ਪਾਠ – 3 ਮਹਾਤਮਾ ਗਾਂਧੀ (ਲੇਖਕ – ਸ੍ਰੀਮਤੀ ਨਿਤਾਸ਼ਾ ਕੋਹਲੀ)
1 ਪ੍ਰਸ਼ਨ/ ਉੱਤਰ
ਪ੍ਰਸ਼ਨ ੳ. ਮਹਾਤਮਾਂ ਗਾਂਧੀ ਦਾ ਪੂਰਾ ਨਾਂ ਕੀ ਸੀ?
ਉੱਤਰ : ਸ਼੍ਰੀ ਮੋਹਨ ਦਾਸ ਕਰਮਚੰਦ ਗਾਂਧੀ।
ਪ੍ਰਸ਼ਨ ਅ. ਮਹਾਤਮਾ ਗਾਂਧੀ ਨੇ ਕਿਹੜਾ ਮਾਰਗ ਚੁਣਿਆ?
ਉੱਤਰ : ਅਹਿੰਸਾ ਦਾ ਮਾਰਗ।
ਪ੍ਰਸ਼ਨ ੲ. ਮਹਾਤਮਾ ਗਾਂਧੀ ਨੇ ਬਚਪਨ ਵਿਚ ਕਿਹੜਾ ਨਾਟਕ ਦੇਖਿਆ ਤੇ ਉਹਨਾਂ ਦੇ ਮਨ ਉੱਤੇ ਉਸ ਨਾਟਕ ਦਾ ਕਿਹੋ ਜਿਹਾ ਪ੍ਰਭਾਵ ਪਿਆ ਸੀ?
ਉੱਤਰ : ਮਹਾਤਮਾ ਗਾਂਧੀ ਨੇ ਬਚਪਨ ਵਿਚ “ਹਰੀਸ਼ ਚੰਦਰ” ਨਾਟਕ ਦੇਖਿਆ। ਹਰੀਸ਼ ਚੰਦਰ ਦੇ ਸੱਤਿਆ ਵਾਦੀ ਸੁਭਾਅ ਦਾ ਉਨ੍ਹਾਂ ਦੇ ਮਨ `ਤੇ ਡੂੰਘਾ ਪ੍ਰਭਾਵ ਪਿਆ।
ਪ੍ਰਸ਼ਨ ਸ. ਗਾਂਧੀ ਜੀ ਦੇ ਮਨ ਉੱਤੇ ਸਰਵਣ ਦੀ ਪਿਤਰੀ-ਭਗਤੀ ਦਾ ਕੀ ਅਸਰ ਪਿਆ?
ਉੱਤਰ : ਸਰਵਣ ਦੀ ਪਿਤਰੀ-ਭਗਤੀ ਦੇ ਪ੍ਰਭਾਵ ਕਾਰਨ ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਪਰਮ-ਧਰਮ ਮੰਨਦੇ ਸਨ।
ਖ੍ਰਸ਼ਨ ਹ. ਗਾਂਧੀ ਜੀ ਨੇ ਸਕੂਲ ਵਿਚ ਨਕਲ ਕਿਉਂ ਨਹੀਂ ਕੀਤੀ?
ਉੱਤਰ : ਗਾਂਧੀ ਜੀ ਨਕਲ ਨੂੰ ਪਾਪ ਸਮਝਦੇ ਸਨ। ਉਹ ਮੰਨਦੇ ਸਨ ਕਿ ਨਕਲ ਕਰ ਕੇ ਅਸੀਂ ਆਪਣੇ ਆਪ ਨੂੰ ਦੋਖਾ ਦਿੰਦੇ ਹਾਂ।
ਪ੍ਰਸ਼ਨ ਕ. ਮਹਾਤਮਾ ਗਾਂਧੀ ਨੇ ਆਪਣੀ ਮਾਂ ਨੂੰ ਕਿਹੜਾ ਵਚਨ ਦਿੱਤਾ ਸੀ?
ਉੱਤਰ : ਉਹਨਾਂ ਨੇ ਆਪਣੀ ਮਾਂ ਨੂੰ ਵਚਨ ਦਿੱਤਾ ਕਿ ਉਹ ਇੰਗਲੈਂਡ ਜਾ ਕੇ ਕਦੇ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਨਗੇ।
ਪ੍ਰਸ਼ਨ ਖ. ਮਹਾਮਤਾ ਗਾਂਧੀ ਜੀ ਦੇ ਤਿੰਨ ਬਾਂਦਰ ਕੀ ਸਿੱਖਿਆ ਦਿੰਦੇ ਹਨ?
