ਪਾਠ – 2 ਆਪਣੇ ਆਪਣੇ ਥਾਂ ਸਾਰੇ ਚੰਗੇ (ਲੇਖਕ- ਸ਼੍ਰੀਮਤੀ ਅਮ੍ਰਿਤਾ ਪ੍ਰੀਤਮ)6th Punjabi lesson 2

ਪਾਠ – 2 ਆਪਣੇ ਆਪਣੇ ਥਾਂ ਸਾਰੇ ਚੰਗੇ (ਲੇਖਕ- ਸ਼੍ਰੀਮਤੀ ਅਮ੍ਰਿਤਾ ਪ੍ਰੀਤਮ)

1. ਪ੍ਰਸ਼ਨ/ਉੱਤਰ

ਪ੍ਰਸ਼ਨ ੳ. ਰਸੋਈ ਦੀ ਅਲਮਾਰੀ ਦੇ ਲਿਫ਼ਾਫ਼ਿਆਂ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਈਆਂ ਸਨ?
ਉੱਤਰ : ਰਸੋਈ ਦੀ ਅਲਮਾਰੀ ਦੇ ਲਿਫ਼ਾਫ਼ਿਆਂ ਵਿਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਪਏ ਸਨ।

ਪ੍ਰਸ਼ਨ ਅ. ਇਲਾਚੀ ਨੂੰ ਕਿਸ ਗੱਲ ਦਾ ਘੁਮੰਡ ਸੀ?
ਉੱਤਰ : ਇਲਾਚੀ ਨੂੰ ਆਪਣੀ ਸੁੰਦਰਤਾ, ਗੁਣਾਂ ਅਤੇ ਮਹਿੰਗੀ ਹੋਣ ਦਾ ਘੁਮੰਡ ਸੀ।

ਪੁਸ਼ਨ ੲ. ਸੌਂਫ ਤੇ ਜਵੈਣ ਵਿਚ ਕਿਹੜੇ-ਕਿਹੜੇ ਗੁਣ ਸਨ?
ਉੱਤਰ : ਸੌਂਫ ਤੇ ਜਵੈਣ ਦੀ ਵਰਤੋਂ ਢਿੱਡ-ਪੀੜ ਹਟਾਉਣ ਲਈ ਕੀਤੀ ਜਾਂਦੀ ਹੈ। ਇਹਨਾਂ ਦੀ ਵਰਤੋਂ ਹਕੀਮ ਦਵਾਈਆਂ ਬਣਾਉਣ ਲਈ ਕਰਦੇ ਹਨ।

ਪ੍ਰਸ਼ਨ ਸ. ਅੰਬਚੂਰ ਕਿਸ ਕੰਮ ਆਉਂਦਾ ਹੈ?
ਉੱਤਰ : ਅੰਬਚੂਰ ਖੱਟਾ ਹੋਣ ਕਾਰਨ ਖਾਣਾ ਸੁਆਦ ਬਣਾਉਣ ਲਈ ਵਰਤਿਆ ਜਾਂਦਾ ਹੈ।

ਪ੍ਰਸ਼ਨ ਹ. ਅਨਾਰਦਾਣਾ ਕਿਹੜੇ ਦੇਸ ਤੋਂ ਆਇਆ ਸੀ ਅਤੇ ਇਸ ਦੀ ਵਰਤੋ‘ ਕਿਸ ਚੀਜ਼ ਵਿਚ ਹੁੰਦੀ ਹੈ?
ਉੱਤਰ : ਅਨਾਰਦਾਣਾ ਦੂਰ-ਦੁਰਾਡੇ ਦੇਸ ਕਸ਼ਮੀਰ ਤੋਂ ਆਇਆ ਸੀ। ਇਸ ਦੀ ਵਰਤੋਂ ਪੂਦਨੇ ਦੀ ਚਟਨੀ ਨੂੰ ਸੁਆਦ ਬਣਾਉਣ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ ਕ. ਪੂਦਨੇ ਦਾ ਇਲਾਚੀ ਅਤੇ ਦੂਜੀਆਂ ਚੀਜ਼ਾਂ ਬਾਰੇ ਕੀ ਵਿਚਾਰ ਸੀ?
ਉੱਤਰ : ਪੂਦਨੇ ਦਾ ਵਿਚਾਰ ਸੀ ਕਿ ਇਲਾਚੀ ਨੂੰ ਮਹਿੰਗੀ ਹੋਣ ਕਰਕੇ ਘੁਮੰਡ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਦੂਜਿਆਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ, ਕਿਉਂਕਿ ਸਾਰੀਆਂ ਚੀਜ਼ਾਂ ਵਿਚ ਆਪਣੇ ਆਪਣੇ ਗੁਣ ਹੁੰਦੇ ਹਨ?

