ਪਾਠ 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ
ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਤੁਹਾਡੇ ਮਾਤਾ ਜੀ ਰੋਟੀ ਬਣਾਉਣ ਤੋਂ ਪਹਿਲਾਂ ਗੁੰਨੇ ਹੋਏ ਆਟੇ ਤੋਂ ਪੇੜਾ ਬਣਾਉਂਦੇ ਹਨ। ਕੀ ਪੇੜੇ ਤੋਂ ਮੁੜ ਆਟਾ ਉਲਟਾਇਆ ਜਾ ਸਕਦਾ ਹੈ ?
ਉੱਤਰ—ਨਹੀਂ।
ਪ੍ਰਸ਼ਨ 2. ਕਾਗਜ਼ ਦੇ ਟੁਕੜੇ ਤੋਂ ਪੇਪਰ ਬੋਟ (ਕਾਗਜ਼ ਦੀ ਕਿਸ਼ਤੀ) ਬਣਾਈ ਜਾਂਦੀ ਹੈ। ਕੀ ਕਾਗਜ਼ ਦੀ ਕਿਸ਼ਤੀ ਤੋਂ ਮੁੜ ਕਾਗਜ਼ ਉਲਟਾਇਆ ਜਾ ਸਕਦਾ ਹੈ ?
ਉੱਤਰ—ਹਾਂ।
ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਜਮਾਤ ਪੰਜਵੀਂ ਅਤੇ ਅੱਠਵੀਂ ਦੇ ਬੱਚਿਆਂ ਦੀ ਲੰਬਾਈ ਨੂੰ ਧਿਆਨ ਨਾਲ ਵੇਖੋ । ਕੀ ਲੰਬਾਈ ਵਿੱਚ ਵਾਧਾ ਉਲਟਾਉਣਯੋਗ ਪਰਿਵਰਤਨ ਹੈ ਜਾਂ ਨਾਉਲਟਾਉਣਯੋਗ ?
ਉੱਤਰ-ਬੱਚਿਆਂ ਦੀ ਲੰਬਾਈ ਵਿੱਚ ਵਾਧਾ ਨਾ-ਉਲਟਾਉਣ-ਯੋਗ ਪਰਿਵਰਤਨ ਹੈ।
ਪ੍ਰਸ਼ਨ 2. ਕੀ ਮੋਮਬੱਤੀ ਦਾ ਜਲਣਾ ਉਲਟਾਉਣਯੋਗ ਜਾਂ ਨਾ-ਉਲਟਾਉਣਯੋਗ ਪਰਿਵਰਤਨ ਹੈ
ਉੱਤਰ-ਮੋਮਬੱਤੀ ਦਾ ਜਲਣਾ ਨਾ-ਉਲਟਾਉਣਯੋਗ ਪਰਿਵਰਤਨ ਹੈ।
ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਕਾਗਜ਼ ਦੇ ਫਾੜਨ ਨੂੰ ਕਿਸ ਤਰ੍ਹਾਂ ਦਾ ਪਰਿਵਰਤਨ ਕਿਹਾ ਜਾ ਸਕਦਾ ਹੈ ?
ਉੱਤਰ—ਕਾਗਜ਼ ਦੋ ਫਾੜਨ ਨੂੰ ਭੌਤਿਕ ਪਰਿਵਰਤਨ ਕਿਹਾ ਜਾ ਸਕਦਾ ਹੈ।
ਪ੍ਰਸ਼ਨ 2. ਬਰਫ਼ ਤੋਂ ਪਾਣੀ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ—ਬਰਫ਼ ਤੋਂ ਪਾਣੀ ਦਾ ਬਣਨਾ ਭੌਤਿਕ ਪਰਿਵਰਤਨ ਹੈ।
ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਦੁੱਧ ਤੋਂ ਪਨੀਰ ਤਿਆਰ ਕਰਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ—ਦੁੱਧ ਤੋਂ ਪਨੀਰ ਤਿਆਰ ਕਰਨਾ ਇੱਕ ਰਸਾਇਣਿਕ ਪਰਿਵਰਤਨ ਹੈ।
ਪ੍ਰਸ਼ਨ 2. ਜਲਦੀ ਮੋਮਬੱਤੀ ਤੋਂ ਮੋਮ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ—ਜਲਦੀ ਮੋਮਬੱਤੀ ਤੋਂ ਮੋਮ ਦਾ ਬਣਨਾ ਇੱਕ ਭੌਤਿਕ ਪਰਿਵਰਤਨ ਹੈ।
ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਕੀ ਤੁਸੀਂ ਕਦੇ ਸੁਨਿਆਰੇ ਦੀ ਦੁਕਾਨ ’ਤੇ ਬੁਨਸਨ-ਬਰਨਰ ਵੇਖਿਆ ਹੈ ? ਇਸ ਦਾ ਕੀ ਉਪਯੋਗ ਹੈ ?
