ਪਾਠ 6 ਫ਼ਸਲਾਂ ਦੇ ਕੀੜੇ ਅਤੇ ਬਿਮਾਰੀਆਂ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਝੋਨੇ ਦੀ ਫਸਲ ਦੀ ਕਿਸ ਬਿਮਾਰੀ ਨਾਲ ਬੰਗਾਲ ਵਿੱਚ ਅਕਾਲ ਪਿਆ ?
ਉੱਤਰ-ਭੂਰੇ ਧੱਬਿਆਂ ਦੀ।
ਪ੍ਰਸ਼ਨ 2. ਪੰਜਾਬ ਵਿੱਚ ਨਰਮੇ ਦੀ ਫ਼ਸਲ ਦਾ 1996-2002 ਤੱਕ ਕਿਸ ਕੀੜੇ ਨੇ ਸਭ ਤੋਂ ਵੱਧ ਨੁਕਸਾਨ ਕੀਤਾ ?
ਉੱਤਰ-ਅਮਰੀਕਨ ਸੁੰਡੀ ਦੇ ਹਮਲੇ ਨੇ।
ਪ੍ਰਸ਼ਨ 3. ਉਨ੍ਹਾਂ ਫ਼ਸਲਾਂ ਨੂੰ ਕੀ ਕਹਿੰਦੇ ਹਨ, ਜਿਨ੍ਹਾਂ ਵਿੱਚ ਕਿਸੇ ਹੋਰ ਜੀਵ-ਜੰਤੂ ਦੇ ਜੀਨ ਜਾਂਦੇ ਹਨ ?
ਉੱਤਰ-ਟਰਾਂਸਜੀਨਕ ਫ਼ਸਲਾਂ।
ਪ੍ਰਸ਼ਨ 4. ਕੀ ਰਸਾਇਣਕ ਦਵਾਈਆਂ ਮਨੁੱਖ ਲਈ ਹਾਨੀਕਾਰਕ ਹਨ ?
ਉੱਤਰ-ਜੀ ਹਾਂ।
ਪ੍ਰਸ਼ਨ 5. ਕਿਸੇ ਇਕ ਫ਼ਸਲ ਦੇ ਜੀਵਾਣੂ ਰੋਗ ਦਾ ਨਾਂ ਦੱਸੋ ?
ਉੱਤਰ- ਤਣੇ ਦਾ ਗਲਣਾ ।
ਪ੍ਰਸ਼ਨ 6. ਕਿਸੇ ਇਕ ਫ਼ਸਲ ਦੇ ਵਿਸ਼ਾਣੂ ਰੋਗ ਦਾ ਨਾਂ ਦੱਸੋ ?
ਉੱਤਰ – ਠੂਠੀ ਰੋਗ।
ਪ੍ਰਸ਼ਨ 7. ਕੋਈ ਦੋ ਰਸ ਚੂਸਣ ਵਾਲੇ ਕੀੜਿਆਂ ਦੇ ਨਾਂ ਦੱਸੋ ?
ਉੱਤਰ—ਤੇਲਾ, ਚੇਪਾ।
ਪ੍ਰਸ਼ਨ 8. ਕੋਈ ਦੋ ਫ਼ਲਾਂ ਅਤੇ ਤਣਾ ਛੇਦਕ ਕੀੜਿਆਂ ਦਾ ਨਾਂ ਦੱਸੋ ?
ਉੱਤਰ—ਨਰਮੇ ਦੀ ਅਮਰੀਕਨ ਸੁੰਡੀ, ਚਿਕਬਰੀ ਸੁੰਡੀ, ਬੈਂਗਣਾਂ ਦੀ ਸੁੰਡੀ।
ਪ੍ਰਸ਼ਨ 9. ਪੌਦਿਆਂ ਦੀਆਂ ਬਿਮਾਰੀਆਂ ਦਾ ਫੈਲਾਉ ਕਿਵੇਂ ਹੁੰਦਾ ਹੈ ?
