾ ਸੀ?
ਉੱਤਰ : ਟੈਲੀਵੀਜ਼ਨ ਉੱਤੇ ‘ਧਰਤੀ ਸਾਡਾ ਘਰ’ ਪ੍ਰੋਗਰਾਮ ਆ ਰਿਹਾ ਸੀ, ਜਿਸ ਵਿੱਚ ਧਰਤੀ ਦੇ ਗਰਮ ਹੋਣ ਕਾਰਨ ਧਰਤੀ ਉੱਤਲੇ ਜੀਵਾਂ ਲਈ ਪੈਦਾ ਹੋ ਰਹੇ ਖ਼ਤਰੇ ਤੇ ਇਸ ਦੇ ਕਾਰਨਾਂ ਬਾਰੇ ਦੱਸਿਆ ਜਾ ਰਿਹਾ ਸੀ।
ਪ੍ਰਸ਼ਨ (ਅ) ਗਿਆਨ ਵੱਲੋਂ ਦੱਸੇ ਟੀ.ਵੀ. ਚੈਨਲ ਨੂੰ ਦੇਖਣ ਉਪਰੰਤ ਸੁਖਜੋਤ ਨੂੰ ਡਰ ਕਿਉਂ ਲੱਗਣ ਲੱਗ ਪਿਆ?
ਉੱਤਰ : ਟੀ.ਵੀ. ਚੈਨਲ ਉੱਤੇ ਧਰਤੀ ਗਰਮ ਹੋਣ ਦੀ ਗੱਲ ਸੁਣ ਕੇ ਸੁਖਜੋਤ ਇਹ ਸੋਚ ਕੇ ਡਰ ਗਿਆ ਕਿ ਉਹ ਗਰਮ ਧਰਤੀ ਉੱਤੇ ਰਹਿਣਗੇ ਕਿਵੇਂ ਤੇ ਉਸ ਉੱਤੇ ਚੱਲਣਗੇ ਕਿਵੇਂ?
ਪ੍ਰਸ਼ਨ (ੲ) ਟੈਲੀਵੀਜ਼ਨ ਉੱਤੇ ਜਾਣਕਾਰੀ ਦੇਣ ਵਾਲ਼ਾ ਆਦਮੀ ਧਰਤੀ ਅਤੇ ਬਿਰਖਾਂ ਦੇ ਸੰਬੰਧਾਂ ਬਾਰੇ ਕੀ-ਕੀ ਜਾਣਕਾਰੀ ਦੇ ਰਿਹਾ ਸੀ?
ਉੱਤਰ : ਟੈਲੀਵੀਜ਼ਨ ਉੱਤੇ ਆਦਮੀ ਦੱਸ ਰਿਹਾ ਸੀ ਕਿ ਧਰਤੀ ਗਰਮ ਹੋਣ ਲਈ ਮਨੁੱਖ ਜ਼ੁੰਮੇਵਾਰ ਹੈ। ਜਵਾ ਸਾਫ਼ ਕਰ ਕੇ ਧਰਤੀ ਦੇ ਤਾਪਮਾਨ ਨੂੰ ਘੱਟ ਕਰਨ ਵਾਲ਼ੇ ਰੁੱਖਾਂ ਨੂੰ ਮਨੁੱਖ ਆਪਣੀਆਂ ਲੋੜਾਂ ਲਈ ਅੰਨ੍ਹੇਵਾਹ ਵੱਢ ਰਿਹਾ ਹੈ। ਇਸ ਕਰਕੇ ਵਾਤਾਵਰਨ ਦੇ ਸੰਤੁਲਨ ਲਈ ਧਰਤੀ ਤੇ ਰੁੱਖਾਂ ਦਾ ਡੂੰਘਾ ਆਪਸੀ ਸੰਬੰਧ ਹੈ ।
ਪ੍ਰਸ਼ਨ (ਸ) ਦੱਸੋ ਧਰਤੀ ਗਰਮ ਹੋਣ ਦੇ ਕੀ ਕਾਰਨ ਹਨ?
