ਪਾਠ 21 ਪਿੰਡ ਇਉਂ ਬੋਲਦੈ (ਕਹਾਣੀ- ਡਾ. ਸ਼ਰਨਜੀਤ ਕੌਰ)
ਪ੍ਰਸ਼ਨ 1. ਪਿੰਡ ਵਿੱਚ ਦੀਪ ਦੇ ਕਿਹੜੇ-ਕਿਹੜੇ ਰਿਸ਼ਤੇਦਾਰ ਰਹਿੰਦੇ ਸਨ ?
ਉੱਤਰ : ਪਿੰਡ ਵਿੱਚ ਦੀਪ ਦੇ ਦਾਦਾ-ਦਾਦੀ ਅਤੇ ਤਾਇਆ-ਤਾਈ ਰਹਿੰਦੇ ਸਨ।
ਪ੍ਰਸ਼ਨ 2. ਦੀਪ ਦੇ ਦੋਸਤ ਕਿੱਥੇ-ਕਿੱਥੇ ਘੁੰਮਣ ਜਾ ਰਹੇ ਸਨ ?
ਉੱਤਰ : ਦੀਪ ਦਾ ਦੋਸਤ ਰਮਨ ਜੈਪੁਰ ਅਤੇ ਏਕਮ ਕੇਵਲ ਸੈਰ ਕਰਨ ਲਈ ਲੰਡਨ ਜਾ ਰਿਹਾ ਸੀ।
ਪ੍ਰਸ਼ਨ 3. ਪਿੰਡ ਵਿੱਚ ਗੋਹੇ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ : ਪਿੰਡ ਵਿੱਚ ਗੋਹੇ ਦੀ ਵਰਤੋਂ ਗੈਸ ਤਿਆਰ ਕਰਨ ਲਈ ਕੀਤੀ ਜਾਣ ਲੱਗ ਪਈ ਹੈ। ਸਾਰਾ ਗੋਹਾ ਇੱਕ ਗੋਬਰ ਗੈਸ ਪਲਾਂਟ ਕੋਲ਼ ਇਕੱਠਾ ਕਰ ਦਿੱਤਾ ਜਾਂਦਾ ਹੈ।
ਪ੍ਰਸ਼ਨ 4. ਪਿੰਡਾਂ ਨੇ ਕਿਹੋ ਜਿਹੀ ਤਰੱਕੀ ਕਰ ਲਈ ਹੈ ?
ਉੱਤਰ : ਅੱਜ-ਕੱਲ੍ਹ ਪਿੰਡਾਂ ਨੇ ਬਹੁਤ ਤਰੱਕੀ ਕਰ ਲਈ ਹੈ। ਪਿੰਡਾਂ ਵਿੱਚ ਪੱਕੀਆਂ ਸੜਕਾਂ ਬਣ ਗਈਆਂ ਹਨ ਅਤੇ ਉੱਥੇ ਧੂੜ ਮਿੱਟੀ ਵੀ ਨਹੀਂ ਉੱਡਦੀ। ਇਸ ਤੋਂ ਬਿਨਾਂ ਅੱਜ-ਕੱਲ੍ਹ ਪਿੰਡਾਂ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ।
ਪ੍ਰਸ਼ਨ 5. ਦੀਪ ਦੇ ਤਾਇਆ ਜੀ ਕਿਸ ਦੀਆਂ ਹਦਾਇਤਾਂ ਅਨੁਸਾਰ ਖੇਤੀ ਕਰਦੇ ਸਨ ?
ਉੱਤਰ : ਦੀਪ ਤੇ ਤਾਇਆ ਜੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਦੀਆਂ ਹਦਾਇਤਾਂ ਅਨੁਸਾਰ ਖੇਤੀ ਕਰਦੇ ਸਨ।
ਪ੍ਰਸ਼ਨ 6. ਦੀਪ ਨੇ ਦਰਿਆ ਉੱਤੇ ਕੀ-ਕੀ ਦੇਖਿਆ ?
