ਪਾਠ 13 ਭਾਰਤ 200 ਈ: ਪੂ: ਤੋਂ 300 ਈ: ਤੱਕ
ਪ੍ਰਸ਼ਨ-1. ਪਹਿਲਾ ਮਹਾਨ ਚੋਲ ਸ਼ਾਸ਼ਕ ਕੌਣ ਸੀ ? ਉਸ ਦੀਆਂ ਪ੍ਰਾਪਤੀਆਂ ਕਿਹੜੀਆਂ ਸਨ ?
ਉੱਤਰ- ਕਾਰੀਕਲ ਪਹਿਲਾ ਮਹਾਨ ਚੋਲ ਸ਼ਾਸ਼ਕ ਸੀ। ਉਸ ਨੇ ਸ਼੍ਰੀਲੰਕਾ ਤੇ ਹਮਲਾ ਕੀਤਾ ਸੀ ।ਉਸ ਨੇ ਜੰਗਲਾਂ ਨੂੰ ਸਾਫ ਕਰਕੇ ਭੂਮੀਂ ਨੂੰ ਖੇਤੀ ਯੋਗ ਬਣਾਇਆ ਸੀ ।
ਪ੍ਰਸ਼ਨ-2. 200 ਈ: ਪੂਰਵ ਤੋਂ 300 ਈ: ਤੱਕ ਦੱਖਣੀ ਭਾਰਤ ਦੇ ਲੋਕਾਂ ਦੇ ਜੀਵਨ ਬਾਰੇ ਲਿਖੋ ।
ਉੱਤਰ- ਉਸ ਸਮੇਂ ਲੋਕਾਂ ਦਾ ਜੀਵਨ ਬਹੁਤ ਸਾਦਾ ਸੀ । ਲੋਕ ਪਰਿਵਾਰ ਵਿੱਚ ਮਿਲ ਜੁਲ ਕੇ ਰਹਿੰਦੇ ਸਨ।ਲੋਕਾਂ ਦਾ ਮੁੱਖ ਕੰਮ ਖੇਤੀ ਅਤੇ ਵਪਾਰ ਸੀ ।ਸੰਗੀਤ, ਨਾਚ, ਕਵਿਤਾ ਆਦਿ ਉਹਨਾਂ ਦੇ ਮਨੋਰੰਜਨ ਦੇ ਸਾਧਨ ਸਨ ।
ਪ੍ਰਸ਼ਨ- 3. ਮਹਾਂਪਾਸ਼ਾਣ ਸੰਸਕ੍ਰਿਤੀ ਦੇ ਮੁਰਦਿਆਂ ਨੂੰ ਦਫਨਾਉਣ ਦੇ ਢੰਗ ਬਾਰੇ ਲਿਖੋ ।
ਉੱਤਰ- ਮਹਾਂਪਾਸ਼ਾਣ ਸੰਸਕ੍ਰਿਤੀ ਦੇ ਲੋਕ ਮੁਰਦਿਆਂ ਨੂੰ ਦਫਨਾਉਣ ਤੋਂ ਬਾਅਦ ਉਹਨਾਂ ਦੇ ਚਾਰੇ ਪਾਸੇ ਵੱਡੇ ਵੱਡੇ ਪੱਥਰਾਂ ਦਾ ਇੱਕ ਘੇਰਾ ਬਣਾਉਂਦੇ ਸਨ । ਉਹ ਮੁਰਦਿਆਂ ਦੇ ਭਾਂਡੇ, ਹਥਿਆਰ ਆਦਿ ਵੀ ਉਹਨਾਂ ਦੇ ਨਾਲ ਹੀ ਦਫਨਾ ਦਿੰਦੇ ਸਨ।ਉਨ੍ਹਾਂ ਦਾ ਵਿਸ਼ਵਾਸ ਸੀ ਕਿ ਦੂਸਰੀ ਦੁਨੀਆਂ ਵਿੱਚ ਮਰਨ ਵਾਲੇ ਨੂੰ ਇਹਨਾਂ ਸਭ ਚੀਜਾਂ ਦੀ ਜਰੂਰਤ ਪੈਂਦੀ ਹੋਵੇਗੀ ।
ਪ੍ਰਸ਼ਨ 4. ਡਿਮਿਟਰੀਅਸ ਅਤੇ ਮੀਨੇਂਦਰ ਕੌਣ ਸਨ?
