ਪਾਠ 15 ਜੀਅ ਕਰੇ (ਕਵਿਤਾ) (ਕਵੀ: ਪ੍ਰਮਿੰਦਰ ਜੀਤ ਸਿੰਘ)
ਪ੍ਰਸ਼ਨ (ੳ) ਕਵੀ ਦਾ ਕੀ-ਕੀ ਬਣਨ ਨੂੰ ਜੀਅ ਕਰਦਾ ਹੈ ?
ਉੱਤਰ : ਕਵੀ ਦਾ ਬਿਰਖ਼ ਅਤੇ ਨਦੀ ਬਣਨ ਨੂੰ ਜੀਅ ਕਰਦਾ ਹੈ।
ਪ੍ਰਸ਼ਨ (ਅ) ਕਵੀ ਬਿਰਖ਼ ਬਣ ਕੇ ਕੀ-ਕੀ ਕਰਨਾ ਲੋਚਦਾ ਹੈ ?
ਉੱਤਰ : ਕਵੀ ਬਿਰਖ਼ ਬਣ ਕੇ ਸਭ ਨੂੰ ਠੰਢੀਆਂ ਛਾਂਵਾਂ ਦੇਣੀਆਂ ਚਾਹੁੰਦਾ ਹੈ ਅਤੇ ਉਹ ਚਾਰੇ ਪਾਸੇ ਹਰਿਆਲੀ ਪਹੁੰਚਾਉਣੀ ਚਾਹੁੰਦਾ ਹੈ ਉਹ ਪੰਛੀਆਂ ਦੇ ਆਲ੍ਹਣੇ ਵੀ ਸਜਾਉਣੇ ਚਾਹੁੰਦਾ ਹੈ।
ਪ੍ਰਸ਼ਨ (ੲ) ਕਵੀ ਨਦੀ ਬਣ ਕੇ ਕੀ ਕਰਨਾ ਚਾਹੁੰਦਾ ਹੈ ?
ਉੱਤਰ : ਕਵੀ ਚਾਹੁੰਦਾ ਹੈ ਕਿ ਉਹ ਨਦੀ ਬਣ ਕੇ ਬੰਜਰ ਪਈ ਜ਼ਮੀਨ ਨੂੰ ਉਪਜਾਊ ਬਣਾਏ ਅਤੇ ਉਹ ਪੰਛੀਆਂ ਅਤੇ ਮਨੁੱਖਾਂ ਦੀ ਪਾਈ ਦੀ ਜ਼ਰੂਰਤ ਵੀ ਪੂਰੀ ਕਰੇ।
ਪ੍ਰਸ਼ਨ (ਸ) ਨਦੀਆਂ ਦਾ ਪਾਣੀ ਮਨੁੱਖ ਲਈ ਕਿਵੇਂ ਲਾਭਦਾਇਕ ਹੈ ?
ਉੱਤਰ : 1. ਨਦੀਆਂ ਦਾ ਪਾਈ ਖੇਤਾਂ ਦੀ ਸਿੰਚਾਈ ਕਰਨ ਲਈ ਵਰਤਿਆ ਜਾਂਦਾ ਹੈ।
2. ਨਦੀਆਂ ਉੱਤੇ ਡੈਮ ਬਣਾਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। 3. ਨਦੀਆਂ ਦੇ ਪਾਣੀ ਨਾਲ਼ ਲੋਕ ਆਪਣੀਆਂ ਰੋਜ਼ਾਨਾ ਜਰੂਰਤਾਂ ਵੀ ਪੂਰੀਆਂ ਕਰਦੇ ਹਨ।
2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :
(ੳ) ਕਿਣ-ਮਿਣ ਬਰਸੇ ਮੇਘਲਾ,
ਮੈਂ ਹੋਰ ਹਰਾ ਹੋ ਜਾਵਾਂ।
(ਅ) ਧਰਤੀ, ਪੰਛੀ ’ਤੇ ਮਾਨਵ ਦੀ,
ਹਰ ਪਲ ਪਿਆਸ ਬੁਝਾਵਾਂ ।
(ੲ) ਕੱਲਰਾਂ, ਬੰਜਰਾਂ ਦੀ ਹਿੱਕ ‘ਚੋਂ ਮੈਂ,
ਹਰਿਆਲੀ ਉਪਜਾਵਾਂ ।
3. ਵਾਕਾਂ ਵਿਚ ਵਰਤੋ:
ਬਿਰਖ਼:- ਸਾਨੂੰ ਵੱਧ ਤੋਂ ਵੱਧ ਬਿਰਖ਼ ਲਗਾਉਣੇ ਚਾਹੀਦੇ ਹਨ।
ਹਰਿਆਵਲ:- ਬਿਰਖ਼ ਸਭ ਨੂੰ ਹਰਿਆਵਲ ਦਿੰਦੇ ਹਨ।
ਆਲ੍ਹਣੇ :- ਪੰਛੀ ਆਪਣੇ ਆਲ੍ਹਣੇ ਬਿਰਖਾਂ ਤੇ ਬਣਾਉਂਦੇ ਹਨ।
ਕੁਦਰਤ :- ਕੁਦਰਤ ਦੇ ਭੇਦ ਕੋਈ ਨਹੀਂ ਸਮਝ ਸਕਦਾ ।
ਕਿਣ-ਮਿਣ :- ਅੱਜ ਸਵੇਰ ਤੋਂ ਕਿਣ-ਮਿਣ ਹੋ ਰਹੀ ਹੈ
ਪਿਆਸ :- ਮੈਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਹੈ।
ਮਹਿਕਾਉਣਾ :- ਕਵੀ ਨਦੀ ਬਣ ਕੇ ਧਰਤੀ ਦੇ ਕਣ-ਕਣ ਨੂੰ ਮਹਿਕਾਉਣਾ ਚਾਹੁੰਦਾ ਹੈ।