ਪਾਠ -10 ਗਤੀ ਅਤੇ ਦੁਰੀਆਂ ਦਾ ਮਾਪਣ
ਕਿਰਿਆ 3- ਵਕਰ ਰੇਖਾ ਦੀ ਲੰਬਾਈ ਮਾਪਣਾ। (ਪੰਨਾ ਨੰ: 102, 103)
ਪ੍ਰਸ਼ਨ 1- ਵਕਰ ਰੇਖਾ ਦੀ ਲੰਬਾਈ ਮੀਟਰ ਸਕੇਲ ਨਾਲ ਸਿੱਧੇ ਹੀ ਮਾਪੀ ਜਾ ਸਕਦੀ ਹੈ। (ਸਹੀ/ਗਲਤ)
ਉੱਤਰ- ਗਲਤ।
ਪ੍ਰਸ਼ਨ 2- ਮੀਟਰ ਲੰਬਾਈ ਦੀ ਮਾਣਕ ਇਕਾਈ ਹੈ। (ਸਹੀ/ਗਲਤ)
ਉੱਤਰ- ਸਹੀ।
ਅਭਿਆਸ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਇੱਕ ਮੀਟਰ ਵਿੱਚ …………….. ਸੈਂਟੀਮੀਟਰ ਹੁੰਦੇ ਹਨ।
(ii) ਪੰਜ ਕਿਲੋਮੀਟਰ ਵਿੱਚ ………………. ਮੀਟਰ ਹੁੰਦੇ ਹਨ।
(iii) ਝੂਲੇ ਜਾਂ ਪੀਂਘ ਉੱਤੇ ਬੱਚੇ ਦੀ ਗਤੀ ……………… ਹੁੰਦੀ ਹੈ।
(iv) ਕਿਸੇ ਸਿਲਾਈ ਮਸ਼ੀਨ ਦੀ ਸੂਈ ਦੀ …………………….ਗਤੀ ਹੁੰਦੀ ਹੈ।
(v) ਕਿਸੇ ਸਾਈਕਲ ਦੇ ਪਹੀਏ ਦੀ ਗਤੀ ………………………..ਹੁੰਦੀ ਹੈ।
ਉੱਤਰ-(i) 100, (ii) 5000, (iii) ਆਵਰਤੀ ਗਤੀ, (iv) ਆਵਰਤੀ ਗਤੀ, (v) ਚੱਕਰਾਕਾਰ
ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।
(i) ਗਿੱਠ ਜਾਂ ਕਦਮ, ਮਾਪਣ ਦੀਆਂ ਮਿਆਰੀ ਇਕਾਈਆਂ ਹਨ। (ਗਲਤ)
(ii) ਲੰਬਾਈ ਦੀ ਮਾਣਕ ਇਕਾਈ ਮੀਟਰ ਹੈ। (ਸਹੀ)
(iii) ਰੇਲਗੱਡੀ ਦੀ ਪੱਟੜੀ ਤੇ ਗਤੀ ਸਰਲ ਰੇਖੀ ਗਤੀ ਦੀ ਉਦਾਹਰਨ ਹੈ। (ਸਹੀ)
(iv) ਘੜੀ ਦੀਆਂ ਸੂਈਆਂ ਦੀ ਗਤੀ ਚੱਕਰਾਕਾਰ ਗਤੀ ਦੀਆਂ ਉਦਾਹਰਨਾਂ ਹਨ। (ਗਲਤ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ-
ਉੱਤਰ:- ਕਾਲਮ ‘ੳ’ ਕਾਲਮ ‘ਅ’
(i) ਮੀਟਰ (ਅ) ਲੰਬਾਈ
(ii) ਚੱਕਰਾਕਾਰ ਗਤੀ (ਸ) ਘੜੀ ਦੀਆਂ ਸੂਈਆਂ
(ii) 1 ਕਿਲੋਮੀਟਰ (ਹ) 1000 ਮੀਟਰ
(iv) ਰੇਲ ਗੱਡੀ ਪੱਟੜੀ ਉੱਪਰ- (ੲ) ਸਰਲ ਰੇਖੀ ਗਤੀ
(v) ਝੂਲਾ (ੳ) ਆਵਰਤੀ ਗਤੀ
ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-
(i) ਮੋਟਰ ਵਾਹਨਾਂ ਦੁਆਰਾ ਤਹਿ ਕੀਤੀ ਦੂਰੀ ਮਾਪਣ ਲਈ ਹੇਠ ਲਿਖਿਆਂ ਵਿੱਚੋਂ ਕਿਸਦੀ ਵਰਤੋਂ ਕੀਤੀ ਜਾਂਦੀ ਹੈ?
