ਪਾਠ 19 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ
ਪ੍ਰਸ਼ਨ- 1. ਭਾਰਤ ਵਿੱਚ ਪਿੰਡਾਂ ਦੀ ਗਿਣਤੀ ਕਿੰਨੀ ਹੈ ?
ਉੱਤਰ- ਲੱਗਭਗ 6 ਲੱਖ ।
ਪ੍ਰਸ਼ਨ-2. ਪੰਚਾਇਤੀ ਰਾਜ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ- ਪਿੰਡਾਂ ਵਿੱਚ ਸਾਸ਼ਨ ਪ੍ਰਬੰਧ ਪੰਚਾਇਤ ਦੁਆਰਾ ਚਲਾਇਆ ਜਾਂਦਾ ਹੈ। ਗ੍ਰਾਮ ਪੰਚਾਇਤ, ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਪੰਚਾਇਤੀ ਰਾਜ ਦੇ ਭਾਗ ਹਨ।
ਪ੍ਰਸ਼ਨ- 3. ਪੰਚਾਇਤੀ ਰਾਜ ਦੀ ਮੁਢਲੀ ਅਤੇ ਸਿਖਰ ਦੀ ਸੰਸਥਾ ਦਾ ਨਾਮ ਲਿਖੋ ।
ਉੱਤਰ- ਪੰਚਾਇਤੀ ਰਾਜ ਦੀ ਮੁਢਲੀ ਸੰਸਥਾ ਗ੍ਰਾਮ ਪੰਚਾਇਤ ਅਤੇ ਸਿਖਰ ਦੀ ਸੰਸਥਾ ਜਿਲ੍ਹਾ ਪ੍ਰੀਸ਼ਦ ਹੈ ।
ਪ੍ਰਸ਼ਨ-4. ਪੰਜਾਬ ਵਿੱਚ ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਗਿਣਤੀ ਕਿੰਨੀ ਹੁੰਦੀ ਹੈ?
ਉੱਤਰ- ਘੱਟ ਤੋਂ ਘੱਟ- 5, ਵੱਧ ਤੋਂ ਵੱਧ- 13
ਪ੍ਰਸ਼ਨ-5. ਜਿਲ੍ਹਾ ਪ੍ਰੀਸ਼ਦ ਦੇ ਕੋਈ ਦੋ ਕੰਮ ਲਿਖੋ ।
ਉੱਤਰ- 1.ਇਹ ਪੰਚਾਇਤ ਸੰਮਤੀਆਂ ਵਿੱਚ ਤਾਲਮੇਲ ਪੈਦਾ ਕਰਦੀ ਹੈ ।
2.ਇਹ ਸਰਕਾਰ ਨੂੰ ਵਿਕਾਸ ਕੰਮਾਂ ਬਾਰੇ ਰਾਇ ਦਿੰਦੀ ਹੈ ।
ਪ੍ਰਸ਼ਨ-6. ਵਰਤਮਾਨ ਸਮੇਂ ਪਿੰਡਾਂ ਵਿੱਚ ਕਿਹੜੀਆਂ ਕਿਹੜੀਆਂ ਸਹੂਲਤਾਂ ਉਪਲਬਧ ਹਨ?
ਉੱਤਰ- 1.ਪਿੰਡਾਂ ਵਿੱਚ ਸਿੱਖਿਆ ਦੇ ਪ੍ਰਸਾਰ ਲਈ ਸਕੂਲ, ਕਾਲਜ ਖੋਲੇ ਗਏ ਹਨ।
2.ਖੇਤੀਬਾੜੀ ਦੇ ਵਿਕਾਸ ਲਈ ਸਰਕਾਰ ਵੱਲੋਂ ਵਧੀਆ ਬੀਜ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ।
3.ਲੋਕਾਂ ਦੀ ਸਿਹਤ ਵਿੱਚ ਸੁਧਾਰ ਲਈ ਮੁਢਲੇ ਸਿਹਤ ਕੇਂਦਰ ਖੋਲੇ ਗਏ ਹਨ।
ਪ੍ਰਸ਼ਨ- 7. ਗ੍ਰਾਮ ਸਭਾ ਤੋਂ ਕੀ ਭਾਵ ਹੈ? ਗ੍ਰਾਮ ਪੰਚਾਇਤ ਅਤੇ ਗ੍ਰਾਮ ਸਭਾ ਵਿੱਚ ਕੀ ਫਰਕ ਹੈ ?