ਉੱਤਰ : ਮਹਾਤਮਾ ਗਾਧੀ ਜੀ ਦਾ ਪਹਿਲਾ ਬਾਂਦਰ ਬੁਰਾ ਨਾ ਬੋਲਣ, ਦੂਜਾ ਬੁਰਾ ਨਾ ਸੁਣਨ ਤੇ ਤੀਜਾ ਬੁਰਾ ਨਾ ਦੇਖਣ ਦੀ ਸਿੱਖਿਆ ਦਿੰਦਾ ਹੈ।
2. ਖਾਲੀ ਥਾਵਾਂ ਭਰੋਂ-
ਉ. ਗਾਂਧੀ ਜੀ ਦੇ ਵਿਚਾਰ ਬੜੇ ਉੱਚੇ ਤੇ ਸੁੱਚੇ ਸਨ।
ਅ. ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸੱਚ ਹੀ ਰੱਬ ਹੈ।
ੲ. ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਪਰਮ ਧਰਮ ਮੰਨਦੇ ਸਨ।
ਸ. ਗਾਂਧੀ ਜੀ ਆਪਣੇ ਅਸੂਲਾਂ ਦੇ ਬੜੇ ਪੱਕੇ ਸਨ।
ਹ. ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਅਹਿੰਸਾ ਦਾ ਮਾਰਗ ਚਣਿਆ।
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ-
1. ਅਹਿੰਸਾ (ਜੀਵਾਂ ਨੂੰ ਨਾ ਮਾਰਨਾ) – ਗਾਂਧੀ ਜੀ ਨੇ ਅਹਿੰਸਾ ਦਾ ਮਾਰਗ ਚੁਣਿਆ।
2 .ਮੁਸੀਬਤ (ਦੁੱਖ ਦਾ ਸਮਾਂ) – ਮੁਸੀਬਤ ਵੇਲੇ ਦੋਸਤਾਂ ਦੀ ਪਰਖ ਹੁੰਦੀ ਹੈ।
3. ਗ਼ੁਲਾਮ (ਅਧੀਨ) – ਭਾਰਤ ਬਹੁਤ ਸਮਾਂ ਅੰਗਰੇਜ਼ਾਂ ਦਾ ਗ਼ੁਲਾਮ ਰਿਹਾ ਸੀ।
4. ਵਹਿੰਗੀ (ਭਾਰ ਢੋਣ ਵਾਲੀ ਤੱਕੜੀ ਵਰਗੀ ਚੀਜ਼) – ਪਹਿਲਾਂ ਪਾਣੀ ਢੋਣ ਲਈ ਵਹਿੰਗੀ ਦੀ ਵਰਤੋਂ ਕੀਤੀ ਜਾਂਦੀ ਸੀ।
5. ਅਧਿਆਪਕ (ਪੜ੍ਹਾਉਣ ਵਾਲਾ) – ਮੋਰਾ ਅਧਿਆਪਕ ਬਹੁਤ ਮਿਹਨਤੀ ਹਨ।
6. ਸਹਿਪਾਠੀ (ਇਕੋ ਜਮਾਤ ਵਿਚ ਪੜ੍ਹਨ ਵਾਲੇ) – ਮੋਹਨ ਮੇਰਾ ਸਹਿਪਾਠੀ ਹੈ।
7. ਚਰਿੱਤਰ (ਆਚਰਨ) – ਗਾਂਧੀ ਜੀ ਦਾ ਚਰਿੱਤਰ ਬਹੁਤ ਉੱਚਾ ਸੀ।
3.ਵਿਰੋਧੀ ਸ਼ਬਦ :
ਹਿੰਸਾ ਅਹਿੰਸਾ
ਸਹਾਰਥ ਨਿਰਸ੍ਵਾਰਥ
ਵਿਦੇਸ਼ੀ ਦੇਸੀ
ਵਿਆਕਰਨ
ਆਮ ਨਾਂਵ ਜਾਂ ਜਾਤੀ ਵਾਚਕ ਨਾਂਵ – ਜਿਹੜੇ ਸ਼ਬਦ ਕਿਸੇ ਜਾਤੀ ਦੀ ਹਰ ਇੱਕ ਵਸਤੂ ਲਈ ਲਈ ਸਾਂਝੇ ਤੌਰ ਤੇ ਵਰਤੇ ਜਾਣ, ਉਹਨਾਂ ਨੂੰ ਆਂਮ ਨਾਂਵ ਕਿਹਾ ਜਾਂਦਾ ਹੈ; ਜਿਵੇਂ- ਦੇਸ, ਮੁੰਡਾ, ਪਿੰਡ ਆਦਿ।
ਖਾਸ ਨਾਂਵ – ਜਿਹੜੇ ਸ਼ਬਦ ਕਿਸੇ ਖਾਸ ਵਿਅਕਤੀ, ਵਸਤੂ ਜਾਂ ਸਥਾਨ ਲਈ ਵਰਤੇ ਜਾਣ ਉਹਨਾਂ ਨੂੰ ਖਾਸ ਨਾਂਵ ਕਿਹਾ ਜਾਂਦਾ ਹੈ; ਜਿਵੇਂ- ਭਾਰਤ, ਫ਼ਰੀਦਕੋਟ, ਧਰਮਿੰਦਰ ਆਦਿ।
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683
ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com