ਉੱਤਰ : ਮੋਟਰਾਂ-ਗੱਡੀਆਂ, ਮਸ਼ੀਨਾਂ ਤੇ ਭੱਠੀਆਂ ਵਿੱਚੋਂ ਨਿਕਲਦੀਆਂ ਗੈਸਾਂ ਨਾਲ਼ ਧਰਤੀ ਗਰਮ ਹੁੰਦੀ ਹੈ।
ਪ੍ਰਸ਼ਨ (ਹ) ਹਰਮੀਤੀ ਦੇ ਘਰ ਆਏ ਡਾ. ਮਹਿਮਾਨ ਨੇ ਬਿਰਖ ਬੂਟਿਆਂ ਬਾਰੇ ਵੀ ਦੱਸਿਆ?
ਉੱਤਰ : ਮਹਿਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਜਿੰਨੀ ਕਾਰਬਨ-ਡਾਇਆਕਸਾਈਡ ਸਾਹ ਨਾਲ਼ ਪੈਦਾ ਕਰਦਾ ਹੈ, ਉਨ੍ਹਾਂ ਘਰ ਲੱਗੇ ਰੁੱਖ ਉਸ ਨੂੰ ਸੋਖ ਕਰ ਕੇ ਆਕਸੀਜਨ ਛੱਡ ਦਿੰਦੇ ਹਨ।
ਪ੍ਰਸ਼ਨ (ਕ) ਜੇਕਰ ਮਨੁੱਖ ਨੇ ਧਰਤੀ ਨੂੰ ਗਰਮ ਹੋਣੋਂ ਨਾ ਰੋਕਿਆ, ਤਾਂ ਇਸ ਦੇ ਕੀ ਨੁਕਸਾਨ ਹੋਣਗੇ?
ਉੱਤਰ : ਜੇਕਰ ਮਨੁੱਖ ਨੇ ਧਰਤੀ ਨੂੰ ਗਰਮ ਹੋਣੋਂ ਨਾ ਰੋਕਿਆ, ਤਾਂ ਧਰੁਵਾਂ ਦੀ ਬਰਫ਼ ਪਿਘਲ ਕੇ ਪਾਣੀ ਬਣ ਜਾਵੇਗੀ, ਜਿਸ ਵਿੱਚ ਸ਼ਹਿਰ ਅਤੇ ਪਿੰਡ ਡੁੱਬ ਜਾਣਗੇ।
ਪ੍ਰਸ਼ਨ (ਖ) ਸੱਤ ਡਾਕਟਰ ਕੌਣ ਹਨ? ਸੁਖਜੋਤ ਇਨ੍ਹਾਂ ਨੂੰ ਆਪਣੇ ਘਰ ਕਿਵੇਂ ਲਿਆਇਆ?
ਉੱਤਰ : ਸੱਤ ਡਾਕਟਰ ਨਿੰਮ ਦੇ ਬਿਰਖ ਹਨ। ਸੁਖਜੋਤ ਖੇਤਾਂ ਵਿੱਚੋਂ ਇਨ੍ਹਾਂ ਦੀਆਂ ਚੱਕਲ਼ੀਆਂ ਕੱਢ ਕੇ ਘਰ ਲਿਆਇਆ।
ਪ੍ਰਸ਼ਨ (ਗ) ਨਿੰਮ ਦੇ ਬਿਰਖ ਦੇ ਗੁਣ ਦੱਸੋ।
ਉੱਤਰ : ਨਿੰਮ ਦਾ ਰੁੱਖ ਹੋਰ ਸਾਰੇ ਬਿਰਖ਼ਾ ਤੋਂ ਚੰਗਾ ਅਤੇ ਗੁਣਕਾਰੀ ਹੈ। ਇਹ ਹਵਾ ਨੂੰ ਸਾਫ਼ ਕਰਦਾ ਹੈ। ਨਿੰਮ ਦਾ ਰਸ ਖ਼ੂਨ ਨੂੰ ਸਾਫ਼ ਕਰਦਾ ਤੇ ਹੋਰ ਬਹੁਤ ਸਾਰੇ ਰੋਗਾਂ ਨੂੰ ਦੂਰ ਕਰਦਾ ਹੈ।
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਪ੍ਰੋਗ੍ਰਾਮ (ਪ੍ਰਸਾਰਨ)- ਟੈਲੀਵੀਜ਼ਨ ਉੱਤੇ ‘ਧਰਤੀ ਸਾਡਾ ਘਰ` ਪ੍ਰੋਗਰਾਮ ਆ ਰਿਹਾ ਸੀ।
ਦਿਲਸਚਪ (ਸੁਆਦਲੀ)- ਟੀ.ਵੀ. ‘ਤੇ ਆਦਮੀ ਬੜੀਆਂ ਦਿਲਚਸਪ ਗੱਲਾਂ ਦੱਸ ਰਿਹਾ ਸੀ।