ਪ੍ਰਸ਼ਨ ਖ. ਪੂਦਨੇ ਨੇ ਕੀ ਗੱਲ ਕੀਤੀ ਸੀ ਅਤੇ ਪੂਦਨੇ ਦੀ ਗੱਲ ਸੁਣ ਕੇ ਸਾਰਿਆਂ ਨੇ ਕੀ ਵਚਨ ਦਿੱਤਾ?
ਉੱਤਰ : ਪੂਦਨੇ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਚੀਜ਼ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ, ਕਿਉਂਕਿ ਹਰੇਕ ਵਿਚ ਆਪਣੇ ਆਪਣੇ ਗੁਣ ਹੁੰਦੇ ਹਨ ਤੇ ਉਹ ਕਿਸੇ ਨਾ ਕਿਸੇ ਕੰਮ ਆਉਂਦੀ ਹੈ। ਪੂਦਨੇ ਦੀ ਗੱਲ ਸੁਣ ਕੇ ਸਾਰਿਆਂ ਨੇ ਵਚਨ ਦਿੱਤਾ ਕਿ ਉਹ ਸਾਰੇ ਇਕੱਠੇ ਰਹਿਣਗੇ ਤੇ ਇੱਕ-ਦੂਜੇ ਦੇ ਅਸਲ ਸਾਥੀ ਬਣਨਗੇ।

2 ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋਂ:
ਰਸੋਈ (ਖਾਣਾ ਪਕਾਉਣ ਦਾ ਕਮਰਾ) ਸਾਡੇ ਘਰ ਇੱਕ ਰਸੋਈ ਹੈ।
ਅਲਮਾਰੀ (ਸਮਾਨ ਰੱਖਣ ਦੇ ਖ਼ਾਨੇ ਜਿਨ੍ਹਾਂ ਅੱਗੇ ਦਰਵਾਜਾ ਲੱਗਾ ਹੋਵੇ) ਮਾਤਾ ਜੀ ਨੇ ਕੱਪੜੇ ਅਲਮਾਰੀ ਵਿਚ ਰੱਖ ਦਿੱਤੇ।
ਮਠਿਆਈ (ਮਿੱਠੇ ਪਕਵਾਨ)- ਮੈਨੂੰ ਮਠਿਆਈ ਬਹੁਤ ਸੁਆਦ ਲੱਗਦੀ ਹੈ।
ਸ਼ਰਬਤ (ਮਿੱਠਾ ਪਾਣੀ)- ਮੈ ਛਬੀਲ ਤੋਂ ਸ਼ਰਬਤ ਪੀਤੀ।
ਅਸਮਾਨ (ਅਕਾਸ਼)- ਅਸਮਾਨ ਵਿਚ ਬੱਦਲ ਗਰਜ਼ ਰਹੇ ਹਨ।

3. ਔਖੇ ਸ਼ਬਦਾਂ ਦੇ ਅਰਥ
ਬੇਲੀ                       ਮਿੱਤਰ
ਉੱਤਮ                     ਵਧੀਆ
ਵਚਨ                     ਵਾਇਦਾ, ਇਕਰਾਰ, ਕੌਲ, ਪ੍ਰਣ
ਇਤਬਾਰ                 ਯਕੀਨ, ਭਰੋਸਾ, ਵਿਸ਼ਵਾਸ
ਇਨਸਾਫ਼                ਨਿਆਂ, ਸੱਚ-ਝੂਠ ਦਾ ਨਿਤਾਰਾ
ਵੈਦ-ਹਕੀਮ             ਦੇਸੀ ਦਵਾਈਆਂ ਰਾਂਹੀ ਇਲਾਜ਼ ਕਰਨ ਵਾਲਾ ਆਦਮੀ
ਪੂਦਨਾ                   ਪੁਦੀਨਾ

4. ਸਹੀ/ ਗ਼ਲਤ ਚੁਣੋਂ-
1. ਸ਼ਾਮ ਵੇਲੇ ਇਲਾਦੀ ਨੂੰ ਬੜੀ ਗਰਮੀ ਲੱਗੀ। (ਗ਼ਲਤ)
2. ਪੂਦਨੇ ਨੂੰ ਢੱਕਣ ਬੜਾ ਠੰਡਾ ਲੱਗਾ । (ਗ਼ਲਤ)
3. ਸੌਂਫ ਤੇ ਜਵੈਣ ਇਕੱਠੀਆਂ ਬੈਠੀਆਂ ਸਨ। (ਠੀਕ)

ਵਿਆਕਰਨ : ਦਾਣੇ
ਰਸੋਈ ਦੀ ਅਲਮਾਰੀ ਵਿਚ ਇਲਾਚੀ, ਸੌਂਫ, ਜਵੈਣ, ਅੰਬਚੂਰ ਅਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ।

ਨਾਂਵ –
ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਾਤ, ਗੁਣ, ਭਾਵ ਆਦਿ ਲਈ ਵਰਤੇ ਜਾਂਦੇ ਸ਼ਬਦਾ ਨੂੰ ਨਾਂਵ ਕਿਹਾ ਜਾਂਦਾ ਹੈ; ਜਿਵੇ- ਰਸੋਈ, ਇਲਾਚੀ, ਅੰਬਚੂਰ ਆਦਿ।
ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ :
ਆਮ ਨਾਂਵ ਜਾਂ ਜਾਤੀ ਵਾਚਕ ਨਾਂਵ
ਖ਼ਾਸ ਨਾਂਵ
ਇਕੌਠਵਾਚਕ ਨਾਂਵ
ਭਾਵਵਾਚਕ ਨਾਂਵ
ਪਦਾਰਥਵਾਚਕ ਨਾਂਵ

ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683
ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com

TAGGED:
Share This Article
Leave a Comment

Leave a Reply

Your email address will not be published. Required fields are marked *