ਪਾਠ – 5 ਲਿਫ਼ਾਫ਼ੇ (ਲੇਖਕ-ਸ੍ਰੀ ਰਮੇਸ਼ ਭਾਰਤੀ)
1. ਦੱਸੋ
ਪ੍ਰਸ਼ਨ ੳ. ਬੱਚੇ ਸਕੂਲ ਤੋਂ ਬਾਹਰ ਕੀ ਕਰਨ ਗਏ ਸਨ?
ਉੱਤਰ: ਬੱਚੇ ਸਕੂਲ ਤੋਂ ਬਾਹਰ ਪਿੰਡ ਵਿੱਚੋਂ ਪਲਾਸਟਿਕ ਦੇ ਲਿਫ਼ਾਫ਼ੇ ਇਕੱਠੇ ਕਰਨ ਗਏ ਸਨ।
ਪ੍ਰਸ਼ਨ ਅ. ਮੋਮਜਾਮੇ ਦੇ ਲਿਫ਼ਾਫ਼ੇ ਵਾਤਾਵਰਨ ਨੂੰ ਕਿਵੇ ਦੂਸ਼ਿਤ ਕਰਦੇ ਹਨ?
ਉੱਤਰ: ਮੋਮਜਾਮੇ ਦੇ ਲਿਫ਼ਾਫ਼ੇ ਨਾ ਗ਼ਲਦੇ ਹਨ, ਨਾ ਸੜਦੇ ਹਨ। ਇਹ ਇੱਧਰ-ਉੱਧਰ ਉੱਡ ਕੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ।
ਪ੍ਰਸ਼ਨ ੲ. ਘਰ ਦਾ ਕੂੜਾ-ਕਰਕਟ ਲਿਫਾਫ਼ਿਆਂ ਵਿੱਚ ਪਾ ਕੇ ਬਾਹਰ ਕਿਉਂ ਨਹੀਂ ਸੁੱਟਣਾ ਚਾਹੀਦਾ?
ਉੱਤਰ: ਕਈ ਵਾਰ ਲਿਫ਼ਾਫ਼ੇ ਵਿੱਚ ਪਾ ਕੇ ਸੁੱਟੇ ਘਰ ਦੇ ਕੂੜੇ ਵਿੱਚ ਕੱਚ, ਬਲੇਡ, ਪਿੰਨਾਂ ਤੇ ਸੂਈਆਂ ਹੁਦੀਆਂ ਹਨ। ਡੰਗਰ ਕਈ ਵਾਰ ਇਨ੍ਹਾਂ ਲਿਫ਼ਾਫ਼ਿਆਂ ਨੂੰ ਖਾ ਕੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।
ਪ੍ਰਸ਼ਨ ਸ. ਲਿਫ਼ਾਫ਼ਿਆਂ ਦੀ ਵਰਤੋ ਬਾਰੇ ਸਰਕਾਰ ਕੀ ਕਰ ਰਹੀ ਹੈ?
ਉੱਤਰ: ਸਰਕਾਰ ਨੇ ਕਈ ਥਾਈਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ’ ਕਾਨੂੰਨੀ ਤੌਰ `ਤੇ ਬੈਦ ਕਰ ਦਿੱਤੀ ਹੈ।
ਪ੍ਰਸ਼ਨ ਹ. ਲਿਫ਼ਾਫ਼ਿਆਂ ਦੀਆਂ ਬੋਰੀਆਂ ਲਿਆ ਰਹੇ ਬੱਚਿਆਂ ਨੂੰ ਦੇਖ ਕੇ ਬਾਬਾ ਕਾਹਨ ਸਿੰਘ ਨੇ ਕੀ ਕਿਹਾ?