ਉੱਤਰ-ਬਿਮਾਰੀ ਵਾਲੇ ਬੀਜਾਂ ਬੀਮਾਰੀ ਵਾਲੇ ਖੇਤਾਂ ਅਤੇ ਮੀਂਹ ਤੇ ਤੇਜ਼ ਹਵਾ ਵਿਚ ਇਨ੍ਹਾਂ ਬੀਜਾਂ ਦੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ‘ਤੇ ਜਾਣ ਨਾਲ।
ਪ੍ਰਸ਼ਨ 10. ਕੀ ਇਕ ਕੀੜਾ ਕਈ ਫ਼ਸਲਾਂ ’ਤੇ ਨੁਕਸਾਨ ਕਰ ਸਕਦਾ ਹੈ ? ਉਦਾਹਰਣ ਦਿਉ।
ਉੱਤਰ—ਜੀ ਹਾਂ। ਜਿਵੇਂ ਤੇਲਾ, ਮਿਲੀਬੈੱਗ ਆਦਿ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਪੌਦ ਸੁਰੱਖਿਆ ਦੇ ਕਿਹੜੇ-ਕਿਹੜੇ ਢੰਗ ਹਨ ?
ਉੱਤਰ – ਪੌਦ ਸੁਰੱਖਿਆ ਦੇ ਢੰਗ ਹਨ-ਰਸਾਇਣਿਕ ਦਵਾਈਆਂ, ਰੋਗ ਸਹਿਣ ਕਰਨ ਫ਼ਸਲਾਂ ਦੇ ਕੀੜੇ ਅਤੇ ਬਿਮਾਰੀਆਂ ਵਾਲੀਆਂ ਕਿਸਮਾਂ, ਮਿੱਤਰ ਕੀੜਿਆਂ ਦੀ ਵਰਤੋਂ, ਫ਼ਸਲ ਕਾਸ਼ਤ ਸੰਬੰਧੀ ਸੁਚੱਜੇ ਤਰੀਕੇ ਜਿਵੇਂ ਬੀਜਾਈ ਦਾ ਸਮਾਂ, ਸਿੰਚਾਈ ਅਤੇ ਖਾਦ ਪ੍ਰਬੰਧ ਅਤੇ ਕਈ ਮਕੈਨੀਕਲ ਤਰੀਕੇ ।
ਪ੍ਰਸ਼ਨ 2. ਟਰਾਂਸਜੀਨਕ ਵਿਧੀ ਕੀ ਹੁੰਦੀ ਹੈ ?
ਉੱਤਰ—ਟਰਾਂਸਜੀਨਕ ਵਿਧੀ ਇਕ ਅਜਿਹੀ ਵਿਧੀ ਹੈ, ਜਿਸ ਵਿੱਚ ਕਿਸੇ ਵੀ ਜੀਵ-ਜੰਤੂ ਤੋਂ ਲੋੜੀਂਦੇ ਜੀਨ ਫ਼ਸਲਾਂ ਵਿੱਚ ਪਾ ਕੇ ਪੌਦ ਸੁਰੱਖਿਆ ਕੀਤੀ ਜਾ ਸਕਦੀ ਹੈ ?
ਪ੍ਰਸ਼ਨ 3. ਪੌਦ ਸੁਰੱਖਿਆ ਦੇ ਫੇਲ੍ਹ ਹੋਣ ਨਾਲ ਕਿਹੋ ਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ?
ਉੱਤਰ-ਪੌਦ ਸੁਰੱਖਿਆ ਦੇ ਫੇਲ੍ਹ ਹੋਣ ਨਾਲ ਫ਼ਸਲਾਂ ਉੱਤੇ ਬੀਮਾਰੀਆਂ ਅਤੇ ਕੀੜਿਆਂ ਦੇ ਹਮਲੇ ਵਧ ਜਾਂਦੇ ਹਨ। ਕਈ ਵਾਰ ਤਾਂ ਕਾਲ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ।
ਪ੍ਰਸ਼ਨ 4. ਵੱਖ-ਵੱਖ ਫ਼ਸਲਾਂ ਦੇ ਰਸ ਚੂਸਣ ਵਾਲੇ ਕੀੜੇ ਕਿਹੜੇ ਹਨ ?
