ਪਾਠ-10 ਸ਼ੇਰਨੀਆਂ (ਲੇਖਕ-ਕੁਲਵੰਤ ਸਿੰਘ ਵਿਰਕ)
1. ਪ੍ਰਸ਼ਨ/ਉੱਤਰ
ਪ੍ਰਸ਼ਨ ੳ. ਲੇਖਕ ਨੇ ਇਕੱਲਿਆਂ ਸੈਰ ਕਰਨ ਦਾ ਫ਼ੈਸਲਾ ਕਿਉਂ ਕੀਤਾ?
ਉੱਤਰ : ਲੇਖਕ ਨੇ ਇਕੱਲਿਆਂ ਸੈਰ ਕਰਨ ਦਾ ਫੈਸਲਾ ਇਸ ਕਰਕੇ ਕੀਤਾ, ਕਿਉਂਕਿ ਉਸ ਦੀ ਪਤਨੀ ਉਹਨਾਂ ਦੇ ਕਾਕੇ ਨੂੰ ਸੁਲਾਉਣ ਦਾ ਯਤਨ ਕਰ ਰਹੀ ਸੀ।
ਪ੍ਰਸ਼ਨ ਅ. ਪਾਠ ਵਿੱਚ ਦਰਸਾਏ ਸੈਰ ਕਰਨ ਵਾਲ਼ੇ ਪਾਰਕ ਦਾ ਵਰਣਨ ਕਰੋ?
ਉੱਤਰ : ਪਾਰਕ ਬਹੁਤ ਵੱਡੀ ਸੀ, ਜਿਸ ਵਿੱਚ ਘਾਹ ਉਗਾਇਆ ਹੋਇਆ ਸੀ ਅਤੇ ਸੈਰ ਕਰਨ ਵਾਲ਼ੀ ਸੜਕ ਉੱਪਰ ਬੱਤੀਆਂ ਲੱਗੀਆਂ ਹੋਈਆਂ ਸਨ।
ਪ੍ਰਸਨ ੲ. ਕੁੜੀਆਂ ਪਾਰਕ ਵਿੱਚ ਰਾਤ ਵੇਲ਼ੇ ਸਾਈਕਲ ਚਲਾਉਣਾ ਕਿਉਂ ਸਿੱਖ ਰਹੀਆਂ ਸਨ?
ਉੱਤਰ : ਕੁੜੀਆਂ ਪਾਰਕ ਵਿੱਚ ਰਾਤ ਵੇਲ਼ੇ ਸਾਈਕਲ ਚਲਾਉਣਾ ਇਸ ਲਈ ਸਿੱਖ ਰਹੀਆਂ ਸਨ, ਕਿਉਂਕਿ ਦਿਨੇ ਉਨ੍ਹਾਂ ਨੂੰ ਸੰਗ ਆਉਂਦੀ ਸੀ।
ਪ੍ਰਸਨ ਸ. ਕਹਾਣੀ ਵਿੱਚ ਲੜਕੀਆਂ ਨੂੰ ‘ਸੇਰਨੀਆਂ’ ਕਿਉਂ ਕਿਹਾ ਗਿਆ ਹੈ?
ਉੱਤਰ : ਕਹਾਣੀ ਵਿੱਚ ਲੜਕੀਆਂ ਨੂੰ ਸੇਰਨੀਆਂ ਇਸ ਕਰਕੇ ਕਿਹਾ ਗਿਆ ਹੈ, ਕਿਉਂਕਿ ਉਹ ਇਸ ਤੁਹਮਤਾਂ ਤੇ ਖ਼ਤਰਿਆਂ ਭਰੇ ਸਮਾਜ
ਵਿੱਚ ਬੜੇ ਹੌਸਲੇ ਨਾਲ਼ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਸਨ।
ਪ੍ਰਸ਼ਨ 5. ਲੇਖਕ ਦੀ ਪਤਨੀ ਨਾਲ਼ ਫ਼ਿਰੋਜ਼ਪੁਰ ਵਿੱਚ ਕਿਹੜੀ ਘਟਨਾ ਵਾਪਰੀ ਸੀ?
