ਪਾਠ -15 ਸਾਡੇ ਆਲ਼ੇ-ਦੁਆਲੇ ਹਵਾ
ਅਭਿਆਸ ਹੱਲ ਸਹਿਤ
ਪ੍ਰਸਨ 1- ਖਾਲੀ ਥਾਵਾਂ ਭਰੋ।
(i) ਹਰੇ ਪੌਦੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੌਰਾਨ ਆਕਸੀਜਨ ਬਾਹਰ ਕੱਢਦੇ ਹਨ ਤੇ ਕਾਰਬਨ ਡਾਈਆਕਸਾਈਡ ਅੰਦਰ ਲੈ ਕੇ ਜਾਂਦੇ ਹਨ।
(ii) ਓਜ਼ੋਨ ਗੈਸ ਧਰਤੀ ਉੱਪਰ ਪਰਾਬੈਂਗਨੀ ਕਿਰਨਾਂ ਨੂੰ ਆਉਣ ਤੋਂ ਰੋਕਦੀ ਹੈ।
(iii) ਨਾਈਟ੍ਰੋਜਨ ਸਿੱਧੇ ਤੌਰ ‘ਤੇ ਵਾਯੂਮੰਡਲ ਵਿੱਚੋਂ ਨਹੀਂ ਵਰਤੀ ਜਾਂਦੀ।
(iv) ਹਵਾ ਜਲ ਚੱਕਰ ਲਈ ਬਹੁਤ ਜ਼ਰੂਰੀ ਹੈ।
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।
(i) ਆਕਸੀਜਨ ਗੈਸ ਸਾਨੂੰ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ। (ਗਲਤ)
(ii) ਕਾਰਬਨ ਡਾਈਆਕਸਾਈਡ ਗੈਸ ਬਲਣ ਕਿਰਿਆ ਵਿੱਚ ਮਦਦ ਕਰਦੀ ਹੈ। (ਗਲਤ)
(iii) ਹਵਾ ਦੀ ਸੰਰਚਨਾ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ। (ਗਲਤ)
(iv) ਹਵਾ ਵਿੱਚ ਨਾਈਟਰੋਜਨ ਅਤੇ ਆਕਸੀਜਨ ਦੀ ਮਾਤਰਾ ਬਰਾਬਰ ਹੁੰਦੀ ਹੈ। (ਗਲਤ)
(v) ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਸਾਹ ਕਿਰਿਆ ਲਈ ਵਰਤਦੇ ਹਨ। (ਸਹੀ)
ਪ੍ਰਸ਼ਨ 3- ਕਾਲਮ ‘ਉ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ-
ਕਾਲਮ ‘ੳ ਕਾਲਮ ‘ਅ
(i) ਹਵਾ ਵਿੱਚ ਸਭ ਤੋਂ ਵੱਧ ਮਾਤਰਾ ਵਾਲੀ ਗੈਸ (ੲ) ਨਾਈਟਰੋਜਨ ਗੈਸ
(ii) ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਗੈਸ (ਸ) ਕਾਰਬਨ ਡਾਈਆਕਸਾਈਡ ਗੈਸ
(ii) ਜੀਵਾਂ ਦੀ ਸਾਹ ਕਿਰਿਆ ਲਈ ਜ਼ਰੂਰੀ ਗੈਸ (ਅ) ਆਕਸੀਜਨ ਗੈਸ
(iv) ਹਵਾ ਵਿੱਚ ਪਾਣੀ ਦੇ ਰੂਪ ਵਿੱਚ ਮੌਜੂਦ ਹਨ (ਹ) ਜਲ ਵਾਸ਼ਪ
(v) ਗੈਸ ਦੀ ਪਰਤ ਜਿਹੜੀ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ (ੳ) ਓਜ਼ੋਨ ਪੱਟੀ
ਪ੍ਰਸ਼ਨ 4- ਸਹੀ ਵਿਕਲਪ ਦੀ ਚੋਣ ਕਰੋ-
(i) ਹਵਾ ਵਿੱਚ ਕਿਸ ਗੈਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ?
(ੳ) ਆਕਸੀਜਨ (ਅ) ਨਾਈਟਰੋਜਨ () (ੲ) ਕਾਰਬਨ (ਸ) ਓਜ਼ੋਨ
(ii) ਬਲਣ ਕਿਰਿਆ ਲਈ ਕਿਹੜੀ ਗੈਸ ਮਦਦ ਕਰਦੀ ਹੈ?
(ੳ) ਨਾਈਟਰੋਜਨ (ਅ) ਕਾਰਬਨ (ੲ) ਆਕਸੀਜਨ () (ਸ) ਸਲਫਰ
(iii) ਗਤੀਸ਼ੀਲ਼ ਹਵਾ ਨੂੰ ਕੀ ਕਹਿੰਦੇ ਹਨ?