ਉੱਤਰ—ਰਸ ਚੂਸਣ ਵਾਲੇ ਕੀੜੇ ਪੌਦਿਆਂ ਦੇ ਪੱਤਿਆਂ ਵਿੱਚੋਂ ਰਸ ਚੂਸ ਕੇ ਇਨ੍ਹਾਂ ਵਿੱਚ ਹਰਾ ਮਾਦਾ ਅਤੇ ਖਣਿਜ ਪਦਾਰਥਾਂ ਦੀ ਕਮੀ ਕਰ ਦਿੰਦੇ ਹਨ। ਇਸ ਕਾਰਨ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਬੂਟੇ ਆਪਣਾ ਭੋਜਨ ਠੀਕ ਢੰਗ ਨਾਲ ਨਹੀਂ ਬਣਾ ਸਕਦੇ। ਇਸ ਨਾਲ ਬੂਟਿਆਂ ਦਾ ਵਧਣਾ-ਫੁਲਣਾ ਰੁਕ ਜਾਂਦਾ ਹੈ। ਇਸ ਦੀਆਂ ਮੁੱਖ ਉਦਾਹਰਣਾਂ ਤੇਲਾ, ਚੇਪਾ, ਚਿੱਟੀ ਮੱਖੀ ਆਦਿ ਹਨ।
ਪ੍ਰਸ਼ਨ 5. ਵਿਸ਼ਾਣੂ ਰੋਗ ਦਾ ਫੈਲਾਉ ਕਿਵੇਂ ਹੁੰਦਾ ਹੈ ਅਤੇ ਇਸ ਦੀ ਕੀ ਰੋਕਥਾਮ ਹੈ ?
ਉੱਤਰ – ਵਿਸ਼ਾਣੂ ਮਨੁੱਖਾਂ ਵਿੱਚ ਏਡਜ਼ ਵਰਗੇ ਭਿਆਨਕ ਰੋਗ ਕਰਦੇ ਹਨ। ਪੌਦਿਆਂ ਵਿੱਚ ਅਲੱਗ-ਅਲੱਗ ਕਿਸਮ ਦੇ ਵਿਸ਼ਾਣੂ ਰੋਗ ਕੀੜੇ-ਮਕੌੜੇ ਫੈਲਾਉਂਦੇ ਹਨ, ਜਿਵੇਂ ਕਿ ਕਿ ਚਿੱਟੀ ਮੱਖੀ ਨਰਮੇ ਵਿੱਚ ਠੂਠੀ ਰੋਗ ਫੈਲਾਉਂਦੀ ਹੈ। ਇਹ ਦੂਜੇ ਰੋਗਾਂ ਨਾਲੋਂ ਜ਼ਿਆਦਾ ਭਿਆਨਕ ਹੁੰਦੇ ਹਨ। ਇਨ੍ਹਾਂ ਦੀ ਅਸਰਦਾਰ ਰੋਕਥਾਮ ਬਹੁਤ ਮੁਸ਼ਕਿਲ ਹੈ।
ਪ੍ਰਸ਼ਨ 6. ਉੱਲੀ ਨਾਲ ਹੋਣ ਵਾਲੀਆਂ ਫ਼ਸਲਾਂ ਦੀਆਂ ਮੁੱਖ ਬਿਮਾਰੀਆਂ ਕਿਹੜੀਆਂ ਹਨ ?