ਉੱਤਰ—ਸੁਨਿਆਰੇ ਦੀ ਦੁਕਾਨ ‘ਤੇ ਬੁਨਸਨ-ਬਰਨਰ ਦਾ ਉਪਯੋਗ ਸੋਨੇ ਨੂੰ ਗਰਮ ਕਰਕੇ ਉਸਦਾ ਪਸਾਰ ਕਰਨਾ ਹੈ।
ਪ੍ਰਸ਼ਨ 2. ਜਦੋਂ ਤੁਸੀਂ ਡਾਕਟਰੀ ਥਰਮਾਮੀਟਰ ਨੂੰ ਮੂੰਹ ਵਿੱਚ ਰੱਖਦੇ ਹੋ ਤਾਂ ਥਰਮਾਮੀਟਰ ਨਲੀ ਵਿੱਚ ਮਰਕਰੀ ਉੱਪਰ ਕਿਉਂ ਚੜ੍ਹ ਜਾਂਦਾ ਹੈ। ਮੂੰਹ ਵਿੱਚੋਂ ਥਰਮਾਮੀਟਰ ਬਾਹਰ ਕੱਢ ਕੇ ਛਿੜਕਣ ’ਤੇ ਮਰਕਰੀ ਨਲੀ ਵਿੱਚ ਕਿਉਂ ਹੇਠਾਂ ਡਿੱਗ ਜਾਂਦਾ ਹੈ ? (ਨੋਟ ਕਰੋ ਮਰਕਰੀ ਕਮਰੇ ਦੇ ਤਾਪਮਾਨ ’ਤੇ ਤਰਲ ਧਾਤ ਹੈ) ।
ਉੱਤਰ—ਇਸਦਾ ਕਾਰਨ ਇਹ ਹੈ ਕਿ ਮਰਕਰੀ (ਇੱਕ ਧਾਤ) ਦਾ ਤਾਪਮਾਨ ਵਧਣ ਅਰਥਾਤ ਗਰਮ ਹੋਣ ’ਤੇ ਪਸਾਰ ਹੁੰਦਾ ਹੈ ਅਤੇ ਤਾਪਮਾਨ ਘਟਣ ਅਰਥਾਤ ਠੰਢਾ ਹੋਣ ‘ਤੇ ਇਹ ਸੁੰਘੜਦਾ ਹੈ।
ਅਭਿਆਸ ਹੱਲ ਸਹਿਤ
1. ਖ਼ਾਲੀ ਥਾਵਾਂ ਭਰੋ—
(i) ਰਸਾਇਣਿਕ ਪਰਿਵਰਤਨ ਵਿੱਚ ਨਵਾਂ ਪਦਾਰਥ ਬਣਦਾ ਹੈ।
(ii) ਬਰਫ਼ ਦਾ ਪਿਘਲਣਾ ਉਲਟਾਉਣ ਯੋਗ ਅਤੇ ਭੌਤਿਕ ਪਰਿਵਰਤਨ ਹੈ।
(iii) ਕਾਗਜ਼ ਦਾ ਜਲਣਾ ਨਾ-ਉਲਟਾਉਣਯੋਗ ਪਰਿਵਰਤਨ ਹੈ।
(iv) ਧਾਤਾਂ ਗਰਮ ਕਰਨ ‘ਤੇ ਫੈਲਦੀਆਂ ਹਨ।
(v) ਉਹ ਪਰਿਵਰਤਨ ਜੋ ਕਿਸੇ ਆਵਰਤ ਸਮੇਂ ਤੋਂ ਬਾਅਦ ਦੁਹਰਾਏ ਜਾਂਦੇ ਹਨ ਨਿਯਮਿਤ ਪਰਿਵਰਤਨ ਅਖਵਾਉਂਦੇ ਹਨ।