ਉੱਤਰ: ਬਾਬਾ ਕਾਹਨ ਸਿੰਘ ਨੇ ਇਨ੍ਹਾਂ ਬੱਚਿਆਂ ਨੂੰ ਕਿਹਾ,“ਸ਼ਾਬਾਸ਼ ਮੁੰਡਿਓ ! ਆਹ ਤਾਂ ਬੜੀ ਵੱਡੀ ਮੱਲ ਮਾਰੀ ਹੈ। ”
ਪ੍ਰਸ਼ਨ ਕ. ਪਲਾਸਟਿਕ ਜਾਂ ਮੋਮਜਾਮੇ ਦੇ ਲਿਫਾਫੇ ਹੋਰ ਕਿਹੜੀ ਥਾਂ ‘ਤੇ ਨੁਕਸਾਨ ਪਹੁੰਚਾਉਦੇ ਹਨ?
ਉੱਤਰ: ਪਲਾਸਟਿਕ ਜਾਂ ਮੋਮਜਾਮੇ ਦੇ ਲਿਫ਼ਾਫੇ ਮਿੱਟੀ ਦੀ ਉਪਜਾਉ ਸੁਕਤੀ ਨੂੰ ਨੁਕਸਾਨ ਪਹੁੰਚਾਉਂਦੇ ਹਨ, ਕਿਉਂਕਿ ਇਹ ਛੇਤੀ ਗ਼ਲਦੇ ਨਹੀਂ। ਪਾਣੀ ਵਿੱਚ ਸੁੱਟਣ ਨਾਲ਼ ਇਹ ਮੱਛੀਆਂ ਤੇ ਹੋਰ ਜੀਵਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਇਹਨਾਂ ਨੂੰ ਸਾੜਨ ਤੇ ਵੀ ਵਾਤਾਵਰਣ ਦੂਸ਼ਿਤ ਹੁੰਦਾ ਹੈ।
2.ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਸਕੂਲ (ਪਾਠਸ਼ਾਲਾ) ਸਾਡੇ ਸਕੂਲ ਵਿੱਚ ਪੜ੍ਹਾਈ ਬਹੁਤ ਵਧੀਆ ਹੈ।
ਵਾਤਾਵਰਨ (ਆਲਾ- ਦੁਆਲਾ) ਮੋਮਜਾਮੇ ਸਾੜਨ ਤੇ ਵੀ ਵਾਤਾਵਰਣ ਦੂਸ਼ਿਤ ਹੁੰਦਾ ਹੈ। ।
ਸੋਮਜਾਮੇ (ਪਲਾਸਟਿਕ) ਮੋਮਜਾਮੇ ਦੇ ਲਿਫ਼ਾਫੇ ਵਾਤਾਵਰਨ ਨੂੰ ਖ਼ਰਾਬ ਕਰਦੇ ਹਨ।
ਖ਼ਤਰਨਾਕ (ਨੁਕਸਾਨ ਕਰਨ ਵਾਲ਼ਾ) ਤੇਜ਼ ਰਫ਼ਤਾਰ ਨਾਲ਼ ਸੜਕ ਉੱਤੇ ਬਹੁਤ ਖ਼ਤਰਨਾਕ ਦੁਰਘਟਨਾਵਾਂ ਹੁੰਦੀਆਂ ਹਨ।
ਬੇਚੈਨ (ਬੇ ਆਰਾਮ ਹੋਣਾ) ਰਿਜਲਟ ਦੇ ਇੰਤਜ਼ਾਰ ਵਿੱਚ ਮੋਹਨ ਬਹੁਤ ਬੇਚੈਨ ਸੀ ।
ਹਿੰਮਤ (ਹੌਂਸਲਾ) ਮੁਸੀਬਤ ਦਾ ਟਾਕਰਾ ਹਿੰਮਤ ਨਾਲ਼ ਕਰੋ।
3. ਔਖੇ ਸ਼ਬਦਾਂ ਦੇ ਅਰਥ :
ਸਪੁੱਤਰ : ਚੰਗਾ ਪੁੱਤਰ, ਆਗਿਆਕਾਰ ਪੁੱਤਰ
ਦੂਸ਼ਿਤ : ਮੈਲ਼ਾ, ਮਲੀਨ
ਸ਼ਕਤੀ : ਤਾਕਤ
ਹਾਨੀਕਾਰਕ : ਨੁਕਸਾਨਦੇਹ, ਨੁਕਸਾਨਦਾਇਕ
ਉਪਜਾਉ : ਜਿਸ ਥਾਂ ਪੈਦਾਵਾਰ ਬਹੁਤ ਹੋਵੇ