ਉੱਤਰ- ਸਿਕੰਦਰ ਨੇ 326 ਈ. ਪੂਰਵ ਵਿੱਚ ਭਾਰਤ ਤੋਂ ਵਾਪਸ ਜਾਣ ਸਮੇਂ ਜਿੱਤੇ ਹੋਏ ਖੇਤਰਾਂ ਵਿੱਚ ਗਵਰਨਰ ਨਿਯੁਕਤ ਕੀਤੇ ਸਨ।ਡਿਮਿਟਰੀਅਸ ਅਤੇ ਮੀਨੇਂਦਰ ਸਿਕੰਦਰ ਦੇ ਗਵਰਨਰ ਸਨ।
ਪ੍ਰਸ਼ਨ 5. ਸ਼ਕਾਂ (ਸਿਥੀਅਨਜ਼) ਬਾਰੇ ਤੁਸੀਂ ਕੀ ਜਾਣਦੇ ਹੋਂ?
ਉੱਤਰ- ਇਹ ਇੱਕ ਕਬੀਲਾ ਸੀ ਜੋ ਮੱਧ ਏਸ਼ੀਆ ਤੋਂ ਆਇਆ ਸੀ।ਇਹ ਹਮਲਾਵਾਰ ਦੇ ਰੂਪ ਵਿੱਚ ਭਾਰਤ ਆਏ ਸਨ ਅਤੇ ਇੱਥੇ ਹੀ ਵਸ ਗਏ।ਇਹਨਾਂ ਦੀਆਂ ਬਸਤੀਆਂ ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਆਦਿ ਵਿੱਚ ਸਨ। ਗੁਪਤ ਸਮਰਾਟ ਚੰਦਰਗੁਪਤ ਦੂਜੇ ਵਿਕਰਮਾਦਿੱਤਿਆ ਨੇ ਸ਼ਕਾਂ ਨੂੰ ਜਿੱਤ ਕੇ ਉਨ੍ਹਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ।
ਪ੍ਰਸ਼ਨ-6. ਕਨਿਸ਼ਕ ਤੇ ਇੱਕ ਨੋਟ ਲਿਖੋ ।
ਉੱਤਰ- ਕਨਿਸ਼ਕ ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ । ਉਸ ਨੇ ਬੜੀ ਬਹਾਦਰੀ ਨਾਲ ਯੁੱਧ ਕੀਤੇ ਸਨ। ਉਹ ਬੁੱਧ ਧਰਮ ਦਾ ਪੈਰੋਕਾਰ ਸੀ। ਉਸ ਨੇ ਬਹੁਤ ਸਾਰੀਆਂ ਸੁੰਦਰ ਮੂਰਤੀਆਂ ਬਣਵਾਈਆਂ ।
ਖਾਲੀ ਥਾਵਾਂ ਭਰੋ:-
1.ਗੌਤਮੀਂ ਪੁੱਤਰ ਸ਼ਾਤਕਰਣੀ ਨੇ 106 ਈ: ਤੋਂ 130 ਈ: ਤੱਕ ਰਾਜ ਕੀਤਾ।
2.ਸਾਤਵਾਹਨਾਂ ਨੇ ਨਗਰਾਂ ਅਤੇ ਪਿੰਡਾਂ ਨੂੰ ਜੋੜਣ ਲਈ ਸੜਕਾਂ ਬਣਵਾਈਆਂ।
3.ਸਾਤਵਾਹਨ ਰਾਜੇ ਹਿੰਦੂ ਧਰਮ ਦੇ ਅਨੁਯਾਈ ਸਨ।
4.ਪਾਂਡਯ ਰਾਜ ਦੀ ਰਾਜਧਾਨੀ ਮਦੁਰਾ ਸੀ।
