ਪਾਠ 4 ਨਕਸ਼ੇ- ਸਾਡੇ ਕਿਵੇਂ ਮਦਦਗਾਰ
ਪ੍ਰਸ਼ਨ.1- ਨਕਸ਼ਾ ਕੀ ਹੈ ?
ਉੱਤਰ- ਇੱਕ ਨਕਸ਼ਾ ਪੂਰੀ ਧਰਤੀ ਦਾ ਜਾਂ ਕੁਝ ਭਾਗ ਦਾ ਪੈਮਾਨੇ ਅਨੁਸਾਰ ਪੱਧਰੀ ਸਤਾ੍ਹ ਤੇ ਖਿੱਚਿਆ ਹੋਇਆ ਰੂਪ ਹੈ ।
ਪ੍ਰਸ਼ਨ.2- ਗਲੋਬ ਕੀ ਹੈ ?
ਉੱਤਰ- ਗਲੋਬ ਧਰਤੀ ਦਾ ਸਹੀ ਰੂਪ ਵਿੱਚ ਮਾਡਲ ਹੁੰਦਾ ਹੈ।
ਪ੍ਰਸ਼ਨ.3- ਨਕਸ਼ੇ ਅਤੇ ਗਲੋਬ ਵਿੱਚ ਅੰਤਰ ਦੱਸੋ ।
ਉੱਤਰ- ਗਲੋਬ ਧਰਤੀ ਦਾ ਮਾਡਲ ਹੁੰਦਾ ਹੈ।ਇਹ ਧਰਤੀ ਦੀ ਤਰਾਂ੍ਹ ਹੀ ਗੋਲ ਅਤੇ ਝੁਕਿਆ ਹੋਇਆ ਹੁੰਦਾ ਹੈ ਜਦਕਿ ਨਕਸ਼ਾ ਪੱਧਰੀ ਸਤ੍ਹਾ ਤੇ ਖਿੱਚਿਆ ਜਾਂਦਾ ਹੈ ।
ਪ੍ਰਸ਼ਨ.4-ਨਕਸ਼ੇ ਕਿਉਂ ਬਣਾਏ ਗਏ ਹਨ ? ਇਹਨਾਂ ਦੀ ਮਹੱਤਤਾ ਦੱਸੋ ।
ਉੱਤਰ-1. ਨਕਸ਼ੇ ਕਿਸੇ ਸਥਾਨ ਦੀ ਸਥਿਤੀ ਪਤਾ ਕਰਨ ਲਈ ਬਣਾਏ ਜਾਂਦੇ ਹਨ।
2.ਨਕਸ਼ੇ ਇੱਕ ਸਥਾਨ ਦੀ ਦੂਸਰੇ ਸਥਾਨ ਤੋਂ ਦੂਰੀ ਅਤੇ ਸਮਾਂ ਪਤਾ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ।
3.ਨਕਸ਼ਿਆਂ ਦੀ ਸਹਾਇਤਾ ਨਾਲ ਅਸੀਂ ਸੜਕਾਂ, ਨਦੀਆਂ, ਦਰਿਆ, ਰੇਲ ਦੇ ਰਸਤੇ ਆਦਿ ਪਤਾ ਕਰ ਸਕਦੇ ਹਾਂ।
ਪ੍ਰਸ਼ਨ.5-ਵੱਖ-ਵੱਖ ਨਕਸ਼ਿਆਂ ਦੀ ਸੂਚੀ ਬਣਾਓ।
ਉੱਤਰ- 1. ਭੌਤਿਕ ਨਕਸ਼ੇ 2. ਇਤਿਹਾਸਕ ਨਕਸ਼ੇ 3. ਵੰਡ ਸਬੰਧੀ ਨਕਸ਼ੇ
4. ਸਥਲ-ਆਕ੍ਰਿਤੀ ਨਕਸ਼ੇ 5 .ਐਟਲਸ ਨਕਸ਼ੇ 6. ਦੀਵਾਰ-ਨਕਸ਼ੇ
ਪ੍ਰਸ਼ਨ.6-ਨਕਸ਼ਿਆਂ ਦੇ ਕਿਹੜੇ ਥੰਮ ਹਨ ਅਤੇ ਕਿਉਂ ?