4. ਹੇਠ ਲਿਖੇ ਵਾਕਾਂ ਵਿਚਲੀਆਂ ਖਾਲੀ ਥਾਂਵਾਂ ਵਿੱਚ ਢੁੱਕਵੇਂ ਸੁਬਦ ਭਰੋ :
ਪਲਾਸਟਿਕ ਦੇ ਲਿਫ਼ਾਫੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ ।
ਪਲਾਸਟਿਕ ਦੇ ਲਿਫ਼ਾਫਿਆਂ ਨੂੰ ਮਿੱਟੀ ਵਿੱਚ ਦੱਬਣ ਨਾਲ਼ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਵੇਗੀ।
ਪੌਲੀਥੀਨ ਅੰਦਰ ਜੁਹਿਰੀਲੇ ਪਦਾਰਥ ਹੁੰਦੇ ਹਨ।
ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ :
ਉ. “ਕਿਉਂ ਐਵੇਂ ਸ਼ੂਕਦਾ ਪਿਆ ਏੱ’। ਆਹ ਤੇਰੀ ਉਮਰ ਏ ਐਵੇਂ ਨਿਆਣਿਆਂ ਦੇ ਮਗਰ ਭੱਜਣ ਦੀ। ”
ਉੱਤਰ : ਇਹ ਸ਼ਬਦ ਬੇਬੇ ਕਰਤਾਰੀ ਨੇ ਬਾਬਾ ਕਾਹਨ ਸਿੰਘ ਨੂੰ ਕਹੇ ।
ਅ. “ਸੈਤਾਨੋਂ! ਇੱਕ ਵਾਰੀ ਮੇਰੇ ਹੱਥ ਆ ਜਾਓ ਸਹੀ, ਗਿੱਟੇ ਨਾ ਸੇਕ ਦਿਆਂ ਤਾਂ। ”
ਉੱਤਰ : ਇਹ ਸ਼ਬਦ ਬਾਬਾ ਕਾਹਨ ਸਿੰਘ ਨੇ ਪੋਤਿਆਂ ਨੂੰ ਕਹੇ।
ੲ. “ਪਰ ਅੱਗ ਲਾਉਣੀ ਵੀ ਤਾਂ ਖ਼ਤਰਨਾਕ ਹੈ, ਕਿਉਂਕਿ ਪੋਲੀਥੀਨ ਅੰਦਰ ਜ਼ਹਿਰੀਲੇ ਪਦਾਰਥ ਹੁੰਦੇ ਹਨ। ”
ਉੱਤਰ : ਇਹ ਸ਼ਬਦ ਮਾਸਟਰ ਜੀ ਨੇ ਬਾਬਾ ਕਾਹਨ ਸਿੰਘ ਨੂੰ ਕਹੇ।
ਹੇਠ ਲਿਖੇ ਸਬਦ ਕਿਹੜੀ ਪ੍ਰਕਾਰ ਦੇ ਨਾਂਵ ਹਨ :
ਪਿੰਡ, ਸਕੂਲ, ਮਨਜੀਤ, ਸੰਤੋਖ, ਮਾਸ਼ਟਰ ਜੀ, ਲਿਫ਼ਾਫ਼ੇ, ਕੂੜਾ-ਕਰਕਟ, ਸਰਕਾਰ, ਬਾਬਾ ਜੀ
1. ਆਮ ਨਾਂਵ – ਪਿੰਡ, ਸਕੂਲ, ਮਾਸਟਰ ਜੀ, ਸਰਕਾਰ, ਬਾਬਾ ਜੀ
2. ਖਾਸ ਨਾਂਵ- ਮਨਜੀਤ, ਸੰਤੋਖ
3. ਵਸਤੁ ਵਾਚਕ ਨਾਂਵ- ਲਿਫ਼ਾਫ਼ੇ, ਕੂੜਾ-ਕਰਕਟ
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com