ਹਾਣੀ (ਬਰਾਬਰ ਦੀ ਉਮਰ ਦਾ)- ਮੈਂ ਆਪਣੇ ਹਾਣੀਆਂ ਨਾਲ਼ ਖੇਡਦਾ ਹਾਂ।
ਅੰਨ੍ਹੇਵਾਹ (ਬਿਨ੍ਹਾਂ ਸੋਚੇ-ਸਮਝੇ)- ਮਨੁੱਖ ਵੱਲੋਂ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਹੋ ਰਹੀ ਹੈ।
ਮਹਿਮਾਨ (ਪ੍ਰਾਹੁਣਾ)- ਸਾਡੇ ਘਰ ਅੱਜ ਮਹਿਮਾਨ ਆ ਰਹੇ ਹਨ।
ਗੁਣਕਾਰੀ (ਲਾਭਦਾਇਕ)- ਨਿੰਮ ਦਾ ਰੁੱਖ ਬਹੁਤ ਗੁਣਕਰੀ ਹੈ।
ਸਿਰ ਪਲੋਸਣਾ (ਪਿਆਰ ਕਰਨਾ)- ਸਾਡੇ ਘਰ ਆਏ ਮਹਿਮਾਨ ਨੇ ਮੇਰਾ ਸਿਰ ਪਲ਼ੋਸਿਆ।
ਹੇਠ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ :
(ੳ) “ਆਪਾਂ ਇਹ ਸੱਤ ਨਿੰਮ ਇਸ ਵੱਡੇ ਵਿਹੜੇ ਵਿੱਚ ਲਾਉਣੇ ਹਨ। ”
ਇਹ ਸ਼ਬਦ ਸੁਖਜੋਤ ਨੇ ਆਪਣੇ ਦਾਦਾ ਜੀ ਨੂੰ ਕਹੇ।
(ਅ) “ਵਾਹ! ਬਈ ਵਾਹ ! ਮੇਰਾ ਬੱਚਾ ਕਿੰਨਾ ਸਿਆਣਾ ਹੋ ਗਿਆ ਹੈ। ”
ਇਹ ਸ਼ਬਦ ਦਾਦਾ ਜੀ ਨੇ ਸੁਖਜੋਤ ਨੂੰ ਕਹੇ।
(ੲ) “ਨਹੀਂ ਦਾਦਾ ਜੀ, ਵੱਧ ਸਿਆਣੇ ਤਾਂ ਤੁਸੀਂ ਹੀ ਹੋ। ਤੁਸੀਂ ਵੱਡੇ ਹੋ। ਮੈਨੂੰ ਪੁਸਤਕਾਂ ਤੇ ਟੈਲੀਵੀਜ਼ਨ ਤੋਂ‘ ਨਵੀਆਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਹੈ। ”
ਇਹ ਸ਼ਬਦ ਸੁਖਜੋਤ ਨੇ ਦਾਦਾ ਜੀ ਨੂੰ ਕਹੇ।
(ਹ) “ਨਿੰਮ ਬਹੁਤ ਗੁਣਕਾਰੀ ਹੈ। ਇਸ ਦੀ ਰੀਸ ਹੋਰ ਕੋਈ ਬਿਰਖ ਨਹੀਂ ਕਰ ਸਕਦਾ।”
ਇਹ ਸ਼ਬਦ ਸੁਖਜੋਤ ਨੇ ਬਾਬਾ ਜੀ ਨੂੰ ਕਹੇ।
ਵਿਆਕਰਨ :
ਵਿਸਮਿਕ : ਉਹ ਸ਼ਬਦ ਜੋ ਮਨ ਦੀ ਖ਼ੁਸ਼ੀ, ਗ਼ਮੀ, ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ, ਵਿਸਮਿਕ ਅਖਵਾਉਂਦੇ ਹਨ, ਜਿਵੇਂ- ਹੈਂ,
ਵਾਹ-ਵਾਹ, ਅਸ਼ਕੇ, ਬੱਲੇ-ਬੱਲੇ, ਸ਼ਾਬਾਸ਼ ਆਦਿ।