ਪਾਠ 17 ਭਾਰਤ ਅਤੇ ਸੰਸਾਰ
ਪ੍ਰਸ਼ਨ-1. ਰੇਸ਼ਮੀਂ ਮਾਰਗ ਤੋਂ ਕੀ ਭਾਵ ਹੈ ?
ਉੱਤਰ- ਚੀਨ ਨੂੰ ਯੂਰਪ ਨਾਲ ਜੋੜਨ ਵਾਲੇ ਮਾਰਗ ਨੂੰ ਰੇਸ਼ਮੀਂ ਮਾਰਗ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਇਸ ਰਸਤੇ ਦੁਆਰਾ ਸਭ ਤੋਂ ਵੱਧ ਰੇਸ਼ਮ ਦਾ ਵਪਾਰ ਹੁੰਦਾ ਸੀ ।
ਪ੍ਰਸ਼ਨ-2. ਸਾਤਵਾਹਨ ਕਾਲ ਦੀਆਂ ਕੁਝ ਮਹੱਤਵਪੂਰਨ ਬੰਦਰਗਾਹਾਂ ਦੇ ਨਾਮ ਲਿਖੋ ।
ਉੱਤਰ- 1. ਕਾਵੇਰੀ-ਪੱਟਨਮ 2. ਮਹਾਂਬਲੀਪੁਰਮ 3. ਪੁਹਾਰ 4. ਸ਼ੂਰਪਾਰਕ ।
ਪ੍ਰਸ਼ਨ- 3. ਭਾਰਤ ਦੇ ਇਰਾਨ ਨਾਲ ਸੰਬੰਧ ਕਿਵੇਂ ਸਥਾਪਿਤ ਹੋਏ?
ਉੱਤਰ- 600 ਈ. ਪੂ. ਵਿੱਚ ਈਰਾਨ ਦੇ ਏਚੈਮੀਨਿਡ ਵੰਸ਼ ਦੇ ਸ਼ਾਸਕਾਂ ਨੇ ਭਾਰਤ ਦੇ ਉੱਤਰ-ਪੱਛਮੀਂ ਭਾਗਾਂ ਤੇ ਕਬਜਾ ਕਰ ਲਿਆ।ਇਸ ਤਰ੍ਹਾਂ ਭਾਰਤ ਦੇ ਇਰਾਨ ਨਾਲ ਸੰਬੰਧ ਸਥਾਪਿਤ ਹੋਏ।
ਪ੍ਰਸ਼ਨ- 3. ਭਾਰਤ ਤੋਂ ਰੋਮ ਨੂੰ ਕੀ ਨਿਰਯਾਤ ( ਭੇਜਿਆ) ਕੀਤਾ ਜਾਂਦਾ ਸੀ ?
ਉੱਤਰ- ਮਸਾਲੇ, ਹੀਰੇ, ਕੱਪੜਾ, ਇਤਰ, ਤੋਤੇ, ਮੋਰ, ਆਦਿ ।
ਪ੍ਰਸ਼ਨ- 4. ਯੂਰਪ ਤੋਂ ਕਿਹੜੀਆਂ ਵਸਤਾਂ ਆਯਾਤ (ਮੰਗਵਾਈਆਂ) ਕੀਤੀਆਂ ਜਾਂਦੀਆਂ ਸਨ ?
