ਪਾਠ 4 ਵਸਤੂਆਂ ਦੇ ਸਮੂਹ ਬਣਾਉਣਾ
ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਪਦਾਰਥ ਕਿਸ ਨੂੰ ਕਹਿੰਦੇ ਹਨ ? ਉੱਤਰ—ਕੋਈ ਵੀ ਅਜਿਹੀ ਵਸਤੂ ਜੋ ਥਾਂ ਘੇਰਦੀ ਹੈ ਅਤੇ ਜਿਸਦਾ ਪੁੰਜ ਹੁੰਦਾ ਹੈ, ਪਦਾਰਥ ਅਖਵਾਉਂਦੀ ਹੈ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਇਕ ਵਸਤੂ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਥੋੜ੍ਹੀ ਜਿਹੀ ਘੱਟ ਹੈ। ਕੀ ਇਹ ਵਸਤੂ ਪਾਣੀ ਵਿੱਚ ਡੁੱਬੇਗੀ ਜਾਂ ਤੈਰੇਗੀ ?
ਉੱਤਰ—ਦਿੱਤੀ ਹੋਈ ਵਸਤੂ ਪਾਣੀ ਵਿੱਚ ਤੈਰੇਗੀ।
ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਕੀ ਸਾਫ਼ ਪਾਣੀ ਪਾਰਦਰਸ਼ੀ, ਅਲਪ ਪਾਰਦਰਸ਼ੀ ਜਾਂ ਅਪਾਰਦਰਸ਼ੀ ਹੁੰਦਾ ਹੈ ?
ਉੱਤਰ—ਸਾਫ਼ ਪਾਣੀ ਪਾਰਦਰਸ਼ੀ ਹੁੰਦਾ ਹੈ।
ਅਭਿਆਸ ਪ੍ਰਸ਼ਨ ਹੱਲ
1. ਖ਼ਾਲੀ ਥਾਵਾਂ ਭਰੋ-
(i) ਲੱਕੜ ਤੋਂ ਬਣਾਈਆਂ ਜਾ ਸਕਣ ਵਾਲੀਆਂ ਪੰਜ ਵਸਤੂਆਂ ਦੇ ਨਾਂ ਲਿਖੋ। (ਕੁਰਸੀ, ਮੇਜ਼, ਦਰਵਾਜ਼ਾ, ਡੈਸਕ, ਡਰਾਇੰਗ ਬੋਰਡ)
(ii) ਚੀਨੀ ਪਾਣੀ ਵਿੱਚ …………………….. ਹੈ। (ਘੁਲਣਸ਼ੀਲ)
2. ਸਹੀ ਜਾਂ ਗ਼ਲਤ ਲਿਖੋ
(i) ਪੱਥਰ ਪਾਰਦਰਸ਼ੀ ਹੁੰਦਾ ਹੈ। (ਗ਼ਲਤ)
(ii) ਇੱਕ ਲੱਕੜੀ ਦਾ ਟੁਕੜਾ ਪਾਣੀ ਉੱਪਰ ਤੈਰਦਾ ਹੈ। (ਸਹੀ)
(iii) ਖਿੜਕੀਆਂ ਦਾ ਕੱਚ ਅਪਾਰਦਰਸ਼ੀ ਹੈ। (ਗ਼ਲਤ)
(iv) ਤੇਲ ਪਾਣੀ ਵਿੱਚ ਘੁਲ ਜਾਂਦਾ ਹੈ। (ਗ਼ਲਤ)
(v) ਸਿਰਕਾ ਪਾਣੀ ਵਿੱਚ ਪੂਰਨ ਘੁਲਣਸ਼ੀਲ ਹੈ। (ਸਹੀ)
ਉੱਤਰ—(i) ਗ਼ਲਤ (ii) ਸਹੀ (iii) ਗ਼ਲਤ (iv) ਗ਼ਲਤ (v) ਸਹੀ।
3. ਕਾਲਮ ‘ੳ’ ਅਤੇ ਕਾਲਮ ‘ਅ’ ਦਾ ਮਿਲਾਨ ਕਰੋ—
ਕਾਲਮ ‘ੳ’ ਕਾਲਮ ‘ਅ’
(ੳ) ਕਿਤਾਬ (iii) ਕਾਗਜ਼
(ਅ) ਗਲਾਸ (i) ਸ਼ੀਸ਼ਾ
(ੲ) ਕੁਰਸੀ (i) ਲੱਕੜੀ
(ਸ) ਖਿਡੌਣਾ (v) ਪਲਾਸਟਿਕ
(ਹ) ਬੂਟ (iv) ਚਮੜਾ
4. ਸਹੀ ਉੱਤਰ ਦੀ ਚੋਣ ਕਰੋ
(i) ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਨਹੀਂ ਹੈ–
(ੳ) ਪਾਣੀ (ਅ) ਅਵਾਜ਼ (ü)
(ੲ) ਹਵਾ (ਸ) ਫਲ
(ii) ਕਿਹੜਾ ਗੁਣ ਸਾਰੇ ਪਦਾਰਥਾਂ ਵਿੱਚ ਸਾਂਝਾ ਹੁੰਦਾ ਹੈ ?