(ੳ) ਸਪੀਡੋਮੀਟਰ (ਅ) ਓਡੋਮੀਟਰ () (ੲ) ਥਰਮਾਮੀਟਰ (ਸ) ਇਹਨਾਂ ਵਿੱਚੋਂ ਕੋਈ ਨਹੀਂ
(ii) ਇੱਕ ਵਿਦਿਆਰਥੀ ਇੱਕ ਇੱਟ ਦਾ ਮਾਪ ਲੈਣਾ ਚਾਹੁੰਦਾ ਹੈ। ਉਸ ਨੂੰ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਮਿਆਰੀ ਇਕਾਈ ਦੀ ਵਰਤੋਂ ਕਰਨੀ ਚਾਹੀਦੀ ਹੈ?
(ੳ) ਕਿਲੋਮੀਟਰ (ਅ) ਮੀਟਰ (ੲ) ਸੈਂਟੀਮੀਟਰ() (ਸ) ਗਿੱਠ
(iii) ਚਲਦੇ ਹੋਏ ਪੱਖੇ ਦੇ ਪਰਾਂ ਦੀ ਗਤੀ ………………… ਗਤੀ ਹੁੰਦੀ ਹੈ।
(ੳ) ਚੱਕਰਾਕਾਰ ਗਤੀ () (ਅ) ਸਰਲ ਰੇਖੀ ਗਤੀ
(ੲ) (ੳ) ਅਤੇ (ਅ) ਦੋਵੇਂ (ਸ) ਇਹਨਾਂ ਵਿੱਚੋਂ ਕੋਈ ਨਹੀਂ
(iv) ਹੇਠ ਲਿਖਿਆਂ ਵਿੱਚੋਂ ਕਿਹੜਾ ਗਲਤ ਹੈ?
(ੳ) 1000 ਮੀ = 1 ਕਿਲੋਮੀਟਰ (ਅ) 100 ਮਿਲੀਮੀਟਰ 1 ਸੈਂਟੀਮੀਟਰ ()
(ੲ) 100ਸੈਂਟੀਮੀਟਰ = 1 ਮੀਟਰ (ਸ) 10 ਮਿਲੀਮੀਟਰ = 1 ਸੈਂਟੀਮੀਟਰ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਆਵਾਜਾਈ ਦੇ ਕੋਈ ਦੋ ਸਾਧਨਾਂ ਦੇ ਨਾਂ ਲਿਖੋ ?
ਉੱਤਰ- ਸਾਇਕਲ ,ਸਕੂਟਰ, ਕਾਰ, ਬੱਸ, ਰੇਲਗੱਡੀ, ਕਿਸ਼ਤੀ, ਹਵਾਈ ਜ਼ਹਾਜ ਆਦਿ।
(ii) ਆਵਰਤੀ ਗਤੀ ਦੀਆਂ ਕੋਈ ਦੋ ਉਦਾਹਰਨਾਂ ਦਿਓ?
ਉੱਤਰ- ਝੂਲੇ ਦੀ ਗਤੀ, ਸਿਲਾਈ ਮਸ਼ੀਨ ਦੀ ਸੂਈ ਦੀ ਗਤੀ
(iii) ਚਲਦੀ ਹੋਈ ਸਿਲਾਈ ਮਸ਼ੀਨ ਵਿੱਚ ਵੇਖੀਆਂ ਜਾ ਸਕਦੀਆਂ ਗਤੀ ਦੀਆਂ ਕਿਸਮਾਂ ਦੇ ਨਾਂ ਲਿਖੋ?
