ਪਾਠ 14 ਗੁਪਤ ਸਾਮਰਾਜ- ਭਾਰਤ ਦਾ ਸੁਨਹਿਰੀ ਯੁੁੱਗ
ਪ੍ਰਸ਼ਨ-1. ਸਮੁਦਰਗੁਪਤ ਦੀਆਂ ਜਿੱਤਾਂ ਦਾ ਵਰਣਨ ਕਰੋ ।
ਉੱਤਰ- 1.ਸਮੁਦਰਗੁਪਤ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ। ਉਸਨੇੇ ਉੱਤਰੀ ਭਾਰਤ ਦੇ ਤਿੰਨ ਰਾਜਿਆਂ, 7 ਰਾਜਿਆਂ ਦੇ ਇੱਕ ਗੁੱਟ, ਦੱਖਣ ਦੇ 12 ਰਾਜਿਆਂ ਅਤੇ ਜੰਗਲੀ ਜਾਤੀਆਂ ਨੂੰ ਹਰਾਇਆ ।
ਪ੍ਰਸ਼ਨ-2. ਚੰਦਰਗੁਪਤ ਵਿਕਰਮਾਂਦਿੱਤਿਆ ਬਾਰੇ ਤੁਸੀਂ ਕੀ ਜਾਣਦੇ ਹੋਂ ?
ਉੱਤਰ- ਚੰਦਰਗੁਪਤ ਵਿਕਰਮਾਂਦਿੱਤਿਆ ਸਮੁਦਰਗੁਪਤ ਦਾ ਪੁੱਤਰ ਸੀ ।ਉਸਨੂੰ ਚੰਦਰਗੁਪਤ ਦੂਜਾ ਵੀ ਕਿਹਾ ਜਾਂਦਾ ਹੈ। ਉਸਨੇ ਬਹੁਤ ਸਾਰੀਆਂ ਜਿੱਤਾਂ ਦਰਜ ਕੀਤੀਆਂ ।ਉਸਦੇ ਦਰਬਾਰ ਵਿੱਚ ਨੌਂ ਵਿਦਵਾਨ ਸਨ, ਜਿੰਨ੍ਹਾਂ ਨੂੰ ‘ਨੌਂ ਰਤਨ’ ਕਿਹਾ ਜਾਂਦਾ ਹੈ। ਉਸਨੇ ਵੱਡੀ ਮਾਤਰਾ ਵਿੱਚ ਸੋਨੇ, ਚਾਂਦੀ ਦੇ ਸਿੱਕੇ ਚਲਾਏ ਅਤੇ ਸਮਾਜ ਦਾ ਕਲਿਆਨ ਕੀਤਾ ।
ਪ੍ਰਸ਼ਨ-3. ਕਾਲੀਦਾਸ ਬਾਰੇ ਇੱਕ ਨੋਟ ਲਿਖੋ ।
ਉੱਤਰ- ਕਾਲੀਦਾਸ ਚੰਦਰਗੁਪਤ ਦੂਜੇ ਦੇ ਦਰਬਾਰ ਵਿੱਚ ‘ਨੌਂ ਰਤਨਾਂ’ ਵਿੱਚੋਂ ਇੱਕ ਕਵੀ ਸੀ। ਉਸਦੀਆਂ ਰਚਨਾਵਾਂ ਸ਼ਕੁੰਤਲਾ, ਮੇਘਦੂਤ ਆਦਿ ਸਾਰੇ ਸੰਸਾਰ ਵਿੱਚ ਪ੍ਰਸਿੱਧ ਹਨ।
ਪ੍ਰਸ਼ਨ-4. ਗੁਪਤਕਾਲ ਦੇ ਆਰਥਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋਂ?
ਉੱਤਰ- 1. ਉਸ ਸਮੇਂ ਰੋਜ਼ਾਨਾ ਜੀਵਨ ਦੀਆਂ ਵਸਤੂਆਂ ਬਹੁਤ ਸਸਤੀਆਂ ਸਨ। ਟੈਕਸ ਬਹੁਤ ਘੱਟ ਸਨ ।
2.ਉਸ ਸਮੇਂ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ ।
3.ਉਸ ਸਮੇਂ ਦੂਸਰੇ ਦੇਸ਼ਾਂ ਨਾਲ ਵਪਾਰ ਵੀ ਹੁੰਦਾ ਸੀ ।
ਪ੍ਰਸ਼ਨ-5. ਗੁਪਤ ਕਾਲ ਨੂੰ ਭਾਰਤ ਦਾ ਸੁਨਿਹਰੀ ਯੁੱਗ ਕਿਉਂ ਕਹਿੰਦੇ ਹਨ?