(ੳ) ਪਦਾਰਥ ਥਾਂ ਘੇਰਦੇ ਹਨ ਤੇ ਪੁੰਜ ਨਹੀਂ ਹੁੰਦਾ।
(ਅ) ਪਦਾਰਥ ਥਾਂ ਘੇਰਦੇ ਹਨ ਤੇ ਕੁਝ ਪੁੰਜ ਹੁੰਦਾ ਹੈ।
(ੲ) ਪਦਾਰਥ ਥਾਂ ਘੇਰਦੇ ਹਨ ਤੇ ਪੁੰਜ ਹੁੰਦਾ ਹੈ। (ü)
(ਸ) ਪਦਾਰਥ ਥਾਂ ਘੇਰਦੇ ਹਨ ਤੇ ਉਹਨਾਂ ਦਾ ਪੁੰਜ ਹੋ ਸਕਦਾ ਹੈ ਤੇ ਨਹੀਂ ਵੀ।
(iii) ਹੇਠ ਲਿਖਿਆਂ ਵਿੱਚੋਂ ਕਿਹੜਾ ਪਾਰਦਰਸ਼ੀ ਹੈ ?
(ੳ) ਲੱਕੜੀ (ਅ) ਕੱਚ (ü)
(ੲ) ਕਾਗਜ਼ (ਸ) ਪਲਾਸਟਿਕ
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ 1. ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ?
ਉੱਤਰ- ਪਾਰਦਰਸ਼ੀ ਵਸਤੂਆਂ—ਅਜਿਹੀਆਂ ਵਸਤੂਆਂ ਜਿਹਨਾਂ ਵਿੱਚੋਂ ਪ੍ਰਕਾਸ਼ ਦਾ ਜ਼ਿਆਦਾਤਰ ਭਾਗ ਲੰਘ ਜਾਵੇ ਉਹਨਾਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਹਨ ਅਰਥਾਤ ਉਹ ਵਸਤੂਆਂ ਜਾਂ ਪਦਾਰਥ ਜਿਹਨਾਂ ਦੇ ਆਰ-ਪਾਰ ਵੇਖਿਆ ਜਾ ਸਕੇ ਉਹਨਾਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਹਨ। ਉਦਾਹਰਨ ਦੇ ਤੌਰ ‘ਤੇ ਕੱਚ, ਸਾਫ਼ ਪਾਣੀ ਅਤੇ ਹਵਾ ਪਾਰਦਰਸ਼ੀ ਵਸਤੂਆਂ ਹਨ।
ਪ੍ਰਸ਼ਨ 2. ਅਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ?