ਉੱਤਰ-ਉੱਲੀ ਨਾਲ ਹੋਣ ਵਾਲੀਆਂ ਫ਼ਸਲਾਂ ਦੀਆਂ ਮੁੱਖ ਬਿਮਾਰੀਆਂ ਹਨ- ਝੁਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ ਅਤੇ ਚਿੱਟੇ ਰੋਗ। ਇਹ ਬਿਮਾਰੀਆਂ ਫ਼ਸਲਾਂ ਨੂੰ ਵੱਖ-ਵੱਖ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦੀਆਂ ਹਨ।
ਪ੍ਰਸ਼ਨ 7. ਕੀੜੇ-ਮਕੌੜਿਆਂ ਦੀਆਂ ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ਕਰਕੇ ਉਹ ਧਰਤੀ ਉੱਪਰ ਵਧੇਰੇ ਗਿਣਤੀ ਵਿੱਚ ਮੌਜੂਦ ਹਨ ?
ਉੱਤਰ—ਸਰੀਰਕ ਬਣਤਰ, ਵਧਣ ਫੁੱਲਣ ਦਾ ਢੰਗ, ਵੱਖੋ-ਵੱਖਰੇ ਭੋਜਨ ਪਦਾਰਥਾਂ ਨੂੰ ਖਾਣ ਦੀ ਸਮਰੱਥਾ, ਫੁਰਤੀਲਾਪਣ ਆਦਿ ਵਿਸ਼ੇਸ਼ਤਾਵਾਂ ਕਾਰਨ ਕੀੜੇ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਵਾਤਾਵਰਣ ਵਿੱਚ ਢਾਲ ਲੈਂਦੇ ਹਨ। ਇਸ ਕਾਰਨ ਹੀ ਉਨ੍ਹਾਂ ਦੀ ਗਿਣਤੀ ਧਰਤੀ ਉੱਪਰ ਕਾਫੀ ਮਾਤਰਾ ਵਿੱਚ ਹੈ।
ਪ੍ਰਸ਼ਨ 8. ਤਣਾ ਛੇਦਕ ਅਤੇ ਫ਼ਲ ਛੇਦਕ ਕੀੜੇ ਫ਼ਸਲ ਦਾ ਕਿਵੇਂ ਨੁਕਸਾਨ ਕਰਦੇ ਹਨ ?
ਉੱਤਰ—ਤਣਾ ਛੇਦਕ ਕੀੜੇ ਪੌਦੇ ਦੇ ਤਣੇ ਵਿੱਚ ਛੇਦ ਕਰਕੇ ਗੋਭ ਸੁਕਾ ਦਿੰਦੇ ਹਨ, ਜਿਸ ਨਾਲ ਬੂਟਾ ਮਰ ਜਾਂਦਾ ਹੈ। ਫ਼ਲ ਛੇਦਕ ਕੀੜੇ ਪੌਦਿਆਂ ’ਤੇ ਪੱਕ ਰਹੇ ਫ਼ਲ, ਸਬਜ਼ੀਆਂ ਹੈ। ਅਤੇ ਟੀਂਡੇ ਆਦਿ ਨੂੰ ਅੰਦਰੋਂ ਖਾ ਕੇ ਗਾਲ ਦਿੰਦੇ ਹਨ।
ਪ੍ਰਸ਼ਨ 9. ਪੱਤਿਆਂ ਤੇ ਖਾਣ ਵਾਲੇ ਕੀੜੇ ਫ਼ਸਲ ਦਾ ਕਿਵੇਂ ਨੁਕਸਾਨ ਕਰਦੇ ਹਨ ?
