ਪਾਠ 7 ਬਸੰਤ (ਕਵਿਤਾ) (ਕਵੀ: ਧਨੀ ਰਾਮ ਚਾਤ੍ਰਿਕ)
ਪ੍ਰਸ਼ਨ / ਉੱਤਰ :
ਪ੍ਰਸ਼ਨ 1. ਬਸੰਤ ਦੀ ਆਮਦ ‘ਤੇ ਰੁੱਖ ਕਿਉਂ ਨਿਹਾਲ ਹੁੰਦੇ ਹਨ ?
ਉੱਤਰ : ਕਿਉਂਕਿ ਰੁੱਖਾਂ ਦੀਆਂ ਟਾਹਣੀਆਂ, ਜਿਨ੍ਹਾਂ ਦੇ ਪੱਤੇ ਸਰਦੀ ਨਾਲ ਚੜ੍ਹ ਜਾਂਦੇ ਹਨ, ਫਿਰ ਤੋਂ ਪੁੰਗਰ ਆਉਂਦੀਆਂ ਹਨ।
ਪ੍ਰਸ਼ਨ 2. ਬਸੰਤ ਰੁੱਤ ਆਉਣ ’ਤੇ ਬੂਟਿਆਂ ਵਿੱਚ ਕਿਹੋ ਜਿਹੀ ਤਬਦੀਲੀ ਆਉਂਦੀ ਹੈ ?
ਉੱਤਰ : ਬਸੰਤ ਰੁੱਤ ਦੇ ਆਉਣ ਤੇ ਬੂਟੇ ਹਰੇ ਭਰੇ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਡੋਡੀਆਂ ਅਤੇ ਫੁੱਲ ਨਿਕਲਣੇ ਸ਼ੁਰੂ ਹੋ ਜਾਂਦੇ ਹਨ।
ਪ੍ਰਸ਼ਨ 3. ਬਸੰਤ ਰੁੱਤ ਦੇ ਮੌਕੇ ਪੰਛੀ ਕਿਹੜਾ ਰਾਗ ਗਾਉਂਦੇ ਹਨ?
ਉੱਤਰ : ਬਸੰਤ ਰੁੱਤ ਦੇ ਮੌਕੇ ਪੰਛੀ ਹਿੰਡੋਲ ਤੇ ਬਸੰਤ ਰਾਗ ਗਾਉਂਦੇ ਹਨ।
ਪ੍ਰਸ਼ਨ 4. ਬਸੰਤ ਰੁੱਤ ਵਿੱਚ ਲੋਕ ਕਿਹੜਾ ਰੰਗ ਪਹਿਨਦੇ ਹਨ ?
ਉੱਤਰ : ਬਸੰਤ ਰੁੱਤ ਮੌਕੇ ਲੋਕ ਕੇਸਰੀ ਰੰਗ ਪਹਿਨਦੇ ਹਨ।
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :
ਡਾਲੀਆਂ ਕਚਾਹ ਵਾਂਗ ਚੂਲ਼ੀਆਂ ਨੂੰ ਜਿੰਦ ਪਈ,
ਆਲ੍ਹਣੇ ਦੇ ਵੋਟਾਂ ਵਾਂਗ ਖੰਭੀਆਂ ਉਛਾਲ਼ੀਆਂ।
ਖਿੜ-ਖਿੜ ਹੱਸਦੀਆਂ ਵੱਸਿਆ ਜਹਾਨ ਵੇਖ,
ਗੁੱਟੇ ਉੱਤੇ ਕੇਸਰ ਗੁਲਾਬ ਉੱਤੇ ਲਾਲੀਆਂ।
ਬੁਲਬੁਲ ਫੁੱਲ-ਫੁੱਲ, ਫੁੱਲਾਂ ਦੇ ਸਦਕੇ ਲਏ,
ਭੌਰੇ ਲਟਬੌਰਿਆਂ ਨੂੰ ਆਈਆਂ ਖ਼ੁਸ਼ਹਾਲੀਆਂ ।
ਔਖੇ ਸ਼ਬਦਾਂ ਦੇ ਅਰਥ:
ਜਹਾਨ ਸੰਸਾਰ
ਹਿੰਡੋਲ ਖੁਸ਼ੀ ਦਾ ਰਾਗ
ਡੋਰੇਦਾਰ ਧਾਰੀਦਾਰ
ਵਾਕਾਂ ਵਿੱਚ ਵਰਤੋ:
- ਨਿਹਾਲ (ਖ਼ਸ਼) ਬਸੰਤ ਰੁੱਤ ਦੇ ਆਉਣ ਤੇ ਰੁੱਖ ਨਿਹਾਲ ਹੋ ਗਏ।
- ਜਹਾਨ (ਸੰਸਾਰ, ਦੁਨੀਆਂ) ਸਾਰਾ ਜਹਾਨ ਖੁਸ਼ੀਆਂ ਤੇ ਸ਼ਾਂਤੀ ਚਾਹੁੰਦਾ ਹੈ।
- ਸਦਕੇ (ਕੁਰਬਾਨ) ਮਾਂ ਆਪਣੇ ਪੁੱਤਰ ਤੋਂ ਵਾਰਵਾਰ ਸਦਕੇ ਜਾ ਰਹੀ ਸੀ।
- ਮੁਰਾਦ (ਇੱਛਾ) ਮੇਰੀ ਮੁਰਾਦ ਹੈ ਕਿ ਤੁਸੀਂ ਜਲਦੀ ਨੌਕਰੀ ਲਗ ਜਾਵੋ ।
- ਕਤਾਰ (ਲਾਈਨ, ਪੰਗਤ) ਸਾਡੀ ਜਮਾਤ ਕਤਾਰ ਬਣਾ ਕੇ ਸਵੇਰ ਦੀ ਸਭਾ ਵਿੱਚ ਜਾਂਦੀ ਹੈ।
- ਹਿੰਡੋਲ (ਖੁਸ਼ੀ ਦੇ ਰਾਗ) ਬਸੰਤ ਰੁੱਤ ਆਉਣ ਤੇ ਪੰਛੀ ਹਿੰਡੋਲ ਰਾਗ ਗਾਉਂਦੇ ਹਨ।
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com