ਉੱਤਰ- ਅਪਾਰਦਰਸ਼ੀ ਵਸਤੂਆਂ—ਅਜਿਹੀਆਂ ਵਸਤੂਆਂ ਜਿਹਨਾਂ ਵਿੱਚੋਂ ਪ੍ਰਕਾਸ਼ ਬਿਲਕੁਲ ਵੀ ਨਾ ਲੰਘ ਸਕੇ, ਉਹਨਾਂ ਨੂੰ ਅਪਾਰਦਰਸ਼ੀ ਵਸਤੂਆਂ ਕਹਿੰਦੇ ਹਨ ਅਰਥਾਤ = ਅਜਿਹੀਆਂ ਵਸਤੂਆਂ ਜਿਹਨਾਂ ਦੇ ਆਰ-ਪਾਰ ਬਿਲਕੁਲ ਵੀ ਨਹੀਂ ਵੇਖਿਆ ਜਾ ਸਕਦਾ, ਅਪਾਰਦਰਸ਼ੀ ਵਸਤੂਆਂ ਅਖਵਾਉਂਦੀਆਂ ਹਨ। ਉਦਾਹਰਨ ਦੇ ਤੌਰ ‘ਤੇ ਲੱਕੜੀ, ਗੱਤਾ, – ਧਾਤਾਂ ਆਦਿ ਅਪਾਰਦਰਸ਼ੀ ਵਸਤੂਆਂ ਹਨ।
ਪ੍ਰਸ਼ਨ 3. ਅਲਪ-ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ?
ਉੱਤਰ- ਅਲਪ-ਪਾਰਦਰਸ਼ੀ ਵਸਤੂਆਂ—ਅਜਿਹੀਆਂ ਵਸਤੂਆਂ ਜਿਹਨਾਂ ਵਿੱਚੋਂ |ਪ੍ਰਕਾਸ਼ ਬਹੁਤ ਘੱਟ ਮਾਤਰਾ ਵਿੱਚ ਲੰਘ ਸਕਦਾ ਹੈ, ਅਲਪ-ਪਾਰਦਰਸ਼ੀ ਵਸਤੂਆਂ ਅਖਵਾਉਂਦੀਆਂ ਹਨ ਅਰਥਾਤ ਅਜਿਹੀਆਂ ਵਸਤੂਆਂ ਜਿਹਨਾਂ ਦੇ ਆਰ-ਪਾਰ ਸਾਫ਼ |ਨਹੀਂ ਵੇਖਿਆ ਜਾ ਸਕਦਾ, ਅਲਪ-ਪਾਰਦਰਸ਼ੀ ਵਸਤੂਆਂ ਅਖਵਾਉਂਦੀਆਂ ਹਨ। ਉਦਾਹਰਨ ਦੇ ਤੌਰ ‘ਤੇ ਖਿੜਕੀਆਂ ਵਿੱਚ ਵਰਤਿਆ ਜਾਣ ਵਾਲਾ ਧੁੰਧਲਾ ਕੱਚ ਅਲਪਪਾਰਦਰਸ਼ੀ ਹੁੰਦਾ ਹੈ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ–
ਪ੍ਰਸ਼ਨ 1. ਪਾਰਦਰਸ਼ੀ ਵਸਤੂਆਂ ਅਤੇ ਅਪਾਰਦਰਸ਼ੀ ਵਸਤੂਆਂ ਵਿੱਚ ਅੰਤਰ ਦੱਸੋ। ਉਦਾਹਰਨਾਂ ਦਿਓ।
ਉੱਤਰ- ਪਾਰਦਰਸ਼ੀ ਅਤੇ ਅਪਾਰਦਰਸ਼ੀ ਵਸਤੂਆਂ ਵਿੱਚ ਅੰਤਰ :
ਪਾਰਦਰਸ਼ੀ ਵਸਤੂਆਂ
1. ਉਹ ਵਸਤੂਆਂ ਜਿਹਨਾਂ ਵਿੱਚੋਂ ਪ੍ਰਕਾਸ਼ ਦਾ ਜ਼ਿਆਦਾਤਰ ਭਾਗ ਲੰਘ ਜਾਵੇ ਪਾਰਦਰਸ਼ੀ ਵਸਤੂਆਂ ਅਖਵਾ-ਉਂਦੀਆਂ ਹਨ।
2. ਅਜਿਹੀਆਂ ਵਸਤੂਆਂ ਦੇ ਆਰ- ਪਾਰ ਵੇਖਿਆ ਜਾ ਸਕਦਾ ਹੈ। ਉਦਾਹਰਨ—ਕੱਚ, ਸਾਫ਼ ਪਾਣੀ ਅਤੇ ਹਵਾ ਆਦਿ।
ਅਪਾਰਦਰਸ਼ੀ ਵਸਤੂਆਂ
