ਪਾਠ-12 ਬਿਜਲੀ ਅਤੇ ਸਰਕਟ
ਕਿਰਿਆ 1- ਬੱਲਬ ਦਾ ਫਿਲਾਮੈਂਟ ਅਤੇ ਇਸਦੇ ਕਾਰਜ ਨੂੰ ਵੇਖਣਾ (ਪੰਨਾ ਨੰ: 124, 125)
ਪ੍ਰਸ਼ਨ 1- ਬੱਲਬ ਦਾ ਉਹ ਹਿੱਸਾ ਜਿਹੜਾ ਰੋਸ਼ਨੀ ਪੈਦਾ ਕਰਦਾ ਹੈ, ਨੂੰ ………….. ਆਖਦੇ ਹਨ।
ਉੱਤਰ- ਫਿਲਾਮੈਂਟ।
ਪ੍ਰਸ਼ਨ 2- ਬਿਜਲਈ ਬੱਲਬ ਵਿੱਚ ਸਿਰੇ ਹੁੰਦੇ ਹਨ।
ਉੱਤਰ- ਦੋ।
ਕਿਰਿਆ 3- ਇੱਕ ਸਵਿੱਚ ਬਣਾਉਣਾ। (ਪੰਨਾ ਨੰ: 127, 128)
ਪ੍ਰਸ਼ਨ 1- ਬਿਜਲਈ ਸਵਿੱਚ ਦਾ ਕੀ ਕੰਮ ਹੈ ?
ਉੱਤਰ- ਸਵਿੱਚ ਬਿਜਲਈ ਸਰਕਟ ਨੂੰ ਤੋੜਨ (OFF) ਜਾਂ ਜੋੜਨ (ON) ਲਈ ਵਰਤੀ ਜਾਂਦੀ ਹੈ।
ਪ੍ਰਸ਼ਨ 2- ਬਿਜਲਈ ਸਵਿੱਚ ਦੀ ……………………….. ਸਥਿਤੀ ਵਿੱਚ ਬਿਜਲਈ ਸਰਕਟ ਟੁੱਟਿਆ ਹੁੰਦਾ ਹੈ।
ਉੱਤਰ- ਬੰਦ।
ਅਭਿਆਸ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਇੱਕ ਉਪਕਰਣ ਜਿਸਨੂੰ ਬਿਜਲਈ ਸਰਕਟ ਤੋੜਨ ਜਾਂ ਤੋੜਨ ਲਈ ਵਰਤਿਆ ਜਾਂਦਾ ਹੈ ਉਸਨੂੰ ਸਵਿੱਚ ਆਖਦੇ ਹਨ।
(ii) ਜਦੋਂ ਬੱਲਬ ਵਿੱਚੋਂ ਬਿਜਲਈ ਧਾਰਾ ਲੰਘਦੀ ਹੈ, ਤਾਂ ਬੱਲਬ ਜਗਦਾ ਹੈ।
(iii) ਚਾਲਕ ਉਹ ਪਦਾਰਥ ਹੈ ਜਿਸ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੋ ਸਕਦੀ ਹੈ।
(iv) ਬਿਜਲਈ ਧਾਰਾ ਰੋਧਕ ਵਿੱਚੋਂ ਪ੍ਰਵਾਹਿਤ ਨਹੀਂ ਹੋ ਸਕਦੀ।
ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।
(i) ਬਿਜਲਈ ਧਾਰਾ ਧਾਤਾਂ ਵਿੱਚੋਂ ਪ੍ਰਵਾਹਿਤ ਹੋ ਸਕਦੀ ਹੈ। (ਸਹੀ)
(ii) ਧਾਤ ਦੀਆਂ ਤਾਰਾਂ ਦੀ ਬਜਾਏ, ਜੂਟ ਦੇ ਤਾਰ ਇੱਕ ਸਰਕਟ ਬਣਾਉਣ ਲਈ ਵਰਤੇ ਜਾਂਦੇ ਹਨ। (ਗਲਤ)
(iii) ਬਿਜਲਈ ਧਾਰਾ ਇੱਕ ਪੈਨਸਿਲ ਦੇ ਸਿੱਕੇ ਵਿੱਚੋਂ ਲੰਘ ਸਕਦੀ ਹੈ। (ਸਹੀ)