2. ਸਹੀ ਜਾਂ ਗ਼ਲਤ ਲਿਖੋ—
(i) ਦੁੱਧ ਤੋਂ ਪਨੀਰ ਦਾ ਬਣਨਾ ਉਲਟਾਉਣਯੋਗ ਪਰਿਵਰਤਨ ਹੈ। (ਗ਼ਲਤ)
(ii) ਲੋਹੇ ਨੂੰ ਜੰਗ ਲੱਗਣਾ ਇੱਕ ਧੀਮਾ ਪਰਿਵਰਤਨ ਹੈ। (ਸਹੀ)
(iii) ਗਰਮ ਕਰਨ ’ਤੇ ਧਾਤਾਂ ਸੁੰਗੜਦੀਆਂ ਹਨ।(ਗ਼ਲਤ)
(iv) ਪਹਾੜਾਂ ਤੋਂ ਬਰਫ਼ ਦਾ ਪਿਘਲਣਾ ਇੱਕ ਕੁਦਰਤੀ ਪਰਿਵਰਤਨ ਹੈ। (ਸਹੀ)
(v) ਪਟਾਕਿਆਂ ਦਾ ਜਲਣਾ ਇੱਕ ਤੇਜ਼ ਪਰਿਵਰਤਨ ਹੈ।(ਸਹੀ)
3. ਕਾਲਮ ‘ੳ’ ਅਤੇ ਕਾਲਮ ‘ਅ’ ਦਾ ਮਿਲਾਨ ਕਰੋ—
ਕਾਲਮ ‘ੳ’ ਕਾਲਮ ‘ਅ’
(ੳ) ਪਾਣੀ ਦਾ ਜੰਮਣਾ (ii) ਭੌਤਿਕ ਅਤੇ ਉਲਟਾਉਣਯੋਗ
(ਅ) ਦੁੱਧ ਤੋਂ ਦਹੀਂ ਬਣਨਾ (v) ਰਸਾਇਣਿਕ
(ੲ) ਮਾਚਿਸ ਦਾ ਜਲਣਾ (iv) ਤੇਜ਼
(ਸ) ਭੂਚਾਲ (i) ਅਨਿਯਮਿਤ
(ਹ) ਮੌਸਮ ਦਾ ਬਦਲਣਾ (iii) ਨਿਯਮਿਤ
4. ਸਹੀ ਉੱਤਰ ਦੀ ਚੋਣ ਕਰੋ—
(i) ਭੋਜਨ ਦਾ ਪੱਕਣਾ ਕਿਹੜਾ ਪਰਿਵਰਤਨ ਹੈ ?
(ੳ) ਭੌਤਿਕ (ਅ) ਤੇਜ਼
(ੲ) ਉਲਟਾਉਣਯੋਗ (ਸ) ਨਾ-ਉਲਟਾਉਣਯੋਗ ()
(ii) ਕਿਹੜਾ ਅਨਿਯਮਿਤ ਪਰਿਵਰਤਨ ਹੈ ?
(ੳ) ਦਿਲ ਦਾ ਧੜਕਣਾ (ਅ) ਭੂਚਾਲ ()
(ੲ) ਦਿਨ ਅਤੇ ਰਾਤ ਦਾ ਬਣਨਾ (ਸ) ਪੈਂਡੂਲਮ ਦੀ ਗਤੀ
(iii) ਗਰਮ ਕਰਨ ਤੇ ਕੀ ਫੈਲਦਾ ਹੈ ?
