Lesson- 10 A Hole in the Fence ਵਾੜੇ ਵਿੱਚ ਛੇਕ
1. Fence (ਪ੍ਰੈੱਸ) – ਵਾੜ 2. Advised – ਸਲਾਹ ਦਿੱਤੀ
3. Control – ਕਾਬੂ – 4. Hammer – ਹਥੌੜਾ Word Meanings
5. Accept (ਅਕਸੈਪਟ)- ਸਵੀਕਾਰ ਕਰਨਾ 6. Decrease (ਡੀਜ਼)- ਘਟਣਾ
7. Discover (ਡਿਸਕਵਰ) -ਖੋਜਣਾ। ਪਤਾ ਲੱਗਣਾ 8. Temper – ਗੁੱਸਾ
9. Scar – ਦਾਗ 10. Wound – ਜ਼ਖ਼ਮ
Answer the following questions:
Q 1. Why did the boy have no friends?
ਲੜਕੇ ਦਾ ਕੋਈ ਮਿੱਤਰ ਕਿਉਂ ਨਹੀਂ ਸੀ?
Ans. Because he always used bad language in anger.
ਕਿਉਂਕਿ ਉਹ ਹਮੇਸ਼ਾ ਗੁੱਸੇ ਵਿੱਚ ਮਾੜੀ ਭਾਸ਼ਾ ਦਾ ਪ੍ਰਯੋਗ ਕਰਦਾ ਸੀ।
Q 2. Why were the boy’s parents worried?
ਲੜਕੇ ਦੇ ਮਾਪੇ ਕਿਉਂ ਚਿੰਤਤ ਸਨ?
Ans. They were worried because he had a bad temper.
ਉਹ ਇਸ ਲਈ ਚਿੰਤਤ ਸਨ ਕਿਉਂਕਿ ਉਹ ਜਲਦੀ ਗੁੱਸੇ ਹੋ ਜਾਂਦਾ ਸੀ।
Q3. What task did the boy’s father give him to do?
ਲੜਕੇ ਦੇ ਪਿਤਾ ਜੀ ਨੇ ਉਸਨੂੰ ਕੀ ਕੰਮ ਕਰਨ ਲਈ ਦਿੱਤਾ?
Ans. His father asked him to hammer a nail into the fence, whenever he lost his temper.
ਉਸਦੇ ਪਿਤਾ ਜੀ ਨੇ ਉਸਨੂੰ ਗੁੱਸਾ ਆਉਣ ਤੇ ਵਾੜੇ ਵਿੱਚ ਇੱਕ ਮੇਖ ਲਗਾਉਣ ਲਈ ਕਿਹਾ।
Q4. How did the task given by his father help the boy?
ਪਿਤਾ ਦੁਆਰਾ ਦਿੱਤੇ ਕੰਮ ਨੇ ਲੜਕੇ ਦੀ ਕਿਵੇਂ ਮੱਦਦ ਕੀਤੀ ?
Ans. He started controlling his anger than to drive nails into the fence.
ਉਸਨੇ ਵਾੜੇ ਵਿੱਚ ਮੇਖਾਂ ਲਗਾਉਣ ਦੀ ਬਜਾਇ ਆਪਣੇ ਗੁੱਸੇ ਨੂੰ ਕਾਬੂ ਕਰਨਾ ਸ਼ੁਰੂ ਕਰ ਦਿੱਤਾ।
Q5. What did the boy’s father tell him after he had taken out all the nails?
ਜਦੋਂ ਲੜਕੇ ਨੇ ਸਾਰੀਆਂ ਮੇਖਾਂ ਬਾਹਰ ਕੱਢ ਲਈਆਂ ਤਾਂ ਉਸਦੇ ਪਿਤਾ ਜੀ ਨੇ ਉਸ ਨੂੰ ਕੀ ਦੱਸਿਆ?
Ans. He told that bad words leave a scar even after we feel sorry for that.
ਉਨ੍ਹਾਂ ਨੇ ਦੱਸਿਆ ਕਿ ਬੁਰੇ ਸ਼ਬਦ ਆਪਣੇ ਪਿੱਛੇ ਦਾਗ ਛੱਡ ਜਾਂਦੇ ਹਨ ਭਾਵੇਂ ਕਿ ਅਸੀਂ ਬਾਅਦ ਵਿੱਚ ਉਸ ਲਈ ਪਛਤਾਵਾ ਮਹਿਸੂਸ ਕਰ ਲਈਏ।
Q 6. What is the moral of the story? ਕਹਾਣੀ ਕੀ ਸਿੱਖਿਆ ਦਿੰਦੀ ਹੈ?
Ans. We should always use kind words and never lose our temper.
ਸਾਨੂੰ ਹਮੇਸ਼ਾ ਪਿਆਰ ਭਰੇ ਸ਼ਬਦ ਪ੍ਰਯੋਗ ਕਰਨੇ ਚਾਹੀਦੇ ਹਨ ਅਤੇ ਕਦੀ ਆਪਣਾ ਆਪਾ ਨਹੀਂ ਗੁਆਉਣਾ ਚਾਹੀਂਦਾ।