ਉੱਤਰ- ਚਲਦੀ ਹੋਈ ਸਿਲਾਈ ਮਸ਼ੀਨ ਵਿੱਚ ਸੂਈ ਦੀ ਗਤੀ – ਆਵਰਤੀ ਗਤੀ ;
ਹੈਂਡਲ ਦੀ ਗਤੀ – ਚੱਕਰਾਕਾਰ ਗਤੀ ;
ਸਿਲਾਈ ਹੋ ਰਹੇ ਕੱਪੜੇ ਦੀ ਗਤੀ ਸਰਲ ਰੇਖੀ ਗਤੀ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 6 (i) ਦੂਰੀ ਕੀ ਹੈ?
ਉੱਤਰ- ਦੋ ਬਿੰਦੂਆਂ ਵਿਚਕਾਰਲੀ ਵਿੱਥ ਦੀ ਲੰਬਾਈ ਨੂੰ ਦੂਰੀ ਕਹਿੰਦੇ ਹਨ।
(ii) ਹੇਠ ਲਿਖੇ ਨੂੰ ਲੰਬਾਈ ਦੇ ਵੱਧਦੇ ਕ੍ਰਮ ਵਿੱਚ ਲਿਖੋ:1 ਮੀਟਰ, 1 ਸੈਂਟੀਮੀਟਰ, 1 ਕਿਲੋਮੀਟਰ, 1 ਮਿਲੀਮੀਟਰ
ਉੱਤਰ- 1 ਮਿਲੀਮੀਟਰ < 1 ਸੈਂਟੀਮੀਟਰ < 1 ਮੀਟਰ < 1 ਕਿਲੋਮੀਟਰ।
(ii) ਅਮਨ ਦੇ ਘਰ ਅਤੇ ਸਕੂਲ ਵਿੱਚਲੀ ਦੂਰੀ 3250 ਮੀਟਰ ਹੈ। ਇਸ ਦੂਰੀ ਨੂੰ ਕਿਲੋਮੀਟਰ ਵਿੱਚ ਦਰਸਾਓ।
ਉੱਤਰ- 3250 m = 3250 /1000 km = 3.25 km
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਦਾ ਮਾਪ ਕਰਦੇ ਸਮੇਂ ਕੀ-ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ? ਵਰਣਨ ਕਰੋ |
ਉੱਤਰ- (1) ਉੱਚਿਤ ਮਿਆਰੀ ਇਕਾਈ ਦੀ ਵਰਤੋਂ ਕਰਨੀ ਚਾਹੀਦੀ ਹੈ।
(2) ਮਾਪੀ ਜਾ ਰਹੀ ਲੰਬਾਈ ਦਾ ਇੱਕ ਸਿਰਾ ਸਕੇਲ ਦੀ ਸਿਫ਼ਰ ਦੇ ਸਮਾਂਤਰ ਹੋਣਾ ਚਾਹੀਦੀ ਹੈ।
(3) ਪੜ੍ਹਤ ਲੈਣ ਸਮੇਂ ਅੱਖ ਦੀ ਸਥਿਤੀ ਸਹੀ ਜਗ੍ਹਾ ਤੇ ਹੋਣੀ ਚਾਹੀਦੀ ਹੈ।
(ii) ਗਤੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਹਰੇਕ ਦੀ ਉਦਾਹਰਨ ਦਿਓ।