(iv) ਜਦੋਂ ਸੁੱਕੇ ਸੈੱਲ ਵਿੱਚ ਮੌਜੂਦ ਰਸਾਇਣ ਪੂਰੀ ਤਰ੍ਹਾਂ ਵਰਤੇ ਜਾਂਦੇ ਹਨ ਤਾਂ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ। (ਸਹੀ)
(v) ਐੱਲ. ਈ. ਡੀ. ਅਧਾਰਿਤ ਲੈਂਪ ਵਾਤਾਵਰਣ-ਅਨੁਕੂਲ ਹਨ। (ਸਹੀ)
ਪ੍ਰਸ਼ਨ 3- ਕਾਲਮ ‘ਉ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ
ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ:-
(i) ਬੈਟਰੀ ………………………. ਦਾ ਸੁਮੇਲ ਹੈ।
(ੳ) ਚਾਲਕਾਂ (ਅ) ਰੋਧਕਾਂ (ੲ) ਬਿਜਲਈ ਸੈੱਲਾਂ () (ਸ) ਫਿਲਾਮੈਂਟ
(ii) ਇੱਕ ਮੁੱਢਲੇ ਬਿਜਲਈ ਸਰਕਟ ਵਿੱਚ ਜ਼ਰੂਰਤ ਹੈ-
(ੳ) ਸਿਰਫ ਬਿਜਲੀ ਦੇ ਪ੍ਰਵਾਹ ਦਾ ਇੱਕ ਸਰੋਤ (ਅ) ਸਿਰਫ ਕੁੱਝ ਚਾਲਕ ਤਾਰਾਂ
(ੲ) ਸਿਰਫ ਇੱਕ ਉਪਕਰਣ ਜਾਂ ਯੰਤਰ (ਸ) ਉਪਰੋਕਤ ਸਾਰੇ ( )
(iii) ਬਿਜਲੀ ਦੇ ਬੱਲਬ ਵਿੱਚੋਂ ਬਿਜਲਈ ਧਾਰਾ ਲੰਘਣ ਤੇ ਇਹ ਪ੍ਰਕਾਸ਼ ਛੱਡਣਾ ਸ਼ੁਰੂ ਕਰਦਾ ਹੈ ਕਿਉਂਕਿ ਇਸਦਾ-
(ੳ) ਫਿਲਾਮੈਂਟ ਪ੍ਰਕਾਸ਼ ਨੂੰ ਬਾਹਰ ਕੱਢਣਾ ਸ਼ੁਰੂ ਕਰਦਾ ਹੈ ਅਤੇ ਫਿਰ ਗਰਮ ਹੋ ਜਾਂਦਾ ਹੈ।
(ਅ) ਮੋਟੀਆਂ ਤਾਰਾਂ ਪ੍ਰਕਾਸ਼ ਨੂੰ ਛੱਡਣਾ ਸ਼ੁਰੂ ਕਰਦੀਆਂ ਹਨ ਅਤੇ ਫਿਰ ਗਰਮ ਹੋ ਜਾਂਦੀਆਂ ਹਨ।
(ੲ) ਫਿਲਾਮੈਂਟ ਗਰਮ ਹੋ ਜਾਂਦਾ ਹੈ ਅਤੇ ਫਿਰ ਪ੍ਰਕਾਸ਼ ਛੱਡਣਾ ਸ਼ੁਰੂ ਕਰ ਦਿੰਦਾ ਹੈ। ()
(ਸ) ਮੋਟੀਆਂ ਤਾਰਾਂ ਗਰਮ ਹੋ ਜਾਂਦੀਆਂ ਹਨ ਅਤੇ ਫਿਰ ਪ੍ਰਕਾਸ਼ ਛੱਡਣਾ ਸ਼ੁਰੂ ਕਰਦੀਆਂ ਹਨ।
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਬਿਜਲਈ ਸੈੱਲ ਕੀ ਹੈ?
ਉੱਤਰ- ਬਿਜਲਈ ਸੈੱਲ, ਬਿਜਲੀ ਦਾ ਇੱਕ ਸਰੋਤ ਹੈ।
(ii) ਬਿਜਲੀ ਧਾਰਾ ਕੀ ਹੈ?