(ੳ) ਲੱਕੜ (ਅ) ਪੇਪਰ
(ੲ) ਧਾਤ () (ਸ) ਕੱਪੜਾ
(iv) ਲੋਹੇ ਨੂੰ ਜੰਗ ਲੱਗਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
(ੳ) ਉਲਟਾਉਣਯੋਗ (ਅ) ਧੀਮਾ ()
(ੲ) ਨਿਯਮਿਤ (ਸ) ਤੇਜ਼
(v) ਪੌਦੇ ਅਤੇ ਜੰਤੂਆਂ ਵਿੱਚ ਵਾਧਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ।
(ੳ) ਧੀਮਾ () (ਅ) ਉਲਟਾਉਣਯੋਗ
(ੲ) ਰਸਾਇਣਿਕ (ਸ) ਨਿਯਮਿਤ
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪਰਿਵਰਤਨ ਕੀ ਹੈ ?
ਉੱਤਰ—ਕਿਸੇ ਪਦਾਰਥ ਦੀ ਮੂਲ ਅਵਸਥਾ ਤੋਂ ਅਲੱਗ ਅਵਸਥਾ ਵਿੱਚ ਬਦਲਾਅ ਨੂੰ ਪਰਿਵਰਤਨ ਕਹਿੰਦੇ ਹਨ।
ਪ੍ਰਸ਼ਨ 2. ਧੀਮੇ ਅਤੇ ਤੇਜ਼ ਪਰਿਵਰਤਨ ਨੂੰ ਉਦਾਹਰਨ ਸਹਿਤ ਪਰਿਭਾਸ਼ਿਤ ਕਰੋ।
ਉੱਤਰ-ਧੀਮਾ ਪਰਿਵਰਤਨ —ਉਹ ਪਰਿਵਰਤਨ ਜਿਸਦੇ ਹੋਣ ਨੂੰ ਜ਼ਿਆਦਾ ਸਮਾਂ ਲੱਗਦਾ ਹੈ, ਧੀਮਾ ਪਰਿਵਰਤਨ ਅਖਵਾਉਂਦਾ ਹੈ। ਉਦਾਹਰਨ (i) ਰੁੱਖ ਦਾ ਵੱਡਾ ਹੋਣਾ, (ii) ਬਚਪਨ ਤੋਂ ਬਾਲਗ ਅਵਸਥਾ ਵਿੱਚ ਜਾਣਾ
ਤੇਜ਼ ਪਰਿਵਰਤਨ ( Fast change)—ਉਹ ਪਰਿਵਰਤਨ ਜੋ ਬਹੁਤ ਤੇਜ਼ੀ ਨਾਲ ਹੁੰਦਾ ਹੈ, ਤੇਜ਼ ਪਰਿਵਰਤਨ ਅਖਵਾਉਂਦਾ ਹੈ।
ਉਦਾਹਰਨ : (i) ਮਾਚਿਸ ਦੀ ਤੀਲੀ ਦਾ ਜਲਣਾ।
(ii) ਪਟਾਕਿਆਂ ਦਾ ਜਲਣਾ।
ਪ੍ਰਸ਼ਨ 3. ਉਲਟਾਉਣਯੋਗ ਪਰਿਵਰਤਨਾਂ ਦੀਆਂ ਦੋ ਉਦਾਹਰਨਾਂ ਲਿਖੋ।
ਉੱਤਰ—(i) ਬਰਫ਼ ਦਾ ਪਿਘਲਣਾ।
(ii) ਰਬੜ ਬੈਂਡ ਨੂੰ ਖਿੱਚਣਾ।
ਪ੍ਰਸ਼ਨ 4. ਲੋਹੇ ਦਾ ਰਿਮ ਲੱਕੜ ਦੇ ਪਹੀਏ ਨਾਲੋਂ ਛੋਟਾ ਕਿਉਂ ਬਣਾਇਆ ਜਾਂਦਾ ਹੈ ?