ਉੱਤਰ-ਪੱਤਿਆਂ ਨੂੰ ਖਾਣ ਵਾਲੇ ਕੀੜੇ ਪੱਤੇ ਖਾ ਕੇ ਪੌਦੇ ਦੀ ਪ੍ਰਕਾਸ਼ ਸੰਸ਼ਲੇਸ਼ਣ ਦੀ ਸਮਰੱਥਾ ਘਟਾ ਦਿੰਦੇ ਹਨ। ਇਹ ਪੱਤਿਆਂ ਨੂੰ ਕਿਨਾਰਿਆਂ ਤੋਂ ਮੁੱਖ ਨਾੜੀ ਵੱਲ ਖਾ ਕੇ ਪੱਤਿਆਂ ਦਾ ਹਰਾ ਮਾਦਾ ਖਾ ਕੇ ਉਨ੍ਹਾਂ ਦੀ ਛਾਨਣੀ ਬਣਾ ਕੇ ਫ਼ਸਲ ਦਾ ਨੁਕਸਾਨ ਕਰਦੇ ਹਨ।
ਪ੍ਰਸ਼ਨ 10. ਰਸਾਇਣਕ ਦਵਾਈਆਂ ਦੀ ਵਰਤੋਂ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?
ਉੱਤਰ—ਰਸਾਇਣਕ ਦਵਾਈਆਂ ਮਨੁੱਖ ਲਈ ਹਾਨੀਕਾਰਕ ਹਨ, ਇਸ ਲਈ ਇਨ੍ਹਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਵਰਤੋਂ ਸਮੇਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਹਾਨੀਕਾਰਕ ਕੀੜੇ ਫ਼ਸਲਾਂ ਨੂੰ ਕਿਹੜੇ-ਕਿਹੜੇ ਢੰਗ ਨਾਲ ਨੁਕਸਾਨ ਪਹੁੰਚਾਉਂਦੇ ਹਨ ?
ਉੱਤਰ—ਹਾਨੀਕਾਰਕ ਕੀੜੇ ਫ਼ਸਲਾਂ ਨੂੰ ਵਿਕਸਿਤ ਨਹੀਂ ਹੋਣ ਦਿੰਦੇ। ਕੀੜਿਆਂ ਦੇ ਹਮਲੇ ਕਾਰਨ ਫ਼ਸਲਾਂ ਦੀ ਪੈਦਾਵਾਰ ਦਾ ਨੁਕਸਾਨ ਹੋ ਜਾਂਦਾ ਹੈ। ਕੀੜੇ ਫ਼ਸਲਾਂ ਦੇ ਵੱਖਵੱਖ ਭਾਗਾਂ ਉੱਪਰ ਹਮਲਾ ਕਰਕੇ ਉਨ੍ਹਾਂ ਨੂੰ ਕਮਜ਼ੋਰ ਬਣਾ ਦਿੰਦੇ ਹਨ। ਕਈ ਕੀੜੇ ਫ਼ਸਲਾਂ ਦੇ ਰਸ ਚੂਸ ਲੈਂਦੇ ਹਨ। ਜਿਵੇਂ ਤੇਲਾਂ, ਚੇਪਾ ਆਦਿ।ਕਈ ਕੀੜੇ ਪੌਦੇ ਦੇ ਤਣੇ ਫ਼ਲ ਅੰਦਰ ਛੇਦ ਕਰਕੇ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕਈ ਕੀੜੇ ਪੱਤਿਆਂ ਨੂੰ ਖਾ ਕੇ ਪੌਦੇ ਦੀ ਪ੍ਰਕਾਸ਼ ਸੰਸਲੇਸ਼ਣ ਦੀ ਸਮਰੱਥਾ ਘਟਾ ਦਿੰਦੇ ਹਨ। ਸਿਉਂਕ ਵਰਗੇ ਕੀੜੇ ਪੌਦੇ ਦੇ ਜ਼ਮੀਨ ਹੇਠਲੇ ਹਿੱਸੇ ਜਿਵੇਂ ਕਿ ਹੜ੍ਹ, ਤਣਾ ਆਦਿ ਨੂੰ ਖਾ ਕੇ ਪੌਦੇ ਨੂੰ ਮਾਰ ਦਿੰਦੇ ਹਨ।ਇੰਝ ਫ਼ਸਲਾਂ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਪੈਦਾਵਾਰ ਘੱਟ ਹੋ ਜਾਂਦੀ ਹੈ।
ਪ੍ਰਸ਼ਨ 2. ਫ਼ਸਲਾਂ ਦੀਆਂ ਬਿਮਾਰੀਆਂ ਦੇ ਮੁੱਖ ਤੌਰ ‘ਤੇ ਕੀ ਕਾਰਨ ਹਨ ?