ਉੱਤਰ : ਦੀਪ ਨੇ ਦਰਿਆ ਵਿੱਚ ਲੱਗੀ ਪਣ-ਚੱਕੀ ਅਤੇ ਤੇਲ ਕੱਢਣ ਵਾਲ਼ੀ ਚੱਕੀ ਦੇਖੀ ਜੋ ਕਿ ਸ਼ਾਮ ਵੇਲੇ ਖ਼ਾਸ ਕਿਸਮ ਦਾ ਸੰਗੀਤ ਪੈਦਾ ਕਰਦੀ ਸੀ। ਫਿਰ ਓਨਾ ਨੇ ਦਰਿਆ ਦੇ ਨੇੜੇ ਇੱਕ ਪੋਲਟਰੀ ਫਾਰਮ ਦੇਖਿਆ। ਇੱਥੋਂ ਦੀਪ ਨੇ ਕੁੱਕੜੀਆਂ ਦੇ ਆਂਡੇ, ਖੁਰਾਕ, ਅਤੇ ਸਾਫ-ਸਫ਼ਾਈ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਪ੍ਰਸ਼ਨ 7. ਦਾਦੀ ਜੀ ਨੇ ਗੱਡੀ ਵਿੱਚ ਕੀ ਕੁਝ ਰਖਵਾਇਆ ?
ਉੱਤਰ : ਜਦੋਂ ਦੀਪ ਹੁਰੀ ਵਾਪਸ ਜਾਣ ਲੱਗੇ ਤਾਂ ਦਾਦੀ ਜੀ ਨੇ ਸਾਗ, ਗੰਨੇ, ਮੱਕੀ ਦਾ ਆਟਾ, ਦਾਲਾਂ ਅਤੇ ਕਣਕ ਆਦਿ ਚੀਜ਼ਾਂ ਗੱਡੀ ਵਿੱਚ ਰਖਵਾ ਦਿੱਤੀਆਂ।
ਵਾਕਾਂ ਵਿੱਚ ਵਰਤੋ :
1) ਤਰੱਕੀ (ਵਿਕਾਸ, ਉੱਨਤੀ) ਸਾਡਾ ਦੇਸ ਹਰ ਖੇਤਰ ਵਿੱਚ ਬਹੁਤ ਤਰੱਕੀ ਕਰ ਰਿਹਾ ਹੈ।
2) ਘੁਸਮੁਸਾ (ਸ਼ਾਮ ਦਾ ਵੇਲ਼ਾ) ਵਿਆਹ ਤੋਂ ਅਸੀਂ ਘੁਸਮੁਸੇ ਜਿਹੇ ਵਾਪਸ ਆਏ।
3) ਇੰਤਜ਼ਾਮ (ਪ੍ਰਬੰਧ ਜਾਂ ਤਿਆਰੀ) ਸਾਡੇ ਪਿੰਡ ਵਿੱਚ ਪਾਣੀ ਅਤੇ ਬਿਜਲੀ ਦਾ ਪ੍ਰਬੰਧ ਬਹੁਤ ਚੰਗਾ ਹੈ।
4) ਟਪੂਸੀਆਂ (ਪੁੱਠੀਆਂ ਸਿੱਧੀਆਂ ਛਾਲ਼ਾਂ) ਚਿੜੀਆ-ਘਰ ਦੇ ਪਿੰਜਰੇ ਵਿੱਚ ਬਾਂਦਰ ਟਪੂਸੀਆਂ ਮਾਰ ਰਹੇ ਸਨ।
5) ਸਰਸਰਾਹਟ (ਹਵਾ ਦੀ ਆਵਾਜ਼) ਰੁੱਖਾਂ ਦੀ ਸਰਸਰਾਹਟ ਨਾਲ਼ ਬੱਚੇ ਜਲਦੀ ਜਾਗ ਪਏ।
6) ਜੈਵਿਕ (ਕੀੜਿਆਂ-ਮਕੌੜਿਆਂ ਵਾਲ਼ੀ) ਖੇਤੀਬਾੜੀ ਲਈ ਜੈਵਿਕ ਖਾਦ ਬਹੁਤ ਚੰਗੀ ਹੁੰਦੀ ਹੈ।
ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ :
1) “ਬੇਟਾ ! ਮੈਂ ਸੋਚਦਾ ਹਾਂ ਐਤਕੀਂ ਤੁਹਾਨੂੰ ਪਿੰਡ ਦੀ ਸੈਰ ਕਰਵਾਈ ਜਾਵੇ।”
2) “ਅੱਜ ਕੱਲ੍ਹ ਪਿੰਡਾਂ ਨੇ ਤਾਂ ਬਹੁਤ ਤਰੱਕੀ ਕਰ ਲਈ ਏ।”
3) “ਆਪਾਂ ਸਵੇਰੇ-ਸਵੇਰੇ ਨਹਿਰ ਤੇ ਜਾਵਾਂਗੇ। ਉੱਥੇ ਖ਼ੂਬ ਮੌਜ-ਮਸਤੀ ਕਰਾਂਗੇ।”
4) “ਅਜੇ ਤਾਂ ਹੋਰ ਵੀ ਕਈ ਕੁਝ ਦੇਖਣ ਵਾਲ਼ਾ ਰਹਿ ਗਿਆ ਏ ‘ਤੇ ਨਾਲ਼ੇ ਹੁਣ ਤਾਂ ਸ਼ਹਿਰ ਜਾਣ ਨੂੰ ਵੀ ਦਿਲ ਨਹੀਂ ਕਰਦਾ।”
ਉੱਤਰ :
1) ਇਹ ਸ਼ਬਦ ਪਾਪਾ ਨੇ ਦੀਪ ਨੂੰ ਕਹੇ।
2) ਇਹ ਸ਼ਬਦ ਦੀਪ ਦੀ ਭੈਣ ਰਾਣੋ ਨੇ ਪਾਪਾ ਨੂੰ ਕਹੇ।
3) ਇਹ ਸ਼ਬਦ ਰੇਨੂੰ ਤੇ ਰਾਜ ਨੇ ਦੀਪ ਤੇ ਰਾਣੋ ਨੂੰ ਕਹੇ।
4) ਇਹ ਸ਼ਬਦ ਦੀਪ ਨੇ ਪਾਪਾ ਨੂੰ ਕਹੇ।
ਆਪਸ ਵਿੱਚ ਮਿਲਾਓ :
ਉੱਤਰ :
ਪਾਪਾ ਮੰਮੀ
ਦਾਦਾ ਦਾਦੀ
ਦੋਸਤ ਸਹੇਲੀ
ਕੀੜਾ ਕੀੜੀ
ਤਾਇਆ ਤਾਈ
ਭੈਣ ਭਰਾ
ਕੁੱਕੜ ਕੁਕੜੀ
ਵਿਆਕਰਨ:
ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਨੇ ਭੇਦ ਪਤਾ ਲੱਗਦਾ ਹੈ, ਉਸ ਨੂੰ ਲਿੰਗ ਕਹਿੰਦੇ ਹਨ। ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ :- ਪੁਲਿੰਗ ਅਤੇ ਇਸਤਰੀ-ਲਿੰਗ
ਪਾਪਾ, ਦਾਦਾ, ਦੋਸਤ ਕੀੜਾ, ਤਾਇਆ ਆਦਿ ਪੁਲਿੰਗ ਸ਼ਬਦ ਹਨ।
ਭੈਣ, ਮਾਸੀ, ਦਾਦੀ, ਮਾਤਾ ਜੀ, ਬੇਟੀ, ਤਾਈ, ਕੁਕੜੀਆਂ ਇਸਤਰੀ-ਲਿੰਗ ਸ਼ਬਦ ਹਨ।