ਉੱਤਰ—ਜਦੋਂ ਅਸੀਂ ਲੋਹੇ ਦੇ ਰਿਮ ਨੂੰ ਲੱਕੜ ਦੇ ਪਹੀਏ ’ਤੇ ਚੜਾਉਂਦੇ ਹਾਂ ਤਾਂ ਰਿਮ ਨੂੰ ਲੱਕੜ ਦੇ ਪਹੀਏ ਦੇ ਘੇਰੇ ਤੋਂ ਥੋੜ੍ਹਾ ਜਿਹਾ ਛੋਟਾ ਬਣਾਇਆ ਜਾਂਦਾ ਹੈ। ਇਸਦਾ ਕਾਰਨ ਇਹ ਹੈ ਕਿ ਗਰਮ ਕਰਨ ’ਤੇ ਰਿਮ ਫੈਲ ਜਾਂਦਾ ਹੈ ਅਤੇ ਪਹੀਏ ’ਤੇ ਆਸਾਨੀ ਨਾਲ ਚੜ੍ਹ ਜਾਂਦਾ ਹੈ। ਪਹੀਏ ਦੇ ਕਿਨਾਰੇ ‘ਤੇ ਠੰਢਾ ਪਾਣੀ ਪਾਉਣ ’ਤੇ ਰਿਮ ਠੰਢਾ ਹੋ ਕੇ ਸੁੰਗੜ ਜਾਂਦਾ ਹੈ ਅਤੇ ਪਹੀਏ ਉੱਪਰ ਚੰਗੀ ਤਰ੍ਹਾਂ ਕੱਸਿਆ ਜਾਂਦਾ ਹੈ ।
ਪ੍ਰਸ਼ਨ 5. ਰਸਾਇਣਿਕ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ।
ਉੱਤਰ—(i) ਲੋਹੇ ਦੀਆਂ ਮੇਖਾਂ ਨੂੰ ਜੰਗ ਲੱਗਣਾ ।
(ii) ਮੋਮਬੱਤੀ ਦਾ ਜਲਣਾ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ—
ਪ੍ਰਸ਼ਨ 1. ਨਿਯਮਿਤ ਅਤੇ ਅਨਿਯਮਿਤ ਪਰਿਵਰਤਨਾਂ ਵਿੱਚ ਉਦਾਹਰਨਾਂ ਸਹਿਤ ਅੰਤਰ ਲਿਖੋ ।
ਉੱਤਰ— ਨਿਯਮਿਤ ਪਰਿਵਰਤਨ
ਉਹ ਪਰਿਵਰਤਨ ਜੋ ਕਿਸੇ ਆਵਰਤ ਸਮੇਂ ਤੋਂ ਬਾਅਦ ਦੁਹਰਾਏ ਜਾਂਦੇ ਹਨ, ਨਿਯਮਿਤ ਪਰਿਵਰਤਨ ਅਖਵਾਉਂਦੇ ਹਨ।
ਉਦਾਹਰਨ : (i) ਦਿਨ ਅਤੇ ਰਾਤ ਦਾ ਬਦਲਣਾ, (ii) ਘੜੀ ਦੇ ਪੈਂਡੂਲਮ ਦਾ ਝੂਲਣਾ, (iii) ਦਿਲ ਦਾ ਧੜਕਣਾ, (iv) ਮੌਸਮ ਦਾ ਬਦਲਣਾ
ਅਨਿਯਮਿਤ ਪਰਿਵਰਤਨ
ਉਹ ਪਰਿਵਰਤਨ ਜੋ ਕਿਸੇ ਆਵਰਤ ਸਮੇਂ ਤੋਂ ਬਾਅਦ ਨਹੀਂ ਦੁਹਰਾਏ ਜਾਂਦੇ,ਅਨਿਯਮਿਤ ਪਰਿਵਰਤਨ ਅਖਵਾਉਂਦੇ ਹਨ।
ਉਦਾਹਰਨ : (i) ਭੂਚਾਲ ਦਾ ਆਉਣਾ (ii) ਵਰਖਾ ਦਾ ਆਉਣਾ।
ਪ੍ਰਸ਼ਨ 2. ਉਲਟਾਉਣਯੋਗ ਅਤੇ ਨਾ-ਉਲਟਾਉਣਯੋਗ ਪਰਿਵਰਤਨਾਂ ਵਿੱਚ ਅੰਤਰ ਉਦਾਹਰਨਾਂ ਸਹਿਤ ਦੱਸੋ ?
