ਪਾਠ 15 ਹਰਸ਼ਵਰਧਨ ਕਾਲ- 600 ਈ: ਤੋਂ 650 ਈ:
ਪ੍ਰਸ਼ਨ-1. ਬਾਣਭੱਟ ਬਾਰੇ ਤੁਸੀਂ ਕੀ ਜਾਣਦੇ ਹੋਂ ?
ਉੱਤਰ- ਬਾਣਭੱਟ ਰਾਜਾ ਹਰਸ਼ਵਰਧਨ ਦਾ ਰਾਜ ਕਵੀ ਸੀ। ਉਸਨੇ ਹਰਸ਼ਵਰਧਨ ਬਾਰੇ ‘ ਹਰਸ਼ਚਰਿਤ’ ਪੁਸਤਕ ਲਿਖੀ ।
ਪ੍ਰਸ਼ਨ-2. ਹਿਊਨਸਾਂਗ ਬਾਰੇ ਤੁਸੀਂ ਕੀ ਜਾਣਦੇ ਹੋਂ ?
ਉੱਤਰ- ਹਿਊਨਸਾਂਗ ਇੱਕ ਪ੍ਰਸਿੱਧ ਚੀਨੀ ਯਾਤਰੀ ਸੀ। ਉਹ ਚੀਨ ਤੋਂ ਬੁੱਧ ਧਰਮ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਭਾਰਤ ਆਇਆ ਸੀ। ਉਸਨੇ ‘ ਸੀ-ਯੂ-ਕੀ’ ਪੁਸਤਕ ਲਿਖੀ ।
ਪ੍ਰਸ਼ਨ-3. ਹਰਸ਼ਵਰਧਨ ਬਾਰੇ ਇੱਕ ਨੋਟ ਲਿਖੋ ।
ਉੱਤਰ- ਹਰਸ਼ਵਰਧਨ ਪੁਸ਼ਿਆਭੂਤੀ ਵੰਸ਼ ਦਾ ਇੱਕ ਮਹਾਨ ਰਾਜਾ ਸੀ । ਉਹ 606 ਈ: ਵਿੱਚ ਰਾਜ ਗੱਦੀ ਤੇ ਬੈਠਿਆ ।ਉਹ ਇੱਕ ਮਹਾਨ ਜੇਤੂ ਹੋਣ ਦੇ ਨਾਲ ਨਾਲ ਇੱਕ ਮਹਾਨ ਵਿਦਵਾਨ ਅਤੇ ਲੇਖਕ ਸੀ ।ਉਹ ਸ਼ੈਵ ਧਰਮ ਨੂੰ ਮੰਨਦਾ ਸੀ।ਉਹ ਬੁੱਧ ਧਰਮ ਵਿੱਚ ਵੀ ਸ਼ਰਧਾ ਰੱਖਦਾ ਸੀ ।
ਪ੍ਰਸ਼ਨ-4. ਹਰਸ਼ਵਰਧਨ ਕਾਲ ਦੇ ਸਮਾਜ ਬਾਰੇ ਤੁਸੀਂ ਕੀ ਜਾਣਦੇ ਹੋਂ?
ਉੱਤਰ- ਹਰਸ਼ਵਰਧਨ ਕਾਲ ਵਿੱਚ ਲੋਕ ਸਾਦਾ ਅਤੇ ਸੁਖੀ ਜੀਵਨ ਬਤੀਤ ਕਰਦੇ ਸਨ। ਉਹ ਮੁੱਖ ਤੌਰ ਤੇ ਸ਼ਾਕਾਹਾਰੀ ਸਨ ਅਤੇ ਦੁੱਧ, ਘਿਓ, ਫਲ, ਸਬਜ਼ੀਆ ਆਦਿ ਦੀ ਵਰਤੋ ਕਰਦੇ ਸਨ। ਸਮਾਜ ਵਿੱਚ ਜਾਤੀ ਪ੍ਰਥਾ ਸਖਤ ਸੀ। ਨਾਲੰਦਾ ਇਸ ਸਮੇਂ ਪ੍ਰਸਿੱਧ ਵਿਸ਼ਵ-ਵਿਦਿਆਲਾ ਸੀ ।
ਪ੍ਰਸ਼ਨ-5. ਹਰਸ਼ਵਰਧਨ ਦੇ ਰਾਜ-ਪ੍ਰਬੰਧ ਬਾਰੇ ਲਿਖੋ ।
ਉੱਤਰ- 1. ਰਾਜਾ ਰਾਜ ਪ੍ਰਬੰਧ ਦਾ ਮੁਖੀ ਹੁੰਦਾ ਸੀ। ਉਸਦੀ ਸਹਾਇਤਾ ਕਰਨ ਲਈ ਕਈ ਮੰਤਰੀ ਹੁੰਦੇ ਸਨ।
2.ਸਾਮਰਾਜ ਪ੍ਰਾਂਤਾਂ, ਜਿਲਿਆਂ ਅਤੇ ਪਿੰਡਾਂ ਵਿੱਚ ਵੰਡਿਆ ਹੋਇਆ ਸੀ ।
3.ਰਾਜੇ ਕੋਲ ਸੈਨਾ ਹੁੰਦੀ ਸੀ ਅਤੇ ਰਾਜੇ ਦੁਆਰਾ ਲੋਕਾਂ ਤੇ ਟੈਕਸ ਬਹੁਤ ਘੱਟ ਲਗਾਏ ਜਾਂਦੇ ਸਨ ।
ਖਾਲੀ ਥਾਵਾਂ ਭਰੋ:-
1.ਹਰਸ਼ਵਰਧਨ ਨੇ ਕਨੌਜ ਨੂੰ ਆਪਣੀ ਰਾਜਧਾਨੀ ਬਣਾਇਆ।
2.ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ ਹਰਸ਼ਵਰਧਨ ਦੇ ਸਮੇਂ ਭਾਰਤ ਵਿੱਚ ਆਇਆ।
3.ਹਰਸ਼ਵਰਧਨ ਦੀਆਂ ਸਫਲਤਾਵਾਂ ਦਾ ਵਰਨਣ ਉਸ ਦੇ ਦਰਬਾਰੀ ਕਵੀ ਬਾਣਭੱਟ ਨੇ ਹਰਸ਼ਚਰਿਤ ਨਾਮ ਦੀ ਪੁਸਤਕ ਵਿੱਚ ਕੀਤਾ ਹੈ।
4.ਹਰਸ਼ਵਰਧਨ ਸ਼ੈਵ ਧਰਮ ਨੂੰ ਮੰਨਦਾ ਸੀ।
5.ਹਰਸ਼ਵਰਧਨ ਨੇ ਲਗਭਗ 200 ਪਿੰਡਾਂ ਦੀ ਆਮਦਨ ਨਾਲੰਦਾ ਵਿਸ਼ਵ- ਵਿਦਿਆਲਾ ਨੂੰ ਦਾਨ ਕੀਤੀ ਸੀ।
ਹੇਠ ਲਿਖਿਆਂ ਦੇ ਜੋੜੇ ਬਣਾਓ
ਉੱਤਰ- 1) ਪੁਸ਼ਿਆਭੂਤੀ ਅ) ਕੁਰੂਕਸ਼ੇਤਰ
2) ਹਿਊਨਸਾਂਗ ੳ) ਚੀਨੀ ਯਾਤਰੀ
3) ਬਾਣ-ਭੱਟ ਸ) ਲੇਖਕ
4) ਦੂਤ ੲ) ਸੰਦੇਸ਼ ਲਿਜਾਣ ਵਾਲਾ
ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (x) ਦਾ ਨਿਸ਼ਾਨ ਲਗਾਓ:-
1.ਹਰਸ਼ਵਰਧਨ 606 ਈ: ਵਿੱਚ ਰਾਜਗੱਦੀ ਤੇ ਬੈਠਿਆ। (√)
2.ਪੁਲਕੇਸ਼ਿਨ ਦੂਜਾ ਬਿਹਾਰ ਦਾ ਰਾਜਾ ਸੀ । (x)
3.ਲੋਕ (ਪ੍ਰਜਾ) ਰਾਜੇ ਨੂੰ ਕੋਈ ਕਰ ਨਹੀਂ ਦਿੰਦੇ ਸਨ । (x)
4.ਜਿਆਦਾਤਰ ਲੋਕ ਸ਼ਾਕਾਹਾਰੀ ਸਨ । (√)
5. ਰਾਜਵਰਧਨ ਹਰਸ਼ਵਰਧਨ ਦਾ ਪਿਤਾ ਸੀ । (x)
Harbans Lal Garg, GMS Gorkhnath (Mansa) 9872975941
https://t.me/smartnotessseng