1. ਉਹ ਵਸਤੂਆਂ ਜਿਹਨਾਂ ਵਿੱਚੋਂ ਪ੍ਰਕਾਸ਼ ਬਿਲਕੁਲ ਵੀ ਨਾ ਲੰਘ ਸਕੇ ਅਪਾਰਦਰਸ਼ੀ ਵਸਤੂਆਂ ਅਖਵਾਉਂਦੀਆਂ ਹਨ।
2. ਅਜਿਹੀਆਂ ਵਸਤੂਆਂ ਦੇ ਆਰ-ਪਾਰ ਬਿਲਕੁਲ ਵੀ ਨਹੀਂ ਵੇਖਿਆ ਜਾ ਸਕਦਾ। ਉਦਾਹਰਨ-ਲੱਕੜੀ, ਗੱਤਾ ਅਤੇ ਧਾਤਾਂ ਆਦਿ।
ਪ੍ਰਸ਼ਨ 2. ਹੇਠ ਲਿਖਿਆ ਵਿੱਚੋਂ ਚਮਕੀਲੀਆਂ ਵਸਤੂਆਂ ਚੁਣੋ—
ਕੱਚ ਦਾ ਡੂੰਗਾ, ਪਲਾਸਟਿਕ ਦਾ ਮੱਗ, ਸਟੀਲ ਦੀ ਕੁਰਸੀ, ਸੂਤੀ ਕਮੀਜ਼, ਸੋਨੇ ਦੀ ਚੇਨ, ਚਾਂਦੀ ਦੀ ਮੁੰਦਰੀ।
ਉੱਤਰ—ਕੱਚ ਦਾ ਡੂੰਗਾ, ਸਟੀਲ ਦੀ ਕੁਰਸੀ, ਸੋਨੇ ਦੀ ਚੇਨ ਅਤੇ ਚਾਂਦੀ ਦੀ ਮੁੰਦਰੀ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਕੀ ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ ?
ਉੱਤਰ—ਨਹੀਂ ; ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੁੰਦੇ। ਉਦਾਹਰਨ ਦੇ ਤੌਰ ‘ਤੇ ਸਰ੍ਹੋਂ ਦਾ ਤੇਲ, ਨਾਰੀਅਲ ਦਾ ਤੇਲ ਆਦਿ ਤਰਲ ਪਾਣੀ ਵਿੱਚ ਘੁਲਣਸ਼ੀਲ ਨਹੀਂ ਹਨ ਕਿਉਂਕਿ ਜੇ ਇਹਨਾਂ ਤੇਲਾਂ ਨੂੰ ਇੱਕ ਬੀਕਰ ਵਿੱਚ ਲਏ ਗਏ ਪਾਣੀ ਵਿੱਚ ਪਾਈਏ ਤਾਂ ਇਹ ਪਾਣੀ ਦੇ ਉੱਪਰ ਇੱਕ ਅਲੱਗ ਤਹਿ ਬਣਾਉਂਦੇ ਹਨ।
ਪ੍ਰਸ਼ਨ 2. ਪਾਣੀ ਉੱਪਰ ਤੈਰਨ ਵਾਲੀਆਂ ਚਾਰ ਵਸਤੂਆਂ ਅਤੇ ਪਾਣੀ ਉੱਪਰ ਨਾ ਤੈਰਨ ਵਾਲੀਆਂ ਪੰਜ ਵਸਤੂਆਂ ਦੀ ਸੂਚੀ ਬਣਾਉ।
ਉੱਤਰ-ਪਾਣੀ ਉੱਪਰ ਤੈਰਨ ਵਾਲੀਆਂ ਵਸਤੂਆਂ
(i) ਸੁੱਕੇ ਪੱਤੇ (ii) ਲੱਕੜੀ ਦਾ ਟੁਕੜਾ (iii) ਕਾਰਕ (iv) ਰੂੰ।
ਪਾਣੀ ਉੱਪਰ ਨਾ ਤੈਰਨ ਵਾਲੀਆਂ ਵਸਤੂਆਂ
(i) ਪੱਥਰ (ii) ਲੋਹੇ ਦਾ ਕਿੱਲ (iii) ਐਲੂਮੀਨੀਅਮ ਦੀ ਸ਼ੀਟ (iv) ਸਿੱਕਾ (v) ਸੰਗਮਰਮਰ