ਉੱਤਰ : ਇੱਕ ਵਾਰ ਸਵੇਰੇ ਲੇਖਕ ਦੀ ਪਤਨੀ ਤੇ ਉਸ ਦੀ ਭੈਣ ਸਾਹਮਣਿਓਂ ਕਾਹਲ਼ੀ-ਕਾਹਲ਼ੀ ਤੁਰਦੀ ਇੱਕ ਘਬਰਾਈ ਹੋਈ ਕੁੜੀ ਲੰਘੀ। ਉਹ ਕਾਰਨ ਜਾਣਨ ਲਈ ਉਸ ਦੇ ਮਗਰ ਤੁਰ ਪਈਆਂ। ਅੱਗੇ ਜਾ ਕੇ ਪਤਾ ਲੱਗਾ ਕਿ ਉਹ ਡਿਊਟੀ ਤੋਂ ਦੇਰ ਹੋਣ ਕਾਰਨ ਘਬਰਾਈ ਹੋਈ ਸੀ।ਉਹ ਸ਼ਰਮਿੰਦਾ ਹੋ ਕੇ ਪਿੱਛੇ ਮੁੜ ਪਈਆਂ।
2. ਔਖੇ ਸ਼ਬਦਾਂ ਦੇ ਅਰਥ:
ਚਾਰਾ ਕਰਨਾ ਕੋਸ਼ਸ਼ ਕਰਨੀ
ਖੱਪੇ ਛੱਡਣਾ ਕਿਤੇ-ਕਿਤੇ ਖ਼ਾਲੀ ਥਾਂ ਛੱਡਣੀ, ਫ਼ਾਸਲਾ, ਵਿੱਥ ਛਾਂ,
ਪਰਛਾਂਵਾਂ ਸਾਇਆ, ਅਕਸ, ਆਕਾਰ,
ਚਾਅ ਚੜ੍ਹਨਾ ਖ਼ੁਸ਼ੀ ਹੋਣੀ
ਤੁਹਮਤ ਲਾਉਣਾ ਦੋਸ਼ ਲਾਉਣਾ, ਇਲਜ਼ਾਮ ਲਾਉਣਾ,
ਝੂਠੀ-ਮੂਠੀ ਐਂਵੇ ਹੀ, ਬਣਾਉਟੀ ਗੱਲ
ਘੁਸ-ਮੁਸਾ ਮੂੰਹ-ਹਨੇਰਾ
ਉਜਾੜ-ਬੀਆਬਾਨ ਸੁੰਨੀ ਥਾਂ
ਅੱਪੜਨਾ ਪਹੁੰਚਣਾ
ਸ਼ਲਾਘਾ ਸਿਫ਼ਤ, ਉਸਤਤ, ਵਡਿਆਈ
ਵਿਦਾਇਗੀ ਤੋਰਨਾ, ਵਿਦਾ ਕਰਨਾ
ਡਾਢੀ ਬਹੁਤ ਜ਼ਿਆਦਾ
ਸ਼ਰਮਿੰਦਗੀ ਸ਼ਰਮ
3. ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ?
ਉ. “ਪਤਾ ਨਹੀਂ ਇਹ ਕਿਹੜੀਆਂ ਨੇ, ਸਾਈਕਲ ਸਿੱਖਦੀਆਂ?”
ਉੱਤਰ : ਇਹ ਸ਼ਬਦ ਕਹਾਣੀਕਾਰ ਦੀ ਪਤਨੀ ਨੇ ਆਪਣੇ ਪਤੀ ਨੂੰ ਕਹੇ।
ਅ. “ਨਹੀਂ ਭੈਣ ਜੀ, ਅਜੇ ਤਾਂ ਅਸੀਂ ਦੋ-ਤਿੰਨ ਚੱਕਰ ਹੀ ਲਾਏ ਨੇ, ਉਂਞ ਸਾਨੂੰ ਸੰਗ ਆਉਂਦੀ ਏ।
ਉੱਤਰ : ਇਹ ਸ਼ਬਦ ਵੀਨਾ ਨੇ ਕਹਾਣੀਕਾਰ ਦੀ ਪਤਨੀ ਨੂੰ ਕਹੇ।
ੲ. “ਪਈ, ਬੜਾ ਔਖਾ ਕੰਮ ਏ, ਸਾਈਕਲ ਨਾਲ਼ ਵੀ। ਤੁਸੀਂ ਤੇ ਸ਼ੇਰਨੀਆਂ ਓ। ਖ਼ੌਰੇ ਕਿੱਡਾ ਕੁ ਦਿਲ ਏ ਤੁਹਾਡਾ। ਲਿਆ ਖਾਂ! ਭਲਾ ਵੇਖਾਂ !”
ਉੱਤਰ : ਇਹ ਸ਼ਬਦ ਕਹਾਣੀਕਾਰ ਦੀ ਪਤਨੀ ਨੇ ਵੀਨਾ ਤੇ ਸਰੋਜ ਨੂੰ ਕਹੇ।