ਉੱਤਰ— ਉਲਟਾਉਣਯੋਗ ਪਰਿਵਰਤਨ
ਉਹ ਪਰਿਵਰਤਨ ਜਿਸ ਵਿੱਚ ਹਾਲਾਤਾਂ ਦੇ ਬਦਲਾਅ ਨਾਲ ਪਦਾਰਥ ਨੂੰ ਮੁੜ ਉਸਦੀ ਪਹਿਲੀ ਸਥਿਤੀ ਵਿੱਚ ਲਿਆਇਆ ਜਾ ਸਕਦਾ ਹੈ, ਉਲਟਾਉਣਯੋਗ ਪਰਿਵਰਤਨ ਅਖਵਾਉਂਦਾ ਹੈ।
ਉਦਾਹਰਨ : (i) ਬਰਫ਼ ਦਾ ਪਿਘਲਣਾ, ਕਿਉਂਕਿ ਬਰਫ਼ ਦੇ ਪਿਘਲਣ ’ਤੇ ਪਾਣੀ ਬਣਦਾ ਹੈ ਅਤੇ ਪਾਣੀ ਦੇ ਜੰਮਣ ਨਾਲ ਮੁੜ ਬਰਫ਼ ਬਣ ਜਾਂਦੀ ਹੈ।
(ii) ਰਬੜ ਬੈਂਡ ਨੂੰ ਖਿੱਚਣਾ, ਕਿਉਂਕਿ ਖਿੱਚਣ ਨਾਲ ਰਬੜ ਬੈਂਡ ਦੀ ਲੰਬਾਈ ਵਧਦੀ ਹੈ ਅਤੇ ਛੱਡਣ ‘ਤੇ ਇਹ ਮੁੜ ਆਪਣੀ ਪਹਿਲੀ ਹਾਲਤ ਵਿੱਚ ਆ ਜਾਂਦਾ ਹੈ।
ਨਾ-ਉਲਟਾਉਣਯੋਗ ਪਰਿਵਰਤਨ
ਉਹ ਪਰਿਵਰਤਨ ਜਿਸ ਨਾਲ ਪਦਾਰਥ ਨੂੰ ਉਸਦੀ ਪਹਿਲੀ ਸਥਿਤੀ ਵਿੱਚ ਨਾ ਲਿਆਇਆ ਜਾ ਸਕੇ, ਨਾ-ਉਲਟਾਉਣਯੋਗ ਪਰਿਵਰਤਨ ਅਖਵਾਉਂਦਾ ਹੈ।
ਉਦਾਹਰਨ : (i) ਜਦੋਂ ਰੋਟੀ ਤਵੇ ‘ਤੇ ਪੱਕ ਜਾਂਦੀ ਹੈ ਤਾਂ ਉਸਨੂੰ ਮੁੜ ਆਟੇ ਵਿੱਚ ਨਹੀਂ ਬਦਲਿਆ ਜਾ ਸਕਦਾ। ਇਸ ਲਈ ਇਹ ਇੱਕ ਨਾ-ਉਲਟਾਉਣਯੋਗ ਪਰਿਵਰਤਨ ਹੈ।
(ii) ਕਾਗਜ਼ ਦਾ ਜਲਣਾ, ਕਿਉਂਕਿ ਕਾਗਜ਼ ਦੇ ਜਲਣ ਤੋਂ ਬਾਅਦ ਇਸਨੂੰ ਮੁੜ ਆਪਣੀ ਪਹਿਲੀ ਹਾਲਤ ਵਿੱਚ ਨਹੀਂ ਲਿਆਇਆ ਜਾ ਸਕਦਾ।
ਪ੍ਰਸ਼ਨ 3. ਕਿਸੇ ਮੋਮਬੱਤੀ ਨੂੰ ਜਲਾਉਣ ’ਤੇ ਉਸਦਾ ਆਕਾਰ ਕਿਉਂ ਘੱਟ ਜਾਂਦਾ ਹੈ ?