ਉੱਤਰ – ਫ਼ਸਲਾਂ ਨੂੰ ਵੱਖ-ਵੱਖ ਅਵਸਥਾ ਵਿੱਚ ਉੱਲੀ, ਜੀਵਾਣੁ, ਵਿਸ਼ਾਣ ਆਦਿ ਤੋਂ ਕਈ ਕਿਸਮ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਪੌਦਿਆਂ ਦੀਆਂ ਬੀਮਾਰੀਆਂ ਮੁੱਖ ਤੌਰ ‘ਤੇ ਬੀਮਾਰੀ ਵਾਲੇ ਬੀਜਾਂ, ਬੀਮਾਰੀ ਵਾਲੇ ਖੇਤਾਂ ਅਤੇ ਮੀਂਹ ਅਤੇ ਤੇਜ਼ ਹਵਾ ਕਾਰਨ ਇੱਕ ਖੇਤ ਤੋਂ ਦੁਸਰੇ ਖੇਤ ਵਿਚ ਫੈਲਦੀਆਂ ਹਨ। ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ-ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨਝੁਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੂ ਰੋਗ। ਜੀਵਾਣੂਆਂ ਤੋਂ ਹੋਣ ਵਾਲੀਆਂ ਬੀਮਾਰੀਆਂ-ਤਣੇ ਦਾ ਗਲਣਾ, ਪੱਤਿਆਂ ਦਾ ਧੱਬਾ ਰੋਗ ਆਦਿ। ਵਿਸ਼ਾਣੂਆਂ ਨਾਲ ਹੋਣ ਵਾਲੇ ਰੋਗ-ਜਿਵੇਂ ਠੁਠੀ ਰੋਗ, ਚਿਤਕਬਰਾ ਰੋਗ ।
ਪ੍ਰਸ਼ਨ 3. ਫ਼ਸਲ ਸੁਰੱਖਿਆ ਦੀ ਕੀ ਮਹਤੱਤਾ ਹੈ ?
ਉੱਤਰ – ਖੇਤੀ ਦੇ ਖੇਤਰ ਵਿਚ ਬਹੁਤ ਤਰੱਕੀ ਹੋ ਰਹੀ ਹੈ । ਬਹੁਤ ਉੱਨਤ ਕਿਸਮਾਂ ਤੇ ਨਵੀਆਂ ਤਕਨੀਕਾਂ ਇਜ਼ਾਦ ਕੀਤੀਆਂ ਜਾ ਰਹੀਆਂ ਹਨ । ਇਸ ਨਾਲ ਪੈਦਾਵਾਰ ਵਿਚ ਵੀ ਬਹੁਤ ਵਾਧਾ ਹੋਇਆ ਹੈ । ਪਰ ਵਧੇਰੇ ਝਾੜ ਲੈਣ ਲਈ ਕੀੜਿਆਂ ਅਤੇ ਬੀਮਾਰੀਆਂ ਤੋਂ ਫ਼ਸਲ ਦਾ ਬਚਾਉ ਕਰਨਾ ਵੀ ਬਹੁਤ ਜ਼ਰੂਰੀ ਹੈ । ਹਰ ਸਾਲ ਕੀੜਿਆਂ ਅਤੇ ਰੋਗਾਂ ਕਾਰਨ ਇੱਕ ਤਿਹਾਈ ਪੈਦਾਵਾਰ ਦਾ ਨੁਕਸਾਨ ਹੋ ਜਾਂਦਾ ਹੈ । ਇਹ ਬਚਾਅ ਹੀ ਪੌਦ ਸੁਰੱਖਿਆ ਹੈ ਜਾਂ ਫ਼ਸਲ ਸੁਰੱਖਿਆ ਹੈ । ਜੇ ਫ਼ਸਲ ਦੀ ਰੋਗਾਂ ਤੇ ਕੀੜਿਆਂ ਦੇ ਹਮਲੇ ਤੋਂ ਸੁਰੱਖਿਆ ਨਹੀਂ ਕੀਤੀ ਜਾਵੇਗੀ ਤਾਂ ਅਕਾਲ ਪੈ ਸਕਦਾ ਹੈ, ਜਿਵੇਂ ਕਿ 1943 ਵਿੱਚ ਬੰਗਾਲ ਵਿਚ ਝੋਨੇ ਨੂੰ ਭੂਰੇ ਧੱਬਿਆਂ ਦੇ ਰੋਗ ਕਾਰਨ ਹੋਇਆ ਸੀ ਅਤੇ 1996-2002 ਦੌਰਾਨ ਪੰਜਾਬ ਵਿਚ ਨਰਮੇ ਤੇ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਸਾਰੀ ਫ਼ਸਲ ਹੀ ਖ਼ਤਮ ਹੋਣ ਦੀ ਹੱਦ ਤੱਕ ਪੁੱਜ ਗਈ ਸੀ । ਇਸ ਲਈ ਫ਼ਸਲ ਨੂੰ ਸੁਰੱਖਿਅਤ ਰੱਖ ਕੇ ਹੀ ਵਧੇਰੇ ਝਾੜ ਤੇ ਵਧੇਰੇ ਮੁਨਾਫ਼ਾ ਲਿਆ ਜਾ ਸਕਦਾ ਹੈ ।
ਪ੍ਰਸ਼ਨ 4. ਬਿਮਾਰੀ ਜਾਂ ਕੀੜੇ ਦੇ ਹਮਲੇ ਤੋਂ ਪਹਿਲਾਂ ਪੌਦ ਸੁਰੱਖਿਆ ਲਈ ਕਿਹੜੇ ਢੰਗ ਨੁਕਸਾਨ ਅਪਣਾਉਣੇ ਚਾਹੀਦੇ ਹਨ ?
ਉੱਤਰ-ਬਿਮਾਰੀ ਜਾਂ ਕੀੜੇ ਦੇ ਹਮਲੇ ਤੋਂ ਪਹਿਲਾਂ ਪੌਦ ਸੁਰੱਖਿਆ ਲਈ ਹੇਠ ਲਿਖੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਹਨ :
1. ਰੋਗ ਸਹਿਣ ਕਰਨ ਵਾਲੀਆਂ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ।
2. ਬੀਜ ਨੂੰ ਸੋਧ ਕੇ ਬੀਜਣਾ ਚਾਹੀਦਾ ਹੈ।
3. ਸਿੰਚਾਈ, ਖਾਦਾਂ ਅਤੇ ਦਵਾਈਆਂ ਦੀ ਵਰਤੋਂ ਸਹੀ ਮਿਕਦਾਰ ਅਤੇ ਲੋੜ ਅਨੁਸਾਰ ਕਰਨੀ ਚਾਹੀਦੀ ਹੈ।
4. ਕੁਝ ਬਿਮਾਰੀਆਂ ਅਤੇ ਕੀੜਿਆਂ ਦਾ ਬਚਾਅ, ਖੇਤਾਂ ਨੂੰ ਧੁੱਪ ਵਿੱਚ ਖੁੱਲ੍ਹਾ ਰੱਖ ਕੇ ਕੀਤਾ ਜਾ ਸਕਦਾ ਹੈ।
5. ਖੇਤਾਂ ਦੇ ਆਲੇ-ਦੁਆਲੇ ਤੇ ਵੱਟਾਂ ਉੱਤੇ ਨਦੀਨਾਂ ਨੂੰ ਖਤਮ ਕਰਨ ਨਾਲ ਬਿਮਾਰੀਆਂ ਤੇ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ।