ਉੱਤਰ- 1. ਗੁਪਤ ਕਾਲ ਵਿੱਚ ਸ਼ਾਸਨ ਪ੍ਰਬੰਧ ਬਹੁਤ ਵਧੀਆ ਸੀ ।ਰਾਜਾ ਪਰਜਾ ਦੀ ਭਲਾਈ ਲਈ ਕੰਮ ਕਰਦਾ ਸੀ।
2.ਲੋਕ ਖੁਸ਼ਹਾਲ ਅਤੇ ਇਮਾਨਦਾਰ ਸਨ। ਕੋਈ ਅਪਰਾਧ ਜਾਂ ਚੋਰੀ ਵਗੈਰਾ ਨਹੀਂ ਹੁੰਦੀ ਸੀ ।
3.ਗੁਪਤ ਕਾਲ ਵਿੱਚ ਤਕਨੀਕ ਅਤੇ ਵਿਗਿਆਨ ਦਾ ਬਹੁਤ ਵਿਕਾਸ ਹੋਇਆ। ਆਰੀਆ ਭੱਟ ਉਸ ਕਾਲ ਦਾ ਪ੍ਰਸਿੱਧ ਵਿਗਿਆਨੀ ਸੀ ।
4.ਇਸ ਕਾਲ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਸਿੱਖਿਆ ਵੀ ਉੱਨਤ ਸੀ ।
ਖਾਲੀ ਥਾਵਾਂ ਭਰੋ:-
1.ਸਮੁਦਰ ਗੁਪਤ ਇੱਕ ਮਹਾਨ ਯੋਧਾ ਅਤੇ ਸ਼ਾਸਕ ਸੀ।
2.ਚੰਦਰਗੁਪਤ ਦੂਜੇ ਨੇ ਬਹੁਤ ਵੱਡੀ ਮਾਤਰਾ ਵਿੱਚ ਸੋਨੇ, ਚਾਂਦੀ ਅਤੇ ਤਾਂਬੇ ਦੇ ਸਿੱਕੇ ਜਾਰੀ ਕੀਤੇ।
3.ਗੁਪਤ ਸਾਮਰਾਜ ਕਈ ਸੂਬਿਆਂ ਵਿੱਚ ਵੰਡਿਆ ਹੋਇਆ ਸੀ, ਜਿੰਨ੍ਹਾਂ ਨੂੰ ਭੁਕਤੀ ਕਹਿੰਦੇ ਸਨ।
4.ਜ਼ਿਲਿਆਂ ਨੂੰ ਵਿਸ਼ਯ ਕਹਿੰਦੇ ਸਨ।
5.ਕਾਲੀਦਾਸ ਦੁਆਰਾਲਿਖਿਆ ਨਾਟਕ ਸ਼ਕੁੰਤਲਾ ਅਤੇ ਕਾਵਿ ਮੇਘਦੂਤ ਬਹੁਤ ਪ੍ਰਸਿੱਧ ਹਨ।
ਹੇਠ ਲਿਖਿਆਂ ਦੇ ਜੋੜੇ ਬਣਾਓ
ਉੱਤਰ-
1) ਆਰੀਆਵਰੱਤ – ਉੱਤਰੀ ਭਾਰਤ
2) ਮਦ੍ਰਕ – ਪੰਜਾਬ
3) ਲੋਹ-ਸਤੰਭ – ਦਿੱਲੀ
4) ਕੁਮਾਰਾਮਾਤਯ – ਇੱਕ ਅਫਸਰ
ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (x) ਦਾ ਨਿਸ਼ਾਨ ਲਗਾਓ:-
1.ਮਹਾਰਾਜਾ ਗੁਪਤ, ਗੁਪਤ ਵੰਸ਼ ਦਾ ਪਹਿਲਾ ਰਾਜਾ ਸੀ। (√)
2.ਵਿਕਰਮਾਦਿਤਿਆ ਸਮੁਦਰ ਗੁਪਤ ਦੀ ਉਪਾਧੀ ਸੀ। (x)
3.ਯੌਧੇਅ ਦੱਖਣੀ ਭਾਰਤ ਤੇ ਰਾਜ ਕਰਦੇ ਸਨ। (x)
4.ਫਾਹਿਯਾਨ ਯੁਨਾਨੀ ਲੇਖਕ ਸੀ। (x)
5.ਗੁਪਤ ਰਾਜਿਆਂ ਨੇ ਸੋਨੇ ਦੇ ਸਿੱਕੇ ਜਾਰੀ ਕੀਤੇ। (x)
6.ਆਰੀਆਭੱਟ ਇੱਕ ਪ੍ਰਸਿੱਧ ਵਿਗਿਆਨੀ ਸੀ। (x)
Harbans Lal Garg, GMS Gorkhnath (Mansa) 9872975941
https://t.me/smartnotessseng