ਉੱਤਰ—ਮੋਮਬੱਤੀ, ਮੋਮ ਦੀ ਬਣੀ ਹੁੰਦੀ ਹੈ। ਇਸ ਨੂੰ ਜਲਾਉਣ ’ਤੇ ਮੋਮ ਦੀ ਮਾਤਰਾ ਘੱਟਦੀ ਜਾਂਦੀ ਹੈ ਜਿਸਦੇ ਸਿੱਟੇ ਵੱਜੋਂ ਇਸਦਾ ਆਕਾਰ ਘੱਟ ਜਾਂਦਾ ਹੈ।
ਪ੍ਰਸ਼ਨ 4. ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਅੰਤਰ ਉਦਾਹਰਨ ਦੇ ਕੇ ਸਪੱਸ਼ਟ ਕਰੋ |
ਉੱਤਰ— ਭੌਤਿਕ ਪਰਿਵਰਤਨ
1. ਉਹ ਪਰਿਵਰਤਨ ਜੋ ਅਸਥਾਈ ਹੋਵੇ ਅਤੇ ਜਿਸ ਕਾਰਨ ਕੋਈ ਨਵਾਂ ਪਦਾਰਥ ਨਾ ਬਣੇ ਅਤੇ ਮੂਲ ਪਦਾਰਥਾਂ ਦੀ ਰਸਾਇਣਿਕ ਬਣਤਰ ਇੱਕੋ ਜਿਹੀ ਰਹੇ ਭੌਤਿਕ ਪਰਿਵਰਤਨ ਅਖਵਾ-ਉਂਦਾ ਹੈ।
2. ਅਜਿਹੇ ਪਰਿਵਰਤਨ ਵਿੱਚ ਪਦਾਰਥ ਦੇ ਭੌਤਿਕ ਗੁਣਾਂ ਜਿਵੇਂ ਰੰਗ, ਰੂਪ, ਆਕਾਰ, ਸਥਿਤੀ ਆਦਿ ਵਿੱਚ ਪਰਿਵਰਤਨ ਆ ਸਕਦੇ ਹਨ।
3. ਇਹ ਪਰਿਵਰਤਨ ਉਲ-ਟਾਉਣ ਯੋਗ ਹੁੰਦਾ ਹੈ।
ਉਦਾਹਰਨ :
(i) ਮਿੱਟੀ ਤੋਂ ਖਿਡੌਣੇ ਬਣਾਉਣਾ
(ii) ਐਲੂਮੀਨੀਅਮ ਦੀ ਫਾਇਲ (ਪੱਤੀ) ਤੋਂ ਗੇਂਦਾਂ ਬਣਾਉਣਾ
(iii) ਬਰਫ਼ ਦਾ ਪਿਘਲਣਾ
ਰਸਾਇਣਿਕ ਪਰਿਵਰਤਨ (Chemical Change)
1. ਉਹ ਪਰਿਵਰਤਨ ਜੋ ਸਥਾਈ (Permanent) ਹੋਵੇ ਅਤੇ ਜਿਸ ਵਿੱਚ ਬਣਨ ਵਾਲੇ ਨਵੇਂ ਪਦਾਰਥ ਜਾਂ ਪਦਾਰਥਾਂ ਦੀ ਬਣਤਰ ਮੂਲ ਪਦਾਰਥ ਜਾਂ ਪਦਾਰਥਾਂ ਤੋਂ ਬਿਲਕੁਲ ਭਿੰਨ ਹੋਵੇ, ਰਸਾਇਣਿਕ ਪਰਿਵਰਤਨ ਅਖਵਾਉਂਦਾ ਹੈ।