ਉੱਤਰ- ਗਤੀ ਆਮ ਤੌਰ ‘ਤੇ ਤਿੰਨ ਪ੍ਰਕਾਰ ਦੀ ਹੁੰਦੀ ਹੈ।
(1) ਸਰਲ ਰੇਖੀ ਗਤੀ – ਪੱਟੜੀ ‘ਤੇ ਰੇਲਗੱਡੀ ਦੀ ਗਤੀ, ਸਿੱਧੀ ਸੜਕ ‘ਤੇ ਸਾਇਕਲ ਦੀ ਗਤੀ। –
(2) ਚੱਕਰਾਕਾਰ ਗਤੀ – ਘੜੀ ਦੀਆਂ ਸੂਈਆਂ ਦੀ ਗਤੀ, ਪੱਖੇ ਦੇ ਫਰਾਂ ਦੀ ਗਤੀ
(3) ਆਵਰਤੀ ਗਤੀ – ਝੂਲੇ ਦੀ ਗਤੀ, ਸਿਲਾਈ ਮਸ਼ੀਨ ਦੀ ਸੂਈ ਦੀ ਗਤੀ । –
(iii) ਕਿਸੇ ਵਕਰ ਰੇਖਾ ਦੀ ਲੰਬਾਈ ਮਾਪਣ ਲਈ ਕਿਰਿਆ ਦਾ ਵਰਣਨ ਕਰੋ।
ਉੱਤਰ- ਇੱਕ ਚਾਰਟ ਪੇਪਰ ਤੇ ਇੱਕ ਵਕਰ ਰੇਖਾ ਬਣਾਓ।ਇੱਕ ਧਾਗੇ ਦੇ ਇੱਕ ਸਿਰੇ ਤੇ ਗੰਢ ਮਾਰ ਕੇ ਵਕਰ ਰੇਖਾ ਦੇ ਇੱਕ ਸਿਰੇ ਤੋਂ ਰੱਖ ਕੇ ਵਕਰ ਰੇਖਾ ਉੱਪਰ ਲਗਾਓ।ਧਾਗੇ ਨੂੰ ਥੋੜਾ-ਥੋੜਾ ਖਿੱਚਦੇ ਹੋਏ ਵਕਰ ਰੇਖਾ ਦੇ ਦੂਜੇ ਸਿਰੇ ਤੱਕ ਲਗਾਓ ਅਤੇ ਇੱਥੇ ਵੀ ਇੱਕ ਗੰਢ ਮਾਰ ਲਓ।ਹੁਣ ਧਾਗੇ ਨੂੰ ਸਿੱਧਾ ਕਰ ਕੇ ਮੀਟਰ ਸਕੇਲ ਦੀ ਮਦਦ ਨਾਲ ਦੋਵੇਂ ਗੰਢਾਂ ਵਿਚਕਾਰਲੇ ਧਾਗੇ ਦੀ ਲੰਬਾਈ ਮਾਪੋ। ਇਹ ਵਕਰ ਰੇਖਾ ਦੀ ਲੰਬਾਈ ਹੈ।
(iv) ਗਿੱਠ ਜਾਂ ਕਦਮਾਂ ਦੀ ਲੰਬਾਈ ਨੂੰ ਮਾਪਣ ਦੀ ਮਾਣਕ ਇਕਾਈ ਦੇ ਤੌਰ ਤੇ ਕਿਉਂ ਨਹੀਂ ਵਰਤਿਆ ਜਾ ਸਕਦਾ?
ਉੱਤਰ- ਕਿਉਂਕਿ ਸਾਰੇ ਵਿਅਕਤੀਆਂ ਦੀ ਗਿੱਠ ਜਾਂ ਕਦਮ ਦੀ ਲੰਬਾਈ ਇੱਕੋ ਜਿਹੀ ਨਹੀਂ ਹੁੰਦੀ । ਇਸ ਲਈ ਵੱਖੋ-ਵੱਖ ਵਿਅਕਤੀਆਂ ਦੁਆਰਾ ਗਿੱਠ ਜਾਂ ਕਦਮ ਨਾਲ ਮਾਪੀ ਹੋਈ ਲੰਬਾਈ ਇੱਕੋ ਜਿਹੀ ਨਹੀਂ ਹੋ ਸਕਦੀ। ਇਸ ਲਈ ਗਿੱਟ ਜਾਂ ਕਦਮ ਨੂੰ ਲੰਬਾਈ ਮਾਪਣ ਦੀ ਮਾਣਕ ਇਕਾਈ ਦੇ ਤੌਰ ਤੇ ਨਹੀਂ ਵਰਤਿਆ ਜਾਂਦਾ।