ਉੱਤਰ- ਸੋਨਾ, ਚਾਂਦੀ, ਸਿੱਕੇ, ਧਾਤਾਂ, ਸ਼ਰਾਬ ਅਤੇ ਸ਼ੀਸ਼ੇ ਤੋਂ ਬਣੀਆਂ ਵਸਤਾਂ ।
ਖਾਲੀ ਥਾਵਾਂ ਭਰੋ:-
- 600 ਈ. ਪੁ. ਵਿੱਚ ਈਰਾਨ ਦੇ ਏਚੈਮੀਨਿਡ ਵੰਸ਼ ਦੇ ਸ਼ਾਸਕਾਂ ਨੇ ਭਾਰਤ ਦੇ ਉੱਤਰੀ-ਪੱਛਮੀਂ ਭਾਗਾਂ ਤੇ ਕਬਜ਼ਾ ਕਰ ਲਿਆ।
- ਅਸ਼ੋਕ ਅਤੇ ਕਨਿਸ਼ਕ ਸ਼ਾਸਕਾਂ ਦੇ ਰਾਜਕਾਲ ਸਮੇਂ ਬੋਧੀ ਭਿਕਸ਼ੂਆਂ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਸ਼੍ਰੀਲੰਕਾ ,ਬਰਮਾ, ਚੀਨ ਅਤੇ ਮੱਧ ਏਸ਼ੀਆ ਵਿੱਚ ਭੇਜਿਆ ਗਿਆ।
- ਚੇਰ, ਚੋਲ ਅਤੇ ਪਾਂਡਯ ਸ਼ਾਸਕਾਂ ਨੇ ਜਹਾਜ ਬਣਾਉਣ ਅਤੇ ਸਮੁੰਦਰੋਂ ਪਾਰ ਖੋਜਾਂ ਨੂੰ ਉਤਸ਼ਾਹਿਤ ਕੀਤਾ।
- ਅਰਬਾਂ ਨੇ ਸਿੰਧ ਤੇ 712 ਈ. ਵਿੱਚ ਅਧਿਕਾਰ ਕਰ ਲਿਆ।
ਹੇਠ ਲਿਖਿਆਂ ਦੇ ਜੋੜੇ ਬਣਾਓ
ਉੱਤਰ-1) ਸੋਨੇ ਦੇ ਸਿੱਕੇ ਰੋਮ
2) ਬੰਦਰਗਾਹ ਸ਼ੂਰਪਾਰਕ
3) ਚੀਨ ਰੇਸ਼ਮ
4) ਰੇਸ਼ਮੀਂ ਮਾਰਗ ਥਲ-ਮਾਰਗ
ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (x) ਦਾ ਨਿਸ਼ਾਨ ਲਗਾਓ:-
- ਭਾਰਤ ਦੀ ਸੰਸਕ੍ਰਿਤੀ ਨੇ ਭਾਰਤੀਆਂ ਦੀ ਪਹਿਚਾਣ ਬਣਾਈ। (√)
- ਭਾਰਤ ਦੇ ਮਿਸਰ ਨਾਲ ਕੋਈ ਸਬੰਧ ਨਹੀਂ ਸਨ। (x)
- ਬੁੱਧ ਦੀਆਂ ਪੱਥਰ ਦੀਆਂ ਤਰਾਸ਼ੀਆਂ ਵੱਡੀਆਂ ਮੂਰਤੀਆਂ ਬਾਮੀਆਨ (ਅਫਗਾਨਿਸਤਾਨ) ਵਿਖੇ ਮਿਲਦੀਆਂ ਸਨ। (√)
- ਭਾਰਤ ਦੀਆਂ ਵਸਤਾਂ ਰੋਮ ਦੀਆਂ ਮੰਡੀਆਂ ਵਿੱਚ ਵੱਧ ਕੀਮਤ ਤੇ ਵਿਕਦੀਆਂ ਸਨ। (√)
- ਚੇਰ, ਚੋਲ ਅਤੇ ਪਾਂਡਯ ਸ਼ਾਸਕਾਂ ਨੇ ਸਮੁੰਦਰੋਂ ਪਾਰ ਜਹਾਜ਼ ਬਣਾਉਣ ਅਤੇ ਖੋਜਾਂ ਨੂੰ ਉਤਸਾਹਿਤ ਕੀਤਾ। (√)
Harbans Lal Garg, GMS Gorkhnath (Mansa) 9872975941
https://t.me/smartnotessseng