2. ਅਜਿਹੇ ਪਰਿਵਰਤਨ ਵਿੱਚ ਬਣਨ ਵਾਲੇ ਪਦਾਰਥ ਜਾਂ ਪਦਾਰਥਾਂ ਦੇ ਭੌਤਿਕ ਅਤੇ ਰਸਾਇਣਿਕ ਗੁਣ ਮੂਲ ਪਦਾਰਥ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਤੋਂ ਬਿਲਕੁਲ ਭਿੰਨ ਹੁੰਦੇ ਹਨ।
3. ਇਹ ਪਰਿਵਰਤਨ ਨਾ-ਉਲਟਾਉਣਯੋਗ ਹੁੰਦਾ ਹੈ।
ਉਦਾਹਰਨ
(i) ਅਗਰਬੱਤੀ ਦਾ ਜਲਣਾ
(ii) ਮਾਚਿਸ ਦੀ ਤੀਲੀ ਦਾ ਜਲਣਾ
(iii) ਲੋਹੇ ਦੀਆਂ ਮੇਖਾਂ ’ਤੇ ਜੰਗ ਲੱਗਣਾ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ—
ਰਸਾਇਣਿਕ ਪਰਿਵਰਤਨ
ਪ੍ਰਸ਼ਨ 1. ਪਸਾਰ ਦੀ ਪਰਿਭਾਸ਼ਾ ਲਿਖੋ। ਤਾਪ ਪਸਾਰ ਕੀ ਹੁੰਦਾ ਹੈ ? ਕੋਈ ਦੋ ਉਦਾਹਰਨਾਂ ਦੇ ਕੇ ਸਪਸ਼ਟ ਕਰੋ।
ਉੱਤਰ- ਪਸਾਰ — ਕਿਸੇ ਪਦਾਰਥ ਦੇ ਆਕਾਰ ਵਿੱਚ ਜ਼ਿਆਦਾ ਤਾਪਮਾਨ ਅਤੇ ਜ਼ਿਆਦਾ ਦਬਾਓ ਦੇ ਕਾਰਨ ਆਏ ਵਾਧੇ ਨੂੰ ਪਸਾਰ ਜਾਂ ਫੈਲਾਅ ਕਹਿੰਦੇ ਹਨ। ਉਦਾਹਰਨ ਵੱਜੋਂ ਗੁਬਾਰੇ ਨੂੰ ਫੁਲਾਉਣਾ, ਸਪਰਿੰਗ ਨੂੰ ਖਿੱਚਣਾ ਆਦਿ।
ਤਾਪ ਪਸਾਰ —ਤਾਪਮਾਨ ਵਧਾਉਣ ਤੇ ਕਿਸੇ ਪਦਾਰਥ ਦੇ ਅਕਾਰ ਵਿੱਚ ਆਏ ਵਾਧੇ ਨੂੰ ਤਾਪ ਪਸਾਰ ਕਹਿੰਦੇ ਹਨ।
ਉਦਾਹਰਨਾਂ :
ਤਾਪਮਾਨ ਵਧਣ ਨਾਲ ਥਰਮਾਮੀਟਰ ਵਿੱਚ ਪਾਰੇ ਦਾ ਪਸਾਰ ਹੁੰਦਾ ਹੈ ਅਤੇ ਗੁਬਾਰੇ ਵਿੱਚ ਹਵਾ ਭਰਨ ਨਾਕ ਗੁਬਾਰੇ ਦਾ ਫੈਲਾਅ ਹੁੰਦਾ ਹੈ ।
1. ਖ਼ਾਲੀ ਥਾਵਾਂ ਭਰੋ— –
(i) ਪਰਿਵਰਤਨ ਤੋਂ ਬਿਨਾਂ ਧਰਤੀ ‘ਤੇ ਜੀਵਨ (ii) ਪਹਾੜਾਂ ‘ਤੇ ਬਰਫ ਦਾ ਪਿਘਲਣਾ ਇੱਕ ਪਰਿਵਰਤਨ ਹੈ।