6th Social Science lesson 3

ਪਾਠ-3 ਗਲੋਬ: ਧਰਤੀ ਦਾ ਮਾਡਲ

ਪ੍ਰਸ਼ਨ-1. ਗਲੋਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ ਹੈ ?
ਉੱਤਰ-ਗਲੋਬ ਵਿੱਚ ਧਰਤੀ ਦੀ ਤਰਾਂ ਹੀ ਮਹਾਂਦੀਪ, ਮਹਾਂਸਾਗਰ, ਦਿਸ਼ਾਵਾਂ ਆਦਿ ਠੀਕ ਰੂਪ ਵਿੱਚ ਦਿਖਾਈਆਂ ਹੁੰਦੀਆਂ ਹਨ।ਇਹ ਧਰਤੀ ਦੀ ਤਰਾਂ ਹੀ ਗੋਲ ਹੁੰਦਾ ਹੈ। ਇਸ ਲਈ ਗਲੋਬ ਨੂੰ ਧਰਤੀ ਦਾ ਮਾਡਲ ਕਿਹਾ ਜਾਂਦਾ ਹੈ।

ਪ੍ਰਸ਼ਨ-2. ਗਲੋਬ ਦੇ ਪੇਚਾਂ (ਉੱਪਰਲੇ ਤੇ ਹੇਠਲੇ ਚਪਟੇ ਜਿਹੇ ਸਿਰਿਆ)  ਨੂੰ ਕੀ ਨਾਮ ਦਿੱਤਾ ਜਾਂਦੇ ਹਨ?
ਉੱਤਰ- ਗਲੋਬ ਦੇ ਉੱਤਰੀ ਪੇਚ ਦੇ ਸਿਰੇ ਨੂੰ ਉੱਤਰੀ ਧਰੁਵ ਅਤੇ ਦੱਖਣੀ ਪੇਚ ਦੇ ਸਿਰੇ ਨੂੰ ਦੱਖਣੀ ਧਰੁਵ ਕਿਹਾ ਜਾਂਦਾ ਹੈ ।

ਪ੍ਰਸ਼ਨ -3. ਦੋਨਾਂ ਧਰੁਵਾਂ ਨੂੰ ਮਿਲਾਉਣ ਵਾਲੀਆਂ ਅਰਧ ਗੋਲਾਕਾਰ ਰੇਖਾਵਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਉੱਤਰ-ਦੇਸ਼ਾਂਤਰ ਰੇਖਾਵਾਂ (ਲੰਬਕਾਰ) ।

ਪ੍ਰਸ਼ਨ-4. ਗੋਲਾ-ਅਰਧ ਦਾ ਕੀ ਅਰਥ ਹੈ ? ਉਸ ਰੇਖਾ ਦਾ ਨਾਂ ਦੱਸੋ ਜਿਹੜੀ ਧਰਤੀ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ ।
ਉੱਤਰ- ਧਰਤੀ (ਗੋਲੇ) ਦੇ ਅੱਧੇ ਹਿੱਸੇ ਨੂੰ ਗੋਲਾ-ਅਰਧ ਕਹਿੰਦੇ ਹਨ। ਭੂ- ਮੱਧ ਰੇਖਾ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ।

ਪ੍ਰਸ਼ਨ-5 ਮੁੱਖ ਮਾਧਿਆਨ ਰੇਖਾ ਕਿਸਨੂੰ ਆਖਦੇ ਹਨ ਅਤੇ ਇਹ ਕਿਥੋਂ ਲੰਘਦੀ ਹੈ ?
ਉਤਰ-  0° ਦੇਸ਼ਾਂਤਰ ਨੂੰ ਮੁੱਖ ਮਾਧਿਆਨ ਰੇਖਾ ਆਖਦੇ ਹਨ। ਇਹ ਇੰਗਲੈਂਡ ਦੇ ਗ੍ਰੀਨਵਿਚ ਨਾਂ ਦੇ ਸਥਾਨ ਤੋ ਲੰਘਦੀ ਹੈ ।

ਪ੍ਰਸ਼ਨ-6. ਧਰਤੀ ਜਾਂ ਗਲੋਬ ਨੂੰ ਕਿੰਨੇ ਦੇਸ਼ਾਂਤਰਾਂ ਵਿੱਚ ਵੰਡਿਆ ਗਿਆ ਹੈ ?
ਉੱਤਰ- 360 ਦੇਸ਼ਾਂਤਰਾਂ ਵਿੱਚ ।