ਉੱਤਰ- ਕਿਸੇ ਚਾਲਕ ਵਿੱਚੋਂ ਚਾਰਜਾਂ ਦੇ ਵਗਣ ਦੀ ਦਰ ਨੂੰ ਬਿਜਲੀ ਧਾਰਾ ਕਹਿੰਦੇ ਹਨ।
(iii) ਬਿਜਲਈ ਸਰਕਟ ਕੀ ਹੁੰਦਾ ਹੈ?
ਉੱਤਰ- ਬਿਜਲਈ ਸਰਕਟ ਬੈਟਰੀ, ਤਾਰਾਂ, ਬਿਜਲਈ ਯੰਤਰ ਅਤੇ ਸਵਿੱਚ ਆਦਿ ਦੀ ਵਿਵਸਥਾ ਹੁੰਦੀ ਹੈ, ਜੋ ਬਿਜਲੀ ਪ੍ਰਵਾਹ ਲਈ ਮਾਰਗ ਪ੍ਰਦਾਨ ਕਰਦੀ ਹੈ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਬਿਜਲੀ ਦੇ ਉਪਕਰਣ ਜਾਂ ਸਵਿੱਚ ਨੂੰ ਸਪਰਸ਼ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਸੁਕਾਉਣਾ ਕਿਉਂ ਚਾਹੀਦਾ ਹੈ?
ਉੱਤਰ- ਕਿਉਂਕਿ ਆਮ ਪਾਣੀ ਬਿਜਲੀ ਦਾ ਚਾਲਕ ਹੈ, ਇਸ ਲਈ ਗਿੱਲੇ ਹੱਥਾਂ ਨਾਲ ਕਿਸੇ ਬਿਜਲੀ ਉਪਕਰਣ ਜਾਂ ਸਵਿੱਚ ਨੂੰ ਸਪਰਸ਼ ਕਰਨ ਤੇ ਸਾਨੂੰ ਬਿਜਲੀ ਦਾ ਝਟਕਾ ਲੱਗ ਸਕਦਾ ਹੈ।
(ii) ਇੱਕ ਵਿਦਿਆਰਥੀ ਨੇ ਸਾਇੰਸ ਲੈਬ ਵਿੱਚ ਪ੍ਰਯੋਗ ਕਰਦਿਆਂ, ਇੱਕ ਬਿਜਲੀ ਦੇ ਸਵਿੱਚ ਨੂੰ ਇਲੈਕਟ੍ਰਿਕ ਸੈੱਲ ਨਾਲ ਬਿਜਲਈ ਸਵਿੱਚ ਰਾਹੀਂ ਜੋੜਿਆ। ਉਸਨੇ ਦੇਖਿਆ ਕਿ ਬਿਜਲੀ ਦਾ ਸਵਿੱਚ ਜਦੋਂ ਚਾਲੂ (ON) ਸਥਿਤੀ ਵਿੱਚ ਸੈੱਟ ਕੀਤਾ ਗਿਆ ਤਾਂ ਬੱਲਬ ਜਗਿਆ ਨਹੀਂ। ਇਸ ਅਵਲੋਕਨ ਦੇ ਕਿਸੇ ਵੀ ਦੋ ਕਾਰਨਾਂ ਦਾ ਜ਼ਿਕਰ ਕਰੋ।
ਉੱਤਰ- (1) ਬਿਜਲਈ ਸਵਿੱਚ ਖਰਾਬ ਹੋ ਸਕਦੀ ਹੈ। (2) ਤਾਰਾਂ ਦੇ ਜੋੜ ਢਿੱਲੇ ਹੋ ਸਕਦੇ ਹਨ।
(iii) ਬਿਜਲੀ ਦੇ ਚਾਲਕਾਂ ਅਤੇ ਰੋਧਕਾਂ ਵਿਚਕਾਰ ਕੀ ਫਰਕ ਹੈ। ਇਹਨਾਂ ਦੀਆਂ ਦੋ ਉਦਾਹਰਨਾਂ ਵੀ ਦਿਓ।
ਉੱਤਰ– ਬਿਜਲੀ ਦੇ ਚਾਲਕ
1. ਇਹਨਾਂ ਵਿੱਚੋਂ ਬਿਜਲਈ ਧਾਰਾ ਆਸਾਨੀ ਨਾਲ ਪ੍ਰਵਾਹਿਤ ਹੋ ਸਕਦੀ ਹੈ।
2. ਉਦਾਹਰਨਾਂ- ਧਾਤਾਂ ਜਿਵੇਂ ਲੋਹਾ, ਤਾਂਬਾ ਆਦਿ।
ਬਿਜਲੀ ਦੇ ਰੋਧਕ 1. ਇਹਨਾਂ ਵਿੱਚੋਂ ਬਿਜਲਈ ਧਾਰਾ ਪਰਵਾਹਿਤ ਨਹੀਂ ਹੋ ਸਕਦੀ
2. ਉਦਾਹਰਨਾਂ- ਗ੍ਰੇਫਾਈਟ ਨੂੰ ਛੱਡ ਕੇ ਬਾਕੀ ਅਧਾਤਾਂ, ਲੱਕੜ, ਰਬੜ ਆਦਿ।
(iv) ਦੱਸੋ ਕਿ ਹੇਠ ਦਿੱਤੇ ਚਿੱਤਰ ਵਿੱਚ ਦਰਸਾਏ ਗਏ ਪ੍ਰਬੰਧ ਵਿੱਚ ਬੱਲਬ ਕਿਉਂ ਨਹੀਂ ਜਗਦਾ?
