Lesson- 7 The Princess Who Never Smiled
ਰਾਜਕੁਮਾਰੀ, ਜੋ ਕਦੀ ਮੁਸਕੁਰਾਉਂਦੀ ਨਹੀਂ ਸੀ
Word Meanings
1. Princess – ਰਾਜਕੁਮਾਰੀ 2. Amuse (ਅਮਿਊਜ਼)- ਮਨੋਰੰਜਨ
3. Tricks- ਜੁਗਤਾਂ/ ਖੇਡਾਂ 4. Clown (ਕਲਾਊਨ)- ਜੋਕਰ
5. Mime- ਬਿਨਾਂ ਬੋਲੇ ਨਕਲ ਕਰਨੀ 6. Journey- ਯਾਤਰਾ
7. Scarce (ਸਕੈਸ) – ਕਮੀਂ ਹੋ ਜਾਣੀ 8. Nervous (ਨਰਵਸ)- ਘਬਰਾਹਟ
9. Appeared – ਪ੍ਰਗਟ ਹੋਏ। ਸਾਹਮਣੇ ਆਏ 10. Magician (ਮੈਜੀਸ਼ੀਅਨ)- ਜਾਦੂਗਰ
Answer the following questions:
Q 1. Why was the King worried about Tanya, the princess?
ਰਾਜਾ ਰਾਜਕੁਮਾਰੀ ਤਾਨੀਆ ਲਈ ਚਿੰਤਿਤ ਕਿਉਂ ਸੀ?
Ans. The king was worried because the princess never smiled.
ਰਾਜਾ ਚਿੰਤਿਤ ਸੀ ਕਿਉਂਕਿ ਰਾਜਕੁਮਾਰੀ ਕਦੀ ਮੁਸਕੁਰਾਉਂਦੀ ਨਹੀਂ ਸੀ।
Q 2. What did he do to amuse his daughter?
ਉਸਨੇ ਆਪਣੀ ਪੁੱਤਰੀ ਦਾ ਮਨੋਰੰਜਨ ਕਰਨ ਲਈ ਕੀ ਕੀਤਾ?
Ans. He called a magician to amuse her.
ਉਸਨੇ ਉਸਦਾ ਮਨੋਰੰਜਨ ਕਰਨ ਲਈ ਇੱਕ ਜਾਦੂਗਰ ਨੂੰ ਬੁਲਾਇਆ।
Q 3. What did the magician do? ਜਾਦੂਗਰ ਨੇ ਕੀ ਕੀਤਾ?
Ans. The magician showed the princess some tricks.
ਜਾਦੂਗਰ ਨੇ ਰਾਜਕੁਮਾਰੀ ਨੂੰ ਕੁਝ ਖੇਡਾਂ ਦਿਖਾਈਆਂ।
Q 4. What did the clown do? ਜੋਕਰ ਨੇ ਕੀ ਕੀਤਾ?
Ans. The clown tried to make the princess laugh with a mime.
ਜੋਕਰ ਨੇ ਮਾਈਂਮ ਰਾਹੀਂ ਰਾਜਕੁਮਾਰੀ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ।
Q 5. What did the King do when the princess did not smile?
ਜਦੋਂ ਰਾਜਕੁਮਾਰੀ ਨਹੀਂ ਮੁਸਕੁਰਾਈ, ਤਾਂ ਰਾਜੇ ਨੇ ਕੀ ਕੀਤਾ?
Ans. He announced that anyone who made the princess laugh would get to marry her.
ਰਾਜੇ ਨੇ ਇਹ ਘੋਸ਼ਣਾ ਕੀਤੀ ਕਿ ਜੋ ਵੀ ਰਾਜਕੁਮਾਰੀ ਨੂੰ ਹਸਾ ਦੇਵੇਗਾ ਉਸਦਾ ਵਿਆਹ ਉਸ ਨਾਲ ਕਰ ਦਿੱਤਾ ਜਾਵੇਗਾ।
Q 6. Who was Ivan? ਇਵਾਨ ਕੌਣ ਸੀ?
Ans. Ivan was a poor boy. He worked for a farmer.
ਇਵਾਨ ਇੱਕ ਗਰੀਬ ਲੜਕਾ ਸੀ। ਉਹ ਇੱਕ ਕਿਸਾਨ ਲਈ ਕੰਮ ਕਰਦਾ ਸੀ।
Q 7. What did Ivan want to do? ਇਵਾਨ ਕੀ ਕਰਨਾ ਚਾਹੁੰਦਾ ਸੀ?