ਪ੍ਰਸ਼ਨ-7. ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ ? ਉਸਦਾ ਨਾਮ ਦੱਸੋ ।
ਉੱਤਰ- 0°  ਅਕਸ਼ਾਂਸ ਦਾ ਚੱਕਰ ਗਲੋਬ ਦਾ ਸਭ ਤੋਂ ਵੱਡਾ ਚੱਕਰ ਹੈ। ਇਸਨੂੰ ਭੂ- ਮੱਧ ਰੇਖਾ ਕਿਹਾ ਜਾਂਦਾ ਹੈ।

ਪ੍ਰਸ਼ਨ-9 ਅਕਸ਼ਾਂਸ਼ ਰੇਖਾਵਾਂ ਅਤੇ ਦੇਸ਼ਾਂਤਰ ਰੇਖਾਵਾਂ ਵਿੱਚ ਅੰਤਰ ਦੱਸੋ ।
ਉੱਤਰ- ਅਕਸ਼ਾਂਸ਼ ਰੇਖਾਵਾਂ (ਵਿਥਕਾਰ)
1.ਅਕਸ਼ਾਂਸ਼ ਰੇਖਾਵਾਂ ਪੂਰਬ-ਪੱਛਮ ਦਿਸ਼ਾ ਵਿੱਚ ਭੂ ਮੱਧ ਰੇਖਾ ਦੇ ਸਮਾਂਤਰ ਗੋਲਾਕਾਰ ਰੇਖਾਵਾਂ ਹਨ।
2. ਅਕਸ਼ਾਂਸ਼ ਰੇਖਾਵਾਂ ਲੇਟਵੀਆਂ ਰੇਖਾਵਾਂ ਹਨ।
3. ਪੂਰੇ ਗਲੋਬ ਤੇ 181 ਅਕਸ਼ਾਂਸ਼ ਰੇਖਾਵਾਂ ਖਿੱਚੀਆਂ ਗਈਆਂ ਹਨ।
4. ਇਹਨਾਂ ਰੇਖਾਵਾਂ ਦੀ ਮੱਦਦ ਨਾਲ ਅਸੀਂ ਭੂ-ਮੱਧ ਰੇਖਾ ਤੋਂ ਕਿਸੇ ਸਥਾਨ ਦੀ ਦੂਰੀ ਪਤਾ ਕਰ ਸਕਦੇ ਹਾਂ।

ਦੇਸ਼ਾਂਤਰ ਰੇਖਾਵਾਂ (ਲੰਬਕਾਰ)
1.ਦੇਸ਼ਾਂਤਰ ਰੇਖਾਵਾਂ ਉੱਤਰ ਤੋਂ ਦੱਖਣ ਵੱਲ ਹਨ। ਇਹ ਸਮਾਂਤਰ ਨਹੀਂ ਹਨ।
2. ਦੇਸ਼ਾਂਤਰ ਰੇਖਾਵਾਂ ਖੜੇ ਰੂਪ ਵਿੱਚ ਹਨ।
3. ਪੂਰੇ ਗਲੋਬ ਤੇ 360° ਦੇਸ਼ਾਂਤਰ ਰੇਖਾਵਾਂ ਖਿੱਚੀਆਂ ਗਈਆਂ ਹਨ।
4. ਇਹਨਾਂ ਰੇਖਾਵਾਂ ਦੀ ਮੱਦਦ ਨਾਲ ਅਸੀਂ ਕਿਸੇ ਸਥਾਨ ਦਾ ਸਮਾਂ ਪਤਾ ਲਗਾ ਸਕਦੇ ਹਾਂ।

ਪ੍ਰਸ਼ਨ 9. ਦੇਸ਼ਾਂਤਰ ਦਾ ਕੀ ਮਹੱਤਵ ਹੈ ?
ਉੱਤਰ-(ੳ) ਸਥਿਤੀ ਦਾ ਗਿਆਨ- ਦੇਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਸਥਾਨ ਦੀ ਪੂਰਬ ਤੋਂ ਪੱਛਮ ਦੂਰੀ ਪਤਾ ਲਗਾ ਸਕਦੇ ਹਾਂ ।
(ਅ) ਸਮੇਂ ਦਾ ਗਿਆਨ- ਦੇਸ਼ਾਂਤਰਾਂ ਨਾਲ ਅਸੀਂ ਕਿਸੇ ਸਥਾਨ ਦੇ ਸਥਾਨਕ ਸਮੇਂ ਦਾ ਪਤਾ ਲਗਾ ਸਕਦੇ ਹਾਂ। ਹਰੇਕ ਦੋ ਦਿਸ਼ਾਂਤਰਾਂ ਵਿਚਕਾਰ 4 ਮਿੰਟ ਦੇ ਸਮੇਂ ਦਾ ਅੰਤਰ ਹੁੰਦਾ ਹੈ ।

