ਪਾਠ 12 ਮੌਰੀਆ ਅਤੇ ਸ਼ੁੰਗ ਕਾਲ
ਪ੍ਰਸ਼ਨ-1.ਸਿਕੰਦਰ ਬਾਰੇ ਤੁਸੀਂ ਕੀ ਜਾਣਦੇ ਹੋਂ ?
ਉੱਤਰ- ਸਿਕੰਦਰ ਮਕਦੂਨੀਆਂ ਦੇ ਰਾਜੇ ਫਿਲਿਪ ਦਾ ਪੁੱਤਰ ਸੀ । ਉਹ ਸਾਰੇ ਸੰਸਾਰ ਨੂੰ ਜਿੱਤਣਾ ਚਾਹੁੰਦਾ ਸੀ। ਉਸ ਨੇ ਭਾਰਤ ਤੇ 326 ਈ.ਪੂਰਵ ਵਿੱਚ ਹਮਲਾ ਕੀਤਾ।ਉਸ ਨੇ ਰਾਜੇ ਪੋਰਸ ਨੂੰ ਹਰਾਇਆ।ਪ੍ਰੰਤੂ ਵਾਪਿਸ ਜਾਂਦੇ ਸਮੇਂ ਬੁਖਾਰ ਕਾਰਨ ਉਸਦੀ ਮੌਤ ਹੋ ਗਈ ।
ਪ੍ਰਸ਼ਨ- 2. ਕੌਟੱਲਿਆ ਬਾਰੇ ਇੱਕ ਨੋਟ ਲਿਖੋ ।
ਉੱਤਰ- ਕੌਟੱਲਿਆ ਨੂੰ ਚਾਣਕਿਆ ਵੀ ਕਿਹਾ ਜਾਂਦਾ ਹੈ ।ਉਹ ਇੱਕ ਮਹਾਨ ਵਿਦਵਾਨ ਸੀ ।ਰਾਜਾ ਚੰਦਰਗੁਪਤ ਮੌਰੀਆ ਉਸਨੂੰ ਆਪਣਾ ਗੁਰੂ ਮੰਨਦਾ ਸੀ ।ਉਸ ਨੇ ਅਰਥ ਸ਼ਾਸ਼ਤਰ ਨਾਂ ਦੀ ਇੱਕ ਪੁਸਤਕ ਲਿਖੀ ।
ਪ੍ਰਸ਼ਨ-3. ਅਸ਼ੋਕ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ ?
ਉੱਤਰ- ਅਸ਼ੋਕ ਇੱਕ ਮਹਾਨ ਸ਼ਾਸ਼ਕ ਸੀ। ਕਲੰਿਗ ਦੇ ਯੁੱਧ ਤੋਂ ਬਾਅਦ ਉਸ ਨੇ ਅਹਿੰਸਾ ਨੂੰ ਅਪਣਾ ਲਿਆ । ਉਸਨੇ ਸ਼ਿਕਾਰ ਕਰਨਾ ਛੱਡ ਦਿੱਤਾ ਅਤੇ ਬੁੱਧ ਧਰਮ ਅਪਣਾ ਲਿਆ ।ਉਸ ਨੇ ਪਰਜਾ ਦੀ ਭਲਾਈ ਲਈ ਸੜਕਾਂ, ਹਸਪਤਾਲ, ਸਰਾਂਵਾਂ ਬਣਵਾਈਆਂ।
ਪ੍ਰਸ਼ਨ-4. ਮੌਰੀਆ ਕਲਾ ਬਾਰੇ ਤੁਸੀਂ ਕੀ ਜਾਣਦੇ ਹੋਂ ?
ਉੱਤਰ- 1. ਚੰਦਰਗੁਪਤ ਮੋਰੀਆ ਅਤੇ ਅਸ਼ੋਕ ਨੇ ਸੁੰਦਰ ਮਹਿਲ ਬਣਾਏ ।
2.ਅਸ਼ੋਕ ਨੇ ਸਾਂਚੀ ਦੇ ਸਤੂਪ ਦਾ ਨਿਰਮਾਣ ਕਰਵਾਇਆ ।
3.ਅਸ਼ੋਕ ਨੇ ਚਾਰ ਸ਼ੇਰਾਂ ਵਾਲੀ ਇੱਕ ਮੂਰਤੀ ਬਣਵਾਈ ਜੋ ਕਿ ਸਾਡਾ ਰਾਸ਼ਟਰੀ ਚਿੰਨ੍ਹ ਹੈ ।
ਖਾਲੀ ਥਾਵਾਂ ਭਰੋ:-
1.ਸਿਕੰਦਰ ਦੇ ਸੈਨਿਕ ਪੰਜਾਬ ਦੇ ਲੋਕਾਂ ਦੀ ਬਹਾਦਰੀ ਵੇਖਕੇ ਡਰ ਗਏ।
2.ਚੰਦਰਗੁਪਤ ਨੇ 297 ਈ. ਪੂਰਵ ਤੱਕ ਰਾਜ ਕੀਤਾ।
3.ਸੈਲੂਯਕਸ ਸਿਕੰਦਰ ਦਾ ਯੂਨਾਨੀ ਰਾਜਦੂਤ ਸੀ।
4.ਕੋਟੱਲਿਆ ਦੇ ਅਰਥ ਸ਼ਾਸ਼ਤਰ ਅਤੇ ਮੈਗਸਥਨੀਜ਼ ਦੀ ਇੰਡੀਕਾ ਪੁਸਤਕ ਤੋਂ ਸਾਨੂੰ ਮੌਰੀਆ ਸਾਮਰਾਜ ਦੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ।
5.ਮੱਧ ਪ੍ਰਦੇਸ਼ ਵਿੱਚ ਸਾਂਚੀ ਦਾ ਸਤੂਪ ਬਹੁਤ ਪ੍ਰਸਿੱਧ ਹੈ।
ਹੇਠ ਲਿਖਿਆਂ ਦੇ ਜੋੜੇ ਬਣਾਓ
1) ਮੈਗਸਥਨੀਜ਼ ਸ) ਇੰਡੀਕਾ
2) ਕੌਟੱਲਿਆ ੳ) ਅਰਥ-ਸ਼ਾਸ਼ਤਰ
3) ਸਾਂਚੀ ਅ) ਸਤੂਪ
4) ਅਮਾਤਯਾ ੲ) ਮੰਤਰੀ
ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (x) ਦਾ ਨਿਸ਼ਾਨ ਲਗਾਓ:-
1.ਸੈਲਯੂਕਸ ਨੇ ਚੰਦਰਗੁਪਤ ਮੌਰੀਆ ਨੂੰ ਹਰਾਇਆ। (x)
2.ਅਸ਼ੋਕ ਨੇ ਲੋਹੇ ਦੇ ਵਿਸ਼ਾਲ ਸਤੰਭ ਬਣਵਾਏ। (x)
3.ਮਹਾਂਮਾਤਰ ਸਿਕੰਦਰ ਦੇ ਅਫਸਰ ਸਨ। (x)
4.ਅਸ਼ੋਕ ਨੇ ਕਲੰਿਗ ਯੁੱਧ ਪਿੱਛੋਂ ਬੁੱਧ ਧਰਮ ਅਪਣਾ ਲਿਆ। (√)
5.ਚੰਦਰ ਗੁਪਤ ਨੇ ਸੁਦਰਸ਼ਨ ਝੀਲ ਦਾ ਨਿਰਮਾਣ ਕਰਵਾਇਆ। (√)
Harbans Lal Garg, GMS Gorkhnath (Mansa) 9872975941
https://t.me/smartnotessseng