6th Punjabi lesson 19

ਪਾਠ-19 ਤਿੰਨ ਸਵਾਲ (ਲੇਖਕ- ਲਿਓ ਤਾਲਸਤਾਏ)

1.ਪ੍ਰਸ਼ਨ/ਉੱਤਰ
ਪ੍ਰਸਨ ੳ. ਰਾਜੇ ਨੇ ਤਿੰਨ ਸਵਾਲ ਕਿਉਂ ਪੁੱਛੇ ਸਨ?
ਉੱਤਰ : ਰਾਜੇ ਨੇ ਆਪਣੇ ਰਾਜ-ਪ੍ਰਬੰਧ ਨੂੰ ਹੋਰ ਚੰਗੀ ਤਰ੍ਹਾਂ ਚਲਾਉਣ ਲਈ ਤਿੰਨ ਸਵਾਲ ਪੁੱਛੇ ।

ਪ੍ਰਸ਼ਨ ਅ. ਤਿੰਨ ਸਵਾਲ ਕਿਹੜੇ-ਕਿਹੜੇ ਸਨ?
ਉੱਤਰ : ਰਾਜੇ ਦੇ ਤਿੰਨ ਸਵਾਲ ਇਹ ਸਨ :
1) ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ?
2) ਵਰਤਾਓ ਲਈ ਚੰਗੇ ਆਦਮੀ ਕਿਹੜੇ ਹਨ?
3) ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ?

ਪ੍ਰਸਨ ੲ. ਜਦੋਂ ਰਾਜੇ ਦੀ ਤਿੰਨ ਸਵਾਲਾਂ ਦੇ ਉੱਤਰਾਂ ਦੀ ਤਸੱਲੀ ਨਾ ਹੋਈ ਤਾਂ ਉਸ ਨੇ ਕੀ ਕੀਤਾ?
ਉੱਤਰ : ਜਦੋਂ ਰਾਜੇ ਦੀ ਤਸੱਲੀ ਨਾ ਹੋਈ ਤਾ ਅਖ਼ੀਰ ਰਾਜਾ ਜੰਗਲ਼ ਵਿੱਚ ਇੱਕ ਤਪੀਸਰ ਕੋਲ਼ ਆਪਣੇ ਸਵਾਲਾਂ ਦੇ ਉੱਤਰ ਲੈਣ ਲਈ ਗਿਆ।

ਪ੍ਰਸਨ ਸ. ਰਾਜੇ ਨੇ ਤਪੀਸਰ ਪਾਸ ਜਾ ਕੇ ਕੀ ਕੀਤਾ?
ਉੱਤਰ : ਰਾਜੇ ਨੇ ਤਪੀਸਰ ਕੋਲ਼ ਜਾ ਕੇ ਕਹੀ ਨਾਲ਼ ਇੱਕ ਕਿਆਰੀ ਪੁੱਟੀ ਅਤੇ ਇੱਕ ਜ਼ਖਮੀ ਨੌਜਵਾਨ ਦੀ ਮੱਲ੍ਹਮ-ਪੱਟੀ ਕੀਤੀ।

ਪ੍ਰਸ਼ਨ ਹ. ਤਪੀਸਰ ਨੇ ਰਾਜੇ ਨੂੰ ਉਸ ਦੀਆਂ ਪੁੱਛਾਂ ਦਾ ਉੱਤਰ ਕਿਵੇਂ ਦਿੱਤਾ?
ਉੱਤਰ : ਤਪੀਸ਼ਰ ਨੇ ਰਾਜੇ ਨੂੰ ਉੱਤਰ ਦਿੱਤਾ ਕਿ :
1)  ਕੰਮ ਸ਼ੁਰੂ ਕਰਨ ਲਈ ਸਭ ਤੋਂ ਚੰਗਾ ਵਰਤਮਾਨ ਕਾਲ ਹੈ।
2) ਲੋੜਵੰਦਾਂ ਨਾਲ਼ ਚੰਗਾ ਵਿਹਾਰ ਕਰਨਾ ਠੀਕ ਹੈ।
3) ਸਭ ਤੋਂ ਜ਼ਰੂਰੀ ਕੰਮ ਕਿਸੇ ਦਾ ਭਲਾ ਕਰਨਾ ਹੈ।

ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
1) ਡੌਂਡੀ ਪਿਟਾਉਣੀ (ਖੜਕਾ ਕਰ ਲੋਕਾਂ ਨੂੰ ਸੂਚਨਾ ਸੁਣਾਉਣੀ)— ਪੁਰਾਣੇ ਸਮਿਆਂ ਵਿਚ ਚੌਂਕੀਦਾਰ ਪਿੰਡਾਂ ਵਿਚ ਡੌਂਡੀ ਪਿੱਟ ਕੇ ਲੋਕਾਂ ਨੂੰ ਸਰਕਾਰੀ ਹੁਕਮ ਸੁਣਾਉਂਦੇ ਸਨ।
2) ਮਾਲਾ-ਮਾਲ ਕਰਨਾ (ਅਮੀਰ ਬਣਾ ਦੇਣਾ)— ਕਈ ਲੋਕ ਠੱਗੀਆਂ ਮਾਰ ਕੇ ਹੀ ਮਾਲਾ-ਮਾਲ ਹੋ ਜਾਂਦੇ ਹਨ।
3) ਬਣ-ਬਣ ਦੀ ਲੱਕੜੀ (ਵੱਖਰੇ-ਵੱਖਰੇ ਥਾਂਵਾਂ ਤੋਂ ਆਏ ਲੋਕ)- ਮੇਲਿਆਂ ਵਿੱਚ ਬਣ-ਬਣ ਦੀ ਲੱਕੜੀ ਇਕੱਠੀ ਹੁੰਦੀ ਹੈ।
4)  ਤਪੀਸਰ (ਕਠਿਨ ਭਗਤੀ ਕਰਨ ਵਾਲ਼ਾ)— ਰਾਜਾ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਤਪੀਸਰ ਕੋਲ਼ ਗਿਆ।
5) ਚਰਨ-ਸੇਵਕ (ਅਧੀਨਗੀ ਨਾਲ਼ ਸੇਵਾ ਕਰਨ ਵਾਲ਼ਾ)— ਗੱਭਰੂ ਰਾਜੇ ਦਾ ਚਰਨ-ਸੇਵਕ ਬਣਨ ਨੂੰ ਤਿਆਰ ਹੋ ਗਿਆ।

3.ਔਖੇ ਸ਼ਬਦਾਂ ਦੇ ਅਰਥ:

ਇਤਰਾਜ਼                  ਸ਼ੰਕਾ, ਵਿਰੋਧ
ਮਸ਼ਵਰਾ                   ਰਾਏ, ਸਲਾਹ
ਤਪੀਸ਼ਰ                   ਤਪ ਕਰਨ ਵਾਲ਼ਾ
ਕੁਟੀਆ                    ਸਾਧੂਆਂ ਦੀ ਝੁੱਗੀ ਜਾਂ ਝੌਂਪੜੀ
ਬਿਰਧ                      ਵਡੇਰੀ ਉਮਰ ਦਾ ਆਦਮੀ, ਬਜ਼ੁਰਗ
ਨਿਢਾਲ                    ਨਿਸੱਤਾ ਵਿਹਾਰ,
ਵਰਤਾਅ                  ਵਤੀਰਾ

ਵਿਆਕਰਨ :
ਸੰਬੰਧਕ : ਜਿਹੜਾ ਸ਼ਬਦ ਵਾਕ ਵਿੱਚ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ਼ ਸੰਬੰਧ ਪ੍ਰਗਟ ਕਰਦਾ ਹੈ, ਉਸ ਨੂੰ ਸੰਬੰਧਕ ਕਹਿੰਦੇ ਹਨ, ਜਿਵੇਂ :- ਦਾ, ਦੇ, ਦੀ, ਕੋਲ਼, ਤੋਂ, ਨੂੰ, ਉੱਤੇ, ਵਿੱਚ, ਨਾਲ਼ ਆਦਿ ।

TAGGED:
Share This Article
Leave a Comment

Leave a Reply

Your email address will not be published. Required fields are marked *