ਉੱਤਰ- 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹਰੇਕ ਵੋਟਰ ਗ੍ਰਾਮ ਸਭਾ ਦਾ ਮੈਂਬਰ ਹੁੰਦਾ ਹੈ। ਗ੍ਰਾਮ ਸਭਾ ਵੋਟਾਂ ਪਾ ਕੇ ਪਿੰਡ ਦੀ ਪੰਚਾਇਤ ਚੁਣਦੀ ਹੈ, ਜਿਸਨੂੰ ਗ੍ਰਾਮ ਪੰਚਾਇਤ ਕਹਿੰਦੇ ਹਨ।
ਪ੍ਰਸ਼ਨ-8. ਪੰਚਾਇਤ ਸੰਮਤੀ ਦਾ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਹੈ?
ਉੱਤਰ- ਗ੍ਰਾਮ ਪੰਚਾਇਤਾਂ ਲਈ ਜਰੂਰੀ ਨਿਯਮ ਬਣਾਉਣਾ ।
ਪ੍ਰਸ਼ਨ-9. ਤੁਹਾਡੇ ਖੇਤਰ ਦੀ ਪੰਚਾਇਤ ਸੰਮਤੀ ਆਪਣੇ ਬਲਾਕ ਦੇ ਵਾਤਾਵਰਨ ਨੂੰ ਸੁਧਾਰਨ ਲਈ ਕੀ ਕਰਦੀ ਹੈ ?
ਉੱਤਰ-1. ਖੇਤੀਬਾੜੀ ਲਈ ਵਧੀਆ ਬੀਜਾਂ ਅਤੇ ਖਾਦਾਂ ਉਪਲਬਧ ਕਰਵਾਉਂਦੀ ਹੈ ।
2.ਪਸ਼ੂ ਅਤੇ ਮੱਛੀ ਪਾਲਣ ਨੂੰ ਉਤਸਾਹਿਤ ਕਰਦੀ ਹੈ ।
3.ਨਵੀਆਂ ਸੜਕਾਂ ਦਾ ਨਿਰਮਾਣ ਅਤੇ ਮੁਰੰਮਤ ਕਰਦੀ ਹੈ।
4.ਪਿੰਡਾਂ ਵਿੱਚ ਸਿਹਤ ਅਤੇ ਸਫਾਈ ਦੇ ਕੰਮ ਕਰਦੀ ਹੈ।
ਖਾਲੀ ਸਥਾਨ ਭਰੋ।
1) ਭਾਰਤ ਵਿੱਚ 28 ਰਾਜ ਅਤੇ 8 ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ।
2) ਪੰਚਾਇਤ ਸੰਮਤੀ ਪੰਚਾਇਤੀ ਰਾਜ ਦੀ ਵਿਚਕਾਰ ਦੀ ਸੰਸਥਾ ਹੈ।
3) ਗ੍ਰਾਮ ਪੰਚਾਇਤ ਦਾਅਤੇ ਪੰਚਾਇਤ ਸੰਮਤੀ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ।
4) ਪੰਜਾਬ ਰਾਜ ਵਿੱਚ 22 ਜਿਲ੍ਹਾ ਪ੍ਰੀਸ਼ਦ ਹਨ।
5) ਪੇਂਡੂ ਖੇਤਰ ਵਿੱਚ ਪੰਚਾਇਤੀ ਰਾਜ ਦੀ ਸਭ ਤੋਂ ਉੱਚੀ ਸੰਸਥਾ ਜਿਲ੍ਹਾ ਪ੍ਰੀਸ਼ਦ ਹੈ ।
ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (x) ਦਾ ਨਿਸ਼ਾਨ ਲਗਾਓ:-
1.ਅੰਗਰੇਜ਼ੀ ਰਾਜ ਸਮੇਂ ਪਿੰਡਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ। (√)
2.ਗ੍ਰਾਮ ਪੰਚਾਇਤ ਵਿੱਚ ਇਸਤਰੀਆਂ ਲਈ ਸੀਟਾਂ ਰਾਖਵੀਆਂ ਨਹੀਂ ਹੁੰਦੀਆਂ। (x)
3.ਜ਼ਿਲ੍ਹੇ ਦਾ ਪ੍ਰਬੰਧ ਠੀਕ ਤਰ੍ਹਾਂ ਚਲਾਉਣ ਲਈ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹੁੰਦੇ ਹਨ। (√)
4.ਜ਼ਿਲ੍ਹਾ ਪ੍ਰੀਸ਼ਦ ਨੂੰ ਜ਼ਿਲ੍ਹਾ ਪੰਚਾਇਤ ਵੀ ਕਿਹਾ ਜਾਂਦਾ ਹੈ। (√)
5.ਪੰਚਾਇਤ ਸੰਮਤੀ/ ਬਲਾਕ ਸੰਮਤੀ 100 ਪਿੰਡਾਂ ਲਈ ਬਣਾਈ ਜਾਂਦੀ ਹੈ। (√)
Harbans Lal Garg, GMS Gorkhnath (Mansa) 9872975941
https://t.me/smartnotessseng