ਪ੍ਰਸ਼ਨ- 10. ਕਿਹੜੀਆਂ ਰੇਖਾਵਾਂ ਤਾਪ ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ ?
ਉੱਤਰ- ਅਕਸ਼ਾਂਸ਼ ਰੇਖਾਵਾਂ ਤਾਪ ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ ।ਧਰਤੀ ਗੋਲ ਹੋਣ ਕਾਰਨ ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ, ਉਹ ਸਥਾਨ ਗਰਮ ਹੁੰਦੇ ਹਨ ਅਤੇ ਜਿੱਥੇ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ, ਉਹ ਸਥਾਨ ਠੰਡੇ ਹੁੰਦੇ ਹਨ । ਇਸ ਲਈ ਤਾਪ ਖੰਡ ਬਣਾਉਣ ਦੀ ਲੋੜ ਪੈਂਦੀ ਹੈ ।

                             ਖਾਲੀ ਥਾਵਾਂ ਭਰੋ
1)            ਊਸ਼ਣ ਖੰਡ ਅਤੇ ਕਰਕ ਰੇਖਾ ਅਕਸ਼ਾਂਸ਼ ਰੇਖਾਵਾਂ ਨਾਲ ਦਰਸਾਇਆ ਜਾਂਦਾ ਹੈ।
2)           ਮੱਕਰ ਰੇਖਾ 23 ½° ਅਕਸ਼ਾਸ਼ ਰੇਖਾ ਦੁਆਰਾ ਦਰਸਾਈ ਜਾਂਦੀ ਹੈ।
3)            ਅਕਸ਼ਾਂਸ਼ ਅਤੇ ਦਿਸ਼ਾਂਤਰ ਗਲੋਬ ਤੇ ਗਰਿਡ ਜਾਂ ਜਾਲ ਬਣਾਉਂਦੀਆਂ ਹਨ।
4)           ਦੋ ਸਮਾਂਤਰ ਰੇਖਾਵਾਂ ਵਿੱਚ ਦੂਰੀ ਹਮੇਸ਼ਾ ਸਮਾਨ ਹੁੰਦੀ ਹੈ।
5)            ਗ੍ਰੀਨਨਵਿੱਚ ਨੂੰ ਸਿਫਰ ਦੇਸ਼ਾਂਤਰ ਆਖਦੇ ਹਨ।
6)            ਭਾਰਤ ਵਿੱਚ 82½° ਪੂ ਦੇਸ਼ਾਂਤਰ ਨੂੰ ਪ੍ਰਮਾਣਿਕ ਦਿਸ਼ਾਂਤਰ ਮੰਨਿਆ ਗਿਆ ਹੈ।
7)            ਗ੍ਰੀਨਵਿੱਚ ਦੇ ਅੋਸਤ ਸਮੇਂ ਅਤੇ ਭਾਰਤੀ ਪ੍ਰਮਾਣਿਕ ਸਮੇਂ ਵਿੱਚ 5 ਘੰਟੇ 30 ਮਿੰਟ ਦਾ ਅੰਤਰ ਹੈ।

ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (X)  ਦਾ ਨਿਸ਼ਾਨ ਲਗਾਓ:-
1) ਹਰੇਕ ਵਿਥਕਾਰ ਅਰਧ ਗੋਲਾ ਹੁੰਦਾ ਹੈ।                                                                    (√)
2) ਜਿਊਂ ਜਿਊਂ ਭੂ-ਮੱਧ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ ਵੱਧਦਾ ਜਾਂਦਾ ਹੈ।                             (X)
3) ਊਸ਼ਣ-ਤਾਪ ਖੰਡ, ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਕਾਰ ਹੁੰਦਾ ਹੈ।                               (√)
4) ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ।                                                                    (√)

 

Harbans Lal Garg, GMS Gorkhnath (Mansa) 9872975941
https://t.me/smartnotessseng

Share This Article
Leave a Comment

Leave a Reply

Your email address will not be published. Required fields are marked *