Ans. He wanted to take a chance at making the princess laugh.
ਉਹ ਰਾਜਕੁਮਾਰੀ ਨੂੰ ਹਸਾਉਣ ਦਾ ਇੱਕ ਮੌਕਾ ਲੈਣਾ ਚਾਹੁੰਦਾ ਸੀ।
Q 8. Who all did he meet on his way to the palace?
ਮਹਿਲ ਦੇ ਰਸਤੇ ਵਿੱਚ ਉਹ ਕਿਸ-ਕਿਸ ਨੂੰ ਮਿਲਿਆ?
Ans. He met a fish, a mouse and a grass-hopper.
ਉਹ ਇੱਕ ਮੱਛੀ, ਇੱਕ ਚੂਹੇ ਅਤੇ ਇੱਕ ਟਿੱਡੇ ਨੂੰ ਮਿਲਿਆ।
Q 9. What did the fish, the mouse and the grasshopper want?
ਮੱਛੀ, ਚੂਹਾ ਅਤੇ ਟਿੱਡਾ ਕੀ ਚਾਹੁੰਦੇ ਸਨ?
Ans. They all wanted new living places.
ਉਹ ਸਾਰੇ ਰਹਿਣ ਲਈ ਨਵੇਂ ਸਥਾਨ ਚਾਹੁੰਦੇ ਸਨ।
10. What did Ivan give each of them?
ਇਵਾਨ ਨੇ ਉਨ੍ਹਾਂ ਵਿੱਚੋਂ ਹਰੇਕ ਨੂੰ ਕੀ ਦਿੱਤਾ?
Ans. He gave a gold coin each of them.
ਉਸਨੇ ਹਰੇਕ ਨੂੰ ਸੋਨੇ ਦਾ ਇੱਕ-ਇੱਕ ਸਿੱਕਾ ਦਿੱਤਾ।
Q 11. Where was the princess when Ivan came to meet her?
ਜਦੋਂ ਇਵਾਨ ਰਾਜਕੁਮਾਰੀ ਨੂੰ ਮਿਲਣ ਲਈ ਆਇਆ ਤਾਂ ਉਹ ਕਿੱਥੇ ਸੀ?
Ans. She was standing by her window in the palace.
ਰਾਜਕੁਮਾਰੀ ਮਹਿਲ ਦੀ ਖਿੜਕੀ ਕੋਲ ਖੜ੍ਹੀ ਸੀ।
Q 12. What was the princess doing when Ivan reached the palace?
ਜਦੋਂ ਇਵਾਨ ਮਹਿਲ ਵਿੱਚ ਪਹੁੰਚਿਆ ਉਦੋਂ ਰਾਜਕੁਮਾਰੀ ਕੀ ਕਰ ਰਹੀ ਸੀ?
Ans. She was looking at him.
ਉਹ ਉਸ ਵੱਲ ਦੇਖ ਰਹੀ ਸੀ।
Q 13. What happened when Ivan fell into a hole?
ਜਦੋਂ ਇਵਾਨ ਇੱਕ ਟੋਏ ਵਿੱਚ ਗਿਰ ਗਿਆ ਤਾਂ ਕੀ ਹੋਇਆ?
Ans. The fish, the mouse and the grass-hopper pulled him from the hole.
ਮੱਛੀ, ਚੂਹੇ ਅਤੇ ਟਿੱਡੇ ਨੇ ਉਸਨੂੰ ਖਿੱਚ ਕੇ ਬਾਹਰ ਕੱਢ ਲਿਆ
Q 14. Why did she start laughing? ਉਸਨੇ ਹੱਸਣਾ ਕਿਉਂ ਸ਼ੁਰੂ ਕਰ ਦਿੱਤਾ?
Ans. Because it was the funniest thing she had ever seen.
ਕਿਉਂਕਿ ਇਹ ਸਭ ਤੋਂ ਮਜਾਕੀਆ ਚੀਜ ਸੀ, ਜੋ ਉਸਨੇ ਕਦੀ ਦੇਖੀ ਸੀ।
Q 15. What did the King do? ਰਾਜੇ ਨੇ ਕੀ ਕੀਤਾ?
Ans. The king got the princess married to Ivan.
ਰਾਜੇ ਨੇ ਰਾਜਕੁਮਾਰੀ ਦਾ ਵਿਆਹ ਇਵਾਨ ਨਾਲ ਕਰ ਦਿੱਤਾ।