ਉੱਤਰ- ਦੂਰੀ , ਦਿਸ਼ਾ ਅਤੇ ਪ੍ਰਮਾਣਿਕ ਚਿੰਨ੍ਹ ਨਕਸ਼ਿਆਂ ਦੇ ਤਿੰਨ ਥੰਮ ਹਨ। ਇਹਨਾਂ ਤਿੰਨ ਤੱਤਾਂ ਤੋਂ ਬਿਨਾਂ ਨਕਸ਼ੇ ਨੂੰ ਪੜ੍ਹਣਾ ਅਤੇ ਸਮਝਣਾ ਔਖਾ ਹੈ ।
ਪ੍ਰਸ਼ਨ.8- ਪ੍ਰਮਾਣਿਕ ਚਿੰਨ੍ਹਾਂ ਬਾਰੇ ਤੁਸੀਂ ਕੀ ਜਾਣਦੇ ਹੋਂ? ਦੱਸੋ।
ਉੱਤਰ- ਨਕਸ਼ੇ ਵਿੱਚ ਕੁਝ ਵਿਸ਼ੇਸ਼ ਤੱਥਾਂ ਨੂੰ ਦਰਸਾਉਣ ਲਈ ਪੂਰੇ ਵਿਸ਼ਵ ਵਿੱਚ ਸਮਾਨ ਰੂਪ ਵਿੱਚ ਕੁਝ ਚਿੰਨ੍ਹ ਨਿਸ਼ਚਿਤ ਕੀਤੇ ਗਏ ਹਨ, ਇਹਨਾਂ ਨੂੰ ਪ੍ਰਮਾਣਿਕ ਚਿੰਨ੍ਹ ਕਹਿੰਦੇ ਹਨ। ਚਿੰਨ੍ਹਾਂ ਦੀ ਵਰਤੋ ਨਾਲ ਨਕਸ਼ੇ ਨੂੰ ਪੜ੍ਹਣਾ ਆਸਾਨ ਹੋ ਜਾਂਦਾ ਹੈ। ਨਕਸ਼ੇ ਵਿੱਚ ਪਾਣੀ ਅਤੇ ਥਲ ਨੂੰ ਦਰਸਾਉਣ ਲਈ ਰੰਗਾਂ ਦੀ ਵਰਤੋ ਕੀਤੀ ਜਾਂਦੀ ਹੈ ।
ਪ੍ਰਸ਼ਨ.9- ਰੰਗਦਾਰ ਨਕਸ਼ਿਆਂ ਵਿੱਚ ਕਿਹੜੇ-ਕਿਹੜੇ ਰੰਗਾਂ ਨਾਲ ਹੇਠ ਲਿਖੀਆਂ ਭੌਤਿਕ ਆਕ੍ਰਿਤੀਆਂ ਦਿਖਾਈਆਂ ਜਾਂਦੀਆਂ ਹਨ- ਪਹਾੜ, ਉੱਚੀਆਂ ਪਹਾੜੀਆਂ, ਮੈਦਾਨ, ਦਰਿਆ ,ਜੰਗਲ ਅਤੇ ਬਰਫ ਨਾਲ ਢਕੇ ਪਹਾੜ।
ਉੱਤਰ- ਭੌਤਿਕ ਆਕ੍ਰਿਤੀ ਰੰਗ
1.ਪਹਾੜ ਭੂਰਾ
2.ਉੱਚੀਆਂ ਪਹਾੜੀਆਂ ਪੀਲਾ
3.ਮੈਦਾਨ ਹਰਾ
4.ਦਰਿਆ ਨੀਲਾ
5.ਜੰਗਲ ਹਰਾ
6.ਬਰਫ ਨਾਲ ਢਕੇ ਪਹਾੜ ਚਿੱਟਾ
ਪ੍ਰਸ਼ਨ.10. ਨਕਸ਼ੇ ਵਿੱਚ ਦਿਸ਼ਾ ਦਾ ਕੀ ਉਪਯੋਗ ਕੀਤਾ ਜਾਂਦਾ ਹੈ ?