5.ਪੱਲਵਾਂ ਨੂੰ ਪਾਰਥਿਅਨ ਕਹਿੰਦੇ ਸਨ।
6.ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕਨਿਸ਼ਕ ਸੀ।
ਮਿਲਾਨ ਕਰੋ:-
1.ਗੌਤਮੀਂਪੁੱਤਰ ਸ਼ਾਤਕਰਨੀ ਦਾ ਉੱਤਰਾਦਿਕਾਰੀ- ਵਸ਼ਿਸ਼ਠੀ ਪੁੱਤਰ ਪੁਲੁਮਾਵਿ
2.ਸਾਤਵਾਹਨਾਂ ਦਾ ਅੰਤਿਮ ਮਹਾਨ ਸ਼ਾਸਕ – ਯੱਗਸ਼੍ਰੀ ਸ਼ਾਤਕਰਣੀ
3.ਕਾਲੇ ਅਤੇ ਲਾਲ ਬਰਤਨ – ਘੁਮਿਆਰਾ ਕੰਮ
4. ਦਾਤਰੀ ਅਤੇ ਕਹੀ – ਔਜ਼ਾਰ
5. ਮੀਨੇਂਦਰ – ਹਿੰਦੀ-ਯੂਨਾਨੀ ਹਮਲਾਵਾਰ
6. ਕੁਜੁਲ ਕੈਡਫਿਸਿਜ਼ – ਕੁਸ਼ਾਨ ਰਾਜਾ
7. ਪਾਨ ਚਾਓ – ਚੀਨੀ ਸੈਨਾਪਤੀ
8. ਅਸ਼ਵਘੋਸ਼ – ਬੋਧੀ ਵਿਦਵਾਨ
ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (ਯ) ਦਾ ਨਿਸ਼ਾਨ ਲਗਾਓ:-
1.ਦੱਕਨ ਵਿੱਚ ਮੌਰੀਆ ਦੇ ਪ੍ਰਸਿੱਧ ਉੱਤਰਾਧਿਕਾਰੀ ਸਾਤਵਾਹਨ ਹਨ। (√)
2.ਗੌਤਮੀਂਪੁੱਤਰ ਸ਼ਾਤਕਰਣੀ ਨੇ 106 ਈ. ਤੋਂ 131 ਈ. ਤੱਕ ਰਾਜ ਕੀਤਾ। (x)
3.ਸੰਗੀਤ, ਨਾਚ, ਕਾਵਿ-ਉਚਾਰਣ ਅਤੇ ਜੂਆ ਮਨੋਰੰਜਨ ਦੀਆਂ ਪ੍ਰਸਿੱਧ ਕਿਸਮਾਂ ਸਨ। (√)
4.ਸ਼ਕਾਂ ਨੂੰ ਚੰਦਰ ਗੁਪਤ ਵਿਕਰਮਦਿੱਤਿਆ ਨੇ ਨਹੀਂ ਹਰਾਇਆ। (x)
5.ਗੋਡੋਫਰਨੀਜ਼ ਇੱਕ ਸ਼ਕ ਰਾਜਾ ਸੀ। (x)
6.ਕਨਿਸ਼ਕ ਨੇ ਚੌਥੀ ਬੋਧੀ ਸਭਾ ਬੁਲਾਈ ਸੀ। (√)
7.ਹੁਵਿਸ਼ਕ ਇੱਕ ਪੱਲਵ ਰਾਜਾ ਸੀ। (x)
Harbans Lal Garg, GMS Gorkhnath (Mansa) 9872975941
https://t.me/smartnotessseng