ਪ੍ਰਸ਼ਨ 5. ਬਿਮਾਰੀ ਜਾਂ ਕੀੜੇ ਦੇ ਹਮਲੇ ਤੋਂ ਬਾਅਦ ਪੌਦ ਸੁਰੱਖਿਆ ਲਈ ਕਿਹੜੇ ਢੰਗ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ- ਬੀਮਾਰੀ ਜਾਂ ਕੀੜੇ ਦਾ ਹਮਲਾ ਹੋਣ ਤੋਂ ਬਾਅਦ ਵਰਤੇ ਜਾਣ ਵਾਲੇ ਤਰੀਕੇ ਇਸ ਤਰ੍ਹਾਂ ਹਨ –
1 ਸਭ ਤੋਂ ਪਹਿਲਾਂ ਬੀਮਾਰੀ ਕਿਹੜੀ ਹੈ ਤੇ ਇਸ ਦਾ ਕੀ ਕਾਰਨ ਹੈ ਪਤਾ ਲਗਾਓ । ਇਸੇ ਤਰ੍ਹਾਂ ਕੀੜੇ ਦੀ ਪਹਿਚਾਣ ਕਰਨੀ ਵੀ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ਇਹਨਾਂ ਦੀ ਰੋਕਥਾਮ ਦੀ ਵਿਉਂਤ ਤਿਆਰ ਕਰਨੀ ਚਾਹੀਦੀ ਹੈ । ਜਿਵੇਂ ਵਿਸ਼ਾਣੂ ਰੋਗ ਵਿਚ ਇਸ ਨੂੰ ਫੈਲਾਉਣ ਵਾਲੇ ਕੀੜੇ ਦੀ ਰੋਕਥਾਮ ਕਰਨੀ ਜ਼ਰੂਰੀ ਹੈ ।
2 ਸ਼ੁਰੂ ਵਿੱਚ ਹੀ ਜਦੋਂ ਬੀਮਾਰੀ ਜਾਂ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ ਅਜਿਹੇ ਬਟਿਆਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ।
3 ਕੀੜੇ ਜਾਂ ਬੀਮਾਰੀ ਕਾਰਨ ਹੋਏ ਨੁਕਸਾਨ ਲਈ ਦਿੱਤੇ ਗਏ ਚੇਤਾਵਨੀ ਵਾਲੇ ਪੱਧਰ ਤੇ ਹੀ ਰਸਾਇਣਿਕ ਕੀਟਨਾਸ਼ਕਾਂ / ਉੱਲੀਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
4 ਰਸਾਇਣਿਕ ਦਵਾਈਆਂ ਦੀ ਚੋਣ ਕੀੜੇ ਦੇ ਸੁਭਾਅ, ਹਮਲੇ ਦੀਆਂ ਨਿਸ਼ਾਨੀਆਂ ਅਤੇ ਬੀਮਾਰੀ ਦੇ ਕਾਰਨ ਮੁਤਾਬਿਕ ਹੀ ਕਰਨੀ ਚਾਹੀਦੀ ਹੈ।
5 ਰਸਾਇਣਿਕ ਦਵਾਈਆਂ ਦੀ ਸਹੀ ਮਾਤਰਾ ਅਤੇ ਸਹੀ ਸਮੇਂ ਦਾ ਧਿਆਨ ਰੱਖ ਕੇ ਹੀ ਵਰਤੋਂ ਕਰਨੀ ਚਾਹੀਦੀ ਹੈ।
6 ਮਿੱਤਰ ਕੀੜੇ ਤੇ ਹੋਰ ਸੂਖ਼ਮ ਜੀਵਾਂ ਦੀ ਵਰਤੋਂ ਕਰਕੇ ਵੀ ਕੀੜਿਆਂ ਤੇ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।