ਉੱਤਰ- ਨਕਸ਼ੇ ਵਿੱਚ ਦਿਸ਼ਾ ਨਾਲ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਕੋਈ ਸਥਾਨ ਕਿੱਥੇ ਸਥਿੱਤ ਹੈ। ਨਕਸ਼ੇ ਦਾ ਉੱਪਰਲਾ ਭਾਗ ਉੱਤਰ ਦਿਸ਼ਾ ਹੁੰਦਾ ਹੈ। ਇਸ ਨਾਲ ਅਸੀਂ ਬਾਕੀ ਦਿਸਾਵਾਂ ਦਾ ਅਨੁਮਾਨ ਵੀ ਲਗਾ ਸਕਦੇ ਹਾਂ ।
ਪ੍ਰਸ਼ਨ11. ਨਕਸ਼ੇ ਨੂੰ ਪੜ੍ਹਨ ਲਈ ਪੈਮਾਨਾ ਸਾਡੀ ਕੀ ਮਦਦ ਕਰਦਾ ਹੈ ?
ਉੱਤਰ- ਅਸੀਂ ਨਕਸ਼ੇ ਤੇ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਨੂੰ ਨਹੀਂ ਦਿਖਾ ਸਕਦੇ। ਇਸ ਲਈ ਅਸੀਂ ਇਸ ਨੂੰ ਛੋਟੇ ਪੈਮਾਨੇ ਵਿੱਚ ਬਦਲ ਕੇ ਦਿਖਾਉਂਦੇ ਹਾਂ।ਉਦਾਹਰਨ ਲਈ ਅਸੀਂ ਧਰਾਤਲ ਦੀ 1000 ਕਿਲੋਮੀਟਰ ਦੀ ਦੂਰੀ ਨੂੰ 10 ਸੈਂਟੀਮੀਟਰ ਦੁਆਰਾ ਦਿਖਾ ਸਕਦੇ ਹਾਂ।
ਇਸ ਤਰਾਂ ਜੋ ਪੈਮਾਨਾ ਬਣੇਗਾ ਉਹ ਹੋਵੇਗਾ- 1 ਸੈਂਟੀਮੀਟਰ= 100 ਕਿਲੋਮੀਟਰ।
ਪ੍ਰਸ਼ਨ.12. ਨਕਸ਼ੇ ਵਿੱਚ ਨਕਸ਼ਾ ਸੰਕੇਤ ਦਾ ਕੀ ਮਹੱਤਵ ਹੈ ?
ਉੱਤਰ- ਨਕਸ਼ਿਆਂ ਵਿੱਚ ਸੜਕਾਂ, ਰੇਲਮਾਰਗਾਂ, ਨਗਰਾਂ ਆਦਿ ਨੂੰ ਉਹਨਾਂ ਦੇ ਅਸਲੀ ਅਕਾਰ ਵਿੱਚ ਨਹੀਂ ਦਿਖਾਇਆ ਜਾ ਸਕਦਾ। ਇਹਨਾਂ ਨੂੰ ਦਿਖਾਉਣ ਲਈ ਸੰਕੇਤਾਂ ਦੀ ਵਰਤੋ ਕੀਤੀ ਜਾਂਦੀ ਹੈ। ਇਹਨਾਂ ਸੰਕੇਤਾਂ ਨੂੰ ਦੇਖ ਕੇ ਅਸੀਂ ਵੱਖ-ਵੱਖ ਸੜਕਾਂ ਅਤੇ ਸਥਾਨਾਂ ਦੀ ਸਥਿਤੀ ਬਾਰੇ ਪਤਾ ਕਰ ਸਕਦੇ ਹਾਂ ।
Harbans Lal Garg, GMS Gorkhnath (Mansa) 9872975941
https://t.me/smartnotessseng