ਉੱਤਰ- ਕਿਉਂਕਿ ਸਰਕਟ ਵਿੱਚ ਜੋੜੇ ਹੋਏ ਪੇਚਕਸ ਦਾ ਹੱਥਾ ਪਲਾਸਟਿਕ ਦਾ ਬਣਿਆ ਹੈ ਜੋ ਕਿ ਬਿਜਲੀ ਦਾ ਕੁਚਾਲਕ ਹੈ
(v) ਹੇਠ ਦਿੱਤੇ ਸਰਕਟ ਦੇ ਹਿੱਸਿਆਂ ਨੂੰ ਸਹੀ ਲੇਬਲ ਨਾਲ ਮਿਲਾਓ:
ਉੱਤਰ-
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਇੱਕ ਪਦਾਰਥ ਉੱਪਰ ਚਾਲਕ ਪਰੀਖਣ ਦੀ ਵਰਤੋਂ ਕਰਦਿਆਂ ਪਾਇਆ ਗਿਆ ਕਿ ਬੱਲਬ ਪ੍ਰਕਾਸ਼ਮਾਨ ਹੋ ਜਾਂਦਾ ਹੈ। ਕੀ ਇਹ ਪਦਾਰਥ ਚਾਲਕ ਹੈ ਜਾਂ ਰੋਧਕ? ਵਿਆਖਿਆ ਕਰੋ।
ਉੱਤਰ- ਇਹ ਪਦਾਰਥ ਬਿਜਲੀ ਦਾ ਚਾਲਕ ਹੈ। ਕਿਉਂਕਿ ਬਿਜਲੀ ਦੇ ਚਾਲਕ ਪਦਾਰਥਾਂ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੋ ਜਾਂਦੀ ਹੈ, ਜਿਸ ਕਰਕੇ ਬੱਲਬ ਪ੍ਰਕਾਸ਼ਮਾਨ ਹੋ ਜਾਂਦਾ ਹੈ।
(ii) ਇਲੈਕਟ੍ਰੀਸ਼ਨ ਦੁਆਰਾ ਵਰਤੇ ਜਾਂਦੇ ਸੰਦ ਜਿਵੇਂ ਪੇਚਕਸ ਅਤੇ ਪਲਾਸ ਦੇ ਦਸਤਿਆਂ ਉੱਪਰ ਪਲਾਸਟਿਕ ਜਾਂ ਰਬੜ ਦੇ ਕਵਰ ਹੁੰਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿਉਂ?
ਉੱਤਰ- ਕਿਉਂਕਿ ਪਲਾਸਟਿਕ ਅਤੇ ਰਬੜ ਬਿਜਲੀ ਦੇ ਰੋਧਕ ਹਨ, ਇਸ ਲਈ ਬਿਜਲੀ ਦੇ ਸੰਦਾਂ ਉੱਤੇ ਬਿਜਲੀ ਦੇ ਝਟਕੇ ਤੋਂ ਬਚਣ ਲਈ ਰਬੜ ਜਾਂ ਪਲਾਸਟਿਕ ਦਾ ਕਵਰ ਚੜ੍ਹੇ ਹੁੰਦੇ ਹਨ।