(ੳ) ਪੌਣ () (ਅ) ਵਾਸ਼ਪ ਕਣ (ੲ) ਗੈਸ (ਸ) ਪੌਣ ਚੱਕੀ
(iv) ਗੰਡੋਏ ਮਿੱਟੀ ਵਿੱਚੋਂ ਬਾਹਰ ਆਉਂਦੇ ਹਨ।
(ੳ) ਭਾਰੀ ਵਰਖਾ ਕਾਰਨ () (ਅ) ਠੰਡੇ ਮੌਸਮ ਵਿੱਚ (ੲ) ਬਰਫ਼ ਕਾਰਨ (ਸ) ਗਰਮ ਮੌਸਮ ਕਾਰਨ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਜੰਤੂਆਂ ਦੇ ਸਾਹ ਲੈਣ ਲਈ ਕਿਹੜੀ ਗੈਸ ਜ਼ਰੂਰੀ ਹੁੰਦੀ ਹੈ?
ਉੱਤਰ- ਆਕਸੀਜਨ।
(ii) ਹਵਾ ਦੇ ਉਸ ਅੰਸ਼ ਦਾ ਨਾਮ ਦੱਸੋ ਜਿਹੜਾ ਬਲਣ ਵਿੱਚ ਮਦਦ ਨਹੀਂ ਕਰਦਾ?
ਉੱਤਰ- ਕਾਰਬਨ ਡਾਈਆਕਸਾਈਡ।
(iii) ਹਵਾ ਦੇ ਵੱਖ-ਵੱਖ ਅੰਸ਼ਾਂ ਦੇ ਨਾਮ ਲਿਖੋ?
ਉੱਤਰ- ਹਵਾ ਵਿੱਚ ਨਾਈਟ੍ਰੋਜਨ (78%), ਆਕਸੀਜਨ (21%), ਕਾਰਬਨ ਡਾਈਆਕਸਾਈਡ (0.03%), ਕੁੱਝ ਨੋਬਲ ਗੈਸਾਂ, ਧੂੜ ਕਣ
ਅਤੇ ਜਲ ਵਾਸ਼ਪ ਆਦਿ ਹੁੰਦੇ ਹਨ।
ਪ੍ਰਸ਼ਨ 6- ਵੱਡੇ ਉੱਤਰਾਂ ਵਾਲੇ ਪ੍ਰਸ਼ਨ-
(i) ਤੁਸੀਂ ਇਹ ਕਿਸ ਤਰ੍ਹਾਂ ਸਿੱਧ ਕਰੋਗੇ ਕਿ ਹਵਾ ਬਲਣ ਕਿਰਿਆ ਵਿੱਚ ਸਹਾਇਕ ਹੁੰਦੀ ਹੈ?
ਉੱਤਰ- ਇੱਕ ਜਲਦੀ ਹੋਈ ਮੋਮਬੱਤੀ ਲਓ। ਇਸ ਉੱਪਰ ਇੱਕ ਕੱਚ ਦਾ ਗਿਲਾਸ ਉਲਟਾ ਕਰਕੇ ਰੱਖਣ ਤੇ ਕੁੱਝ ਦੇਰ ਬਾਅਦ ਮੋਮਬੱਤੀ ਬੁਝ ਜਾਂਦੀ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਹਵਾ ਜਲਣ ਵਿੱਚ ਸਹਾਇਕ ਹੁੰਦੀ ਹੈ
(ii) ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਸੰਤੁਲਨ ਕਿਸ ਤਰ੍ਹਾਂ ਬਣਿਆ ਰਹਿੰਦਾ ਹੈ?
ਉੱਤਰ- ਜੰਤੂ ਅਤੇ ਪੌਦੇ ਸਾਹ ਕਿਰਿਆ ਦੌਰਾਨ ਵਾਯੂਮੰਡਲ ਤੋਂ ਆਕਸੀਜਨ ਗੈਸ ਲੈ ਕੇ ਕਾਰਬਨ ਡਾਈਆਕਸਾਈਡ ਗੈਸ ਛੱਡਦੇ ਹਨ। ਇਸ ਦੇ ਉਲਟ ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੌਰਾਨ ਵਾਯੂਮੰਡਲ ਤੋਂ ਕਾਰਬਨ ਡਾਈਆਕਸਾਈਡ ਗੈਸ ਲੈ ਕੇ ਆਕਸੀਜਨ ਗੈਸ ਛੱਡਦੇ
ਹਨ। ਇਸ ਤਰ੍ਹਾਂ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਸੰਤੁਲਨ ਬਣਿਆ ਰਹਿੰਦਾ ਹੈ।